ਫਾਈਨਲ ਲਈ ਪੂਰੀ ਤਰ੍ਹਾਂ ਤਿਆਰ ਨਰਿੰਦਰ ਮੋਦੀ ਸਟੇਡੀਅਮ, ਭਾਰਤੀ ਪ੍ਰਸ਼ੰਸਕਾਂ ’ਚ ਉਤਸ਼ਾਹ | World Cup Final
- ਭਾਰਤ ਨਿਊਜੀਲੈਂਡ ਨੂੰ ਹਰਾ ਪਹੁੰਚਿਆ ਹੈ ਫਾਈਨਲ ’ਚ | World Cup Final
- ਅਸਟਰੇਲੀਆ ਦੱਖਣੀ ਅਫਰੀਕਾ ਨੂੰ ਹਰਾ ਪਹੁੰਚੀ ਹੈ ਫਾਈਨਲ ’ਚ | World Cup Final
ਅਹਿਮਦਾਬਾਦ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਹੁਣ ਆਪਣੇ ਆਖਿਰੀ ਪੜਾਅ ’ਤੇ ਹੈ। ਡੇਢ ਮਹੀਨੇ ਤੱਕ ਚੱਲੇ ਇਸ ਟੂਰਨਾਮੈਂਟ ਦਾ ਸਿਰਫ ਹੁਣ ਫਾਈਨਲ ਮੁਕਾਬਲਾ ਹੀ ਬਾਕੀ ਹੈ। ਜੋ ਕਿ 19 ਨਵੰਬਰ ਦਿਨ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਇਹ ਫਾਈਨਲ ਮੈਚ ਭਾਰਤ ਅਤੇ ਅਸਟਰੇਲੀਆ ਵਿਚਕਾਰ ਹੋਵੇਗਾ। ਅਹਿਮਦਾਬਾਦ ਵਿਖੇ ਹੋਣ ਵਾਲੇ ਇਸ ਮੈਚ ਲਈ ਹੁਣ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। (World Cup Final)
ਸਟੇਡੀਅਮ ਪੂਰੀ ਤਰ੍ਹਾਂ ਸੱਜ ਚੁੱਕੀਆ ਹੈ। ਭਾਰਤੀ ਟੀਮ ਵੀ ਕੱਲ੍ਹ ਰਾਤ ਮੁੰਬਈ ਤੋਂ ਸੈਮੀਫਾਈਨਲ ਜਿੱਤਣ ਤੋਂ ਬਾਅਦ ਅਹਿਮਦਾਬਾਦ ’ਚ ਪਹੁੰਚ ਚੁੱਕੀ ਹੈ। ਇਸ ਨਰਿੰਦਰ ਮੋਦੀ ਸਟੇਡੀਅਮ ’ਚ ਕਈ ਮਹਾਨ ਹਸਤੀਆਂ ਇੱਥੇ ਪਹੁੰਚਣਗੀਆਂ। ਖੁਦ ਭਾਰਤ ਦੇ ਪ੍ਰਧਾਨ ਮੰਤਰੀ ਵੀ ਇਸ ਮੈਚ ਨੂੰ ਵੇਖਣ ਇੱਥੇ ਪਹੁੰਚਣਗੇ। ਮੈਚ ਤੋਂ ਪਹਿਲਾਂ ਸਟੇਡੀਅਮ ਨੂੂੰ ਚੰਗੀ ਤਰ੍ਹਾਂ ਸਜਾ ਦਿੱਤਾ ਗਿਆ ਹੈ। ਇਸ ’ਚ ਕਈ ਤਰ੍ਹਾਂ ਦੀਆਂ ਲਾਈਟਾਂ ਵੀ ਲਾਈਆਂ ਗਈਆਂ ਹਨ। ਹਾਲ ਹੀ ’ਚ ਇਸ ਨਾਲ ਜੁੜੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵੇਖਣ ’ਚ ਆ ਰਹੀ ਹੈ।
ਇਹ ਵੀ ਪੜ੍ਹੋ : AUS Vs SA : ਰੋਮਾਂਚਕ ਮੈਚ ’ਚ ਜਿੱਤਿਆ ਅਸਟਰੇਲੀਆ, ਫਾਈਨਲ ’ਚ ਭਾਰਤ ਨਾਲ ਹੋਵੇਗੀ ਟੱਕਰ
