ਸ਼ੇਅਰ ਬਜ਼ਾਰ ਦੇ ਪਿਛਲੇ ਲਗਾਤਾਰ ਦੋ ਦਿਨਾਂ ’ਚ ਜ਼ਬਰਦਸਤ ਤੇਜ਼ੀ ਨਾਲ ਸਰਵਕਾਲਿਕ ਉੱਚਤਮ ਪੱਧਰ ’ਤੇ ਪਹੁੰਚਣ ਨਾਲ ਨਿਵੇਸ਼ਕਾਂ ਨੇ 8.79 ਲੱਖ ਕਰੋੜ ਰੁਪਏ ਕਮਾਏ ਹਨ। ਉੱਥੇ ਹੀ ਸੋਸ਼ਲ ਮੀਡੀਆ ’ਤੇ ਕੁਝ ਨਾ ਕੁਝ ਅਜਿਹੀਆਂ ਖ਼ਬਰਾਂ ਚੱਲ ਜਾਂਦੀਆਂ ਹਨ ਜੋ ਲੋਕਾਂ ਦੇ ਵਿੱਚ ਅਫ਼ਵਾਹ ਬਣ ਜਾਂਦੀ ਹੈ। ਜਦੋਂ ਤੋਂ 2000 ਦੇ ਨੋਟ ਬੰਦ ਹੋਏ ਹਨ ਉਦੋਂ ਤੋਂ ਲੋਕਾਂ ਦੇ ਮਨ ’ਚ ਇਹ ਡਰ ਬਣਿਆ ਰਹਿੰਦਾ ਹੈ ਕਿ ਸਰਕਾਰ ਪੰਜ ਸੌ ਰੁਪਏ ਦੇ ਨੋਟਾਂ ਨੂੰ ਵੀ ਚੱਲਣ ਤੋਂ ਬਾਹਰ ਤਾਂ ਨਹੀਂ ਕਰੇਗੀ। ਇਸੇ ਹੀ ਮਾਮਲੇ ’ਤੇ ਹੁਣ ਸਰਕਾਰ ਵੱਲੋਂ ਇਸ ’ਤੇ ਸਖ਼ਤ ਪ੍ਰਕਿਰਿਆ ਦਿੱਤੀ ਗਈ ਹੈ। ਇੱਕ ਹਜ਼ਾਰ ਦੇ ਨੋਟ ’ਤੇ ਵੀ ਸਰਕਾਰ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ 500 ਰੁਪਏ ਦੇ ਨੋਟ ਨਹੀਂ ਬੰਦ ਕਰਨ ਜਾ ਰਹੇ 1000 ਰੁਪਏ ਦੇ ਨੋਟ ਨੂੰ ਦੁਬਾਰਾ ਸ਼ੁਰੂ ਕਰਨ ਦੀਆਂ ਖ਼ਬਰਾਂ ਨੂੰ ਵੀ ਸਰਕਾਰ ਨੇ ਖਾਰਜ਼ ਕਰ ਦਿੱਤਾ ਹੈ। (Indian Currency)
ਰੁਪੱਈਆ ਇੱਕ ਪੈਸਾ ਵਧਿਆ | Indian Currency
ਆਯਾਤਕਾਂ ਤੇ ਬੈਂਕਰਾਂ ਦੀ ਬਿਕਵਾਲੀ ਕਾਰਨ ਇੰਟਰਬੈਂਕਿੰਗ ਮੁਦਰਾ ਬਜ਼ਾਰ ’ਚ ਰੁਪੱਈਆ ਇੱਕ ਪੈਸੇ ਵਧ ਕੇ 83.37 ਰੁਪਏ ਪ੍ਰਤੀ ਡਾਲਰ ਹੋ ਗਿਆ। ਉੱਥੇ ਹੀ ਇਸ ਦੇ ਪਿਛਲੇ ਕਾਰੋਬਾਰੀ ਦਿਵਸ ਰੁਪੱਈਆ 83.38 ਰੁਪਏ ਪ੍ਰਤੀ ਡਾਲਰ ਰਿਹਾ ਸੀ। ਸ਼ੁਰੂਆਤੀ ਕਾਰੋਬਾਰ ’ਚ ਰੁਪੱਈਆ 83.38 ਰੁਪਏ ਪ੍ਰਤੀ ਡਾਲਰ ’ਤੇ ਸਪਾਟ ਖੁੱਲ੍ਹਿਆ ਅਤੇ ਸੈਸ਼ਨ ਦੇ ਦੌਰਾਨ ਬਿਕਵਾਲੀ ਹੋਣ ਨਾਲ 83.37 ਰੁਪਏ ਪ੍ਰਤੀ ਡਾਲਰ ਦੇ ਉੱਚ ਪੱਧਰ ’ਤੇ ਰਿਹਾ ਅਤੇ ਇਸੇ ਪੱਧਰ ’ਤੇ ਬੰਦ ਹੋਇਆ। ਉੱਥੇ ਹੀ ਲਿਵਾਲੀ ਹੋਣ ਨਾਲ ਇਹ 83.40 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ਤੱਕ ਲੁਢਕ ਗਿਆ।
