IND Vs AUS T20: ਆਸਟ੍ਰੇਲੀਆ ਖਿਲਾਫ T20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਸੂਰਿਆ ਕੁਮਾਰ ਬਣੇ ਕਪਤਾਨ

IND Vs AUS T20

ਮੁੰਬਈ (ਸੱਚ ਕਹੂੰ ਨਿਊਜ਼) ਆਸਟ੍ਰੇਲੀਆ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਸਫੋਟਕ ਬੱਲੇਬਾਜ਼ ਸੂਰਿਆ ਕੁਮਾਰ ਯਾਦਵ ਨੂੰ ਭਾਰਤੀ ਟੀਮ ਦੀ ਕਮਾਨ ਸੌਂਪੀ ਗਈ ਹੈ, ਜਦੋਂਕਿ ਰੁਤੁਰਾਜ ਗਾਇਕਵਾੜ ਸੀਰੀਜ਼ ਦੇ ਪਹਿਲੇ ਤਿੰਨ ਮੈਚਾਂ ‘ਚ ਟੀਮ ਦੇ ਉਪ ਕਪਤਾਨ ਦੀ ਭੂਮਿਕਾ ਨਿਭਾਉਣਗੇ, ਜਦਕਿ ਸ਼੍ਰਾਏਪੁਰ ਅਤੇ ਬੈਂਗਲੁਰੂ ਵਿੱਚ ਖੇਡੇ ਜਾਣ ਵਾਲੇ ਆਖਰੀ ਦੋ ਟੀ-੨੦ ਮੈਚਾਂ ’ਚ ਸ੍ਰੇਅਸ ਅਈਅਰ ਉਪ ਕਪਤਾਨ ਹੋਣਗੇ। IND Vs AUS T20

ਅਗਲੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਸਬੰਧੀ ਇਹ ਸੀਰੀਜ਼ ਨੌਜਵਾਨ ਖਿਡਾਰੀਆਂ ਲਈ ਕਾਫੀ ਮਹੱਤਵਪੂਰਨ ਸਾਬਤ ਹੋਵੇਗੀ।ਆਈ.ਪੀ.ਐੱਲ. ‘ਚ ਆਪਣੀ ਬੱਲੇਬਾਜ਼ੀ ਨਾਲ ਚੋਣਕਾਰਾਂ ਨੂੰ ਪ੍ਰਭਾਵਿਤ ਕਰਨ ‘ਚ ਸਫਲ ਰਹੇ ਉੱਤਰ ਪ੍ਰਦੇਸ਼ ਦੇ ਰਿੰਕੂ ਸਿੰਘ ਅਤੇ ਤਿਲਕ ਵਰਮਾ ਨੂੰ ਭਾਰਤੀ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ। ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 23 ਨਵੰਬਰ ਨੂੰ ਵਿਸ਼ਾਖਾਪਟਨਮ ‘ਚ ਕਰੇਗੀ, ਜਦਕਿ ਦੂਜਾ ਟੀ-20 ਮੈਚ 26 ਨਵੰਬਰ ਨੂੰ ਤਿਰੂਵਨੰਤਪੁਰਮ ‘ਚ ਅਤੇ ਤੀਜਾ ਮੈਚ 28 ਨਵੰਬਰ ਨੂੰ ਗੁਹਾਟੀ ‘ਚ ਖੇਡਿਆ ਜਾਵੇਗਾ। ਸੀਰੀਜ਼ ਦਾ ਚੌਥਾ ਮੈਚ ਰਾਏਪੁਰ ‘ਚ 1 ਦਸੰਬਰ ਨੂੰ ਹੋਵੇਗਾ ਜਦਕਿ ਆਖਰੀ ਟੀ-20 ਮੈਚ 3 ਦਸੰਬਰ ਨੂੰ ਬੈਂਗਲੁਰੂ ‘ਚ ਹੋਵੇਗਾ।

ਟੀਮ ਇਸ ਤਰ੍ਹਾਂ ਹੈ: ਸੂਰਿਆਕੁਮਾਰ ਯਾਦਵ (ਕਪਤਾਨ), ਰੁਤੁਰਾਜ ਗਾਇਕਵਾੜ (ਉਪ ਕਪਤਾਨ), ਈਸ਼ਾਨ ਕਿਸ਼ਨ, ਯਸ਼ਸਵੀ ਜੈਸਵਾਲ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਸ਼ਿਵਮ ਦੂਬੇ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਪ੍ਰਸਿਧ ਕ੍ਰਿਸ਼ਨਾ, ਅਵੇਸ਼ ਖਾਨ, ਮੁਕੇਸ਼ ਕੁਮਾਰ। IND Vs AUS T20