ਦਰਅਸਲ ਇੱਕ ਯੂਜ਼ਰ ਨੇ ਟਵਿਟਰ ’ਤੇ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਨਰਿੰਦਰ ਮੋਦੀ ਸਟੇਡੀਅਮ ਦਾ ਦਿਲਚਸਪ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ। ਸਟੇਡੀਅਮ ’ਚ ਕਈ ਤਰ੍ਹਾਂ ਦੀਆਂ ਲਾਈਟਾਂ ਵੀ ਲਾਈਆਂ ਜਾ ਚੁੱਕੀਆਂ ਹਨ, ਜੋ ਇੱੱਥੇ ਪਹੁੰਚਣ ਵਾਲੇ ਦਰਸ਼ਕਾਂ ਦਾ ਦਿਲ ਮੋਹ ਸਕਦੀਆਂ ਹਨ। ਇਸ ਦੇ ਨਾਲ ਹੀ ਪੂਰੇ ਸਟੇਡੀਅਮ ’ਚ ਵੱਖ-ਵੱਖ ਥਾਵਾਂ ’ਤੇ ਵੱਡੇ-ਵੱਡੇ ਸਪੀਕਰ ਵੀ ਲਾ ਦਿੱਤੇ ਗਏ ਹਨ, ਜੋ ਮੈਚ ਦੌਰਾਨ ਇੱਥੇ ਦਰਸ਼ਕਾਂ ਨੂੰ ਗੀਤ ਵੀ ਸੁਣਾਈ ਦੇ ਸਕਣ। ਇਸ ਦੇ ਨਾਲ ਹੀ ਉਨ੍ਹਾਂ ’ਤੇ ਮੈਚ ਸਬੰਧੀ ਐਲਾਨ ਅਤੇ ਕਮੈਂਟਰੀ ਵੀ ਸੁਣਾਈ ਦੇਵੇਗੀ।
ਅਹਿਮਦਾਬਾਦ ਦਾ ਨਰਿੰਦਰ ਮੋਦੀ ਸਟੇਡੀਅਮ ਲਗਭਗ 1 ਲੱਖ 32 ਹਜ਼ਾਰ ਲੋਕ ਇਕੱਠੇ ਬਿਠਾਉਣ ਦੀ ਸਮੱਰਥਾ ਰੱਖਦਾ ਹੈ। ਮੈਚ ਦੌਰਾਨ ਇਹ ਸਟੇਡੀਅਮ ਖਚਾਖਚ ਭਰਿਆ ਰਹੇਗਾ। ਇਸ ਕਾਰਨ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਟੇਡੀਅਮ ’ਚ ਥਾਂ-ਥਾਂ ’ਤੇ ਪੁਲਿਸ ਵੀ ਤਾਇਨਾਤ ਰਹੇਗੀ। ਸਟੇਡੀਅਮ ’ਚ ਮੈਚ ਵੇਖਣ ਜਾਣ ਵਾਲੇ ਦਰਸ਼ਕਾਂ ਦੀ ਵੀ ਜਾਂਚ ਕੀਤੀ ਜਾਵੇਗੀ। (World Cup Final)
ਤੁਹਾਨੂੰ ਦੱਸ ਦੇਈਏ ਕਿ ਪਹਿਲੇ ਸੈਮੀਫਾਈਨਲ ਮੁਕਾਬਲੇ ’ਚ ਭਾਰਤ ਨੇ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾਇਆ ਸੀ। ਪਹਿਲਾ ਸੈਮੀਫਾਈਨਲ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਗਿਆ ਸੀ। ਇਸ ਜਿੱਤ ਨਾਲ ਹੀ ਟੀਮ ਇੰਡੀਆ ਨੇ ਫਾਈਨਲ ’ਚ ਤੀਜੀ ਵਾਰ ਜਗ੍ਹਾ ਬਣਾਈ ਹੈ। ਅਸਟਰੇਲੀਆ ਨੇ ਕੱਲ੍ਹ ਦੱਖਣੀ ਅਫਰੀਕਾ ਨੂੰ ਹਰਾਇਆ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ ਹੈ। ਅਸਟਰੇਲੀਆ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਗਿਆ ਮੈਚ ਬਹੁਤ ਹੀ ਰੋਮਾਂਚਕ ਰਿਹਾ। ਹੁਣ ਫਾਈਨਲ ਮੁਕਾਬਲਾ ਭਾਰਤ ਅਤੇ ਅਸਟਰੇਲੀਆ ਵਿਚਕਾਰ ਖੇਡਿਆ ਜਾਵੇਗਾ। (World Cup Final)