ਸ਼ੇਅਰ ਬਜ਼ਾਰ ਦੇ ਪਿਛਲੇ ਲਗਾਤਾਰ ਦੋ ਦਿਨਾਂ ’ਚ ਜ਼ਬਰਦਸਤ ਤੇਜ਼ੀ ਨਾਲ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਣ ਨਾਲ ਨਿਵੇਸ਼ਕਾਂ ਨੇ 8.79 ਲੱਖ ਕਰੋੜ ਰੁਪਏ ਕਮਾਏ ਹਨ। ਵਿਸ਼ਵ ਪੱਧਰ ’ਤੇ ਵਿਆਜ਼ ਦਰਾਂ ’ਚ ਕਟੌਤੀ ਦੀ ਉਮੀਦ ਅਤੇ ਅਮਰੀਕੀ ਟੇ੍ਰਜਰੀ ਯੀਲਡ ’ਚ ਗਿਰਾਵਟ ਦੇ ਵਿੱਚ ਚਾਰ ਵਿੱਚੋਂ ਤਿੰਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਦੇ ਜ਼ਬਰਦਸਤ ਪ੍ਰਦਰਸ਼ਨ ਅਤੇ ਆਰਥਿਕ ਵਿਕਾਸ ਦੇ ਮਜ਼ਬੂਤ ਅੰਕੜਿਆਂ ’ਚ ਉਤਸ਼ਾਹਿਤ ਨਿਵੇਸ਼ਾਂ ਦੀ ਚੌਤਰਫ਼ਾ ਲਿਵਾਲੀ ਦੀ ਬਦੌਲਤ ਸੋਮਵਾਰ ਨੂੰ ਸੰਸੈਕਸ 1383.93 ਅੰਕ ਭਾਵ 2.05 ਪ੍ਰਤੀਸ਼ਤ ਦੀ ਉਡਾਨ ਭਰ ਕੇ 68 ਹਜ਼ਾਰ ਅੰਕ ਤਦੇ ਮਨੋਵਿਗਿਆਨਕ ਪੱਧਰ ਦੇ ਪਾਰ ਅਤੇ ਸਭ ਤੋਂ ਉੱਚੇ ਪੱਧਰ 68865.12 ਅੰਕ ’ਤੇ ਪਹੰੁਚ ਗਿਆ। ਇਸ ਨਾਲ ਸੋਮਵਾਰ ਨੂੰ ਸ਼ੇਅਰ ਬਜ਼ਾਰ ਦਾ ਕੁੱਲ ਪੂੰਜੀਕਰਨ ਬੀਤੇ ਸ਼ੁੱਕਰਵਾਰ ਦੇ 3,37,67,513.03 ਕਰੋੜ ਰੁਪਏ ਤੋਂ 5.8 ਲੱਖ ਕਰੋੜ ਰੁਪਏ ਵਧ ਕੇ 3,43,47,668.28 ਕਰੋੜ ਰੁਪਏ ਹੋ ਗਿਆ। ਇਸ ਤਰ੍ਹਾਂ ਸੋਮਵਾਰ ਨੂੰ ਨਿਵੇਸ਼ਕਾਂ ਨੇ ਕੁੱਲ 5.8 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ।
Also Read : ਆਓ ਜਾਣੀਏ ਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ ਬਾਰੇ
ਸ਼ੇਅਰ ਬਜ਼ਾਰ ਦੇ ਨਵੇਂ ਰਿਕਾਰਡ ਬਣਾਉਣ ਦਾ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ ਅਤੇ ਮੰਗਲਵਾਰ ਨੂੰ ਵੀ ਸੰਸੈਕਸ 431.02 ਅੰਕ ਭਾਵ 0.63 ਫ਼ੀਸਦੀ ਦੀ ਛਾਲ ਲਾ ਕੇ ਪਹਿਲੀ ਵਾਰ 69 ਹਜ਼ਾਰ ਅੰਕ ਦੇ ਮਨੋਵਿਗਿਆਨਕ ਪੱਧਰ ਦੇ ਪਾਰ 69,296.14 ਅੰਕ ’ਤੇ ਪਹੁੰਚ ਗਿਆ। ਇਸ ਨਾਲ ਬਜ਼ਾਰ ਦਾ ਕੁੱਲ ਪੂੰਜੀਕਰਨ 3,43,47,668.28 ਕਰੋੜ ਰੁਪਏ ਤੋਂ 2.99 ਲੱਖ ਕਰੋੜ ਰੁਪਏ ਵਧ ਕੇ 3,46,46,533.52 ਕਰੋੜ ਰੁਪਏ ਹੋ ਗਿਆ। ਇਸ ਤਰ੍ਹਾਂ ਸੋਮਵਾਰ ਨੂੰ ਮਿਲ ਕੇ ਨਿਵੇਸ਼ਕਾਂ ਦੀ ਕੁੱਲ ਕਮਾਈ 8.79 ਲੱਖ ਕਰੋੜ ਰੁਪਏ ਹੋ ਗਈ।