ਸਰਕਾਰ ਨੇ 15ਵੀਂ ਕਿਸ਼ਤ ਕੀਤੀ ਜਾਰੀ, ਜਿਨ੍ਹਾਂ ਦੇ ਖਾਤਿਆਂ ਵਿੱਚ ਨਹੀਂ ਆਏ 2000 ਰੁਪਏ ਤਾਂ ਕੀ ਕਰੀਏ…

PM kisan news

PM kisan news : ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਆਰਥਿਕ ਸਹਾਇਤਾ ਦਿੰਦੇ ਹੋਏ ਕਈ ਯੋਜਨਾਵਾਂ ਚਲਾਈਆਂ ਗਈਆਂ ਹਨ। ਇਨ੍ਹਾਂ ਯੋਜਨਾਵਾਂ ’ਚ ਸਰਕਾਰ ਕਿਸਾਨਾਂ ਨੂੰ ਕੁਝ ਵਿੱਤੀ ਲਾਭ ਦਿੰਦੀ ਹੈ ਜਿਸ ਦੀ ਵਰਤੋਂ ਕਿਸਾਨ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਕਰਦੇ ਹਲ। ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਵੀ ਕੇਂਦਰ ਸਰਕਾਰ ਦੁਆਰਾ ਚਲਾਈ ਜਾਂਦੀ ਹੈ।

ਇਸ ਯੋਜਨਾ ’ਚ ਸਰਕਾਰ ਕਿਸਾਨਾਂ ਨੂੰ ਇੱਕ ਸਾਲ ‘ਚ 6000 ਰੁਪਏ ਦਿੰਦੀ ਹੈ। ਇਹ ਰਕਮ ਹਰ 4 ਮਹੀਨਿਆਂ ’ਚ ਕਿਸ਼ਤ ਦੇ ਰੂਪ ’ਚ ਦਿੱਤੇ ਜਾਂਦੇ ਹਨ। ਸਰਕਾਰ ਹੁਣ ਤੱਕ 14 ਕਿਸ਼ਤਾਂ ਜਾਰੀ ਕਰ ਚੁੱਕੀ ਹੈ ਅਤੇ ਕੁਝ ਸਮਾਂ ਪਹਿਲਾਂ 15ਵੀਂ ਕਿਸ਼ਤ ਦੀ ਰਕਮ ਵੀ ਕਿਸਾਨਾਂ ਦੇ ਖਾਤਿਆਂ ਵਿੱਚ ਪਹੰੁਚ ਚੁੱਕੀ ਹੈ।

ਪੀਅੱੈਮ ਕਿਸਾਨ ਦੀ ਅਧਿਕਾਰਿਕ ਵੈੱਬਸਾਈਟ ਅਨੁਸਾਰ ਸਰਕਾਰ 8 ਕਰੋੜ ਤੋਂ ਜ਼ਿਆਦਾ ਕਿਸਾਨਾ ਦੇ ਖਾਤਿਆਂ ਵਿੱਚ ਕਿਸ਼ਤ ਜਾਰੀ ਕਰ ਚੁੱਕੀ ਹੈ। ਉੱਥੇ ਹੀ ਕਈ ਕਿਸਾਨਾਂ ਦੇ ਖਾਤਿਆਂ ਵਿੱਚ 15ਵੀਂ ਕਿਸ਼ਤ ਵੀ ਨਹੀਂ ਆਈ ਹੈ। ਕਿਸਾਨਾ ਦੇ ਰਜਿਸਟਰਡ ਫੋਨ ਨੰਬਰ ’ਤੇ ਕਿਸ਼ਤ ਟਰਾਂਸਫਰ ਦਾ ਮੈਸੇਜ਼ ਜ਼ਰੂਰ ਆਇਆ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਇਹ ਸਕੀਮ ਡੀਬੀਟੀ ਦੇ ਜ਼ਰੀਏ ਟਰਾਂਸਫਰ ਕੀਤੀ ਗਈ ਹੈ।

ਹੁਣ ਤੱਕ ਕਈ ਕਿਸਾਨਾਂ ਦੇ ਖਾਤਿਆਂ ’ਚ ਇਹ ਰਾਸ਼ੀ ਨਹੀਂ ਗਈ ਹੈ। ਅਜਿਹੇ ’ਚ ਕਈ ਕਿਸਾਨਾ ਦੇ ਮਨ ’ਚ ਸਵਾਲ ਹੈ ਕਿ ਇਸ ਦੇ ਪਿੱਛੇ ਕੀ ਕਾਰਨ ਹੈ?

