ਬੈਂਗਲੁਰੂ (ਏਜੰਸੀ)। ਲੜੀ ’ਚ ਪਹਿਲਾਂ ਹੀ ਅਜੇਤੂ ਵਾਧਾ ਹਾਸਲ ਕਰ ਚੁੱਕੀ ਭਾਰਤੀ ਟੀਮ ਅਸਟਰੇਲੀਆ ਖਿਲਾਫ ਅੱਜ ਐਤਵਾਰ ਨੂੰ ਇੱਥੇ ਹੋਣ ਵਾਲੇ ਪੰਜਵੇਂ ਅਤੇ ਅਖੀਰਲੇ ਟੀ20 ਕੌਮਾਂਤਰੀ ਕ੍ਰਿਕੇਟ ਮੈਚ ’ਚ ਦੱਖਣੀ ਅਫਰੀਕਾ ਦੇ ਦੌਰੇ ਨੂੰ ਧਿਆਨ ’ਚ ਰੱਖ ਕੇ ਸ਼੍ਰੇਅੱਸ ਅੱਈਅਰ ਅਤੇ ਦੀਪਕ ਚਾਹਰ ਦੇ ਪ੍ਰਦਰਸ਼ਨ ’ਤੇ ਖਾਸ ਗੌਰ ਕਰੇਗੀ ਭਾਰਤ ਨੂੰ ਦੱਖਣੀ ਅਫਰੀਕਾ ਖਿਲਾਫ 10 ਦਸੰਬਰ ਤੋਂ ਟੀ20 ਲੜੀ ਖੇਡਣੀ ਹੈ, ਜਿਸ ’ਚ ਅੱਈਅਰ ਅਤੇ ਚਾਹਰ ਦੀ ਭੂਮਿਕਾ ਅਹਿਮ ਹੋਵੇਗੀ। ਅੱਈਅਰ ਨੇ ਇੱਕਰੋਜ਼ਾ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਅਸਟਰੇਲੀਆ ਖਿਲਾਫ ਰਾਏਪੁਰ ’ਚ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਪਿਛਲੇ ਇੱਕ ਸਾਲ ਤੋਂ ਵੀ ਜ਼ਿਆਦਾ ਸਮੇਂ ’ਚ ਆਪਣਾ ਪਹਿਲਾਂ ਟੀ20 ਕੌਮਾਂਤਰੀ ਮੈਚ ਖੇਡਿਆ। (IND Vs AUS T20 Series)
ਇਹ ਵੀ ਪੜ੍ਹੋ : Rajasthan Election Result : ਅਸ਼ੋਕ ਗਹਿਲੋਤ ਦੀ ਇਹ ਵੀਡੀਓ ਹੋ ਰਹੀ ਐ ਖੂਬ ਵਾਇਰਲ! ਰਾਜਸਥਾਨ ’ਚ ਭਾਜਪਾ ਦੀ ਬੱਲੇ! ਬੱ…
ਇਸ ਮੈਚ ’ਚ ਉਨ੍ਹਾਂ ਨੇ ਸੱਤ ਗੇਂਦਾਂ ਦਾ ਸਾਹਮਣਾ ਕਰਕੇ ਅੱਠ ਦੌੜਾਂ ਬਣਾਈਆਂ, ਜਿਨ੍ਹਾਂ ’ਚ ਕੋਈ ਬਾਊਂਡਰੀ ਸ਼ਾਮਲ ਨਹੀਂ ਹੈ ਇਸ ਲਈ ਦੱਖਣੀ ਅਫਰੀਕਾ ਜਾਣ ਤੋਂ ਪਹਿਲਾਂ ਅੱਈਅਰ ਚਿੰਨਾਸਵਾਮੀ ਸਟੇਡੀਅਮ ’ਚ ਵੱਡੀ ਪਾਰੀ ਖੇਡਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਇੱਕਰੋਜ਼ਾ ਵਿਸ਼ਵ ਕੱਪ ’ਚ ਇਸ ਮੈਦਾਨ ’ਤੇ ਨੀਦਰਲੈਂਡ ਖਿਲਾਫ ਸੈਂਕੜਾ ਲਾਇਆ ਸੀ ਅੱਈਅਰ ਦੀ ਤਰ੍ਹਾਂ ਚਾਹਰ ਨੇ ਵੀ ਸੱਟ ਲੱਗਣ ਕਾਰਨ ਲੰਬੇ ਸਮੇਂ ਤੱਕ ਬਾਹਰ ਰਹਿਣ ਤੋਂ ਬਾਅਦ ਵਾਪਸੀ ਕੀਤੀ ਹੈ। ਰਾਏਪੁਰ ’ਚ ਖੇਡਿਆ ਗਿਆ ਮੈਚ ਉਨ੍ਹਾਂ ਦਾ ਟੀ20 ਪ੍ਰਾਰੂਪ ’ਚ ਭਾਰਤ ਵੱਲ ਪਿਛਲੇ ਸਾਲ ਅਕਤੂਬਰ ਤੋਂ ਬਾਅਦ ਪਹਿਲਾ ਮੈਚ ਸੀ। (IND Vs AUS T20 Series)
ਇਸ 31 ਸਾਲ ਦੇ ਤੇਜ਼ ਗੇਂਦਬਾਜ਼ ਨੇ ਟਿਮ ਡੇਵਿਡ ਅਤੇ ਮੈਥਯੂ ਸ਼ਾਰਟ ਦੀ ਵਿਕਟ ਹਾਸਲ ਕਰ ਕੇ ਪ੍ਰਭਾਵ ਪਾਇਆ, ਪਰ ਉਨ੍ਹਾਂ ਨੇ ਆਪਣੇ ਚਾਰ ਓਵਰਾਂ ਦੇ ਕੋਟੇ ’ਚ 44 ਦੌੜਾਂ ਦਿੱਤੀਆਂ। ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਉਨ੍ਹਾਂ ਦੇ ਅਨੁਕੂਲ ਨਹੀਂ ਹੋ ਸਕਦੀ ਹੈ ਪਰ ਆਪਣੀ ਵਿਵਧਤਾ ਪੂਰਨ ਗੇਂਦਬਾਜ਼ੀ ਕਾਰਨ ਚਾਹਰ ਸਫਲਤਾ ਹਾਸਲ ਕਰ ਸਕਦੇ ਹਨ ਦੱਖਣੀ ਅਫਰੀਕਾ ਦੇ ਦੌਰ ਤੋਂ ਪਹਿਲਾਂ ਟੀਮ ਪ੍ਰਬੰਧਨ ਆਫ ਸਪਿੱਨਰ ਵਾਸ਼ਿੰਗਟਨ ਸੁੰਦਰ ਨੂੰ ਵੀ ਇਸ ਮੈਚ ’ਚ ਮੌਕਾ ਦੇ ਸਕਦਾ ਹੈ। ਵਾਸਿੰਗਟਨ ਵੀ ਪਿਛਲੇ ਕੁਝ ਸਮੇਂ ਤੋਂ ਸੱਟਾਂ ਤੋਂ ਪ੍ਰੇਸ਼ਾਨ ਰਹੇ ਹਨ। ਉਨ੍ਹਾਂ ਨੂੰ ਖੱਬੇ ਹੱਥ ਦੇ ਸਪਿੱਨਰ ਅਕਸ਼ਰ ਪਟੇਲ ਦੀ ਥਾਂ ਟੀਮ ’ਚ ਸ਼ਾਮਲ ਕੀਤਾ ਜਾ ਸਕਦਾ ਹੈ, ਜਿਨ੍ਹਾਂ ਨੂੰ ਦੱਖਣੀ ਅਫਰੀਕਾ ਦੌਰੇ ਲਈ ਟੀਮ ’ਚ ਜਗ੍ਹਾ ਨਹੀਂ ਮਿਲੀ ਹੈ। (IND Vs AUS T20 Series)
ਇਹ ਵੀ ਪੜ੍ਹੋ : Hisar ’ਚ ਭਿਆਨਕ ਸੜਕ ਹਾਦਸਾ, ਇੱਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ
