ਹਰਿਆਣਾ ’ਚ ਸ਼ਰਾਬ ਨਾਲ 15 ਤੋਂ ਜਿਆਦਾ ਮੌਤਾਂ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ ਪੁਲਿਸ ਵੱਡੀ ਗਿਣਤੀ ’ਚ ਸਮੱਗਲਰਾਂ ਦੀ ਗ੍ਰਿਫ਼ਤਾਰੀ ਕਰ ਰਹੀ ਹੈ ਪ੍ਰਸ਼ਾਸਨ ਦੀ ਤਕਨੀਕੀ ਭਾਸ਼ਾ ’ਚ ਇਸ ਨੂੰ ਨਕਲੀ ਜਾਂ ਗੈਰ-ਕਾਨੂੰਨੀ ਸ਼ਰਾਬ ਦੱਸਿਆ ਜਾਂਦਾ ਹੈ ਅਸਲ ’ਚ ਸ਼ਰਾਬ ਤਾਂ ਕੋਈ ਵੀ ਗੁਣਕਾਰੀ ਨਹੀਂ ਭਾਵੇਂ ਉਹ ਠੇਕੇ ਤੋਂ ਮਿਲੇ ਜਾਂ ਗੈਰ-ਕਾਨੂੰਨੀ ਤੌਰ ’ਤੇ ਹਰ ਇੱਕ ਮਨੁੱਖ ਕੀਮਤੀ ਹੈ ਤੇ ਉਸ ਦੀ ਜਾਨ ਸ਼ਰਾਬ ਕਰਕੇ ਨਹੀਂ ਜਾਣੀ ਚਾਹੀਦੀ ਸਰਕਾਰਾਂ ਦੇ ਸਿਆਸੀ ਵਿਰੋਧੀ ਸਰਕਾਰ ਦੀ ਇਸ ਕਰਕੇ ਆਲੋਚਨਾ ਕਰਦੇ ਹਨ ਕਿ ਸਰਕਾਰ ਦੀ ਨਾਕਾਮੀ ਕਰਕੇ ਨਕਲੀ ਸ਼ਰਾਬ ਵਿਕਦੀ ਹੈ। (Alcohol)
ਜਿਸ ਨਾਲ ਲੋਕਾਂ ਦੀ ਮੌਤ ਹੁੰਦੀ ਹੈ ਪਰ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਕਿ ਹਰ ਤਰ੍ਹਾਂ ਦੀ ਸ਼ਰਾਬ ਹੀ ਘਾਤਕ ਹੈ ਸ਼ਰਾਬ ਕਈ ਬਿਮਾਰੀਆਂ ਦੀ ਜੜ੍ਹ ਹੈ ਸ਼ਰਾਬ ਨਾਲ ਲੀਵਰ ਖਤਮ ਹੋਣ ਦੀ ਸਮੱਸਿਆ ਆਮ ਆ ਰਹੀ ਹੈ ਸਰਕਾਰ ਦੇ ਸਿਹਤ ਵਿਭਾਗ ਦੇ ਡਾਕਟਰ ਤਾਂ ਹੀ ਮਰੀਜ਼ਾਂ ਨੂੰ ਸ਼ਰਾਬ ਤੋਂ ਸਖਤ ਪਰਹੇਜ਼ ਦੱਸਦੇ ਹਨ ਕਿ ਸ਼ਰਾਬ ਨਾਲ ਮੌਤ ਤੈਅ ਹੈ ਸਿਹਤ ਵਿਭਾਗ ਕੰਧਾਂ ’ਤੇ ਮੋਟੇ ਅੱਖਰਾਂ ’ਚ ਪ੍ਰਚਾਰ ਦੀ ਇਸਤਿਹਾਰਬਾਜ਼ੀ ਵੀ ਕਰਦਾ ਹੈ ਜਿਸ ਵਿੱਚ ਆਮ ਤੌਰ ’ਤੇ ਲਿਖਿਆ ਹੁੰਦਾ ਹੈ ‘ਸ਼ਰਾਬ ਕਰਦੀ ਹੈ, ਖਾਨਾ ਖਰਾਬ’ ਦੂਜੇ ਪਾਸੇ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਹੀ ਸ਼ਰਾਬ ਦੀਆਂ ਬੋਤਲਾਂ ’ਤੇ ਚਿਤਾਵਨੀ ਲਿਖੀ ਹੁੰਦੀ ਹੈ। (Alcohol)