ਪੀਐੱਮ ਕਿਸਾਨ ਏਆਈ-ਚੈਟਬਾਟ | PM kisan news

ਕਿਸਾਨਾ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਸਰਕਾਰ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ। ਪੀਐੱਮ ਕਿਸਾਨ ਏਆਈ ਚੈਟਬਾਟ ’ਚ ਕਿਸਾਨ ਆਸਾਨੀ ਨਾਲ ਪੀਐੱਮ ਕਿਸਾਨ ਯੋਜਨਾ ਨਾਲ ਜੋੜਿਆ ਕੋਈ ਵੀ ਸਵਾਲ ਪੁੱਛ ਸਕਦੇ ਹਨ। ਇਸ ਸਹੂਲਤ ’ਚ ਕਿਸਾਨ 5 ਵੱਖ ਵੱਖ ਭਾਸ਼ਾਵਾਂ ’ਚ ਜਵਾਬ ਮੰਗ ਸਕਦੇ ਹਨ। ਇਹ ਸਹੂਲਤ ਕੱਲ੍ਹ ਹੀ ਸ਼ੁਰੂ ਹੋਈ ਹੈ। ਇਸ ਦਾ ਲਾਭ ਪੀਐੱਮ ਕਿਸਾਨ ਐਪ ਰਾਹੀਂ ਲਿਆ ਜਾ ਸਕਦਾ ਹੈ।

ਇਨ੍ਹਾਂ ਕਿਸਾਨਾਂ ਨੂੰ ਕਿਸ਼ਤ ਦੀ ਰਕਮ ਨਹੀਂ ਮਿਲੀ

ਤੁਹਾਨੂੰ ਦੱਸ ਦਈਏ ਕਿ ਇਸ ਯੋਜਨਾ ਦਾ ਲਾਭ ਸਿਰਫ਼ ਉਨ੍ਹਾਂ ਹੀ ਕਿਸਾਨਾਂ ਨੂੰ ਮਿਲੇਗਾ ਜਿਨ੍ਹਾਂ ਨੇ ਆਪਣੀ ਈ-ਕੇਵਾਈਸੀ ਤੇ ਜ਼ਮੀਨ ਦਾ ਰਿਕਾਰਡ ਅਪਡੇਟ ਕਰ ਰੱਖਿਆ ਹੈ। ਜੇਕਰ ਤੁਸੀਂ ਇਨ੍ਹਾਂ ਵਿੱਚੋਂ ਕੋਈ ਵੀ ਕੰਮ ਨਹੀਂ ਕਰਦੇ ਤਾਂ ਇਸ ਦਾ ਕਾਰਨ ਇਹੀ ਹੈ ਕਿ ਯੋਜਨਾ ਦੀ ਰਾਸ਼ੀ ਅਜੇ ਤੱਕ ਤੁਹਾਡੇ ਖਾਤੇ ਵਿੰਚ ਜਮ੍ਹਾ ਨਹੀਂ ਹੋਈ ਹੈ। ਇਸ ਤੋਂ ਇਲਾਵਾ ਸਰਕਾਰ ਨੇ ਧੋਖਾਧੜੀ ਰੋਕਣ ਲਈ ਨਿਯਮ ਖ਼ਤਮ ਕਰ ਦਿੱਤੇ ਹਨ। ਇਸ ਦੇ ਕਾਰਨ ਵੀ ਯੋਜਨਾ ਦੇ ਲਾਭਕਾਰੀਆਂ ਦੀ ਗਿਣਤੀ ਘੱਟ ਹੋਈ ਹੈ।

ਅਸਲ ਵਿੱਚ, ਕਈ ਕਿਸਾਨ ਯੋਜਨਾ ਦੀ ਪਾਤਰਤਾ ਪੂਰੀ ਨਹੀਂ ਕਰਦੇ ਸਨ, ਫਿਰ ਵੀ ਉਹ ਯੋਜਨਾ ਦਾ ਲਾਭ ਲੈ ਰਹੇ ਸਨ। ਅਜਿਹੇ ਫਰਜੀਵਾੜੇ ’ਤੇ ਨਕੇਲ ਕਸਣ ਲਈ ਸਰਕਾਰ ਨੇ ਯੋਜਨਾ ’ਚ ਈ-ਕੇਵਾਈਸੀ ਅਤੇ ਜ਼ਮੀਨ ਦੀ ਰਜਿਸਟਰੇਸ਼ਨ ਜ਼ਰੂਰੀ ਕਰ ਦਿੱਤੀ ਹੈ।