ਸਰਕਾਰੀ ਛੁੱਟੀ ਦਾ ਹੋਇਆ ਐਲਾਨ, ਸਿਰਫ਼ ਇਨ੍ਹਾਂ ਨੂੰ ਰਹੇਗੀ ਛੁੱਟੀ

Holiday

ਹਿਸਾਰ (ਸੰਦੀਪ ਸ਼ੀਂਹਮਾਰ)। ਰਾਜਸਥਾਨ ’ਚ 25 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਹਰਿਆਣਾ ’ਚ ਨਿੱਜੀ ਤੇ ਸਰਕਾਰੀ ਖੇਤਰ ’ਚ ਕੰਮ ਕਰਦੇ ਕਰਮਚਾਰੀਆਂ ਲਈ ਸਪੈਸ਼ਲ ਕੈਜ਼ੂਅਲ ਲੀਵ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਹਰਿਆਣਾ ਦੇ ਸਾਰੇ ਸਰਕਾਰੀ ਦਫ਼ਤਰਾਂ, ਸਿੱਖਿਆ ਸੰਸਥਾਵਾਂ, ਨਿਗਮ, ਬੋਰਡ ਤੇ ਉਦਯੋਗਿਕ ਖੇਤਰ ਲਈ ਹਰਿਆਣਾ ਸੂਬੇ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਆਦੇਸ਼ ਜਾਰੀ ਕਰਦੇ ਹੋਏ ਐਲਾਨ ਕੀਤਾ ਕਿ ਰਾਜਸਥਾਨ ਦੇ ਉਨ੍ਹਾਂ ਵੋਟਰਾਂ ਨੂੰ 25 ਨਵੰਬਰ ਨੂੰ ਸਪੈਸ਼ਲ ਕੈਜ਼ੂਅਲ ਲੀਵ ਦਿੱਤੀ ਜਾਵੇਗੀ ਜੋ ਹਰਿਆਣਾ ਦੇ ਕਿਸੇ ਵੀ ਨਿੱਜੀ ਜਾਂ ਸਰਕਾਰੀ ਖੇਤਰ ’ਚ ਨੌਕਰੀ ਕਰ ਰਹੇ ਹਨ। (Holiday)

Also Read : World Cup Final ਅੱਜ : 20 ਸਾਲਾਂ ਬਾਅਦ… ਅਸਟਰੇਲੀਆ ਨਾਲ ਅੱਜ ਹੋਵੇਗਾ ਹਿਸਾਬ

ਉਨ੍ਹਾਂ ਕਰਮਚਾਰੀਆਂ ਨੂੰ ਜੋ ਰਾਜਸਥਾਨ ਆਮ ਚੋਣਾਂ ’ਚ ਆਪਣੀ ਵੋਟ ਪਾਉਣ ਲਈ ਰਾਜਸਥਾਨ ’ਚ ਰਜਿਸਟਰਡ ਹਨ, ਲਈ ਤਨਖਾਹ ਯੁਕਤ/ਵਿਸ਼ੇਸ਼ ਛੁੱਟੀ ਦੀ ਸੂਚਨਾ ਦੇ ਆਧਾਰ ’ਤੇ ਐਲਾਨ ਕੀਤਾ ਗਿਆ ਹੈ। ਮੁੱਖ ਸਕੱਤਰ ਦਫ਼ਤਰ ਦੁਆਰਾ ਜਾਰੀ ਪੱਤਰ ਅਨੁਸਾਰ ਹਰਿਆਣਾਂ ’ਚ ਸਥਿੱਤ ਵੱਖ ਵੱਖ ਕਾਰਖਾਨਿਆਂ, ਦੁਕਾਨਾਂ ਤੇ ਨਿੱਜੀ ਅਦਾਰਿਆਂ ਦੇ ਕਰਮਚਾਰੀ ਅਤੇ ਰਾਜਸਥਾਨ ਸੂਬੇ ’ਚ ਵੋਟਰ ਦੇ ਰੂਪ ’ਚ ਰਜਿਸਟਰਡ ਵੀ ਧਾਰਾ 135-ਬੀ ਦੇ ਤਹਿਤ ਛੁੱਟੀ ਦੇ ਹੱਕਦਾਰ ਹਨ। 25 ਨਵੰਬਰ ਦੀ ਛੁੱਟੀ ਲਈ ਅਤਜੇ ਤੱਕ ਹਰਿਆਣਾ ਸੂਬੇ ’ਚ ਇਹ ਅਫ਼ਵਾਹ ਫੈਲੀ ਹੋਈ ਸੀ ਕਿ ਇਸ ਦਿਨ ਪੂਰੇ ਸੂਬੇ ’ਚ ਛੁੱਟੀ ਰਹੇਗੀ ਪਰ ਅਜਿਹਾ ਬਿਲਕੁਲ ਵੀ ਨਹੀਂ ਹੈ। ਸਿਰਫ਼ ਉਨ੍ਹਾਂ ਹੀ ਕਰਮਚਾਰੀਆਂ ਲਈ ਹੀ ਛੁੱਟੀ ਦਾ ਐਲਾਨ ਹੋਇਆ ਜਿਨ੍ਹਾਂ ਨੇ ਰਾਜਸਥਾਨ ’ਚ ਆਪਣੀ ਵੋਟ ਦਾ ਭੁਗਤਾਨ ਕਰਨ ਜਾਣਾ ਹੈ। (Holiday)