‘‘ਰੱਬਾ! ਮੇਰੇ ਤੋਂ ਵੀ ਕੋਈ ਮਾੜੀ ਕਿਸਮਤ ਵਾਲਾ ਹੋ ਸਕਦੈ!’’ ਹਸਪਤਾਲ ਦੇ ਬੈੱਡ ’ਤੇ ਪਿਆ ਮੁਕੰਦ ਸਿਓਂ ਗੁਲੂਕੋਜ ਦੀ ਬੂੰਦ-ਬੂੰਦ ਗਿਣ ਰਿਹਾ ਸੀ। ਉਸ ਦੇ ਇਕਲੌਤੇ ਲਕਤ-ਏ-ਜਿਗ਼ਰ ਕਸ਼ਮੀਰ ਸਿੰਘ ਨੇ ਉਸ ਉੱਪਰ ਗੋਲੀ ਚਲਾਈ ਸੀ ਜੋ ਕਿ ਉਸ ਦੀ ਲੱਤ ਨੂੰ ਪਾੜਦੀ ਹੋਈ ਲੰਘ ਗਈ ਸੀ। (Punjabi Story)
ਗੋਲੀ ਚਲਾਉਣ ਦਾ ਕਾਰਨ ਪੈਲੀ ਵੇਚ ਕੇ ਅਸਟਰੇਲੀਆ ਜਾਣ ਦੀ ਜਿੱਦ ਸੀ ਜਿਸ ਲਈ ਮੁਕੰਦ ਸਿਓਂ ਦਾ ਦਿਲ ਨਹੀਂ ਸੀ ਮੰਨਦਾ।
ਅਚਾਨਕ ਉਸਦੀਆਂ ਅੱਖਾਂ ਸਾਹਮਣੇ ਹੱਲੇਗੁੱਲੇ ਵੇਲੇ ਦਾ ਉਹ ਦਿ੍ਰਸ਼ ਘੁੰਮਣ ਲੱਗਾ ਕਿ ਕਿਵੇਂ ਉਹ ਅਤੇ ਉਸ ਦੀ ਜੀਵਨ ਸਾਥਣ ਦੋ ਕੁ ਸਾਲ ਦੇ ਪੁੱਤਰ ਕਸ਼ਮੀਰ ਸਿੰਘ ਨਾਲ ਪਾਕਿਸਤਾਨ ਤੋਂ ਉੱਜੜ ਕੇ ਜਾ ਰਹੇ ਕਾਫ਼ਲੇ ਦੇ ਨਾਲ ਆ ਰਹੇ ਸੀ। ਕਸ਼ਮੀਰ ਸਿੰਘ ਲਗਾਤਰ ਉੱਚੀ-ਉੱਚੀ ਰੋਈ ਜਾ ਰਿਹਾ ਸੀ ਜੋ ਕਿ ਕਾਫ਼ਲੇ ਲਈ ਮੁਸੀਬਤ ਬਣ ਸਕਦਾ ਸੀ। ਕਾਫ਼ਲੇ ਦੇ ਸਾਰੇ ਲੋਕਾਂ ਨੇ ਸਲਾਹ ਕੀਤੀ ਕਿ ਬੱਚੇ ਦੇ ਰੋਣ ਨਾਲ ਸਾਰੇ ਕਾਫਲੇ ਦਾ ਪਤਾ ਲੱਗ ਜਾਵੇਗਾ ਅਤੇ ਹਤਿਆਰੇ ਕਾਫ਼ਲੇ ਨੂੰ ਹਿੰਦੋਸਤਾਨ ਜਾਣ ਤੋਂ ਪਹਿਲਾਂ ਹੀ ਵੱਢ-ਟੁੱਕ ਕੇ ਲੁੱਟ ਲੈਣਗੇ।
ਇਸ ਕਰਕੇ ਸਾਰੇ ਕਾਫਲੇ ਦੀ ਜਾਨ ਸਲਾਮਤੀ ਦੀ ਖ਼ਾਤਰ ਇਸ ਬੱਚੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਖੁਦ ਹੀ ਮਾਰ ਦਿੱਤਾ ਜਾਵੇ ਤਾਂ ਕਿ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ। ਮੈਂ ਤੇ ਮੇਰੀ ਸਰਦਾਰਨੀ ਨੇ ਕਾਫ਼ਲੇ ਦੇ ਮੋਹਤਬਰਾਂ ਦਾ ਮਿੰਨਤ-ਤਰਲਾ ਕੀਤਾ ਕਿ ਆਪਾਂ ਬੱਚੇ ਨੂੰ ਮਾਰਦੇ ਨਹੀਂ ਸਗੋਂ ਇੱਥੇ ਹੀ ਕਿਤੇ ਲਕੋ ਕੇ ਛੱਡ ਜਾਂਦੇ ਹਾਂ। ਇਸ ਦੀ ਵਧੀ ਹੋਈ ਤਾਂ ਠੀਕ ਐ ਨਹੀਂ ਤਾਂ ਰੱਬ ਦਾ ਭਾਣਾ। ਫਿਰ ਅਸੀਂ ਇਸੇ ਤਰ੍ਹਾਂ ਹੀ ਕੀਤਾ ਕਸ਼ਮੀਰ ਨੂੰ ਦਿਲ ’ਤੇ ਪੱਥਰ ਧਰ ਕੇ ਕੰਬਦੇ ਹੱਥਾਂ ਨਾਲ ਇੱਕ ਸੁੱਕੇ ਖੂਹ ਵਿੱਚ ਰੱਖ ਕੇ ਉੱਪਰ ਘਾਹ-ਫੂਸ ਪਾ ਕੇ ਢੱਕ ਦਿੱਤਾ ਅਤੇ ਆਪਣੇ ਰਾਹ ਤੁਰ ਪਏ ਕਾਫਲਾ ਸਹੀ-ਸਲਾਮਤ ਚੜ੍ਹਦੇ ਪੰਜਾਬ ਪਹੁੰਚ ਗਿਆ। ਦੋ ਦਿਨ ਲੰਘ ਚੁੱਕੇ ਸਨ ਪਰ ਮੈਨੂੰ ਅਤੇ ਮੇਰੀ ਸਰਦਾਰਨੀ ਨੂੰ ਬੱਚੇ ਕਸ਼ਮੀਰ ਦੀ ਚਿੰਤਾ ਵੱਢ-ਵੱਢ ਖਾਈ ਜਾਂਦੀ ਸੀ ਉਸ ਨਾਲ ਕੀਤਾ ਵਰਤਾਰਾ ਸਾਨੂੰ ਵੱਡਾ ਪਾਪ ਲੱਗਦਾ ਸੀ ਕਿ ਅਸੀਂ ਬੱਚੇ ਨੂੰ ਕਿਉਂ ਛੱਡ ਆਏ ਹਾਂ। (Punjabi Story)
ਵਿਸ਼ਵ ਕੱਪ ’ਚ ਸਭ ਤੋਂ ਵੱਡੀ ਜੰਗ ’ਚ ਭਿੜਨਗੇ ਭਾਰਤ ਤੇ ਅਸਟਰੇਲੀਆ
ਮੇਰੀ ਸਰਦਾਰਨੀ ਦਾ ਬੱਚੇ ਦੇ ਵਿਛੋੜੇ ਵਿੱਚ ਰੋ-ਰੋ ਬੁਰਾ ਹਾਲ ਸੀ ਤੇ ਉਹ ਜਲਦੀ ਤੋਂ ਜਲਦੀ ਕਸ਼ਮੀਰ ਦਾ ਥਹੁ-ਪਤਾ ਲਾਉਣ ਦੀ ਜ਼ਿੱਦ ਕਰ ਰਹੀ ਸੀ ਮਹੌਲ ਬਹੁਤ ਖਰਾਬ ਹੋਣ ਦੇ ਬਾਵਜੂਦ ਵੀ ਮੈਂ ਅਰਦਾਸ ਕਰਕੇ ਉਸ ਸੁੱਕੇ ਖੂਹ ਵੱਲ ਨੂੰ ਤੁਰ ਪਿਆ ਤੇ ਬਚਦਾ-ਬਚਾਉਂਦਾ ਸੁੱਕੇ ਖੂਹ ਕੋਲ ਪਹੁੰਚ ਗਿਆ। ਰੱਬ ਦਾ ਭਾਣਾ ਅਜੇ ਬੱਚੇ ਦੇ ਸਾਹ ਚੱਲਦੇ ਸਨ। ਖੂਹ ਉੱਪਰ ਖੜ੍ਹੇ ਪਿੱਪਲ ਦੇ ਪੱਤਿਆਂ ਤੋਂ ਡਿੱਗ ਕੇ ਤ੍ਰੇਲ ਦੇ ਤੁਪਕੇ ਘਾਹ-ਫੂਸ ਵਿੱਚ ਦੀ ਹੁੰਦੇ ਹੋਏ ਬੱਚੇ ਦੇ ਮੂੰਹ ਤੱਕ ਪਹੁੰਚ ਕੇ ਕੁਦਰਤ ਦਾ ਕਰਿਸ਼ਮਾ ਬਿਆਨ ਕਰਦੇ ਸਨ। ਜੰਗਲ ਬੀਆਬਾਨ, ਜ਼ਖਮੀ ਨੰਗੇ ਪੈਰਾਂ ਨਾਲ ਬਿਖੜੇ ਪੈਂਡੇ ਤੈਅ ਕਰਕੇ ਮੈਂ ਕਿਵੇਂ ਨਾ ਕਿਵੇਂ ਵਾਪਿਸ ਆ ਗਿਆ। ਕੰਦੋਲੀ ਨਾਲ ਲੱਗ ਕੇ ਬੈਠੀ ਚਰਨੋਂ ਦੀ ਝੋਲੀ ਵਿੱਚ ਜਿਉਂ ਹੀ ਕਸ਼ਮੀਰ ਸਿੰਘ ਪਾਇਆ ਤਾਂ ਉਸਨੇ ਬੱਚੇ ਨੂੰ ਘੁੱਟ ਕੇ ਛਾਤੀ ਨਾਲ ਲਾਇਆ ਅਤੇ ਉਸ ਦਾ ਮੂੰਹ ਚੁੰਮਦੀ ਹੋਈ ਨੇ ਆਪਣੀ ਸਾਰੀ ਮਮਤਾ ਉਸ ਉੱਤੇ ਨਿਛਾਵਰ ਕਰ ਦਿੱਤੀ ਅਤੇ ਚਰਨੋਂ ਦੀਆਂ ਆਂਦਰਾਂ ਨੂੰ ਠੰਢ ਪੈ ਗਈ ਤੇ ਉਸਦੇ ਸਬਰ ਦਾ ਬੰਨ੍ਹ ਟੁੱਟ ਗਿਆ ਉਹ ਉੱਚੀ-ਉੱਚੀ ਰੋ ਕੇ ਰੱਬ ਦਾ ਸ਼ੁਕਰਾਨਾ ਕਰਨ ਲੱਗੀ ਸੀ।
Punjabi Story
ਹਸਪਤਾਲ ਵਿੱਚ ਪਿਆ ਮੁਕੰਦ ਸਿਓਂ ਉੱਜੜੇ ਘਰ ਤੋਂ ਮੁੜ ਆਬਾਦ ਹੋਣ ਬਾਰੇ ਲਗਾਤਰ ਸੋਚੀ ਜਾ ਰਿਹਾ ਸੀ। ਉਹ ਸੋਚਾਂ ਦੀਆਂ ਘੁੰਮਣਘੇਰੀਆਂ ਵਿੱਚੋਂ ਉਸ ਸਮੇਂ ਬਾਹਰ ਆਇਆ ਜਦ ਕਾਹਲੀ ਨਾਲ ਅੰਦਰ ਆਉਂਦੀ ਹੋਈ ਨਰਸ ਨੇ ਕੋਲ ਬੈਠੀ ਉਸਦੀ ਹਮਸਫ਼ਰ ਚਰਨ ਕੌਰ, ਜਿਸ ਨੂੰ ਮੁਕੰਦ ਸਿੰਘ ਪਿਆਰ ਨਾਲ ਚਰਨੋਂ ਕਹਿ ਕੇ ਬੁਲਾਉਂਦਾ ਸੀ, ਨੂੰ ਆ ਕੇ ਕਿਹਾ, ‘‘ਬੀਬੀ ਜੀ ਤੁਸੀਂ ਬਾਹਰ ਬੈਠੋ, ਥਾਣੇਦਾਰ ਸਾਹਿਬ ਬਾਬਾ ਜੀ ਦੇ ਬਿਆਨ ਲੈਣ ਆਏ ਨੇ।’’ ‘‘ਬਿਆਨ, ਮੈਨੂੰ ਕੀ ਹੋਇਆ? ਮੈਂ ਤਾਂ ਬਿਲਕੁੱਲ ਠੀਕ ਹਾਂ।’’ ਮੁਕੰਦ ਸਿਓਂ ਆਪ-ਮੁਹਾਰੇ ਹੀ ਬੜਬੜਾ ਉੱਠਿਆ।
ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਬਜ਼ੁਰਗ ਦੀ ਮੌਤ
