ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਵਿਅਕਤੀ ਦੀ ਕੀਤੀ ਸਾਂਭ-ਸੰਭਾਲ

Welfare Work
ਸਮਾਣਾ: ਮੰਦਬੁੱਧੀ ਨੂੰ ਸਮਾਣਾ ਦੇ ਪਿੰਗਲਾ ਆਸ਼ਰਮ ਵਿੱਚ ਪਹੁੰਚਾਉਂਦੇ ਹੋਏ ਜਿੰਮੇਵਾਰ ਤੇ ਹੋਰ। ਫੋਟੋ : ਸੁਨੀਲ ਚਾਵਲਾ

ਡੇਰਾ ਸ਼ਰਧਾਲੂਆਂ ਵੱਲੋਂ ਇਕ ਮੰਦਬੁੱਧੀ ਦਾ ਇਲਾਜ ਕਰਵਾਉਣ ਤੋਂ ਬਆਦ ਪਿੰਗਲਾ ਆਸ਼ਰਮ ਵਿੱਚ ਪਹੁੰਚਾਇਆ (Welfare Work)

  • ਮੰਦਬੁੱਧੀਆ ਨੂੰ ਪਿੰਗਲਾ ਆਸ਼ਰਮ ਵਿਚ ਪਹੁੰਚਾਉਣਾ ਸੱਚੀ ਮਾਨਵਤਾ ਦੀ ਸੇਵਾ :  ਡਾ ਸ਼ਾਮ ਲਾਲ

(ਸੁਨੀਲ ਚਾਵਲਾ) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਸਿੱਖਿਆ ’ਤੇ ਚਲਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਇਕ ਮੰਦਬੁੱਧੀ ਔਰਤ ਨੂੰ ਇਲਾਜ ਕਰਵਾਉਣ ਤੋਂ ਬਾਅਦ ਸਮਾਣਾ ਦੇ ਪਿੰਗਲਾ ਆਸ਼ਰਮ ਵਿੱਖੇ ਪਹੁੰਚਾਇਆ। ਇਸ ਮੌਕੇ ਹਰਵਿੰਦਰ ਧੀਮਾਨ ਇੰਸਾਂ ਭਵਾਨੀਗੜ੍ਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਮੰਦਬੁੱਧੀ ਸੰਗਰੂਰ ਭਵਾਨੀਗੜ੍ਹ ਰੋਡ ’ਤੇ ਘੁੰਮ ਰਿਹਾ ਸੀ ਤਾਂ ਇਸ ’ਤੇ ਨਜ਼ਰ ਮਾਨਵਤਾ ਭਲਾਈ ਕੇਂਦਰ ਤੇ ਡੇਰਾ ਸੱਚਾ ਸੌਦਾ ਬਲਾਕ ਭਵਾਨੀਗੜ੍ਹ ਵਿਖੇ ਸੇਵਾ ਕਰ ਰਹੇ ਕਾਕਾ ਸਿੰਘ ਇੰਸਾਂ ਦੀ ਪਈ ਤਾਂ ਉਨ੍ਹਾਂ ਮੰਦਬੁੱਧੀ ਨੂੰ ਬੁਲਾ ਕੇ ਦੁੱਧ ਪੀਣ ਨੂੰ ਦਿੱਤਾ ਤੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। (Welfare Work)

Welfare Work
ਸਮਾਣਾ: ਮੰਦਬੁੱਧੀ ਨੂੰ ਸਮਾਣਾ ਦੇ ਪਿੰਗਲਾ ਆਸ਼ਰਮ ਵਿੱਚ ਪਹੁੰਚਾਉਂਦੇ ਹੋਏ ਜਿੰਮੇਵਾਰ ਤੇ ਹੋਰ। ਫੋਟੋ : ਸੁਨੀਲ ਚਾਵਲਾ

