ਗੁੱਝੇ ਭੇਦ ਲੁਕੋਈ ਬੈਠਾ ਮੰਗਲ ਗ੍ਰਹਿ

Red Planet Day

Red Planet Day

ਮੰਗਲ ਗ੍ਰਹਿ ’ਤੇ ਮਨੁੱਖੀ ਜੀਵਨ ਦੀ ਧਾਰਨਾ ਸਾਨੂੰ ਰੋਮਾਂਚ ਨਾਲ ਭਰ ਦਿੰਦੀ ਹੈ। ਮੰਗਲ ਆਪਣੀ ਖੋਜ ਤੋਂ ਸਦੀਆਂ ਬਾਅਦ ਵੀ ਮਨੁੱਖਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਨਾਸਾ, ਇਸਰੋ, ਸਪੇਸ ਐਕਸ ਸਮੇਤ ਕਈ ਸਰਕਾਰੀ ਅਤੇ ਨਿੱਜੀ ਪੁਲਾੜ ਏਜੰਸੀਆਂ ਮੰਗਲ ’ਤੇ ਮਨੁੱਖੀ ਬਸਤੀਆਂ ਸਥਾਪਤ ਕਰਨ ਲਈ ਉਤਸੁਕ ਅਤੇ ਉਤਸ਼ਾਹਿਤ ਹਨ। ਸੂਰਜ ਤੋਂ ਚੌਥਾ ਗ੍ਰਹਿ ਮੰਗਲ ਨੂੰ ਇਸ ਦੀ ਮਿੱਟੀ ਦੇ ਰੰਗ ਕਾਰਨ ਲਾਲ ਗ੍ਰਹਿ ਵੀ ਕਿਹਾ ਜਾਂਦਾ ਹੈ। ਧਰਤੀ ਦੇ ਇਸ ਗੁਆਂਢੀ ਗ੍ਰਹਿ ਵਿੱਚ ਵੀ ਸ਼ਾਇਦ ਕਿਸੇ ਦਿਨ ਮਨੁੱਖਤਾ ਦਾ ਸੁਆਗਤ ਕਰਨ ਦੀ ਖਿੱਚ ਅਤੇ ਸਮਰੱਥਾ ਹੈ। ਮਨੁੱਖ ਲੰਬੇ ਸਮੇਂ ਤੋਂ ਮੰਗਲ ਗ੍ਰਹਿ ਦੇ ਭੇਦ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ। (Red Planet Day)

28 ਨਵੰਬਰ 1964 ਨੂੰ ਮੰਗਲ ਗ੍ਰਹਿ ’ਤੇ ਜਾਣ ਲਈ ਲਾਂਚ ਕੀਤੇ ਪਹਿਲੇ ਪੁਲਾੜ ਗੱਡੀ ਮੈਰੀਨਰ 4 ਦੇ ਲਾਂਚ ਦੀ ਯਾਦ ਵਿੱਚ ਹਰ ਸਾਲ 28 ਨਵੰਬਰ ਨੂੰ ਲਾਲ ਗ੍ਰਹਿ ਦਿਵਸ (ਰੈੱਡ ਪਲੈਨੇਟ ਡੇ) ਮਨਾਇਆ ਜਾਂਦਾ ਹੈ। ਮੈਰੀਨਰ 4 ਪੁਲਾੜ ਗੱਡੀ ਨੂੰ ਉਡਾਣ ਦੌਰਾਨ ਡਾਟਾ ਇਕੱਠਾ ਕਰਨ ਤੇ ਉਸ ਜਾਣਕਾਰੀ ਨੂੰ ਧਰਤੀ ’ਤੇ ਵਾਪਸ ਭੇਜਣ ਲਈ ਬਣਾਇਆ ਗਿਆ ਸੀ। ਪੁਲਾੜ ਗੱਡੀ ਨੇ ਲਾਂਚ ਦੇ ਲਗਭਗ ਅੱਠ ਮਹੀਨਿਆਂ ਦੀ ਯਾਤਰਾ ਤੋਂ ਬਾਅਦ 14 ਜੁਲਾਈ 1965 ਨੂੰ ਲਾਲ ਗ੍ਰਹਿ ਦੀ ਉਡਾਣ ਪੂਰੀ ਕੀਤੀ। ਭਾਰਤ ਨੇ ਵੀ 5 ਨਵੰਬਰ 2013 ਨੂੰ ਮੰਗਲਯਾਨ ਮਾਰਸ ਔਰਬਿਟਰ ਮਿਸ਼ਨ ਤਹਿਤ ਸਤੀਸ਼ ਚੰਦਰ ਧਵਨ ਪੁਲਾੜ ਸਪੇਸ ਸੈਂਟਰ ਸ੍ਰੀ ਹਰੀਕੋਟਾ ਤੋਂ ਲਾਂਚ ਕੀਤਾ ਸੀ ਜੋ 24 ਸਤੰਬਰ 2014 ਨੂੰ ਮੰਗਲ ਗ੍ਰਹਿ ਦੇ ਆਰਬਿਟ ਵਿੱਚ ਦਾਖਿਲ ਹੋਇਆ। (Red Planet Day)

