ਸਕੂਲੀ ਬੱਚਿਆਂ ਨੂੰ ਡਿੱਗੀ ਮਿਲੀ ਐਨੀ ਵੱਡੀ ਰਕਮ, ਜਾਣੋ ਬੱਚਿਆਂ ਨੇ ਫਿਰ ਕੀ ਕੀਤਾ

School
ਗੋਬਿੰਦਗੜ੍ਹ ਜੇਜੀਆ ਪਿੰਡ ਦੀ ਸਮੁੱਚੀ ਪੰਚਾਇਤ ਅਤੇ ਸਕੂਲ ਸਟਾਫ ਵੱਲੋਂ ਬੱਚਿਆਂ ਨੂੰ ਸਨਮਾਨਿਤ ਕੀਤੇ ਜਾਣ ਦਾ ਦਿ੍ਰਸ ਤਸਵੀਰ ਭੀਮ ਸੈਨ ਇੰਸਾਂ।

(School) ਸਕੂਲੀ ਬੱਚਿਆਂ ਨੇ 45 ਹਜ਼ਾਰ ਰੁਪਏ ਮੋੜ ਕੇ ਇਮਾਨਦਾਰੀ ਦਿਖਾਈ

(ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆ। ਨੇੜਲੇ ਪਿੰਡ ਛਾਜਲੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (School) ਦੇ ਬੱਚਿਆਂ ਨੇ ਸੜਕ ’ਤੇ ਡਿੱਗੇ 45 ਹਜ਼ਾਰ ਰੁਪਏ ਅਸਲੀ ਮਾਲਕ ਨੂੰ ਪਹੁੰਚਾ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਜਾਣਕਾਰੀ ਅਨੁਸਾਰ ਅਵਤਾਰ ਸਿੰਘ ਛਾਜਲੀ ਕੋਆਪਰੇਟਿਵ ਸੁਸਾਇਟੀ ਤੋਂ 57 ਹਜ਼ਾਰ ਰੁਪਏ ਕਢਾ ਕੇ ਲਿਆਇਆ ਸੀ, ਜਿਸ ਵਿੱਚੋਂ 12 ਹਜ਼ਾਰ ਦੁਕਾਨਦਾਰ ਨੂੰ ਦੇ ਦਿੱਤੇ ਤੇ ਰਸਤੇ ਵਿੱਚ ਆਉਂਦੇ ਸਮੇਂ 45 ਹਜ਼ਾਰ ਰੁਪਏ ਸੜਕ ’ਤੇ ਡਿੱਗ ਗਏ, ਜਿਸ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਜਲੀ ਦੇ ਜੈਮਨ ਖਾਂ ਅਤੇ ਰਮਨਦੀਪ ਕੌਰ ਬੱਚਿਆਂ ਨੂੰ ਛੁੱਟੀ ਤੋਂ ਘਰ ਆਉਂਦੇ ਸਮੇਂ ਸੜਕ ’ਤੇ ਡਿੱਗੇ 45 ਹਜ਼ਾਰ ਮਿਲੇ।

ਉਨ੍ਹਾਂ ਬੱਚਿਆਂ ਨੇ ਸੜਕ ਤੋਂ ਡਿੱਗੇ ਮਿਲੇ 45 ਹਜ਼ਾਰ ਰੁਪਏ ਭੂਸਨ ਸਿੰਘ ਜੰਡੂ ਦੀ ਵਰਕਸ਼ਾਪ ’ਤੇ ਫੜਾ ਦਿੱਤੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਤੋਂ ਪ੍ਰਾਪਤ ਹੋਈ ਡਿੱਗੇ ਰੁਪਇਆਂ ਦੀ ਖਬਰ ਅਵਤਾਰ ਸਿੰਘ ਦੇ ਕੰਨੀਂ ਪਈ ਤਾਂ ਉਨ੍ਹਾਂ ਆਪਣੇ ਰੁਪਇਆ ਦੀ ਅਸਲ ਨਿਸ਼ਾਨੀ ਦੱਸ ਕੇ 45 ਹਜ਼ਾਰ ਰੁਪਏ ਪ੍ਰਾਪਤ ਕੀਤੇ ਛੋਟੇ ਛੋਟੇ ਬੱਚਿਆਂ ਵੱਲੋਂ ਵਿਖਾਈ ਇਮਾਨਦਾਰੀ ਦੀ ਚਰਚਾ ਪੂਰੇ ਇਲਾਕੇ ’ਚ ਹੈ ਬੱਚਿਆਂ ਦੀ ਇਮਾਨਦਾਰੀ ਦੀ ਮਿਸਾਲ ਤੋਂ ਖੁਸ਼ ਹੋ ਕੇ ਪਿੰਡ ਦੀ ਸਮੁੱਚੀ ਪੰਚਾਇਤ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (School) ਛਾਜਲੀ ਵਿਖੇ ਸਮੂਹ ਸਕੂਲ ਸਟਾਫ ਦੀ ਹਾਜਰੀ ਵਿੱਚ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।

