World Cup Final ਅੱਜ : 20 ਸਾਲਾਂ ਬਾਅਦ… ਅਸਟਰੇਲੀਆ ਨਾਲ ਅੱਜ ਹੋਵੇਗਾ ਹਿਸਾਬ

IND Vs AUS Final

ਅੱਜ ਦੁਨੀਆਂ ਵੇਖੇਗੀ ਰੋਹਿਤ ‘ਸੇਨਾ’ ਦਾ ਦਮ | IND Vs AUS Final

  • ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ ਮੈਚ
  • 2 ਵਜੇ ਸ਼ੁਰੂ ਹੋਵੇਗਾ ਮੈਚ, 1:30 ਵਜੇ ਹੋਵੇਗਾ ਟਾਸ

ਅਹਿਮਦਾਬਾਦ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ ਅੱਜ ਫਾਈਨਲ ਮੈਚ ਖੇਡਿਆ ਜਾਣਾ ਹੈ। ਪੂਰੀ ਦੁਨੀਆਂ ਦੀਆਂ ਨਿਗਾਹਾਂ ਅੱਜ ਵਿਸ਼ਵ ਕੱਪ ਦੇ ਫਾਈਨਲ ’ਤੇ ਟਿਕਿਆਂ ਹਨ। ਭਾਰਤੀ ਟੀਮ ਚੌਥੀ ਵਾਰ ਇੱਕਰੋਜ਼ਾ ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚੀ ਹੈ। ਅੱਜ ਭਾਰਤੀ ਟੀਮ ਦਾ ਮੁਕਾਬਲਾ 5 ਵਾਰ ਦੀ ਵਿਸ਼ਵ ਕੱਪ ਚੈਂਪੀਅਨ ਅਸਟਰੇਲੀਆ ਨਾਲ ਹੈ। ਭਾਰਤ ਅੱਜ ਤੱਕ 2 ਵਾਰ ਵਿਸ਼ਵ ਕੱਪ ਦਾ ਚੈਂਪੀਅਨ ਬਣਿਆ ਹੈ। ਪਹਿਲਾਂ 1983 ਅਤੇ ਫਿਰ 2011 ’ਚ। 1983 ’ਚ ਭਾਰਤ ਦੇ ਕਪਤਾਨ ਕਪਿਲ ਦੇਵ ਸਨ, ਜਦਕਿ 2011 ’ਚ ਭਾਰਤ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਸਨ। ਅੱਜ ਰੋਹਿਤ ਸ਼ਰਮਾ ਆਪਣੀ ਕਪਤਾਨੀ ’ਚ ਇਤਿਹਾਸ ਰਚਣ ਦੀ ਕੋਸ਼ਿਸ਼ ਕਰਨਗੇ। ਅੱਜ ਵਾਲਾ ਮੈਚ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕੇਟ ਮੈਦਾਨ ਅਹਿਮਦਾਬਦਾ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ : ਵਿਦੇਸ਼ੀ ਮਹਿਮਾਨ ਪੰਛੀਆਂ ਦੀ ਗੂੰਜ ਨਾਲ ਗੂੰਜਿਆ ਦੇਵੀਪਾਟਨ ਮੰਡਲ