ਇਹ ਵੀ ਪੜ੍ਹੋ : ਸੰਕਟ ’ਚ ਜ਼ਿੰਦਗੀਆਂ

ਰੋਮਨ ਸੱਭਿਅਤਾ ਵਿੱਚ ਇਸ ਗ੍ਰਹਿ ਦਾ ਨਾਂਅ ਯੁੱਧ ਦੇ ਦੇਵਤੇ ਦੇ ਨਾਂਅ ’ਤੇ ਮੰਗਲ ਰੱਖਿਆ ਗਿਆ ਸੀ। ਮੰਗਲ ਦਾ ਵਾਯੂਮੰਡਲ ਹਲਕਾ ਹੈ ਅਤੇ ਮੁੱਖ ਤੌਰ ’ਤੇ ਕਾਰਬਨ ਡਾਈਆਕਸਾਈਡ ਦਾ ਬਣਿਆ ਹੋਇਆ ਹੈ। ਅਜਿਹੇ ’ਚ ਆਓ! ਜਾਣਦੇ ਹਾਂ ਇਸ ਖਾਸ ਦਿਨ ’ਤੇ ਮੰਗਲ ਗ੍ਰਹਿ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ। ਮੰਗਲ ਗ੍ਰਹਿ ਦੀ ਮਿੱਟੀ ਵਿੱਚ ਬਹੁਤ ਜਿਆਦਾ ਲੋਹਾ ਤੇ ਲੋਹੇ ਦਾ ਆਕਸਾਈਡ ਹੋਣ ਕਰਕੇ ਜੰਗ ਦੀ ਵਜ੍ਹਾ ਨਾਲ ਇਸ ਦਾ ਰੰਗ ਲਾਲ ਦਿਸਦਾ ਹੈ। ਮੰਗਲ ’ਤੇ ਵਾਯੂਮੰਡਲ ਦੀ ਮਾਤਰਾ ਧਰਤੀ ਦੇ ਵਾਯੂਮੰਡਲ ਦੇ ਮੁਕਾਬਲੇ ਸਿਰਫ 1 ਪ੍ਰਤੀਸ਼ਤ ਹੈ। ਮੰਗਲ ਗ੍ਰਹਿ ’ਤੇ ਵਾਯੂਮੰਡਲ ਦਾ ਦਬਾਅ ਵੀ ਬਹੁਤ ਘੱਟ ਹੈ। ਰਿਪੋਰਟ ਮੁਤਾਬਕ ਮੰਗਲ ਗ੍ਰਹਿ ’ਤੇ ਧਰਤੀ ਦੇ ਮੁਕਾਬਲੇ ਬਹੁਤ ਘੱਟ ਹਵਾ ਹੈ।

ਕਾਰਬਨ ਡਾਈਆਕਸਾਈਡ 95 ਪ੍ਰਤੀਸ਼ਤ, ਨਾਈਟ੍ਰੋਜਨ 2.7 ਪ੍ਰਤੀਸ਼ਤ, ਆਰਗਨ ਗੈਸ 1.6 ਪ੍ਰਤੀਸ਼ਤ ਅਤੇ ਆਕਸੀਜ਼ਨ ਦੀ ਮਾਤਰਾ 0.13 ਪ੍ਰਤੀਸ਼ਤ ਇਸ ਦੇ ਵਾਯੂਮੰਡਲ ਵਿੱਚ ਪਾਈਆਂ ਜਾਂਦੀਆਂ ਹਨ। ਮੰਗਲ ਗ੍ਰਹਿ ਨਾਲ ਜੁੜੀ ਇੱਕ ਦਿਲਚਸਪ ਗੱਲ ਇਹ ਹੈ ਕਿ ਇਸ ਦਾ ਵਿਆਸ ਧਰਤੀ ਤੋਂ ਲਗਭਗ ਅੱਧਾ ਹੈ। ਫਿਰ ਵੀ ਇਸ ਦੀ ਸਤ੍ਹਾ ਦਾ ਖੇਤਰਫਲ ਲਗਭਗ ਧਰਤੀ ਦੀ ਖੁਸ਼ਕ ਜਮੀਨ ਦੇ ਬਰਾਬਰ ਹੈ। ਇਸ ਤੋਂ ਇਲਾਵਾ ਮੰਗਲ ਦੀ ਸਤ੍ਹਾ ਦੀ ਗੁਰੂਤਾਕਰਸ਼ਣ ਧਰਤੀ ਦੇ ਮੁਕਾਬਲੇ ਸਿਰਫ 37 ਫੀਸਦੀ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਧਰਤੀ ਦੇ ਮੁਕਾਬਲੇ ਮੰਗਲ ’ਤੇ ਅਸਾਨੀ ਨਾਲ ਤਿੰਨ ਗੁਣਾ ਉੱਚੀ ਛਾਲ ਮਾਰ ਸਕਦੇ ਹੋ। ਜੀਵਨ ਲਈ ਜ਼ਰੂਰੀ ਚੀਜਾਂ ਵਿੱਚੋਂ ਇੱਕ ਪਾਣੀ ਹੈ। ਮੰਨਿਆ ਜਾਂਦਾ ਹੈ ਕਿ ਮੰਗਲ ਗ੍ਰਹਿ ’ਤੇ ਪਾਣੀ ਹੈ। (Red Planet Day)

