Election Results : ਭਾਜਪਾਈ ਤਿੰਨ ਰਾਜਾਂ ‘ਚ ਜਿੱਤਣ ’ਤੇ ਬਾਗੋਬਾਗ, ਵੰਡੇ ਲੱਡੂ

Election Results
ਸੁਨਾਮ: ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਉਂਦੇ ਹੋਏ ਭਾਜਪਾ।

ਪੰਜਾਬ ‘ਚ ਭਾਜਪਾ ਹੀ ਭ੍ਰਿਸ਼ਟਾਚਾਰ, ਨਸ਼ਾ ਮੁਕਤ ਅਤੇ ਕਾਨੂੰਨ ਦਾ ਰਾਜ ਦੇ ਸਕਦੀ ਹੈ : ਵਿਨੋਦ ਗੁਪਤਾ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਜਪਾਈਆਂ ਵੱਲੋਂ ਤਿੰਨ ਰਾਜਾਂ ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀ ਜਿੱਤ ਦੀ ਖੁਸ਼ੀ ਵਿੱਚ ਵਿਨੋਦ ਗੁਪਤਾ ਦੀ ਅਗਵਾਈ ਹੇਠਾਂ ਲੱਡੂ ਵੰਡੇ ਗਏ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਵਿਨੋਦ ਗੁਪਤਾ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਪੰਜਾਬ ਵਿੱਚ ਭ੍ਰਿਸ਼ਟਾਚਾਰ ਨਸ਼ਾ ਮੁਕਤ ਅਤੇ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਚਾਹੀਦੀ ਹੈ ਤਾਂ ਪੰਜਾਬ ਦੀ ਜਨਤਾ ਨੂੰ ਇੱੱਕ ਵਾਰ ਭਾਜਪਾ ਨੂੰ ਮੌਕਾ ਦੇ ਕੇ ਦੇਖਣਾ ਚਾਹੀਦਾ ਹੈ। (Election Results)

ਪੰਜਾਬ ਦੀ ਜਨਤਾ ਨੇ ਕਾਂਗਰਸ ਪਾਰਟੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਰਖ ਲਿਆ ਹੈ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਗੱਲਾਂ ਕਰਕੇ ਸਰਕਾਰ ਬਣਾਈ ਸੀ ਉਹ ਵਾਧੇ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ ਪੰਜਾਬ ਦੀ ਜਨਤਾ ਅਪਣੇ ਆਪ ਨੂੰ ਠੱਗਿਆ ਹੋਈ ਮਹਿਸੂਸ ਕਰ ਰਹੀ ਹੈ ਜੋ ਮੁੱਖ ਮੰਤਰੀ ਬਦਲਾਓ ਦੀ ਗੱਲ ਕਰਦੇ ਸੀ ਉਹ ਬਦਲਾਓ ਸਿਰਫ ਗੱਲਾਂ ਅਤੇ ਇਸ਼ਤਿਹਾਰਾਂ ਵਿਚ ਨਜ਼ਰ ਆ ਰਿਹਾ ਹੈ। (Election Results)

Election Results
ਸੁਨਾਮ: ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਉਂਦੇ ਹੋਏ ਭਾਜਪਾ।

ਇਹ ਵੀ ਪੜ੍ਹੋ : ਕੱਚੇ ਮਕਾਨਾਂ ਦੇ ਲਾਭਪਾਤਰੀਆਂ ਲਈ ਲੱਖਾਂ ਰੁਪਏ ਰਾਸ਼ੀ ਜਾਰੀ

ਭਾਜਪਾ ਆਗੂ ਵਿਨੋਦ ਗੁਪਤਾ ਨੇ ਕਿਹਾ ਪੰਜਾਬ ਦੀ ਜਨਤਾ ਦਾ ਜੇਕਰ ਭਲਾ ਕਰ ਸਕਦਾ ਹੈ ਸਿਰਫ ਤੇ ਸਿਰਫ ਭਾਜਪਾ ਹੀ ਕਰ ਸਕਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਅਤੇ ਅਮਿਤ ਸ਼ਾਹ ਦੀ ਯੋਗ ਅਗਵਾਈ ਨੂੰ ਜਾਂਦਾ ਹੈ। ਇਸ ਮੌਕੇ ਲਾਜਪਤ ਗਰਗ, ਦੀਵਾਨ ਗੋਇਲ, ਸ਼ੰਕਰ ਬਾਂਸਲ, ਡਾ ਜਗਮਿੰਦਰ ਸੈਣੀ, ਯੂਗੇਸ ਗਰਗ, ਧੀਰਜ ਗੋਇਲ, ਭੀਮ ਸੈਨ, ਹਰੀ ਭਗਤ, ਅਸ਼ੋਕ ਗੋਇਲ, ਪਰਵਿੰਦਰ ਗੋਇਲ, ਸੰਦੀਪ ਗੋਇਲ, ਮੋਨਿਕਾ ਗੋਇਲ, ਸੁਮਨ ਸਿੰਗਲਾ, ਮੀਨਾਕਸ਼ੀ ਬੱਤਰਾ, ਰਾਕੇਸ਼ ਟੋਨੀ, ਸੁਨੀਲ ਕਾਂਤ, ਜਰਨੈਲ ਸਿੰਘ ਜਵੰਦਾ, ਦਰਸ਼ਨ ਸਿੰਘ ਨੀਲੋਵਾਲ, ਸੋਨੀ ਸਿੰਘ, ਨਰੇਸ਼ ਬੋਰੀਆਂ, ਰਾਜੀਵ ਮਿੰਟਾਂ, ਰਜਤ ਸ਼ਰਮਾ, ਮੋਹਿਤ ਗਰਗ, ਸੋਰਵ ਬਾਂਸਲ, ਗੁਰਪ੍ਰੀਤ ਸਿੰਘ ਨੀਲੋਵਾਲ, ਮੋਨਿਕਾ ਮਾਨਸੀ ਜਿੰਦਲ, ਠਾਕੁਰ ਰਣਜੀਤ ਸਿੰਘ, ਪ੍ਰਦੀਪ ਮੰਗਲਾ, ਉਗਰ ਸਿੰਘ ਸਰਪੰਚ, ਗੁਰਦੀਪ ਸਿੰਘ ਜਵੰਦਾ ਅਤੇ ਭਾਰੀ ਗਿਣਤੀ ਵਿੱਚ ਆਮ ਜਨਤਾ ਹਾਜ਼ਰ ਹੋ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।