ਮੈਚ ਦੇ ਸ਼ੁਰੂ ਹੋਣ ਦਾ ਸਮਾਂ ਦੁਪਹਿਰ 2 ਵਜੇ ਦਾ ਹੈ, ਜਦਕਿ ਟਾਸ ਦੁਪਹਿਰ 1:30 ਵਜੇ ਹੋਵੇਗਾ। ਅੱਜ ਵਾਲਾ ਮੈਚ ਸ਼ੁਰੂ ਹੋਣ ’ਚ ਸਿਰਫ ਚੰਦ ਘੰਟੇ ਹੀ ਬਾਕੀ ਹਨ। ਇਹ ਸਭ ਤੋਂ ਪਹਿਲਾਂ ਸਾਰੇ ਅਹਿਮਦਾਬਾਦ ਸ਼ਹਿਰ ’ਚ ਕ੍ਰਿਕੇਟ ਫੈਂਸ ਦਾ ਸੈਲਾਬ ਹੈ। ਹਵਾਈ ਜਹਾਜਾਂ ਅਤੇ ਪ੍ਰੀਮੀਅਮ ਟ੍ਰੇਨਾਂ ਦੀ ਭੀੜ ਵੀ ਇੱਕ ਪਾਸੇ ਹੈ। ਇਹ ਇਸ ਲਈ ਹੈ ਕਿਉਂਕਿ ਫਾਈਨਲ ਮੁਕਾਬਲੇ ’ਚ ਵੇਖਣ ਲਈ ਸਿਰਫ਼ ਭਾਰਤ ਦੇ ਲੱਖਾਂ ਕ੍ਰਿਕੇਟ ਪ੍ਰੇਮੀ ਹੀ ਨਹੀਂ ਬਲਕਿ ਪੂਰੇ ਦੇਸ਼ ’ਚ ਦੁਨੀਆ ਤੋਂ ਹਜ਼ਾਰਾਂ ਵੀਆਈਪੀ ਮਹਿਮਾਨ ਵੀ ਹਾਜ਼ਰ ਹੋਣਗੇ। ਇਸ ਮੈਚ ਨੂੰ ਵੇਖਣ ਲਈ ਖੁੱਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਸਹਿ ਸੁਰੱਖਿਆ ਮੰਤਰੀ ਰਿਚਰਡ ਮਾਰਲੇਸ ਦੀ ਮੌਜ਼ੂਦਗੀ ਵਧੇਰੇ ਸੁਰਖੀਆਂ ’ਚ ਹੈ। (IND Vs AUS Final)

ਕਪਤਾਨ ਰੋਹਿਤ ਸ਼ਰਮਾ ਇਸ ਮਾਮਲੇ ’ਚ ਰਚਣਗੇ ਇਤਿਹਾਸ | IND Vs AUS Final

ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਅਹਿਮਦਾਬਾਦ ’ਚ ਕੁਲ 6 ਇੱਕਰੋਜ਼ਾ ਮੈਚ ਖੇਡੇ ਹਨ, ਇਸ ਮੈਦਾਨ ’ਤੇ ਉਨ੍ਹਾਂ ਦੇ ਬੱਲੇ ਵਿੱਚੋਂ 51.16 ਦੀ ਔਸਤ ਅਤੇ 103.02 ਦੇ ਸਟ੍ਰਾਈਕ ਰੇਟ ਨਾਲ 307 ਦੌੜਾਂ ਬਣਾਈਆਂ ਹਨ, ਰੋਹਿਤ ਅਹਿਮਦਾਬਾਦ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ’ਚ ਰਾਹੁਲ ਦ੍ਰਾਵਿੜ ਦੇ ਰਿਕਾਰਡ 342 ਦੌੜਾਂ ਦੇ ਰਿਕਾਰਡ ਤੋਂ ਥੋੜਾ ਹੀ ਪਿੱਛੇ ਹਨ, ਉਹ ਸਿਰਫ ਇਸ ਰਿਕਾਰਡ ਤੋਂ 36 ਦੌੜਾਂ ਹੀ ਪਿੱਛੇ ਹਨ, ਇਹ ਕਾਰਨਾਮਾ ਕਰਕੇ ਹੀ ਹਿਟਮੈਨ ਇਸ ਮੈਦਾਨ ’ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਜਾਣਗੇ। (IND Vs AUS Final)

ਭਾਰਤ ਅਤੇ ਅਸਟਰੇਲੀਆ ਦਾ ਇੱਕਰੋਜ਼ਾ ਵਿਸ਼ਵ ਕੱਪ ’ਚ ਰਿਕਾਰਡ

  1. ਕੁਲ ਮੈਚ : 13
  2. ਭਾਰਤ ਜਿੱਤਿਆ : 5
  3. ਅਸਟਰੇਲੀਆ ਜਿੱਤਿਆ : 8
  4. ਟਾਈ : 0
  5. ਬੇਨਤੀਜੇ ਮੈਚ : 0

