ਸਚਿਨ ਤੇਂਦੁਲਕਰ ਦਾ ਇੱਕਰੋਜ਼ਾ ’ਚ ਸਭ ਤੋਂ ਜ਼ਿਆਦਾ ਸੈਂਕੜੇ ਜੜਨ ਦਾ ਰਿਕਾਰਡ ਤੋੜਿਆ | Virat Kohli
- ਇੱਕ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵੀ ਕੋਹਲੀ ਦੇ ਨਾਂਅ ਦਰਜ਼
- ਮੁੰਬਈ ਦੇ ਵਾਨਖੇੜੇ ’ਚ ਤੋੜਿਆ ਸੀ ਸਚਿਨ ਦਾ ਰਿਕਾਰਡ
- 765 ਦੌੜਾਂ ਬਣੇ ਪਲੇਅਰ ਆਫ ਦਾ ਟੂਰਨਾਮੈਂਟ
ਅਹਿਮਦਾਬਾਦ (ਏਜੰਸੀ)। ਲਗਭਗ ਡੇਢ ਮਹੀਨੇ ਤੱਕ ਚੱਲਣ ਵਾਲੇ ਇਸ ਆਈਸੀਸੀ ਵਿਸ਼ਵ ਕੱਪ 2023 ਦਾ ਖਿਤਾਬ ਅਸਟਰੇਲੀਆ ਨੇ ਆਪਣੇ ਨਾਂਅ ਕਰ ਲਿਆ। ਭਾਰਤੀ ਟੀਮ ਅਤੇ ਅਸਟਰੇਲੀਆ ਵਿਚਕਾਰ ਫਾਈਨਲ ਮੁਕਾਬਲਾ ਕੱਲ੍ਹ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਗਿਆ। ਇੱਕ ਵਾਰ ਫੇਰ ਤੋਂ ਕਰੋੜਾਂ ਭਾਰਤੀ ਪ੍ਰਸ਼ੰਸਕਾਂ ਦਾ ਦਿਲ ਅਤੇ ਸੁਪਨਾ ਟੁੱਟ ਗਿਆ। ਜਦੋਂ ਭਾਰਤੀ ਟੀਮ ਨੂੰ ਅਸਟਰੇਲੀਆਈ ਟੀਮ ਨੇ ਫਾਈਨਲ ’ਚ 6 ਵਿਕਟਾਂ ਨਾਲ ਹਰਾ ਕੇ ਵੱਡਾ ਜਖ਼ਮ ਦੇ ਦਿੱਤਾ। (Virat Kohli)
ਇਸ ਹਾਰ ਤੋਂ ਬਾਅਦ ਕਈ ਭਾਰਤੀ ਪ੍ਰਸ਼ੰਸਕਾਂ ਵਾਇਰਲ ਮੀਮਜ਼ ਨਾਲ ਆਪਣਾ ਦੁੱਖ ਜਾਹਿਰ ਕੀਤਾ। ਭਾਰਤੀ ਪ੍ਰਸ਼ੰਸਕ ਪੂਰੀ ਉਮੀਦ ਨਾਲ ਮੈਚ ਵੇਖ ਰਹੇ ਸਨ ਕਿ ਟੀਮ ਇੰਡੀਆ ਤੀਜੀ ਵਾਰ ਆਈਸੀਸੀ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂਅ ਕਰੇਗੀ, ਪਰ ਅਸਟਰੇਲੀਆ ਨੇ ਇਹ ਸੁਪਨਾ ਤੋੜ ਦਿੱਤਾ। ਭਾਰਤੀ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ’ਚ ਸਿਰਫ 240 ਦੌੜਾਂ ਬਣਾਈਆਂ। ਜਿਸ ਨੂੰ ਅਸਟਰੇਲੀਆਈ ਟੀਮ ਨੇ ਆਸਾਨੀ ਨਾਲ ਇਹ ਟੀਚੇ ਨੂੰ ਹਾਸਲ ਕਰ ਲਿਆ। (Virat Kohli)
ਇਹ ਵੀ ਪੜ੍ਹੋ : HSSC Group D CET 2023 | ਹਰਿਆਣਾ ਗਰੁੱਪ ਡੀ ਨਤੀਜੇ ਇੰਜ ਦੇਖੋ!