ਭਾਰਤ ਵੱਲੋਂ ਬੱਲੇਬਾਜ਼ੀ ’ਚ ਕਪਤਾਨ ਸੂਰਿਆ ਕੁਮਾਰ ਯਾਦਵ, ਰਿਤੁਰਾਜ ਗਾਇਕਵਾੜ, ਰਿੰਕੂ ਸਿੰਘ, ਯਸ਼ਸਵੀ ਜਾਇਸਵਾਲ ਅਤੇ ਈਸ਼ਾਨ ਕਿਸ਼ਨ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਪਿਛਲੇ ਮੈਚ ’ਚ ਕਿਸ਼ਨ ਦੀ ਥਾਂ ਖੇਡਣ ਵਾਲੇ ਜਿਤੇਸ਼ ਵਰਮਾ ਨੇ ਵੀ ਆਪਣੀ ਬੱਲੇਬਾਜ਼ੀ ਨਾਲ ਪ੍ਰਭਾਵਿਤ ਕੀਤਾ। ਗੇਂਦਬਾਜ਼ੀ ’ਚ ਰਵੀ ਬਿਸ਼ਨੋਈ ਨੇ ਹੁਣ ਤੱਕ ਸੱਤ ਵਿਕਟਾਂ ਹਾਸਲ ਕਰਕੇ ਵਧੀਆ ਪ੍ਰਦਰਸ਼ਨ ਕੀਤਾ ਹੈ ਦੂਜੇ ਪਾਸੇ ਅਸਟਰੇਲੀਆ ਦੀ ਟੀਮ ਨੇ ਹੁਣ ਤੱਕ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਹੈ। ਉਸਦੀ ਟੀਮ ਜਿੱਤ ਨਾਲ ਲੜੀ ਦਾ ਅੰਤ ਕਰਕੇ ਵਾਪਸ ਆਪਣੇ ਦੇਸ਼ ਜਾਣਾ ਚਾਹੇਗੀ। (IND Vs AUS T20 Series)
ਅੰਕੜੇ ਭਾਰਤ ਦੇ ਪੱਖ ’ਚ, ਬੰਗਲੁਰੂ ’ਚ ਅਸਟਰੇਲੀਆ ਹਾਵੀ
ਭਾਰਤੀ ਟੀਮ ਰਿਕਾਰਡ ਰਿਕਾਰਡ ’ਚ ਅਸਟਰੇਲੀਆ ਤੋਂ ਅੱਗੇ ਹੈ। ਦੋਵਾਂ ਵਿਚਕਾਰ ਹੁਣ ਤੱਕ 30 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ’ਚੋਂ ਭਾਰਤੀ ਟੀਮ ਨੇ 18 ’ਚ ਜਿੱਤ ਦਰਜ ਕੀਤੀ ਹੈ, ਜਦੋਂ ਕਿ 11 ਮੈਚਾਂ ਦੇ ਨਤੀਜੇ ਕੰਗਾਰੂਆਂ ਦੇ ਹੱਕ ’ਚ ਰਹੇ ਹਨ। ਇੱਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ। ਬੰਗਲੁਰੂ ਦੇ ਇਸ ਮੈਦਾਨ ’ਤੇ ਆਸਟਰੇਲੀਅਨ ਟੀਮ ਭਾਰਤ ’ਤੇ ਹਾਵੀ ਰਹੀ ਹੈ। ਟੀਮ ਨੇ ਇੱਥੇ ਆਪਣੇ ਦੋਵੇਂ ਟੀ-20 ਮੈਚ ਜਿੱਤੇ ਹਨ। ਜਦਕਿ ਭਾਰਤੀ ਟੀਮ ਇਸ ਮੈਦਾਨ ’ਤੇ 6 ’ਚੋਂ 3 ਟੀ-20 ਮੈਚ ਹਾਰ ਚੁੱਕੀ ਹੈ। ਭਾਰਤ ਦਾ ਇਹ ਇਕਲੌਤਾ ਘਰੇਲੂ ਮੈਦਾਨ ਹੈ, ਜਿੱਥੇ ਭਾਰਤੀ ਟੀਮ ਨੇ 3 ਟੀ-20 ਮੈਚ ਹਾਰੇ ਹਨ ਅਤੇ 2 ਜਿੱਤੇ ਹਨ। (IND Vs AUS T20 Series)