ਉਨ੍ਹਾਂ ਦੱਸਿਆ ਕਿ ਜਦੋ ਇਹ ਵਿਅਕਤੀ ਕੁੱਝ ਵੀ ਦੱਸਣ ਤੋਂ ਅਸਮਰੱਥ ਸੀ ਤਾਂ ਉਨ੍ਹਾਂ ਜੁਗਰਾਜ ਇੰਸਾਂ ਬਲਾਕ ਸੰਗਰੂਰ ਨੂੰ ਇਸ ਦੀ ਪੂਰੀ ਜਾਣਕਾਰੀ ਦਿੱਤੀ ਤੇ ਉਨ੍ਹਾਂ ਮੇਰੀ ਤੇ ਸਨੀ ਇੰਸਾਂ ਬਲਾਕ ਭਵਾਨੀਗੜ੍ਹ ਦੀ ਡਿਊਟੀ ਲਾ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਮੰਦਬੁੱਧੀ ਨੂੰ ਚੰਗੀ ਤਰ੍ਹਾਂ ਨੁਹਾਉਣ ਤੇ ਸਾਫ-ਸੁਥਰੇ ਕੱਪੜੇ ਪਾਉਣ ਤੋਂ ਬਾਅਦ ਸਮਾਣਾ ਦੇ ਪਿੰਗਲਾ ਆਸ਼ਰਮ ਵਿੱਚ ਛੱਡਣ ਲਈ ਆ ਗਏ। ਉਨ੍ਹਾਂ ਦੱਸਿਆ ਕਿ ਇਸ ਦੀ ਜਾਣਕਾਰੀ ਬਲਾਕ ਸਮਾਣਾ ਦੇ ਜਿੰਮੇਵਾਰ ਸਨੀ ਇੰਸਾਂ, ਸ਼ੰਟੀ ਇੰਸਾਂ ਤੇ ਅਮਿਤ ਇੰਸਾਂ ਨੂੰ ਦਿੱਤੀ ਜਿਨ੍ਹਾਂ ਮੌਕੇ ’ਤੇ ਪੁੱਜ ਕੇ ਪੁਲਿਸ ’ਚ ਜਾਣਕਾਰੀ ਦੇਣ ਤੋਂ ਬਾਅਦ ਸਮਾਣਾ ਦੇ ਹਰੀ ਚੰਦ ਪਿੰਗਲਾ ਆਸ਼ਰਮ ਵਿਖੇ ਪਹੁੰਚਾਇਆ ਗਿਆ। (Welfare Work)

ਇਹ ਵੀ ਪੜ੍ਹੋ : ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਵਿਅਕਤੀ ਦੀ ਸਾਂਭ-ਸੰਭਾਲ ਕੀਤੀ

ਇਸ ਮੌਕੇ ਹਰੀ ਚੰਦ ਪਿੰਗਲਾ ਆਸ਼ਰਮ ਦੇ ਡਾਕਟਰ ਸ਼ਾਮ ਲਾਲ ਨੇ ਕਿਹਾ ਕਿ ਮੰਦਬੁੱਧੀ ਨੂੰ ਪਿੰਗਲਾ ਆਸ਼ਰਮ ਵਿੱਚ ਲੈ ਕੇ ਇਥੇ ਛੱਡਣਾ ਸੱਚੀ ਮਾਨਵਤਾ ਦੀ ਸੇਵਾ ਹੈ, ਇਨ੍ਹਾਂ ਮੰਦਬੁੱਧੀਆਂ ਨੂੰ ਨਾ ਠੰਢ, ਗਰਮੀ, ਰੁੱਤਾਂ, ਚੰਗੇ ਮਾੜੇ ਦਾ ਕੁਝ ਨਹੀਂ ਪਤਾ ਹੁੰਦਾ, ਮੈਂ ਆਪਣੀ ਪੂਰੀ ਟੀਮ ਵੱਲੋਂ ਸਮੂਹ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਤਹਿਦਿਲੋਂ ਧੰਨਵਾਦ ਕਰਦਾ ਹਾਂ ਜਿਹੜੇ ਮੰਦਬੁੱਧੀ ਜੀਵਾਂ ਨੂੰ ਪਿੰਗਲਾ ਆਸ਼ਰਮ ਛੱਡ ਕੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਵਿਛੜਿਆ ਨੂੰ ਮਿਲਾਉਣ ਦੇ ਵਿਚ ਮੋਹਰੀ ਹਨ।