ਇਹ ਵੀ ਪੜ੍ਹੋ : ਯੂਕ੍ਰੇਨ ’ਚ ਬਰਫ਼ੀਲੇ ਤੂਫ਼ਾਨ ਨਾਲ ਘੱਟ ਤੋਂ ਘੱਟ 5 ਦੀ ਮੌਤ, 19 ਜਖ਼ਮੀ

ਨੇਚਰ ਐਸਟ੍ਰੋਨੋਮੀ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਨਤੀਜਿਆਂ ਨੇ ਇਸ ਦੇ ਪੁਰਾਣੇ ਸਬੂਤ ਦੀ ਪੁਸ਼ਟੀ ਕੀਤੀ ਹੈ। ਇਸ ਤਹਿਤ ਰਾਡਾਰ ਤੋਂ ਇਲਾਵਾ ਹੋਰ ਤਕਨੀਕਾਂ ਤੋਂ ਪ੍ਰਾਪਤ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮੰਗਲ ਗ੍ਰਹਿ ਦੇ ਦੱਖਣੀ ਧਰੁਵ ਦੇ ਹੇਠਾਂ ਤਰਲ ਪਾਣੀ ਹੈ। ਮੰਗਲ ਗ੍ਰਹਿ ਆਪਣੇ ਧੁਰੇ ਦੁਆਲੇ ਇੱਕ ਚੱਕਰ ਪੂਰਾ ਕਰਨ ਲਈ 24.6 ਘੰਟੇ ਦਾ ਸਮਾਂ ਲੈਂਦਾ ਹੈ। ਧਰਤੀ ਤੋਂ ਦੇਖਣ ’ਤੇ ਸੂਰਜ ਚੜ੍ਹਨ ਜਾਂ ਡੁੱਬਣ ਵੇਲੇ ਸੰਤਰੀ ਅਤੇ ਪੀਲੇ ਰੰਗ ਦਾ ਇੱਕ ਬਹੁਰੰਗੀ ਮਿਸਰਣ ਦਿਸਦਾ ਹੈ, ਪਰ ਮੰਗਲ ’ਤੇ ਰਾਤ ਦਾ ਅਸਮਾਨ ਨੀਲਾ ਹੁੰਦਾ ਹੈ ਅਤੇ ਦਿਨ ਦਾ ਅਸਮਾਨ ਗੁਲਾਬੀ-ਲਾਲ ਹੁੰਦਾ ਹੈ। ਮੰਗਲ ਗ੍ਰਹਿ ਦੀ ਸੂਰਜ ਤੋਂ ਦੂਰੀ 22 ਕਰੋੜ 40 ਲੱਖ ਕਿਲੋਮੀਟਰ ਹੈ। ਮੰਗਲ ਗ੍ਰਹਿ ਧਰਤੀ ਤੋਂ 7 ਲੱਖ 80 ਹਜਾਰ ਕਿਲੋਮੀਟਰ ਦੂਰ ਹੈ। (Red Planet Day)

