ਪਲੇਇੰਗ ਇਲੈਵਨ ’ਚ 2 ਬਦਲਾਅ ਹੋਣ ਦੀ ਉਮੀਦ | IND Vs AUS T20 Series
ਰਾਏਪੁਰ (ਏਜੰਸੀ)। ਭਾਰਤੀ ਟੀਮ ਅਸਟਰੇਲੀਆ ਖਿਲਾਫ਼ ਸ਼ੁੱਕਰਵਾਰ ਨੂੰ ਇੱਥੇ ਚੌਥੇ ਟੀ20 ਕੌਮਾਂਤਰੀ ਕ੍ਰਿਕੇਟ ਮੈਚ ’ਚ ਉੱਤਰੇਗੀ ਤਾਂ ਗਲੇਨ ਮੈਕਸਵੈੱਲ ਦੀ ਗੈਰ-ਮੌਜ਼ੂਦਗੀ ਦਾ ਫਾਇਦਾ ਚੁੱਕਦਿਆਂ ਨੌਜਵਾਨ ਗੇਂਦਬਾਜ਼ ਡੈੱਥ ਓਵਰਾਂ ’ਚ ਬਿਹਤਰ ਪ੍ਰਦਰਸ਼ਨ ਦੀ ਕੋਸ਼ਿਸ਼ ਕਰਨਗੇ। ਤੀਜੇ ਮੈਚ ’ਚ ਭਾਰਤ ਦੇ ਦੂਜੇ ਦਰਜ਼ੇ ਦੇ ਗੇਂਦਬਾਜ਼ ਆਖਰੀ ਦੋ ਓਵਰਾਂ ’ਚ 43 ਦੌੜਾਂ ਬਣਾਉਣ ਤੋਂ ਵੀ ਅਸਟਰੇਲੀਆ ਨੂੰ ਰੋਕ ਨਹੀਂ ਸਕੇ। ਅਸਟਰੇਲੀਆ ਨੇ 223 ਦੌੜਾਂ ਦਾ ਵੱਡਾ ਟੀਚਾ ਹਾਸਲ ਕਰਕੇ ਮੈਚ ਜਿੱਤਿਆ ਪ੍ਰਸਿੱਧ ਕ੍ਰਿਸ਼ਨਾ ਨੇ ਚਾਰ ਓਵਰਾਂ ’ਚ 68 ਦੌੜਾਂ ਤੇ ਆਖਰੀ ਓਵਰ ’ਚ 21 ਦੌੜਾਂ ਦੇ ਦਿੱਤੀਆਂ ਦੀਪਕ ਚਾਹਰ ਦੀ ਟੀਮ ’ਚ ਵਾਪਸੀ ਹੋਈ ਹੈ ਤੇ ਉਹ ਨਵੀਂ ਗੇਂਦ ਨਾਲ ਉਪਯੋਗੀ ਸਾਬਤ ਹੋ ਸਕਦੇ ਹਨ। (IND Vs AUS T20 Series)
ਇਹ ਵੀ ਪੜ੍ਹੋ : ਸਵਾਰੀਆਂ ਨਾਲ ਭਰੀ ਚੱਲਦੀ ਪ੍ਰਾਈਵੇਟ ਬੱਸ ਨੂੰ ਲੱਗੀ ਅੱਗ, ਮੱਚੀ ਹਾਹਾਕਾਰ
ਇੱਕ ਮੈਚ ਦੇ ਬ੍ਰੇਕ ਤੋਂ ਬਾਅਦ ਡੈੱਥ ਓਵਰਾਂ ਦੇ ਮਾਹਿਰ ਮੁਕੇਸ਼ ਕੁਮਾਰ ਵੀ ਟੀਮ ’ਚ ਪਰਤੇ ਹਨ ਪ੍ਰਸਿੱਧ ਤੇ ਆਵੇਸ਼ ਖਾਨ ਕੋਲ ਵਿਭਿੰਨਤਾ ਤੇ ਨਵੇਂਪਣ ਦੀ ਕਮੀ ਦਿਸੀ ਦੋਵਾਂ ਨੇ 130 ਜਾਂ 140 ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕੀਤੀ ਪਰ ਗੇਂਦ ਦੀ ਲੈਂਥ ’ਚ ਵਿਭਿੰਨਤਾ ਨਹੀਂ ਲਿਆ ਸਕੇ। ਜਿਸ ਨਾਲ ਬੱਲੇਬਾਜ਼ ਲਈ ਉਸ ਨੂੰ ਭਾਂਪਣਾ ਸੌਖਾ ਹੋ ਗਿਆ ਇਸ ਤੋਂ ਇਲਾਵਾ ਦੋਵੇਂ ਅਸਰਕਾਰੀ ਯਾਰਕਰ ਪਾਉਣ ’ਚ ਵੀ ਨਾਕਾਮ ਰਹੇ ਬੱਲੇਬਾਜ਼ੀ ’ਚ ਸ਼੍ਰੇਅਸ ਅੱਈਅਰ ਦੀ ਵਾਪਸੀ ਦੇ ਮਾਇਨੇ ਹਨ ਕਿ ਤਿਲਕ ਵਰਮਾ ਨੂੰ ਬਾਹਰ ਰਹਿਣਾ ਪੈ ਸਕਦਾ ਹੈ ਕਿਉਂਕਿ ਯਸ਼ੱਸਵੀ ਜਾਇਸਵਾਲ, ਰਿਤੂਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਕਪਤਾਨ ਸੂਰਿਆ ਕੁਮਾਰ ਯਾਦਵ ਤੇ ਫਿਨਿਸ਼ਰ ਰਿੰਕੂ ਸਿੰਘ ਦੀ ਚੋਣ ਤਾਂ ਤੈਅ ਹੈ। ਭਾਰਤੀ ਟੀਮ ਮੈਕਸਵੈੱਲ ਦੀ ਕਮੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇਗੀ। (IND Vs AUS T20 Series)
ਇਹ ਵੀ ਪੜ੍ਹੋ : ਰੇਲ ਸਫ਼ਰ ’ਚ ਮਾੜਾ ਖਾਣਾ
ਜਿਨ੍ਹਾਂ ਨੇ ਆਪਣੇ ਦਮ ’ਤੇ ਅਸਟਰੇਲੀਆ ਨੂੰ ਤੀਜਾ ਮੈਚ ਜਿਤਾਇਆ ਸੀ ਹੁਣ ਭਾਰਤੀ ਗੇਂਦਬਾਜ਼ਾਂ ਸਾਹਮਣੇ ਟਿਮ ਡੇਵਿਡ, ਜੋਸ਼ ਫਿਲਿਪ ਤੇ ਬੇਨ ਮੈਕਡਰਮੋਟ ਦੀ ਚੁਣੌਤੀ ਹੋਵੇਗੀ ਜੋ ਪਿਛਲੇ ਪੰਜ-ਛੇ ਹਫ਼ਤਿਆਂ ’ਚ ਸੀਮਤ ਓਵਰਾਂ ਦੇ ਕ੍ਰਿਕਟ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਇਨ੍ਹਾਂ ਤੋਂ ਇਲਾਵਾ ਵਿਸ਼ਵ ਕੱਪ ਫਾਈਨਲ ’ਚ ਯਾਦਗਾਰ ਪਾਰੀ ਖੇਡਣ ਵਾਲੇ ਟ੍ਰੈਵਿਸ ਹੈੱਡ ਤੇ ਤਜ਼ਰਬੇਕਾਰ ਕਪਤਾਨ ਮੈਥਿਊ ਵੇਡ ਵੀ ਟੀਮ ’ਚ ਹਨ। ਗੁਹਾਟੀ ਵਾਂਗ ਇੱਥੇ ਵੀ ਨਮੀ ਦੀ ਭੂਮਿਕਾ ਅਹਿਮ ਹੋਵੇਗੀ ਤੇ ਟਾਸ ਜਿੱਤਣ ਵਾਲਾ ਕਪਤਾਨ ਟੀਚੇ ਦਾ ਪਿੱਛਾ ਕਰਨਾ ਚਾਹੇਗਾ ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਦੂਜੀ ਪਾਰੀ ’ਚ ਗਿੱਲੀ ਗੇਂਦ ਨਾਲ ਜੂਝਣਾ ਹੋਵੇਗਾ। (IND Vs AUS T20 Series)
ਮੈਚ ਨਾਲ ਜੁੜੀ ਖਾਸ ਗੱਲ | IND Vs AUS T20 Series
ਕਪਤਾਨ ਸੂਰਿਆਕੁਮਾਰ ਯਾਦਵ 2000 ਟੀ-20 ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕਰਨ ਤੋਂ ਸਿਰਫ 21 ਦੌੜਾਂ ਦੂਰ ਹਨ। ਅਜਿਹਾ ਕਰਨ ਵਾਲੇ ਉਹ ਚੌਥੇ ਭਾਰਤੀ ਬੱਲੇਬਾਜ਼ ਹੋਣਗੇ। (IND Vs AUS T20 Series)