School
ਗੋਬਿੰਦਗੜ੍ਹ ਜੇਜੀਆ ਪਿੰਡ ਦੀ ਸਮੁੱਚੀ ਪੰਚਾਇਤ ਅਤੇ ਸਕੂਲ ਸਟਾਫ ਵੱਲੋਂ ਬੱਚਿਆਂ ਨੂੰ ਸਨਮਾਨਿਤ ਕੀਤੇ ਜਾਣ ਦਾ ਦਿ੍ਰਸ ਤਸਵੀਰ ਭੀਮ ਸੈਨ ਇੰਸਾਂ।

ਇਹ ਵੀ ਪੜ੍ਹੋ : ਦੇਸ਼ ਵਿਰੋਧੀ ਨਾਅਰੇ ਲਿਖਣ ਵਾਲੇ ਐਸ.ਐਫ.ਜੇ. ਦੇ ਦੋ ਕਾਰਕੁਨ ਗ੍ਰਿਫਤਾਰ

ਇਸ ਮੌਕੇ ਸਕੂਲ ਦੇ ਅਧਿਆਪਕ ਨੇ ਕਿਹਾ ਕਿ ਸਿੱਖਿਆ ਵਿਭਾਗ ਦੀ ਹਮੇਸ਼ਾ ਪਹਿਲ ਰਹੀ ਕਿ ਬੱਚੇ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ’ਚ ਨੈਤਿਕ ਕਦਰ ਕੀਮਤਾਂ ਪਾਈਆਂ ਜਾਣ। ਉਨ੍ਹਾਂ ਕਿਹਾ ਕਿ ਦਿਹਾੜੀਦਾਰ ਪਰਿਵਾਰਾਂ ਦੇ ਬੱਚਿਆਂ ਨੇ ਐਨੀ ਵੱਡੀ ਰਕਮ ਵਾਪਸ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਚਮਕਾਇਆ ਹੈ ਉਨ੍ਹਾਂ ਕਿਹਾ ਕਿ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਸਹੀ ਸੇਧ ਦੇਣ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਬੱਚਿਆਂ ਨੇ ਇਮਾਨਦਾਰੀ ਵਿਖਾ ਕੇ ਸਮਾਜ ਨੂੰ ਨਵੀਂ ਸੇਧ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰ ਬੱਚਿਆਂ ਨੂੰ ਸਾਰੇ ਸਕੂਲ ਦੇ ਵਿਦਿਆਰਥੀਆਂ ਦੇ ਸਾਹਮਣੇ ਸਨਮਾਨਿਤ ਇਸ ਲਈ ਕੀਤਾ ਗਿਆ ਤਾਂ ਜੋ ਦੂਜੇ ਬੱਚਿਆਂ ’ਚ ਵੀ ਇਮਾਨਦਾਰੀ ਵਰਗੇ ਗੁਣ ਭਰੇ ਜਾਣ ਇਸ ਮੌਕੇ ਪਿੰਡ ਦੀ ਸਮੁੱਚੀ ਪੰਚਾਇਤ, ਸਕੂਲ ਸਟਾਫ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।