‘‘ਹੇ ਪਰਮਾਤਮਾ! ਭਲੀ ਕਰੀਂ!’’ ਚਰਨੋਂ ਗੋਡਿਆਂ ’ਤੇ ਹੱਥ ਰੱਖ ਕੇ ਖੜ੍ਹੀ ਹੁੰਦੀ ਹੋਈ ਬੋਲੀ। ਚਰਨੋਂ ਦੇ ਬਾਹਰ ਜਾਂਦਿਆਂ ਹੀ ਥਾਣੇਦਾਰ ਹੁਕਮ ਸਿਹੁੰ ਅੰਦਰ ਆਇਆ ਅਤੇ ਮੁਕੰਦ ਸਿਓਂ ਦੇ ਬਿਆਨ ਦਰਜ ਕਰਨ ਲੱਗਾ। ਮੁਕੰਦ ਸਿਓਂ ਨੇ ਦਿਲ ’ਤੇ ਪੱਥਰ ਰੱਖ ਕੇ ਲਿਖਾਇਆ ਕਿ ਆਪਣੀ ਲਾਇਸੰਸੀ ਬੰਦੂਕ ਦੀ ਸਫਾਈ ਕਰਦੇ ਸਮੇਂ ਮੇਰੇ ਕੋਲੋਂ ਖ਼ੁਦ ਤੋਂ ਹੀ ਫਾਇਰ ਹੋ ਗਿਆ। ਇਹ ਤਾਂ ਸ਼ੁਕਰ ਹੈ ਕਿ ਗੋਲੀ ਕਿਸੇ ਹੋਰ ਦੇ ਨਹੀਂ ਸਗੋਂ ਮੇਰੀ ਲੱਤ ਵਿੱਚ ਹੀ ਲੱਗ ਗਈ। ਮੁਕੰਦ ਸਿਓਂ ਨੇ ਝੂਠ ਤਾਂ ਬੋਲਿਆ ਪਰ ਚਿਹਰੇ ਨੇ ਜ਼ੁਬਾਨ ਦਾ ਸਾਥ ਨਹੀਂ ਦਿੱਤਾ।
ਥਾਣੇਦਾਰ ਹੁਕਮ ਸਿੰਘ ਮਿਹਨਤ, ਮਜ਼ਦੂਰੀ, ਦਿਹਾੜੀ ਦੱਪਾ, ਸਖ਼ਤ ਮਿਹਨਤ ਅਤੇ ਮਾਂ-ਬਾਪ ਦੇ ਸੋਹਣੇ ਸੰਸਕਾਰਾਂ ਸਦਕਾ ਇਸ ਅਹੁਦੇ ਤੱਕ ਪਹੁੰਚਿਆ ਸੀ, ਅਤੇ ਸਭ ਕੁੱਝ ਸਮਝ ਚੁੱਕਾ ਸੀ। ਜਾਣ ਲੱਗਾ ਕਹਿੰਦਾ, ‘‘ਬਾਬਾ ਜੀ ਆਪਣਾ ਖਿਆਲ ਰੱਖਣਾ, ਕਈ ਵਾਰ ਪੁੱਤ-ਕਪੁੱਤ ਹੋ ਜਾਂਦੇ ਨੇ ਪਰ ਮਾਪੇ ਕੁਮਾਪੇ ਕਦੇ ਨਹੀਂ ਹੁੰਦੇ। ਜੇ ਕਦੇ ਜ਼ਰੂਰਤ ਹੋਵੇ ਤਾਂ ਇਸ ਪੁੱਤ ਨੂੰ ਯਾਦ ਕਰ ਲੈਣਾ।’’ ਥਾਣੇਦਾਰ ਦੇ ਜਾਣ ਤੋਂ ਬਾਅਦ ਮੁਕੰਦ ਸਿਓਂ ਸੋਚ ਰਿਹਾ ਸੀ ਕਿ ਪੁੱਤ ਕਪੁੱਤ ਹੋਣ ਤਾਂ ਠੀਕ ਐ ਪਰ ਕਦੇ ਮਾਪੇ ਕੁਮਾਪੇ ਹੋ ਜਾਣ ਤਾਂ ਦੁੱਧ ਅਤੇ ਖ਼ੂਨ ਦੋਨੋਂ ਪਾਣੀ ਬਣ ਜਾਣਗੇ।
ਕੈਪਟਨ ਜਸਵੰਤ ਸਿੰਘ,
ਪੰਡੋਰੀ ਅਰਾਈਆਂ,
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਬੁੱਟਰ, ਮੋਗਾ
ਮੋ. 81320-73965