ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂਆਂ ਨੂੰ ਜਿਸ ਪਵਿੱਤਰ ਦਿਵਸ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਉਹ ਦਿਨ ਆ ਗਿਆ, ਭਾਵ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ 132ਵਾਂ ਪਵਿੱਤਰ ਅਵਤਾਰ ਦਿਵਸ। ਡੇਰਾ ਸੱਚਾ ਸੌਦਾ ਦਾ ਜਰ੍ਹਾ-ਜਰ੍ਹਾ ਜਗਮਗਾਉਂਦੇ ਹੋਏ ਅਦਭੁਤ ਨਜ਼ਾਰਾ ਪੇਸ਼ ਕਰ ਰਿਹਾ ਹੈ। ਪਵਿੱਤਰ ਅਵਤਾਰ ਦਿਵਸ ਦੇ ਇਸ ਸ਼ੁੰਭ ਭੰਡਾਰੇ ’ਚ ਸ਼ਾਮਲ ਹੋਣ ਲਈ ਡੇਰਾ ਸੱਚਾ ਸੌਦਾ ’ਚ ਦੇਸ਼-ਵਿਦੇਸ਼ ਤੋਂ ਸ਼ਰਧਾਲੂਆਂ ਦਾਆਉਣਾ ਲਗਾਤਾਰ ਜਾਰੀ ਹੈ। ਪਵਿੱਤਰ ਭੰਡਾਰੇ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਪਵਿੱਤਰ ਅਵਤਾਰ ਦਿਵਸ ਮੌਕੇ ਆਸ਼ਰਮਾਂ ਨੂੰ ਬੜੇ ਹੀ ਸੋਹਣੇ ਤਰੀਕੇ ਨਾਲ ਸਜ਼ਾਇਆ ਗਿਆ ਹੈ। (Sirsa )
ਜਾਣੋਂ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਕਦੋਂ ਹੋਇਆ ਸੀ ਮਨਜ਼ੂਰ
ਰੰਗ ਬਿਰੰਗੇ ਝੰਡੇ, ਵੱਡੇ ਵੱਡੇ ਸਵਾਗਤੀ ਗੇਟ, ਵਧਾਈ ਸੰਦੇਸ਼ ਦਿੰਦੇ ਹੋਰਡਿੰਗਸ ਤੇ ਬਿਜਲਈ ਲੜੀਆਂ ਨਾਲ ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਹੀ ਕੇਂਦਰ ਡੇਰਾ ਸੱਚਾ ਸੌਦਾ ਸਰਸਾ ਅਤੇ ਸ਼ਾਹ ਮਸਤਾਨ, ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ਨੂੰ ਬੜੇ ਹੀ ਸੋਹਣੇ ਤਰੀਕੇ ਨਾਲ ਸਜ਼ਾਇਆ ਗਿਆ ਹੈ ਇਸ ਦੌਰਾਨ ਬਿਹਾਰ ਤੋਂ ਆਏ ਡੇਰਾ ਸ਼ਰਧਾਲੂ ਨੇ ਸੱਚ ਕਹੂੰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸੰਨ 1996 ਤੋਂ ਡੇਰਾ ਸੱਚਾ ਸੌਦਾ ਆਉਂਦੇ ਹਾਂ ਸਾਨੂੰ ਇੱਥੋਂ ਮਾਨਵਤਾ ਭਲਾਈ ਦੀ ਸੇਵਾ ਦੀ ਹੀ ਪ੍ਰੇਰਨਾ ਮਿਲੀ ਹੈ ਉਸ ’ਤੇ ਹੀ ਅਸੀਂ ਹਮੇਸ਼ਾ ਚੱਲਦੇ ਹਾਂ। ਪੂਜਨੀਕ ਗੁਰੂ ਜੀ ਨੇ ਸਾਨੂੰ ਜੋ ਸਿਖਾਇਆ ਹੈ ਕਿ ਸੇਵਾ, ਸਿਮਰਨ ਤੇ ਮਾਨਵਤਾ ਦੀ ਸੇਵਾ ਕਰਨਾ ਅਸੀਂ ਉਸ ’ਤੇ ਫੁੱਲ੍ਹ ਚੜ੍ਹਾ ਰਹੇ ਹਾਂ। ਆਓ ਸੁਣਦੇ ਹਾਂ ਬਿਹਾਰ ਤੋਂ ਆਏ ਡੇਰਾ ਸ਼ਰਧਾਲੂ ਦੀ ਗੱਲਬਾਤ…