ਪਰ ਇਸ ਪੂਰੇ ਵਿਸ਼ਵ ਕੱਪ ’ਚ ਭਾਰਤੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ, ਭਾਰਤੀ ਟੀਮ ਨੇ ਆਪਣੇ ਸ਼ੁਰੂਆਤੀ 10 ਮੈਚ ਜਿੱਤੇ ਅਤੇ ਬਿਨ੍ਹਾਂ ਕੋਈ ਮੈਚ ਹਾਰੇ ਫਾਈਨਲ ’ਚ ਪਹੁੰਚੀ। ਇਸ ਪ੍ਰਦਰਸ਼ਨ ’ਚ ਭਾਰਤ ਦੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੋਵਾਂ ਦਾ ਹੀ ਚੰਗਾ ਪ੍ਰਦਰਸ਼ਨ ਵੇਖਣ ਨੂੰ ਮਿਲਿਆ। ਭਾਰਤ ਦੇ ਬੱਲੇਬਾਜ਼ਾਂ ਵਿੱਚੋਂ ਸਭ ਤੋਂ ਜ਼ਿਆਦਾ ਜੋ ਚਰਚਾ ’ਚ ਰਹੇ, ਉਹ ਸਨ ਸਾਬਕਾ ਕਪਤਾਨ ਵਿਰਾਟ ਕੋਹਲੀ। ਜਿਨ੍ਹਾਂ ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ’ਤੇ ਭਾਰਤੀ ਟੀਮ ਚੰਗਾ ਸਕੋਰ ਬਣਾਉਣ ’ਚ ਸਫਲ ਰਹੀ। ਉਨ੍ਹਾਂ ਨੇ ਇਸ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾ ਕੇ ‘ਪਲੇਅਰ ਆਫ ਦਾ ਟੂਰਨਾਮੈਂਟ’ ਦਾ ਤਗਮਾ ਆਪਣੇ ਨਾਂਅ ਕੀਤਾ। (Virat Kohli)
ਵਿਰਾਟ ਨੇ ਤੋੜੇ ਕਈ ਰਿਕਾਰਡ | Virat Kohli
ਭਾਰਤੀ ਟੀਮ ਦੀ ਬੱਲੇਬਾਜ਼ੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਕਿੰਗ ਕੋਹਲੀ ਦਾ ਨਾਂਅ ਆਉਂਦਾ ਹੈ। ਵਿਰਾਟ ਨੇ ਇਸ ਪੂਰੇ ਟੂਰਨਾਮੈਂਟ ’ਚ 11 ਪਾਰੀਆਂ ’ਚ 95.62 ਦੀ ਔਸਤ ਅਤੇ 90.31 ਦੀ ਸਟ੍ਰਾਈਕ ਰੇਟ ਨਾਲ 765 ਦੌੜਾਂ ਬਣਾਈਆਂ। ਇਨ੍ਹਾਂ ਦੌੜਾਂ ’ਚ ਉਨ੍ਹਾਂ ਦੇ 3 ਸੈਂਕੜੇ ਜੋ ਕਿ ਲੜੀਵਾਰ : ਬੰਗਲਾਦੇਸ਼ ਖਿਲਾਫ, ਦੱਖਣੀ ਅਫਰੀਕਾ ਖਿਲਾਫ ਅਤੇ ਸੈਮੀਫਾਈਨਲ ’ਚ ਨਿਊਜੀਲੈਂਡ ਖਿਲਾਫ ਸ਼ਾਮਲ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੇ 6 ਅਰਧਸੈਂਕੜੇ ਵੀ ਜੜੇ। (Virat Kohli)
ਉਨ੍ਹਾਂ ਦਾ ਸਭ ਤੋਂ ਜ਼ਿਆਦਾ ਸਕੋਰ 117 ਦੌੜਾਂ ਦਾ ਰਿਹਾ। ਕੋਹਲੀ ਦੇ ਨਾਂਅ ਇੱਕ ਵਿਸ਼ਵ ਕੱਪ ਐਡੀਸ਼ਨ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਦਰਜ਼ ਹੋ ਗਿਆ। ਇਸ ਤੋਂ ਇਲਾਵਾ ਲਗਾਤਾਰ 50 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਉਣ ਵਾਲੇ ਖਿਡਾਰੀ ਵੀ ਕੋਹਲੀ ਹੀ ਰਹੇ। ਨਾਲ ਹੀ, ਉਨ੍ਹਾਂ ਵਿਸ਼ਵ ਕੱਪ ’ਚ 95.62 ਦੀ ਔਸਤ ਨਾਲ ਦੌੜਾਂ ਬਣਾਈਆਂ, ਜੋ ਕਿ 500 ਤੋਂ ਵੱਧ ਸਕੋਰ ਕਰਨ ਵਾਲੇ ਕਿਸੇ ਵੀ ਖਿਡਾਰੀ ਦਾ ਦੂਜਾ ਸਭ ਤੋਂ ਵੱਡਾ ਰਿਕਾਰਡ ਹੈ। (Virat Kohli)
ਵਿਸ਼ਵ ਕੱਪ ’ਚ ਲਗਾਤਾਰ 50 ਤੋਂ ਜ਼ਿਆਦਾ ਸਕੋਰ ਬਣਾਉਣ ਵਾਲੇ ਖਿਡਾਰੀ ਵਿਰਾਟ
ਵਿਰਾਟ ਕੋਹਲੀ ਨੇ ਸਾਲ 2019 ਅਤੇ ਇਸ ਸਾਲ 2023 ’ਚ 50 ਤੋਂ ਵੱਧ ਦੌੜਾਂ ਦੀਆਂ ਪੰਜ ਪਾਰੀਆਂ ਖੇਡੀਆਂ। ਇਨ੍ਹਾਂ ਸਾਰੇ ਰਿਕਾਰਡਾਂ ਦੇ ਨਾਲ ਹੀ ਵਿਰਾਟ ਨੇ ਕ੍ਰਿਕੇਟ ਦੇ ਭਗਵਾਨ ਕਹੇ ਜਾਣ ਵਾਲੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦਾ ਰਿਕਾਰਡ ਵੀ ਉਨ੍ਹਾਂ ਨੇ ਸਚਿਨ ਤੇਂਦੁਲਕਰ ਦੇ ਘਰੇਲੂ ਮੈਦਾਨ ਮੁੰਬਈ ਦੇ ਵਾਨਖੇੜੇ ’ਚ ਸਚਿਨ ਦੇ ਸਾਹਮਣੇ ਹੀ ਤੋੜਿਆ। ਇਹ ਕਾਰਨਾਮਾ ਵਿਰਾਟ ਨੇ ਨਿਊਜੀਲੈਂਡ ਖਿਲਾਫ ਖੇਡੇ ਗਏ ਸੈਮੀਫਾਈਨਲ ’ਚ ਕੀਤਾ। (Virat Kohli)