ਜੰਮੂ ਕਸ਼ਮੀਰ ’ਚ ਅੱਤਵਾਦੀ ਹਮਲਾ

Terrorists

ਬੀਤੇ ਦਿਨੀਂ ਜੰਮੂ ਕਸ਼ਮੀਰ ’ਚ ਹੋਏ ਅੱਤਵਾਦੀ ਹਮਲੇ ’ਚ ਦੋ ਕੈਪਟਨਾਂ ਸਮੇਤ ਪੰਜ ਜਵਾਨਾਂ ਦੀ ਸ਼ਹਾਦਤ ਅੱਤਵਾਦ ਦੇ ਕਰੂਪ ਚਿਹਰੇ ਨੂੰ ਉਜਾਗਰ ਕਰਦੀ ਹੈ ਸੁਰੱਖਿਆ ਜਵਾਨਾਂ ਨੇ ਹਮਲਾਵਰ ਅੱਤਵਾਦੀਆਂ ’ਚੋਂ ਦੋ ਨੂੰ ਖ਼ਤਮ ਕਰ ਦਿੱਤਾ ਹੈ ਤਾਜ਼ਾ ਘਟਨਾ ਅੱਤਵਾਦੀ ਸੰਗਠਨਾਂ ਦੇ ਇਰਾਦਿਆਂ ਨੂੰ ਜਾਹਿਰ ਕਰਦੀ ਹੈ ਬਿਨਾਂ ਸ਼ੱਕ ਸੁਰੱਖਿਆ ਜਵਾਨਾਂ ਵੱਲੋਂ ਵਰਤੀ ਗਈ ਮੁਸ਼ਤੈਦੀ ਨਾਲ ਘੁਸਪੈਠ ਦੀਆਂ ਕੋਸ਼ਿਸ਼ਾਂ ਘਟੀਆਂ ਸਨ ਪਰ ਅੱਤਵਾਦ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਸਕਿਆ ਰੋਜ਼ਾਨਾ ਹੈਰੋਇਨ ਦੀਆਂ ਬਰਾਮਦ ਹੋ ਰਹੀਆਂ ਖੇਪਾਂ ਵੀ ਇਸ ਗੱਲ ਦਾ ਸੰਕੇਤ ਹੈ ਕਿ ਅੱਤਵਾਦੀ ਸੰਗਠਨ ਪੈਸਾ ਇਕੱਠਾ ਕਰਨ ਲਈ ਯਤਨ ਕਰ ਰਹੇ ਹਨ। (Jammu Kashmir)

ਤਕਰੀਬਨ ਰੋਜ਼ਾਨਾ ਹੀ ਅਰਬਾਂ ਰੁਪਏ ਦੀ ਹੈਰੋਇਨ ਬਰਾਮਦ ਹੋ ਰਹੀ ਹੈ ਹੈਰੋਇਨ ਲਿਆ ਰਹੇ ਡਰੋਨ ਲਗਾਤਾਰ ਬਰਾਮਦ ਹੋ ਰਹੇ ਹਨ ਨਸ਼ੇ ਅਤੇ ਅੱਤਵਾਦ ਦਾ ਨੈੱਟਵਰਕ ਬਹੁਤ ਵੱਡੀ ਸਮੱਸਿਆ ਹੈ ਜੇਕਰ ਹੈਰੋਇਨ ਦੀ ਤਸਕਰੀ ਨੂੰ ਰੋਕਿਆ ਜਾਵੇ ਤਾਂ ਇਹ ਅੱਤਵਾਦ ਨੂੰ ਰੋਕਣ ’ਚ ਸਹਾਇਕ ਹੋਵੇਗਾ ਅੱਤਵਾਦ ਨਾਲ ਨਿਪਟਣ ਲਈ ਹਥਿਆਰਬੰਦ ਲੜਾਈ ਦੇ ਨਾਲ-ਨਾਲ ਨਸ਼ਿਆਂ ਦੀ ਰੋਕਥਾਮ ਦੇ ਮੋਰਚੇ ’ਤੇ ਵੀ ਲੜਾਈ ਮਜ਼ਬੂਤ ਕਰਨੀ ਪਵੇਗੀ ਡਰੋਨ ਨੂੰ ਟੱਕਰ ਦੇਣ ਲਈ ਤਕਨੀਕ ਈਜ਼ਾਦ ਕਰਨੀ ਪਵੇਗੀ ਅਸਲ ’ਚ ਇਜ਼ਰਾਈਲ ’ਤੇ ਹਮਾਸ ਵੱਲੋਂ ਕੀਤੇ ਗਏ ਹਮਲਿਆਂ ਤੋਂ ਬਾਅਦ ਹੋਰ ਸੁਚੇਤ ਹੋਣ ਦੀ ਜ਼ਰੂਰਤ ਹੈ। (Jammu Kashmir)