ਧਰਤੀ ਨਾਲੋਂ ਸੂਰਜ ਤੋਂ ਇਸ ਦੀ ਜ਼ਿਆਦਾ ਦੂਰੀ ਹੋਣ ਕਾਰਨ ਮੰਗਲ ਦਾ ਤਾਪਮਾਨ -191 ਤੋਂ +81 ਡਿਗਰੀ ਫਾਰਨਹੀਟ ਤੱਕ ਜਾ ਸਕਦਾ ਹੈ। ਮੰਗਲ ’ਤੇ ਇੱਕ ਸਾਲ ਲਗਭਗ 687 ਦਿਨ ਦਾ ਹੁੰਦਾ ਹੈ। ਇਸ ਦਾ ਭਾਵ ਇਹ ਹੈ ਕਿ ਮੰਗਲ ਗ੍ਰਹਿ ਸੂਰਜ ਵਾਲੇ ਚੱਕਰ ਲਾਉਣ ਲਈ 687 ਦਿਨ ਦਾ ਸਮਾਂ ਲੈਂਦਾ ਹੈ। ਜੋ ਕਿ ਧਰਤੀ ’ਤੇ ਇੱਕ ਸਾਲ ਦੀ ਲੰਬਾਈ ਤੋਂ ਲਗਭਗ ਦੁੱਗਣਾ ਹੋਵੇਗਾ ਕਿਉਂਕਿ ਧਰਤੀ ਸੂਰਜ ਦੁਆਲੇ ਇੱਕ ਚੱਕਰ ਪੂਰਾ ਕਰਨ ਲਈ 365 ਦਿਨਾਂ ਦਾ ਸਮਾਂ ਲੈਂਦੀ ਹੈ। ਮੰਗਲ ਗ੍ਰਹਿ ਦੇ ਦੁਆਲੇ ਕੋਈ ਰਿੰਗ ਨਹੀਂ ਹਨ। ਫੋਬੋਸ ਅਤੇ ਡੀਮੋਸ ਮੰਗਲ ਗ੍ਰਹਿ ਦੇ ਦੋ ਕੁਦਰਤੀ ਉਪਗ੍ਰਹਿਾਂ ਦੇ ਨਾਂਅ ਹਨ। ਸੂਰਜੀ ਸਿਸਟਮ ਦਾ ਸਭ ਤੋਂ ਉੱਚਾ ਪਹਾੜ ਮੰਗਲ ’ਤੇ ਹੈ। ਓਲੰਪਸ ਮੂਨ ਜੋ ਕਿ ਮੰਗਲ ’ਤੇ ਸਭ ਤੋਂ ਵੱਡਾ ਜਵਾਲਾਮੁਖੀ ਹੈ ਅਸਲ ਵਿੱਚ ਸੂਰਜੀ ਸਿਸਟਮ ਦਾ ਸਭ ਤੋਂ ਉੱਚਾ ਪਹਾੜ ਵੀ ਹੈ। (Red Planet Day)

ਮੰਗਲ ਗ੍ਰਹਿ ਦਾ ਇਹ ਵਿਸਾਲ ਪਹਾੜ ਲਗਭਗ 25 ਕਿਲੋਮੀਟਰ ਲੰਬਾ ਤੇ 600 ਕਿਲੋਮੀਟਰ ਵਿਆਸ ਵਾਲਾ ਹੈ। ਜਦ ਕਿ ਧਰਤੀ ਦਾ ਸਭ ਤੋਂ ਵੱਡਾ ਜਵਾਲਾਮੁਖੀ ਅਮਰੀਕਾ ਦਾ ‘ਮੋਨਾ ਕੀ’ ਹੈ ਜਿਸ ਦੀ ਉਚਾਈ 10 ਕਿਲੋਮੀਟਰ ਹੈ। ਖਗੋਲ ਵਿਗਿਆਨੀਆਂ ਦਾ ਮੰਨਣਾ ਹੈ ਕਿ ਓਲੰਪਸ ਮੋਨ ਅਰਬਾਂ ਸਾਲ ਪਹਿਲਾਂ ਬਣੇ ਹੋ ਸਕਦੇ ਹਨ। ਇੰਟਰਨੈੱਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਵਾਲਾਮੁਖੀ ਲਾਵਾ ਦੇ ਤਾਜਾ ਸਬੂਤ ਇਹ ਸੰਕੇਤ ਦਿੰਦੇ ਹਨ ਕਿ ਇਹ ਅਜੇ ਵੀ ਸਰਗਰਮ ਹੈ। ਖਗੋਲ ਵਿਗਿਆਨੀ ਇਹਦਾ ਅੰਦਾਜਾ ਲਾ ਰਹੇ ਹਨ ਕਿ ਜਿਵੇਂ ਸ਼ਨੀ ਅਤੇ ਯੂਰੇਨਸ ਗ੍ਰਹਿਆਂ ਦੇ ਦੁਆਲੇ ਇੱਕ ਚੱਟਾਨੀ ਰਿੰਗ ਹੈ, ਭਵਿੱਖ ਵਿੱਚ ਮੰਗਲ ਗ੍ਰਹਿ ਦੀ ਆਪਣੀ ਘੁੰਮਦੀ ਰਿੰਗ ਹੋ ਸਕਦੀ ਹੈ! (Red Planet Day)

ਇਹ ਵੀ ਪੜ੍ਹੋ : ਮੋਹਾਲੀ ’ਚ ਧਰਨਾ ਦੂਜੇ ਦਿਨ ਵੀ ਜਾਰੀ, ਆਪਣੀਆਂ ਮੰਗਾਂ ਮਨਵਾਉਣ ਲਈ ਅੜੇ ਕਿਸਾਨ