ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਗਈ ਦਾਨ, ਇੱਕੋ ਪਰਿਵਾਰ ’ਚ ਦੂਜਾ ਸਰੀਰਦਾਨ
- ਬਲਾਕ ਤਪਾ-ਭਦੌੜ ਦੇ 156ਵੇਂ ਅਤੇ ਪਿੰਡ ਦੀਪਗੜ੍ਹ ਦੇ ਤੀਜੇ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ
(ਸੱਚ ਕਹੂੰ ਨਿਊਜ਼) ਭਦੌੜ। Body Donation ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਤਪਾ-ਭਦੌੜ ਦੇ ਪਿੰਡ ਦੀਪਗੜ੍ਹ ਵਾਸੀ ਡੇਰਾ ਸ਼ਰਧਾਲੂ ਕਰਨੈਲ ਸਿੰਘ ਇੰਸਾਂ ਨੇ ਦੇਹਾਂਤ ਉਪਰੰਤ ਸਰੀਰਦਾਨੀਆਂ ’ਚ ਆਪਣਾ ਨਾਂਅ ਦਰਜ ਕਰਵਾਇਆ ਹੈ। ਸਰੀਰਦਾਨੀ ਕਰਨੈਲ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਯੂਨਾਈਟਡ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਪਰਿਆਗਰਾਜ ਉੱਤਰ ਪ੍ਰਦੇਸ਼ ਨੂੰ ਦਾਨ ਕੀਤੀ ਗਈ। ਇਸ ਸਮੇਂ ਕਰਨੈਲ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਪਿੰਡ ਦੇ ਸਰਪੰਚ ਤਕਵਿੰਦਰ ਸਿੰਘ ਦੁਆਰਾ ਐਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਸਮੇਂ ਮੌਜ਼ੂਦ ਬਲਾਕ ਤਪਾ ਭਦੌੜ ਦੇ ਪ੍ਰੇਮੀ ਸੇਵਕ ਪ੍ਰਵੀਨ ਕੁਮਾਰ ਇੰਸਾਂ, ਅਸ਼ੋਕ ਕੁਮਾਰ ਇੰਸਾਂ 85 ਮੈਂਬਰ, ਕਰਨੈਲ ਸਿੰਘ ਇੰਸਾਂ 85 ਮੈਂਬਰ ਅਤੇ ਦਰਸ਼ਨ ਕੁਮਾਰ ਕੈਨੇਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕੰਮ ਸਾਧ-ਸੰਗਤ ਵੱਲੋਂ ਵੱਧ-ਚੜ੍ਹ ਕੇ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਵਿੱਚੋਂ ਇਕ ਕਾਰਜ ਦੇਹਾਂਤ ਉਪਰੰਤ ਸਰੀਰਦਾਨ ਕਰਨ ਦੇ ਤਹਿਤ ਅੱਜ ਬਲਾਕ ਦਾ 156ਵਾਂ ਅਤੇ ਪਿੰਡ ਦੀਪਗੜ੍ਹ ਦਾ ਤੀਜਾ ਸਰੀਰਦਾਨ ਕੀਤਾ ਗਿਆ। ਉਹਨਾਂ ਕਿਹਾ ਕਿ ਕਰਨੈਲ ਸਿੰਘ ਇੰਸਾਂ ਨੇ ਜਿਉਂਦੇ ਜੀਅ ਹੀ ਦੇਹਾਂਤ ਉਪਰੰਤ ਸਰੀਰਦਾਨ ਦੇ ਫਾਰਮ ਭਰੇ ਹੋਏ ਸਨ ਜਿਸ ਤਹਿਤ ਉਨ੍ਹਾਂ ਦੇ ਦੇਹਾਂਤ ਉਪਰੰਤ ਅੱਜ ਸਰੀਰਦਾਨੀ ਕਰਨੈਲ ਸਿੰਘ ਇੰਸਾਂ ਦੇ ਪਰਿਵਾਰ ਦੀ ਸਹਿਮਤੀ ਅਨੁਸਾਰ ਉਹਨਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ। (Body Donation)
ਇਹ ਵੀ ਪੜ੍ਹੋ : ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਵਿਅਕਤੀ ਦੀ ਕੀਤੀ ਸਾਂਭ-ਸੰਭਾਲ
ਡੇਰਾ ਸੱਚਾ ਸੌਦਾ ਵੱਲੋਂ ਚਲਾਈ ਧੀਆਂ ਨੂੰ ਬਰਾਬਰ ਦਾ ਦਰਜਾ ਦੇਣ ਦੀ ਮੁਹਿੰਮ ਤਹਿਤ ਸਰੀਰਦਾਨੀ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੀਆਂ ਨੂੰਹਾਂ ਅਤੇ ਧੀਆਂ ਵੱਲੋਂ ਦਿੱਤਾ ਗਿਆ। ਇਸ ਸਮੇਂ ਪਰਿਵਾਰ, ਰਿਸ਼ਤੇਦਾਰ, ਪ੍ਰੇਮੀ ਸੇਵਕ ਇਕਬਾਲ ਸਿੰਘ ਪਿੰਡ ਦੀਪਗੜ੍ਹ, ਸਮੂਹ 15 ਮੈਂਬਰ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਅਤੇ ਵੱਡੀ ਗਿਣਤੀ ਸਾਧ-ਸੰਗਤ ਹਾਜ਼ਰ ਸੀ। ਸਰੀਰਦਾਨੀ ਨਮਿੱਤ ਸ਼ਰਧਾਂਜਲੀ ਵਜੋਂ ਨਾਮ ਚਰਚਾ 24 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਤੋਂ 1 ਵਜੇ ਤੱਕ ਉਹਨਾਂ ਦੇ ਨਿਵਾਸ ਸਥਾਨ ਰਾਮਗੜ੍ਹ ਰੋਡ ਪਿੰਡ ਦੀਪਗੜ੍ਹ ਵਿਖੇ ਹੋਵੇਗੀ।
ਸਰੀਰਦਾਨ ਕਰਨਾ ਮਹਾਨ ਕਾਰਜ: ਜੋਗਿੰਦਰ ਸਿੰਘ ਮਠਾੜੂ
ਇਸ ਮੌਕੇ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਜੋਗਿੰਦਰ ਸਿੰਘ ਮਠਾੜੂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਸ਼ਲਾਘਾਯੋਗ ਉੱਦਮ ਕੀਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਖੂਨਦਾਨ ਕਰਨ ਤੋਂ ਲੋਕ ਘਬਰਾਉਂਦੇ ਹੁੰਦੇ ਸਨ ਉਸ ਵੇਲੇ ਡੇਰਾ ਸੱਚਾ ਸੌਦਾ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਾਉਂਦਿਆਂ ਵਰਲਡ ਰਿਕਾਰਡ ਬਣਾਏ ਸਨ ਜਿਸ ਤੋਂ ਬਾਅਦ ਹੌਲੀ ਹੌਲੀ ਲੋਕਾਂ ਵਿੱਚ ਜਾਗਰੂਕਤਾ ਵੱਧਦੀ ਗਈ ਅਤੇ ਅੱਜ ਕੱਲ ਲੋਕ ਖੂਨਦਾਨ ਕਰਦਿਆਂ ਮਾਣ ਮਹਿਸੂਸ ਕਰਦੇ ਹਨ ਅਤੇ ਕੀਮਤੀ ਜਾਨਾਂ ਬਚਾਅ ਰਹੇ ਹਨ। ਇਸੇ ਤਰ੍ਹਾਂ ਡੇਰਾ ਸੱਚਾ ਸੌਦਾ ਵੱਲੋਂ ਵਿਗਿਆਨਕ ਸੋਚ ਅਪਣਾਉਂਦਿਆਂ ਨਵੇਂ ਬਣਨ ਵਾਲੇ ਡਾਕਟਰਾਂ ਨੂੰ ਡੇਰਾ ਸ਼ਰਧਾਲੂਆਂ ਵੱਲੋਂ ਸਰੀਰ ਦਾਨ ਕਰਕੇ ਭੇਜਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਨਾਲ ਨਵੇਂ ਬਣਨ ਵਾਲੇ ਡਾਕਟਰ ਇਨ੍ਹਾਂ ਦਾਨ ਕੀਤੇ ਮਿ੍ਰਤਕ ਸਰੀਰਾਂ ਉੱਪਰ ਖੋਜਾਂ ਕਰਕੇ ਗੰਭੀਰ ਅਤੇ ਭਿਆਨਕ ਬਿਮਾਰੀਆਂ ਦੇ ਹੱਲ ਲੱਭਦੇ ਹਨ।
ਦੇਹਾਂਤ ਉਪਰੰਤ ਸਰੀਰਦਾਨ ਕਰਨਾ ਕੋਈ ਛੋਟੀ ਗੱਲ ਨਹੀਂ: ਸਰਪੰਚ
ਇਸ ਮੌਕੇ ਸਰੀਰਦਾਨੀ ਦੀ ਮ੍ਰਿਤਕ ਵਾਲੀ ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਪੁੱਜੇ ਸਰਪੰਚ ਤਕਵਿੰਦਰ ਸਿੰਘ ਨੇ ਕਿਹਾ ਕਿ ਅੱਜ ਕੱਲ੍ਹ ਲੋਕ ਵਹਿਮਾ ਭਰਮਾਂ ’ਚ ਫਸੇ ਹੋਏ ਦੇਹਾਂਤ ਤੋਂ ਬਾਅਦ ਸਰੀਰ ਦਾਨ ਕਰਨ ਤੋਂ ਡਰਦੇ ਹਨ ਅਤੇ ਅੱਖਾਂ ਦਾਨ ਕਰਨ ਤੋਂ ਵੀ ਡਰਦੇ ਹਨ ਪਰ ਉਸ ਦੇ ਉਲਟ ਵਿਗਿਆਨਕ ਸੋਚ ਨੂੰ ਅਪਣਾਉਂਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜਿਉਂਦੇ ਜੀਅ ਤਾਂ ਮਾਨਵਤਾ ਭਲਾਈ ਦੇ ਕੰਮ ਜਿਵੇਂ ਕਿ ਖੂਨ ਦਾਨ ਅਤੇ ਗੁਰਦਾ ਦਾਨ ਕਰਦੇ ਹੀ ਹਨ ਪਰ ਦੇਹਾਂਤ ਉਪਰੰਤ ਵੀ ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਮਿ੍ਰਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾ ਰਿਹਾ ਹੈ ਜੋ ਕਿ ਇੱਕ ਅਤੀ ਸ਼ਲਾਘਾਯੋਗ ਉੱਦਮ ਹੈ। ਸਰੀਰਦਾਨੀ ਕਰਨਾ ਕੋਈ ਛੋਟੀ ਗੱਲ ਨਹੀਂ ਹੈ। (Body Donation)