ਇਹ ਵੀ ਪੜ੍ਹੋ : ਬਾਲ ਮਜ਼ਦੂਰੀ ਰੋਕਣ ਲਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਵਪਾਰਕ ਅਦਾਰਿਆਂ ’ਤੇ ਅਚਨਚੇਤ ਚੈਕਿੰਗ

ਹਮਾਸ ਨੇ ਬੜੇ ਹੈਰਾਨੀਜਨਕ ਤੇ ਘਾਤਕ ਤਰੀਕੇ ਨਾਲ ਇਜ਼ਰਾਈਲ ’ਤੇ ਹਮਲਾ ਕੀਤਾ ਹੈ ਇਜ਼ਰਾਈਲ ਨੂੰ ਹਮਲੇ ਤੋਂ ਪਹਿਲਾਂ ਕੋਈ ਭਿਣਕ ਨਾ ਪੈਣੀ ਬਹੁਤ ਗੰਭੀਰ ਗੱਲ ਹੈ। ਪਾਕਿਸਤਾਨ ’ਚ ਬੈਠੇ ਅੱਤਵਾਦੀ ਅਜਿਹੇ ਢੰਗ-ਤਰੀਕੇ ਨਾ ਵਰਤ ਲੈਣ ਇਸ ਬਾਰੇ ਪੂਰੀ ਤਰ੍ਹਾਂ ਜਾਗਰੂਕ ਰਹਿਣਾ ਪਵੇਗਾ ਇੱਕ ਮੁਲਕ ’ਚ ਬੈਠੇ ਅੱਤਵਾਦੀ ਕਿਸੇ ਹੋਰ ਮੁਲਕ ਦੇ ਸੰਗਠਨਾਂ ਦੀ ਤਰਜ਼ ’ਤੇ ਕਾਰਵਾਈ ਕਰਨ ਦਾ ਮਨ ਬਣਾਉਣ ਇਸ ਤੋਂ ਪਹਿਲਾਂ ਤਿਆਰੀ ਕਰ ਲੈਣੀ ਚਾਹੀਦੀ ਹੈ ਅਸਲ ’ਚ ਧਾਰਾ 370 ਟੁੱਟਣ ਤੋਂ ਬਾਅਦ ਜੰਮੂ ਕਸ਼ਮੀਰ ’ਚ ਕੋਈ ਵੱਡਾ ਵਿਰੋਧ ਨਾ ਹੋ ਸਕਣ ਕਾਰਨ ਅੱਤਵਾਦੀ ਸੰਗਠਨ ਬੁਖਲਾਏ ਹੋਏ ਹਨ ਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਹਊਆ ਖੜ੍ਹਾ ਕਰਨਾ ਚਾਹੁੰਦੇ ਹਨ ਅੱਤਵਾਦ ਦੀ ਰੋਕਥਾਮ ਲਈ ਜਿੱਥੇ ਸੂਬੇ ਦੇ ਵਿਕਾਸ ਕਾਰਜਾਂ ਦੀ ਰਫਤਾਰ ਵਧਾਉਣ ਦੀ ਜ਼ਰੂਰਤ ਹੈ। (Jammu Kashmir)

ਉੱਥੇ ਅੱਤਵਾਦ ਤੇ ਧਰਮ ਨੂੰ ਵੱਖ-ਵੱਖ ਕਰਕੇ ਪ੍ਰਚਾਰ ਦੀ ਮੁਹਿੰਮ ਵੀ ਤੇਜ਼ ਕਰਨੀ ਪਵੇਗੀ ਅਸਲ ’ਚ ਅੱਤਵਾਦੀ ਕਸ਼ਮੀਰ ਦੇ ਮੁੱਦੇ ਨੂੰ ਧਾਰਮਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ’ਚ ਹਨ ਇਹ ਚੰਗੀ ਗੱਲ ਹੈ ਕਿ ਸੂਬੇ ਦੀਆਂ ਸਿਆਸੀ ਪਾਰਟੀਆਂ ਨੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਹੈ ਜਿਸ ਨਾਲ ਵੱਖਵਾਦ ਵੀ ਕਮਜ਼ੋਰ ਪਿਆ ਹੈ ਲੋਕਾਂ ਦੀ ਏਕਤਾ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤੀ ਦਿੰਦੀ ਹੈ ਪ੍ਰਸ਼ਾਸਨ, ਪੁਲਿਸ ਤੇ ਫੌਜਾਂ ਦਾ ਮਜ਼ਬੂਤ ਰਿਸ਼ਤਾ ਅੱਤਵਾਦ ਨਾਲ ਨਿਪਟਣ ’ਚ ਸਹਾਇਕ ਹੋਵੇਗਾ। (Jammu Kashmir)