ਦੋਵਾਂ ਟੀਮਾਂ ਦਾ ਹੁਣ ਤੱਕ ਦਾ ਰਿਕਾਰਡ | IND Vs AUS T20 Series
ਭਾਰਤ ਨੇ 23 ਨਵੰਬਰ ਨੂੰ ਵਿਸ਼ਾਖਾਪਟਨਮ ’ਚ ਖੇਡੇ ਗਏ ਪਹਿਲੇ ਮੈਚ ’ਚ ਮਹਿਮਾਨ ਟੀਮ ਆਸਟਰੇਲੀਆ ਨੂੰ ਦੋ ਵਿਕਟਾਂ ਨਾਲ ਅਤੇ ਦੂਜੇ ਮੈਚ ’ਚ 26 ਨਵੰਬਰ ਨੂੰ 44 ਦੌੜਾਂ ਨਾਲ ਹਰਾਇਆ ਸੀ। ਤੀਜੇ ਮੈਚ ’ਚ ਟੀਮ ਇੰਡੀਆ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੇਜ਼ਬਾਨ ਭਾਰਤ ਅਤੇ ਕੰਗਾਰੂ ਟੀਮ ਵਿਚਾਲੇ ਟੀ-20 ਫਾਰਮੈਟ ’ਚ ਹੁਣ ਤੱਕ ਕੁੱਲ 10 ਲੜੀਆਂ ਖੇਡੀਆਂ ਜਾ ਚੁੱਕੀਆਂ ਹਨ। ਭਾਰਤ ਨੇ ਇਨ੍ਹਾਂ ’ਚੋਂ ਪੰਜ ਜਿੱਤੇ ਹਨ ਅਤੇ ਅਸਟਰੇਲੀਆ ਨੇ ਦੋ ਜਿੱਤੇ ਹਨ। (IND Vs AUS T20 Series)
ਬੱਲੇਬਾਜੀ ’ਚ ਇੱਕ ਬਦਲਾਅ ਹੋਣ ਦੀ ਉਮੀਦ | IND Vs AUS T20 Series
ਅੱਜ ਦੇ ਮੈਚ ’ਚ ਟੀਮ ਇੰਡੀਆ ਅਤੇ ਅਸਟਰੇਲੀਆ ਦੋਵਾਂ ਦੇ ਪਲੇਇੰਗ ਇਲੈਵਨ ’ਚ ਬਦਲਾਅ ਦੀ ਪੂਰੀ ਉਮੀਦ ਹੈ। ਸ਼੍ਰੇਅਸ ਅਈਅਰ ਟੀਮ ਇੰਡੀਆ ਦੇ ਬੱਲੇਬਾਜੀ ਕ੍ਰਮ ’ਚ ਵਾਪਸੀ ਕਰ ਸਕਦੇ ਹਨ। ਉਹ ਚੌਥੇ ਅਤੇ ਪੰਜਵੇਂ ਟੀ-20 ਮੈਚਾਂ ਲਈ ਉਪਲਬਧ ਹੈ ਅਤੇ ਇਸ ਲਈ ਸੂਰਯੁਕਮਾਰ ਯਾਦਵ ਵੀ ਸ਼੍ਰੇਅਸ ਨੂੰ ਆਪਣੀ ਟੀਮ ’ਚ ਸ਼ਾਮਲ ਕਰ ਸਕਦੇ ਹਨ। ਤਿਲਕ ਵਰਮਾ ਦੀ ਥਾਂ ਅਈਅਰ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ, ਕਿਉਂਕਿ ਹੁਣ ਤੱਕ ਟੀਮ ਇੰਡੀਆ ਦੇ ਬੱਲੇਬਾਜੀ ਕ੍ਰਮ ’ਚ ਸਿਰਫ ਤਿਲਕ ਵਰਮਾ ਹੀ ਹਨ, ਜਿਨ੍ਹਾਂ ਨੇ ਕੋਈ ਮਹੱਤਵਪੂਰਨ ਪਾਰੀ ਨਹੀਂ ਖੇਡੀ ਹੈ। ਬਾਕੀ ਸਾਰੇ ਖਿਡਾਰੀਆਂ ਨੇ ਦੌੜਾਂ ਬਣਾਈਆਂ ਹਨ, ਇਸ ਲਈ ਤਿਲਕ ਦੀ ਜਗ੍ਹਾ ਅਈਅਰ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।