ਸਹਾਰਾ ਇੰਡੀਆ ਦੇ ਮੁਖੀ ਦੀ ਮੌਤ ਤੋਂ ਬਾਅਦ ਕੀ ਨਿਵੇਸ਼ਕਾਂ ਨੂੰ ਮਿਲੇਗਾ ਉਨ੍ਹਾਂ ਦਾ ਪੈਸਾ? ਪੜ੍ਹੋ ਜਵਾਬ…

Sahara India chief

ਨਵੀਂ ਦਿੱਲੀ। ਸਹਾਰਾ ਇੰਡੀਆ ਦੇ ਮੁਖੀ ਦੀ ਮੌਤ ਤੋਂ ਬਾਅਦ ਸਹਾਰਾ ਦੇ ਨਿਵੇਸ਼ਕਾਂ ਦੇ ਮਨਾਂ ਵਿੱਚ ਉਨ੍ਹਾਂ ਦੀਆਂ ਜਮ੍ਹਾ ਰਕਮਾਂ ਸਬੰਧੀ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਸਵਾਲਾਂ ਵਿੱਚੋਂ ਮੁੱਖ ਸਵਾਲ ਇਹ ਸੀ ਕਿ ਕੀ ਉਨ੍ਹਾਂ ਨੂੰ ਨਿਵੇਸ਼ ਕੀਤੀ ਰਕਮ ਵਾਪਸ ਮਿਲੇਗੀ ਜਾਂ ਨਹੀਂ। ਦੱਸ ਦਈਏ ਕਿ ਸਾਲ 2012 ਵਿੱਚ ਸੁਪਰੀਮ ਕੋਰਟ ਨੇ ਸਹਾਰਾ ਇੰਡੀਆ (Sahara India chief) ਨੂੰ ਲੈ ਕੇ ਫੈਸਲਾ ਦਿੱਤਾ ਸੀ ਕਿ ਉਹ ਨਿਵੇਸ਼ਕਾਂ ਨੂੰ ਵਿਆਜ਼ ਸਮੇਤ ਰਕਮ ਵਾਪਸ ਕਰੇ।

Sahara India chief

ਸਹਾਰਾ ਇੰਡੀਆ ਦੇ ਮੁਖੀ ਸੁਬਰਤ ਰਾਏ ਦਾ 14 ਨਵੰਬਰ 2023 ਨੂੰ ਦਿਹਾਂਤ ਹੋ ਗਿਆ। ਉਹ ਲੰਮੇਂ ਸਮੇਂ ਤੋਂ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਨੇ ਮੁੰਬਈ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਨਿਵੇਸ਼ਕਾਂ ਦੇ ਮਨਾਂ ਵਿੱਚ ਉਨ੍ਹਾਂ ਦੀ ਦੌਲਤ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ। ਦਰਅਸਲ ਇਸ ਸਾਲ ਜੁਲਾਈ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਹਾਰਾ ਰਿਫੰਡ ਪੋਰਟਲ ਲਾਂਚ ਕੀਤਾ ਸੀ। ਇਸ ਪੋਰਟਲ ’ਤੇ ਅਪਲਾਈ ਕਰਨ ਤੋਂ ਬਾਅਦ, ਨਿਵੇਸ਼ਕ 45 ਦਿਨਾਂ ਦੇ ਅੰਦਰ ਉਨ੍ਹਾਂ ਦੇ ਖਾਤੇ ਵਿੱਚ ਰਕਮ ਵਾਪਸ ਲੈ ਲੈਂਦੇ ਸਨ।

ਸਹਾਰਾ ਦੇ ਨਿਵੇਸ਼ਕਾਂ ਦੁਆਰਾ ਨਿਵੇਸ਼ ਕੀਤੇ ਗਈ ਰਕਮ ਸੇਬੀ ਕੋਲ ਹੇ। ਅਜਿਹੇ ਵਿੱਚ ਅੱਜ ਸੇਬੀ ਦੇ ਚੀਫ਼ ਪਰਸਨ ਮਾਧਬੀ ਪੁਰੀ ਬੁਚ ਨੇ ਇੱਕ ਬਿਆਨ ’ਚ ਕਿਹਾ ਕਿ ਸਹਾਰਾ ਰਿਫੰਡ ਦੀ ਪ੍ਰਕਿਰਿਆ ਜਾਰੀ ਰਹੇਗੀ। ਸੁਬਰਤ ਰਾਏ ਦੀ ਮੌਤ ਇਸ ਪ੍ਰਕਿਰਿਆ ਨੂੰ ਪ੍ਰਭਾਵਿਤ ਨਹੀਂ ਕਰੇਗੀ। ਸੁਪਰੀਮ ਕੋਰਟ ਦੇ ਅਧੀਨ ਇੱਕ ਕਮੇਟੀ ਹੈ ਅਤੇ ਅਸੀਂ ਉਸ ਕਮੇਟੀ ਦੇ ਅਧੀਨ ਹੀ ਸਾਰੀਆਂ ਕਾਰਵਾਈਆਂ ਕਰਦੇ ਹਾਂ। ਬਹੁਤ ਸਾਰੇ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਮਿਲ ਗਏ ਹਨ। ਜਿਨ੍ਹਾਂ ਨਿਵੇਸ਼ਕਾਂ ਕੋਲ (ਸਹਾਰਾ ਵਿੱਚ) ਨਿਵੇਸ਼ ਦੇ ਸਬੂਤ ਹਨ ਉਨ੍ਹਾਂ ਦੇ ਪੈਸੇ ਮਿਲ ਗਏ।

ਸਹਾਰਾ 2023 ਵਿੱਚ ਪੈਸੇ ਵਾਪਸ ਕਰ ਰਿਹਾ ਹੈ | Sahara India chief

ਹਾਂ, ਸਹਾਰਾ ਦੇ ਨਿਵੇਸ਼ਕ ਸਹਾਰਾ ਰਿਫੰਡ ਪੋਰਟਲ ਰਾਹੀਂ ਆਪਣੇ ਪੈਸੇ ਵਾਪਸ ਪ੍ਰਾਪਤ ਕਰ ਰਹੇ ਹਨ। ਜੇਕਰ ਤੁਸੀਂ ਇਸ ਪੋਰਟਲ ’ਤੇ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਜਾਣੋ ਇਸ ਦੀ ਪੂਰੀ ਪ੍ਰਕਿਰਿਆ – ਸਹਾਰਾ ਇੰਡੀਆ ਰਿਫੰਡ ਪੋਰਟਲ ਤੋਂ ਨਿਵੇਸ਼ ਰਾਸ਼ੀ ਕਢਵਾਉਣਾ ਆਸਾਨ, ਜਾਣੋ ਕੀ ਹੈ ਪ੍ਰਕਿਰਿਆ।

ਸਹਾਰਾ ਰਿਫੰਡ ਜਾਂਚ

ਤੁਹਾਨੂੰ ਸਹਾਰਾ ਰਿਫੰਡ ਪੋਰਟਲ ’ਤੇ ਅਪਲਾਈ ਕਰਨਾ ਪਵੇਗਾ। ਇਸ ਤੋਂ ਬਾਅਦ ਨਿਵੇਸ਼ ਕੀਤੀ ਰਕਮ 45 ਦਿਨ ਦੇ ਅੰਦਰ ਖਾਤੇ ਵਿੱਚ ਵਾਪਸ ਆ ਜਾਵੇਗੀ।

ਸਹਾਰਾ ਰਿਫੰਡ ਦੀ ਆਖਰੀ ਮਿਤੀ

ਸਹਾਰਾ ਨਿਵੇਸ਼ਕਾਂ ਲਈ ਸਹਾਰਾ ਰਿਫੰਡ ਪੋਰਟਲ 1 ਅਗਸਤ ਤੋਂ ਸ਼ੁਰੂ ਹੋ ਗਿਆ ਹੈ। ਫਿਲਹਾਲ ਸਰਕਾਰ ਅਤੇ ਸੇਬੀ ਨੇ ਅਰਜ਼ੀਆਂ ਜਮ੍ਹਾ ਕਰਨ ਦੀ ਆਖਰੀ ਮਿਤੀ ਦਾ ਐਲਾਨ ਨਹੀਂ ਕੀਤਾ ਹੈ।

ਕਦੋਂ ਅਦਾ ਕੀਤੇ ਜਾਣਗੇ ਪੈਸੇ

ਸਹਾਰਾ ਨਿਵੇਸ਼ਕਾਂ ਨੂੰ ਇਸ ਸਾਲ 4 ਅਗਸਤ ਤੋਂ ਉਨ੍ਹਾਂ ਦੇ ਪੈਸੇ ਮਿਲਣੇ ਸ਼ੁਰੂ ਹੋ ਗਏ ਹਨ। ਹਲਾਂਕਿ ਸਹਾਰਾ ਰਿਫੰਡ ਪੋਰਟਲ ’ਤੇ ਅਰਜ਼ੀ ਦੇਣ ਤੋਂ ਬਾਅਦ ਨਿਵੇਸ਼ਕਾਂ ਨੂੰ 45 ਦਿਨਾ ਦੇ ਅੰਦਰ ਉਨ੍ਹਾਂ ਦੇ ਪੈਸੇ ਵਾਪਸ ਮਿਲ ਜਾਂਦੇ ਹਨ।

ਸਹਾਰਾ ਰਿਫੰਡ ਲਈ ਕਿਹੜੇ ਦਸਤਾਵੇਜ਼ ਲੋੜੀਂਦੇ ਹਨ

ਸਹਾਰਾ ਰਿਫੰਡ ਪੋਰਟਲ ਵਿੱਚ ਤੁਹਾਨੂੰ ਆਪਣਾ ਆਧਾਰ ਨੰਬਰ, ਮੈਂਬਰਸ਼ਿਪ ਨੰਬਰ, ਫੋਟੋ ਅਤੇ ਪੈਨ ਕਾਰਡ ਦੀ ਲੋੜ ਹੁੰਦੀ ਹੈ। ਤੁਹਾਨੂੰ ਮੈਂਬਰਸ਼ਿਪ ਨੰਬਰ ਅਤੇ ਆਧਾਰ ਨੰਬਰ ਦੇ ਆਖਰੀ 4 ਅੰਕ ਦਰਜ ਕਰਨੇ ਪੈਣਗੇ ਅਤੇ ਆਪਣਂ ਫੋਟੋ ਸਮੇਤ ਪੈਨ ਕਾਰਡ ਅਪਲੋਡ ਕਰਨਾ ਪਵੇਗਾ।

ਵਿਦੇਸ਼ ਮੰਤਰੀ ਨੇ ਹਰਦੀਪ ਸਿੰਘ ਨਿੱਝਰ ’ਤੇ ਕੀਤਾ ਵੱਡਾ ਖੁਲਾਸਾ!