ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਨੇ ਕੀਤੀ ਸੇਵਾ
(ਜਸਵੰਤ ਰਾਏ) ਮਾਣੂੰਕੇ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਪ੍ਰੇਮੀਆਂ ਵੱਲੋਂ ਨਿਸਵਾਰਥ ਭਾਵਨਾ ਨਾਲ ਮਾਨਵਤਾ ਭਲਾਈ ਦੇ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਬਲਾਕ ਮਾਣੂੰਕੇ ਦੀ ਸਾਧ-ਸੰਗਤ ਵੱਲੋਂ ਭਲਾਈ ਦੇ ਕਾਰਜ ਕਰਦੇ ਹੋਏ ਆਸ਼ਿਆਨਾ ਮੁਹਿੰਮ ਤਹਿਤ ਪਿੰਡ ਕਾਉਂਕੇ ਕਲਾਂ ਵਿਖੇ ਇੱਕ ਅਤੀ ਲੋੜਵੰਦ ਪਰਿਵਾਰ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ ਗਿਆ। (Gift Of Home)
ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰੇਮੀ ਸੇਵਕ ਬਲਵੀਰ ਸਿੰਘ ਇੰਸਾਂ, ਪਿੰਡ ਦੇ ਮੈਂਬਰਾਂ ਨਿਰਮਲ ਸਿੰਘ ਇੰਸਾਂ (ਭੋਲਾ), ਅਮਰ ਇੰਸਾਂ, ਮੋਹਣ ਸਿੰਘ ਇੰਸਾਂ, ਹਰਬੰਸ ਇੰਸਾਂ ਸਮੇਤ ਹੋਰ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਇੱਕ ਅਤੀ ਲੋੜਵੰਦ ਬਜ਼ੁਰਗ ਜੋੜਾ ਚਰਨ ਸਿੰਘ ਇੰਸਾਂ ਤੇ ਉਸ ਦੀ ਪਤਨੀ ਮਲਕੀਤ ਕੌਰ ਇੰਸਾਂ ਨੂੰ ਉਸ ਦੇ ਪਿੰਡ ਵਿੱਚ ਹੀ ਮਕਾਨ ਬਣਾ ਕੇ ਦਿੱਤਾ ਗਿਆ ਹੈ। ਇਹ ਪਰਿਵਾਰ ਜੋ ਕਿ ਕਈ ਸਾਲਾਂ ਤੋਂ ਥੋੜ੍ਹੀ ਜਿਹੀ ਥਾਂ ਵਿੱਚ ਟੁੱਟੀਆਂ ਹੋਈਆਂ ਛੱਤਾਂ ਥੱਲੇ ਰਹਿੰਦਾ ਗਰਮੀ-ਸਰਦੀ ਦੇ ਦਿਨ ਕੱਟ ਰਿਹਾ ਸੀ, ਥੋੜ੍ਹੀ ਜਿਹੀ ਮਿਹਨਤ ਕਰਕੇ ਆਪਣਾ ਪੇਟ ਬੜੀ ਹੀ ਮੁਸ਼ਕਿਲ ਨਾਲ ਪਾਲ ਰਿਹਾ ਸੀ।
ਇਹ ਵੀ ਪੜ੍ਹੋ : ਮਾਨਵਤਾ ਦੇ ਲੇਖੇ ਲੱਗੇ ਬਲਾਕ ਬਠਿੰਡਾ ਦੇ ਮਹੇਸ਼ ਕੁਮਾਰ ਇੰਸਾਂ, ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਇਸ ’ਤੇ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਘਰ ਬਣਾਉਣ ਲਈ ਕਿਹਾ, ਜਿਸ ’ਤੇ ਬਲਾਕ ਦੀ ਸਾਧ-ਸੰਗਤ ਨੇ ਸਲਾਹ ਕਰਕੇ ਉਸ ਦੀ ਮਾਲੀ ਹਾਲਤ ਨੂੰ ਦੇਖਦੇ ਹੋਏ ਪਰਿਵਾਰ ਨੂੰ ਪੱਕਾ ਘਰ ਬਣਾ ਕੇ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮਕਾਨ ਬਣਾਉਣ ਦਾ ਕੰਮ ਸੈਂਕੜਿਆਂ ਦੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਵੱਲੋਂ ਸਵੇਰੇ ਪਵਿੱਤਰ ਨਾਅਰਾ ਲਾ ਕੇ ਸ਼ੁਰੂ ਕੀਤਾ ਤੇ ਮਕਾਨ ਬਣਾ ਕੇ ਉਸ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਇਸ ਪੂਰੇ ਘਰ ਨੂੰ ਪਾਉਣ ’ਤੇ ਤਕਰੀਬਨ ਸੱਠ ਹਜ਼ਾਰ ਰੁਪਏ ਦਾ ਖਰਚਾ ਹੋਇਆ ਹੈ ਜੋ ਕਿ ਸਮੂਹ ਸਾਧ-ਸੰਗਤ ਵੱਲੋਂ ਤਨ-ਮਨ-ਧਨ ਦੀ ਸੇਵਾ ਨਾਲ ਕੀਤਾ ਗਿਆ ਹੈ। Gift Of Home
ਇਸ ਮੌਕੇ ਪੱਕੇ ਮਕਾਨ ਦੇ ਮਾਲਕ ਬਜ਼ੁਰਗ ਜੋੜੇ ਵੱਲੋਂ ਸਮੂਹ ਸਾਧ-ਸੰਗਤ ਅਤੇ ਕਮੇਟੀ ਮੈਂਬਰਾਂ ਵੱਲੋਂ ਧਨ ਦੀ ਸੇਵਾ ਕਰਨ ਵਾਲੇ ਪਰਿਵਾਰ ਦਾ ਤਹਿਦਿਲੋਂ ਧੰਨਵਾਦ ਵੀ ਕੀਤਾ ਗਿਆ। ਮਕਾਨ ਬਣਾਉਣ ਵਿੱਚ ਮਿਸਤਰੀਆਂ ’ਚ ਰਾਜਿੰਦਰ ਇੰਸਾਂ ਤੇ ਬੂੱਟਾ ਇੰਸਾਂ ਕਾਉਂਕੇ ਕਲੋਨੀ, ਧਰਨਪਾਲ ਇੰਸਾਂ ਤੇ ਸਵਰਨ ਇੰਸਾਂ ਡੱਲਾ, ਪਾਲਾ ਇੰਸਾਂ ਦੇਹੜਕਾ, ਬਲਵੀਰ ਇੰਸਾਂ ਕਾਉਂਕੇ, ਦਲਜੀਤ ਇੰਸਾਂ ਮਾਣੰੂਕੇ, ਪਿੰਡ ਦੇ ਪ੍ਰੇਮੀ ਸੇਵਕ ਸੱਤਵੀਰ ਇੰਸਾਂ, ਜੱਸੀ ਇੰਸਾਂ, ਸ਼ੈਂਟੀ ਇੰਸਾਂ, ਪ੍ਰੀਤਮ ਇੰਸਾਂ, ਗੁਰਮੇਲ ਇੰਸਾਂ, ਮਨਜੀਤ ਇੰਸਾਂ, ਗੁਰਦੀਪ ਇੰਸਾਂ, ਜ਼ਿੰਮੇਵਾਰ ਭੈਣ ਗੁਰਦੀਪ ਇੰਸਾਂ ਸਮੇਤ ਸਮੂਹ ਭੈਣਾਂ ਸਮੇਤ ਵੱਡੀ ਗਿਣਤੀ ’ਚ ਸੇਵਾਦਾਰਾਂ ਨੇ ਸ਼ਿਰਕਤ ਕਰਦੇ ਹੋਏ ਤਨ-ਮਨ ਦੀ ਸੇਵਾ ਕੀਤੀ।
ਆਪਣੇ ਪੱਕੇ ਘਰ ਦਾ ਸੁਪਨਾ ਪ੍ਰੇਮੀਆਂ ਨੇ ਸੱਚ ਕਰ ਦਿੱਤਾ
ਇਸ ਮੌਕੇ ਬਜ਼ੁਰਗ ਜੋੜੇ ਨੇ ਦੱਸਿਆ ਕਿ ਘਰ ਬਣਾਉਣਾ ਤਾਂ ਦੂਰ ਦੀ ਗੱਲ ਹੈ, ਉਹ ਸਾਰਾ ਦਿਨ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਬੜੀ ਹੀ ਮੁਸ਼ਕਿਲ ਨਾਲ ਕਰਦਾ ਹੈ, ਪਰ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਤਾਂ ਉਸ ਲਈ ਫਰਿਸ਼ਤਾ ਬਣ ਕੇ ਆਏ ਹਨ, ਜੋ ਇਨ੍ਹਾਂ ਮਾਲਕ ਦੇ ਪਿਆਰਿਆਂ ਨੇ ਸਾਨੂੰ ਆਸ਼ਿਆਨਾ ਬਣਾ ਕੇ ਦਿੱਤਾ। ਉਨ੍ਹਾਂ ਦੱਸਿਆ ਕਿ ਪ੍ਰੇਮੀਆਂ ਦੇ ਇਸ ਉਪਰਾਲੇ ਨਾਲ ਅਸੀਂ ਹੁਣ ਟੁੱਟੀਆਂ ਹੋਈਆਂ ਡਰਾਉਣੀਆਂ ਛੱਤਾਂ ਥੱਲੇ ਨਹੀਂ ਬਲਕਿ ਪੱਕੀ ਛੱਤ ਦੇ ਥੱਲੇ ਆਰਾਮ ਨਾਲ ਗੁਜ਼ਾਰਾ ਕਰਾਂਗੇ। ਪਰਿਵਾਰ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਡੇਰਾ ਸ਼ਰਧਾਲੂਆਂ ਦਾ ਲੱਖ-ਲੱਖ ਧੰਨਵਾਦ ਕੀਤਾ।
ਮਾਣੂੰਕੇ: ਮਕਾਨ ਬਣਾਉਣ ਵਿੱਚ ਤਨ-ਮਨ ਦੀ ਸੇਵਾ ਕਰਨ ਪੁੱਜੀ ਸਾਧ-ਸੰਗਤ। ਤਸਵੀਰ: ਜਸਵੰਤ ਰਾਏ