AUS Vs SA : ਦੱਖਣੀ ਅਫੀਰਕਾ 212 ’ਤੇ ਆਲਆਊਟ, ਅਸਟਰੇਲੀਆ ਲਈ ਫਾਈਨਲ ’ਚ ਪਹੁੰਚਣ ਦਾ ਮੌਕਾ

AUS-Vs-SA
AUS Vs SA : ਦੱਖਣੀ ਅਫੀਰਕਾ 212 ’ਤੇ ਆਲਆਊਟ, ਅਸਟਰੇਲੀਆ ਲਈ ਫਾਈਨਲ ’ਚ ਪਹੁੰਚਣ ਦਾ ਮੌਕਾ

ਡੇਵਿਡ ਮਿਲਰ ਨੇ ਸੈਂਕਡ਼ਾ ਲਾਇਆ ਉਸ ਨੇ 116 ਗੇਂਦਾਂ ’ਤੇ 101 ਦੌੜਾਂ ਦੀ ਸ਼ਾਨਦਾਰੀ ਪਾਰੀ ਖੇਡੀ

ਕੋਲਕਾਤਾ। AUS Vs SA ਵਿਸ਼ਵ ਕੱਪ 2023 ਦਾ ਦੂਜਾ ਸੈਮੀਫਾਈਨਲ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਅਸਟਰੇਲੀਆ ਨੂੰ 213 ਦੌੜਾਂ ਦਾ ਟੀਚਾ ਦਿੱਤਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਦੱਖਣੀ ਅਫੀਰਕਾ ਦੀ ਪੂਰੀ ਟੀਮ 49.4 ਓਵਰਾਂ 212 ਦੌੜਾਂ ’ਤੇ ਆਲਆਊਟ ਹੋ ਗਈ। ਦੱਖਣੀ ਅਫਰੀਕਾ ਵੱਲੋਂ ਡੇਵਿਡ ਮਿਲਰ ਨੇ ਸੈਂਕਡ਼ਾ ਲਾਇਆ ਉਸ ਨੇ 116 ਗੇਂਦਾਂ ’ਤੇ 101 ਦੌੜਾਂ ਦੀ ਸ਼ਾਨਦਾਰੀ ਪਾਰੀ ਖੇਡੀ ਅਤੇ ਹੇਨਰਿਕ ਕਲਾਸੇਨ ਨੇ 47 ਦੌਡ਼ਾਂ ਦੀ ਪਾਰੀ ਖੇਡੀ। ਇਨਾਂ ਤੋਂ ਇਲਾਵਾ ਦੱਖਣੀ ਅਫੀਰਕਾ ਦਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। AUS Vs SA

ਦੱਖਣੀ ਅਫਰੀਕਾ ਵੱਲੋਂ ਏਡਨ ਮਾਰਕਰਮ (10 ਦੌੜਾਂ) ,ਕਪਤਾਨ ਟੇਂਬਾ ਬਾਵੁਮਾ (0 ਦੌੜਾਂ) ,ਕਵਿੰਟਨ ਡੀ ਕਾਕ (3 ਦੌੜਾਂ), ਗੇਰਾਲਡ ਕੂਟੇਜ਼ੀ (19 ਦੌੜਾਂ), ਮਾਰਕੋ ਜੈਨਸਨ (0 ਦੌੜਾਂ), ਰਾਸੀ ਵਾਨ ਡਰ ਡਸਨ (6 ਦੌੜਾਂ), ਕੇਸ਼ਵ ਮਹਾਰਾਜ 4 ਦੌੜਾਂ ਬਣਾ ਕੇ ਆਊਟ ਹੋਏ। ਆਸਟਰੇਲੀਆ ਵੱਲੋਂ ਸਭ ਤੋਂ ਵੱਧ ਵਿਕਟਾਂ ਮਿਜੇਸ ਸਟਾਰਕ 3 ਅਤੇ ਪੈਟ ਕਮਿੰਸ ਨੇ 3 ਵਿਕਟਾਂ ਲਈਆਂ। ਜੋਸ਼ ਹੇਜ਼ਲਵੁੱਡ ਟ੍ਰੈਵਿਸ ਹੈੱਡ ਨੇ 2-2 ਵਿਕਟਾਂ ਹਾਸਲ ਕੀਤੀਆਂ।

