ਪਰਿਵਾਰ ਵੱਲੋਂ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ (Body Donation )
(ਕ੍ਰਿਸ਼ਨ ਲੌਂਗੋਵਾਲ) ਲੌਂਗੋਵਾਲ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਰਿਟਾਇਰਡ ਜੇਈ ਡੇਰਾ ਪ੍ਰੇਮੀ ਲਛਮਣ ਦਾਸ ਇੰਸਾਂ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। (Body Donation) ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਮੌਜੂਦਗੀ ’ਚ ਪ੍ਰੇਮੀ ਲਛਮਣ ਦਾਸ ਇੰਸਾਂ ਦੀ ਮਿ੍ਰਤਕ ਦੇਹ ਨੂੰ ਉਨ੍ਹਾਂ ਦੇ ਪਰਿਵਾਰ ਵੱਲੋਂ ਹਿੰਦ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਅਟਾਰੀਆਂ ਸੀਤਾਪੁਰ ਉਤਰ ਪ੍ਰਦੇਸ਼ ਵਿਖੇ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।
ਐਂਬੂਲੈਂਸ ਨੂੰ ਨਗਰ ਕੌਂਸਲ ਦੇ ਜੇਈ ਸਹਾਰਾ ਕਲੱਬ ਦੇ ਪ੍ਰਧਾਨ ਜਸਵਿੰਦਰ ਸ਼ਰਮਾ, 85 ਮੈਂਬਰ ਪੰਜਾਬ ਅਤੇ ਸਰੀਰਦਾਨੀ ਦੇ ਬੇਟੇ ਹਰਪ੍ਰੀਤ ਇੰਸਾਂ 15 ਮੈਂਬਰ, ਭੁਪਿੰਦਰ ਇੰਸਾਂ ਅਤੇ ਪੂਰੇ ਪਰਿਵਾਰਿਕ ਮੈਂਬਰਾਂ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸਰੀਰਦਾਨੀ ਦੀ ਅਰਥੀ ਨੂੰ ਮੋਢਾ ਲਛਮਣ ਦਾਸ ਇੰਸਾਂ ਦੀਆਂ ਬੇਟੀਆਂ ਅਤੇ ਨੂੰਹਾਂ ਵੱਲੋਂ ਦਿੱਤਾ ਗਿਆ ਫੁੱਲਾਂ ਨਾਲ ਸਜਾਈ ਐਂਬੂਲੈਂਸ ਨੂੰ ਕਸਬਾ ਲੌਂਗੋਵਾਲ ਦੇ ਮੇਨ ਬਾਜਾਰ ’ਚੋਂ ਹੁੰਦੇ ਹੋਏ ਨਗਰ ਕੌਂਸਲ ਦਫਤਰ ਕੋਲੋਂ ਰਵਾਨਾ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ’ਚ ਲਛਮਣ ਦਾਸ ਦੇ ਦੋਸਤ ਮਿੱਤਰ ਜੋ ਪੰਜਾਬ ਬਿਜਲੀ ਬੋਰਡ ’ਚ ਸਰਵਿਸ ਸਮੇਂ ਉਹਨਾਂ ਦੇ ਨਾਲ ਸਨ, ਰਿਸ਼ਤੇਦਾਰ, ਸਾਧ-ਸੰਗਤ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹਾਜ਼ਰ ਸਨ। Body Donation
ਇਹ ਵੀ ਪੜ੍ਹੋ : ਸੜਕ ਹਾਦਸੇ ’ਚ ਔਰਤ ਤੇ ਬੱਚਾ ਗੰਭੀਰ, ਮੰਤਰੀ ਧਾਲੀਵਾਲ ਨੇ ਪਹੁੰਚਾਏ ਹਸਪਤਾਲ
ਇਸ ਮੌਕੇ ਪਾਵਰਕੌਮ ਤੋਂ ਬਾਰੂ ਸਿੰਘ ਜੇਈ, ਜਗਰੂਪ ਸਿੰਘ ਲਾਇਨ ਮੈਨ, ਕਰਨੈਲ ਸਿੰਘ ਲਾਇਨ ਮੈਨ, ਮਹਿੰਦਰ ਸਿੰਘ ਬੇਦੀ ਜੇਈ, ਬਿਜਲੀ ਬੋਰਡ ਦੇ ਪ੍ਰਧਾਨ ਗੁਰਬਚਨ ਸਿੰਘ, ਹਰਮੇਸ਼ ਸਿੰਘ, ਬੱੁਧ ਰਾਮ, ਜਸਵੰਤ ਰਾਏ, ਅਮਰਜੀਤ ਸਿੰਘ ਗਿੱਲ, ਮਾਸਟਰ ਮਨਜੀਤ ਸ਼ਰਮਾ, ਮਾਸਟਰ ਗੁਰਵਿੰਦਰ ਸਿੰਘ, ਪਿ੍ਰੰਸੀਪਲ ਜੋਰਾਂ ਸਿੰਘ ਵਾਲੀਆ, ਗੁਰਚਰਨ ਸਿੰਘ ਸਮਾਘ, ਮੁਖਤਿਆਰ ਸਿੰਘ ਰਾਉ, ਬਿਕਰਮ ਸਿੰਘ ਰਾਉ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੇਲਾ ਸਿੰਘ ਸੂਬੇਦਾਰ ਆਦਿ ਅਤੇ 85 ਮੈਂਬਰ ਤਰਸੇਮ ਚੰਦ ਇੰਸਾਂ, ਟੇਕ ਸਿੰਘ ਇੰਸਾਂ, ਭਗਵਾਨ ਇੰਸਾਂ, ਗਗਨ ਇੰਸਾਂ ਅਤੇ 85 ਮੈਂਬਰ ਭੈਣਾਂ ਮੀਨੂ ਇੰਸਾਂ, ਜਸਵੀਰ ਕੌਰ ਇੰਸਾਂ, ਧੰਨ ਜੀਤ ਇੰਸਾਂ, ਕਮਲਾ ਇੰਸਾਂ ਅਤੇ ਰਾਕੇਸ ਬਿੱਟੂ ਸੁਨਾਮ, ਰਾਜੇਸ਼ ਇੰਸਾਂ ਸੁਨਾਮ ਅਤੇ ਬਲਾਕ ਲੌਂਗੋਵਾਲ ਦੇ 15 ਮੈਂਬਰ ਪਿੰਡਾਂ ਦੇ ਪ੍ਰੇਮੀ ਸੇਵਕ, ਜ਼ਿੰਮੇਵਾਰ ਭੈਣ ਭਾਈ ਆਦਿ ਹਾਜ਼ਰ ਸਨ
ਮੇਸ਼ਾਂ ਲੋਕ ਸੇਵਾ ਲਈ ਤਤਪਰ ਸਨ ਲਛਮਣ ਦਾਸ ਇੰਸਾਂ : ਗੁਰਬਚਨ ਸਿੰਘ
ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਬਿਜਲੀ ਬੋਰਡ ਲੌਂਗੋਵਾਲ ਦੇ ਪ੍ਰਧਾਨ ਗੁਰਬਚਨ ਸਿੰਘ ਨੇ ਦੱਸਿਆ ਕਿ ਲਛਮਣ ਦਾਸ ਇੰਸਾਂ ਬਹੁਤ ਹੀ ਪ੍ਰੇਮ ਪਿਆਰ ਦੇ ਪੁਜਾਰੀ ਸਨ। ਪੰਜਾਬ ਬਿਜਲੀ ਬੋਰਡ ਅੰਦਰ ਹਮੇਸ਼ਾ ਪੂਰੀ ਲਗਨ ਤੇ ਇਮਾਨਦਾਰੀ ਨਾਲ ਕੰਮ ਕਰਦੇ ਸਨ ਲਛਮਣ ਦਾਸ ਨੇ ਬਿਜਲੀ ਬੋਰਡ ਅੰਦਰ ਜਿਨ੍ਹਾਂ ਚਿਰ ਡਿਊਟੀ ਕੀਤੀ ਹਮੇਸ਼ਾਂ ਲੋੜਵੰਦ ਲੋਕਾਂ ਦੀ ਮਦਦ ਕੀਤੀ ਅਤੇ ਕਦੇ ਵੀ ਆਪਣੇ ਡਿਊਟੀ ਦੌਰਾਨ ਆਨੇ ਬਹਾਨੇ ਨਹੀਂ ਕੀਤੇ ਅਤੇ ਅੱਜ ਪੰਜਾਬ ਬਿਜਲੀ ਬੋਰਡ ’ਚੋਂ ਸਰੀਰਦਾਨੀ ਵੀ ਮੇਰੇ ਹਿਸਾਬ ਨਾਲ ਪਹਿਲੇ ਹੋਣਗੇ ਜਿਸ ਤਰ੍ਹਾਂ ਸੁਣਨ ਵਿੱਚ ਆਇਆ ਹੈ ਕਿ ਇਕ ਸਰੀਰ ਤੋਂ ਪਤਾ ਨਹੀਂ ਕਿੰਨੇ ਬੱਚੇ ਮੈਡੀਕਲ ਕਾਲਜ ਵਿੱਚ ਰਿਸਰਚ ਕਰਕੇ ਮੈਡੀਕਲ ਲਾਇਨ ’ਚ ਅੱਗੇ ਵਧਣਗੇ
ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਭਲਾਈ ਕਾਰਜ ਸ਼ਲਾਘਾਯੋਗ
ਇਸ ਸਬੰਧੀ ਸਹਾਰਾ ਕਲੱਬ ਚੀਮਾ ਦੇ ਪ੍ਰਧਾਨ ਜਸਵਿੰਦਰ ਸ਼ਰਮਾ ਅਤੇ ਨਗਰ ਕੌਂਸਲ ਦੇ ਜੇਈ ਸੁਭਾਸ਼ ਚੰਦਰ ਨੇ ਗੱਲ ਬਾਤ ਕਰਦੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਭਲਾਈ ਕਾਰਜ ਸ਼ਲਾਘਾਯੋਗ ਹਨ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਹਮੇਸ਼ਾਂ ਆਪਣੇ ਪ੍ਰੇਮੀਆਂ ਨੂੰ ਮਾਨਵਤਾ ਭਲਾਈ ਕਾਰਜਾਂ ਲਈ ਪੇ੍ਰਰਿਤ ਕਰਦੇ ਹਨ ਉਨ੍ਹਾਂ ਦੇ ਵੱਡੇ-ਵੱਡੇ ਰਿਕਾਰਡ ਜਿਵੇਂ ਖੂਨਦਾਨ, ਸਰੀਰ ਦਾਨ, ਅੱਖਾਂ ਦਾਨ ਕਰਨਾ ਆਮ ਲੋਕਾਂ ਦੀ ਸਮਝ ਤੋਂ ਪਰੇ ਹਨ ਸਰੀਰਦਾਨ ਕਰਨਾ ਕੋਈ ਆਮ ਗੱਲ ਨਹੀਂ ਹੈ ਇਹ ਸਮਾਜ ਨੂੰ ਇਕ ਬਹੁਤ ਵੱਡੀ ਦੇਣ ਹੈ।