ਭਾਰਤ ਅਤੇ ਅਸਟਰੇਲੀਆ ਦਾ ਅਹਿਮਦਾਬਾਦ ’ਚ ਰਿਕਾਰਡ

  • ਕੁਲ ਮੈਚ : 3
  • ਭਾਰਤ ਜਿੱਤਿਆ : 2
  • ਅਸਟਰੇਲੀਆ ਜਿੱਤਿਆ : 1

ਪਹੁੰਚਣਗੇ 100 ਤੋਂ ਵੀ ਜ਼ਿਆਦਾ ਵੀਆਈਪੀ | IND Vs AUS Final

ਅਹਿਮਦਾਬਾਦ ਦੇ ਮੈਦਾਨ ’ਤੇ ਹੋਣ ਵਾਲੇ ਇਸ ਵਿਸ਼ਵ ਕੱਪ ਫਾਈਨਲ ਨੂੰ ਵੇਖਣ ਲਈ 100 ਤੋਂ ਵੱਧ ਵੀ.ਵੀ.ਆਈ.ਪੀਜ਼ ਪਹੁੰਚਣਗੇ, ਜਿਨ੍ਹਾਂ ’ਚ 8 ਤੋਂ ਵੱਧ ਸੂਬਿਆਂ ਦੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਅਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਅਤੇ ਅਸਟਰੇਲੀਆਈ ਵਫਦ ਵੀ ਮੈਚ ਦੇਖਣ ਲਈ ਸਟੇਡੀਅਮ ਪਹੁੰਚਣਗੇ। ਇਸ ਦੇ ਨਾਲ ਹੀ ਸਿੰਗਾਪੁਰ ਦੇ ਰਾਜਦੂਤ, ਅਮਰੀਕਾ ਦੇ ਰਾਜਦੂਤ ਐਰਿਕ ਗਾਸੇਟੀ, ਯੂਏਈ ਦੇ ਰਾਜਦੂਤ ਵੀ ਅਹਿਮਦਾਬਾਦ ’ਚ ਮੈਚ ਵੇਖਣ ਆਉਣਗੇ। ਉਦਯੋਗਪਤੀ ਲਕਸ਼ਮੀ ਮਿੱਤਲ ਵੀ ਆਪਣੇ ਪਰਿਵਾਰ ਸਮੇਤ ਪਹੁੰਚਣਗੇ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਵੀ ਅਹਿਮਦਾਬਾਦ ’ਚ ਫਾਈਨਲ ਮੈਚ ਵੇਖਣ ਆਉਣਗੇ। ਨੀਤਾ ਅੰਬਾਨੀ ਵੀ ਆਪਣੇ ਪਰਿਵਾਰ ਨਾਲ ਮੈਚ ਵੇਖਣ ਸਟੇਡੀਅਮ ਪਹੁੰਚਣਗੇ। (IND Vs AUS Final)

ਦੁਨੀਆਂ ਦੇ ਸਭ ਤੋਂ ਵੱਡੇ ਕ੍ਰਿਕੇਟ ਮੈਦਾਨ ’ਚ ਖੇਡਿਆ ਜਾਵੇਗਾ ਫਾਈਨਲ ਮੈਚ

ਅੱਜ ਭਾਰਤ ਅਤੇ ਅਸਟਰੇਲੀਆ ਵਿਚਕਾਰ ਆਈਸੀਸੀ ਵਿਸ਼ਵ ਕੱਪ ਦਾ ਫਾਈਨਲ ਮੈਚ ਖੇਡਿਆ ਜਾਣਾ ਹੈ। ਦੋਵੇਂ ਟੀਮਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਆਹਮੋ-ਸਾਹਮਣੇ ਹੋਣਗੀਆਂ, ਜਿਸ ਦੀ ਸਮਰੱਥਾ 1 ਲੱਖ 30 ਹਜ਼ਾਰ ਦਰਸ਼ਕਾਂ ਦੀ ਹੈ। ਨਰਿੰਦਰ ਮੋਦੀ ਸਟੇਡੀਅਮ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ। ਕੰਗਾਰੂ ਟੀਮ ਪੰਜ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤ ਚੁੱਕੀ ਹੈ। ਅਜਿਹੇ ’ਚ ਅੱਜ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਰੋਹਿਤ ਬ੍ਰਿਗੇਡ ਯਕੀਨੀ ਤੌਰ ’ਤੇ ਅਸਟਰੇਲੀਆਈ ਟੀਮ ਦਾ ਮਾਣ ਤੋੜ ਦੇਵੇਗੀ। (IND Vs AUS Final)