ਦੱਖਣੀ ਅਫਰੀਕੀ ਟੀਮ ਦੀ ਸ਼ੁਰੂਆਤ ਰਹੀ ਖਰਾਬ AUS Vs SA

ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ ਇੱਕ ਦੇ ਸਕੋਰ ‘ਤੇ ਕਪਤਾਨ ਤੇਂਬਾ ਬਾਵੁਮਾ ਦਾ ਵਿਕਟ ਗੁਆ ਦਿੱਤਾ। ਉਸ ਨੂੰ ਪਹਿਲੇ ਹੀ ਓਵਰ ਵਿੱਚ ਮਿਸ਼ੇਲ ਸਟਾਰਕ ਨੇ ਆਊਟ ਕੀਤਾ। ਬਾਵੁਮਾ ਖਾਤਾ ਵੀ ਨਹੀਂ ਖੋਲ੍ਹ ਸਕਿਆ। 10 ਦੌੜਾਂ ਦੇ ਅੰਦਰ ਅਫਰੀਕੀ ਟੀਮ ਨੇ ਦੂਜੇ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ (3 ਦੌੜਾਂ) ਦਾ ਵਿਕਟ ਗੁਆ ਦਿੱਤਾ। ਡੀ ਕਾਕ ਨੂੰ ਜੋਸ਼ ਹੇਜ਼ਲਵੁੱਡ ਨੇ ਆਊਟ ਕੀਤਾ। ਪਹਿਲੇ 10 ਓਵਰਾਂ ‘ਚ ਦੱਖਣੀ ਅਫਰੀਕਾ ਨੇ 18 ਦੌੜਾਂ ਬਣਾ ਕੇ ਦੋ ਵਿਕਟਾਂ ਗੁਆ ਦਿੱਤੀਆਂ ਸਨ।  ਇਸ ਤੋਂ ਬਾਅਦ ਦੱਖਣੀ ਅਫਰੀਕਾ ਦੇ ਬੱਲੇਬਾਜ਼ ਦਬਾਅ ‘ਚ ਨਜ਼ਰ ਆਏ।

AUS-Vs-SA

12ਵੇਂ ਓਵਰ ‘ਚ 24 ਦੌੜਾਂ ‘ਤੇ ਚੌਥੀ ਵਿਕਟ ਗੁਆਉਣ ਤੋਂ ਬਾਅਦ ਹੇਨਰਿਕ ਕਲਾਸੇਨ ਅਤੇ ਡੇਵਿਡ ਮਿਲਰ ਨੇ ਪਾਰੀ ਨੂੰ ਅੱਗੇ ਵਧਾਇਆ। ਦੋਵਾਂ ਨੇ 31ਵੇਂ ਓਵਰ ਤੱਕ ਬੱਲੇਬਾਜ਼ੀ ਕੀਤੀ। ਇਸ ਦੌਰਾਨ ਕਲਾਸਨ ਅਤੇ ਮਿਲਰ ਦੀ ਜੋੜੀ ਨੇ 95 ਦੌੜਾਂ ਦੀ ਸਾਂਝੇਦਾਰੀ ਕਰਕੇ ਅਫਰੀਕੀ ਪਾਰੀ ਨੂੰ ਅੱਗੇ ਵਧਾਇਆ। ਇਕ ਸਮੇਂ ਇੰਜ ਲੱਗ ਰਿਹਾ ਸੀ ਟੀਮ ਚੰਗੇ ਸਕੋਰ ਵੱਲ ਵਧ ਰਹੀ ਹੈ ਪਰ 31ਵੇਂ ਓਵਰ ‘ਚ ਆਏ ਟੇਵਿਸ ਹੈੱਡ ਨੇ ਲਗਾਤਾਰ ਦੋ ਵਿਕਟਾਂ ਲੈ ਕੇ ਫਿਰ ਦਬਾਅ ਬਣਾਇਆ। ਉਸ ਨੇ ਕਲੌਸੇਨ ਨੂੰ ਆਊਟ ਕਰਕੇ 95 ਦੌੜਾਂ ਦੀ ਸਾਂਝੇਦਾਰੀ ਨੂੰ ਤੋੜਿਆ ਅਤੇ ਫਿਰ ਮਾਰਕੋ ਜੈਨਸਨ ਨੂੰ ਜ਼ੀਰੋ ‘ਤੇ ਪੈਵੇਲੀਅਨ ਦਾ ਰਸਤਾ ਦਿਖਾਇਆ। AUS Vs SA