ਇਹ ਵੀ ਪੜ੍ਹੋ : ਮਜ਼ਦੂਰ ਪਰਿਵਾਰ ਦੇ ਮਕਾਨ ਦੀ ਛੱਤ ਡਿੱਗੀ, ਦੋ ਜਣੇ ਜਖ਼ਮੀ
ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਜੇਕਰ ਸਰਕਾਰਾਂ ਨੂੰ ਹੀ ਪਤਾ ਹੈ ਕਿ ਸ਼ਰਾਬ ਸਿਹਤ ਲਈ ਖਤਰਨਾਕ ਹੈ ਤਾਂ ਸ਼ਰਾਬ ਦੀ ਵਿੱਕਰੀ ਕਿਉਂ ਹੁੰਦੀ ਹੈ ਅਸਲ ’ਚ ਜਿਹੜਾ ਵਿਅਕਤੀ ਸਰਕਾਰ ਦੀ ਮਨਜ਼ੂਰੀ ਵਾਲੇ ਠੇਕੇ ਤੋਂ ਸ਼ਰਾਬ ਪੀਣੀ ਸ਼ੁਰੂ ਕਰਦਾ ਹੈ ਫ਼ਿਰ ਉਹ ਸ਼ਰਾਬ ਦਾ ਆਦੀ ਹੋ ਜਾਂਦਾ ਹੈ ਸ਼ਰਾਬ ਦਾ ਆਦੀ ਹੋਇਆ ਮਨੁੱਖ ਫਿਰ ਗੈਰ-ਕਾਨੂੰਨੀ ਤੌਰ ’ਤੇ ਵਿਕਦੀ ਨਕਲੀ ਸ਼ਰਾਬ (ਸਰਕਾਰ ਦੀ ਭਾਸ਼ਾ) ਦਾ ਵੀ ਸੇਵਨ ਕਰਦਾ ਹੈ ਅਤੇ ਜ਼ਿੰਦਗੀ ਗੁਆ ਲੈਂਦਾ ਹੈ ਜੋ ਵਿਅਕਤੀ ਸ਼ਰਾਬ ਪੀਂਦਾ ਹੀ ਨਹੀਂ ਉਹ ਨਕਲੀ ਸ਼ਰਾਬ ਦੇ ਕਹਿਰ ਤੋਂ ਵੀ ਬਚ ਜਾਵੇਗਾ।
ਸਰਕਾਰਾਂ ਨੂੰ ਅਸਲੀ-ਨਕਲੀ ਦੇ ਚੱਕਰ ’ਚੋਂ ਨਿੱਕਲ ਕੇ ਸ਼ਰਾਬ ਨੂੰ ਨਸ਼ਾ ਤੇ ਬੁਰਾਈ ਦੀ ਜੜ੍ਹ ਮੰਨਣ ’ਚ ਦੇਰੀ ਨਹੀਂ ਕਰਨੀ ਚਾਹੀਦੀ ਸਰਕਾਰਾਂ ਨੂੰ ਸ਼ਰਾਬ ਤੋਂ ਹੋਣ ਵਾਲੀ ਕਮਾਈ ਦਾ ਲੋਭ ਛੱਡ ਕੇ ਸ਼ਰਾਬ ਮੁਕਤ ਸਮਾਜ ਦੇ ਨਿਰਮਾਣ ਲਈ ਕੰਮ ਕਰਨਾ ਚਾਹੀਦਾ ਹੈ ਸ਼ਰਾਬ ਬਰਬਾਦੀ ਦਾ ਘਰ ਹੈ ਸਮਾਜ ਨੂੰ ਸਹੀ ਦਿਸ਼ਾ ’ਚ ਲਿਜਾਣ ਲਈ ਸ਼ਰਾਬ ਦੀ ਵਿੱਕਰੀ ’ਤੇ ਰੋਕ ਜ਼ਰੂਰੀ ਹੈ ਇਸ ਸਬੰਧੀ ਸਰਕਾਰ ਨੂੰ ਠੋਸ ਨੀਤੀਆਂ ਬਣਾਉਣੀਆਂ ਪੈਣਗੀਆਂ। (Alcohol)