ਨਵੀਂ ਦਿੱਲੀ। ਵਿਰਾਟ ਕੋਹਲੀ ਨੇ ਆਈਸੀਸੀ ਕ੍ਰਿਕੇਟ ਵਿਸ਼ਵ ਕੱਪ ਦੇ ਇੱਕ ਹੀ ਐਡੀਸ਼ਨ ’ਚ ਸਭ ਤੋਂ ਜ਼ਿਆਦਾ 50 ਤੋਂ ਵੱਧ ਸਕੋਰ ਬਣਾਉਣ ’ਚ ਹਮਵਤਨ ਅਤੇ ਮਹਾਨ ਬੱਲੇਬਾਜ ਸਚਿਨ ਤੇਂਦੁਲਕਰ ਅਤੇ ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਦੀ ਬਰਾਬਰੀ ਕਰ ਲਈ ਹੈ। ਨੀਦਰਲੈਂਡ ਖਿਲਾਫ ਸੈਂਕੜਾ ਲਾਉਣ ਤੋਂ ਬਾਅਦ ਸ਼੍ਰੇਅਸ ਅਈਅਰ ਵੀ ਇਸ ਸੂਚੀ ’ਚ ਸ਼ਾਮਲ ਹੋ ਗਏ ਹਨ। ਵਿਰਾਟ ਕੋਹਲੀ ਨੇ 56 ਗੇਂਦਾਂ ’ਚ ਪੰਜ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 51 ਦੌੜਾਂ ਬਣਾਈਆਂ। ਉਨ੍ਹਾਂ ਦੀਆਂ ਦੌੜਾਂ 91 ਤੋਂ ਵੱਧ ਦੇ ਸਟ੍ਰਾਈਕ ਰੇਟ ’ਤੇ ਆਈਆਂ। ਨੀਦਰਲੈਂਡ ਖਿਲਾਫ ਉਨ੍ਹਾਂ ਦੀ ਪਾਰੀ ਨੇ ਵਿਰਾਟ ਨੂੰ ਦੱਖਣੀ ਅਫਰੀਕਾ ਦੇ ਕਵਿੰਟਨ ਡੀ ਕਾਕ ਤੋਂ ਅੱਗੇ ਚੋਟੀ ’ਤੇ ਪਹੁੰਚਾਇਆ। (ODI Cricket World Cup)
ਭਾਰਤ ਦੇ ਵਿਰਾਟ ਕੋਹਲੀ : 9 ਪਾਰੀਆਂ ’ਚ 594 ਦੌੜਾਂ | ODI Cricket World Cup
ਐਤਵਾਰ ਨੂੰ ਵਿਰਾਟ ਕੋਹਲੀ ਨੇ ਇਕ ਹੋਰ ਸ਼ਲਾਘਾਯੋਗ ਪਾਰੀ ਖੇਡੀ, ਜਿਸ ’ਚ ਉਨ੍ਹਾਂ ਨੇ 50 ਤੋਂ ਵੱਧ ਦੌੜਾਂ ਬਣਾਈਆਂ। ਨੀਦਰਲੈਂਡ ਖਿਲਾਫ ਇਸ ਨਾਲ ਉਹ ਦੱਖਣੀ ਅਫਰੀਕਾ ਦੇ ਕਵਿੰਟਨ ਡੀ ਕਾਕ ਤੋਂ ਅੱਗੇ ਹੋ ਗਏ ਹਨ। ਵਿਰਾਟ ਕੋਲ ਬੁੱਧਵਾਰ ਨੂੰ ਮੁੰਬਈ ’ਚ ਇੱਕ ਹੋਰ ਮੌਕਾ ਹੋਵੇਗਾ ਜਦੋਂ ਭਾਰਤ ਪਹਿਲੇ ਸੈਮੀਫਾਈਨਲ ’ਚ ਨਿਊਜੀਲੈਂਡ ਨਾਲ ਭਿੜੇਗਾ। ਵਿਰਾਟ ਕੋਹਲੀ ਨੇ ਕਈ ਵਾਰ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਹੈ। ਭਾਰਤ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਨੇ ਇੱਕਰੋਜ਼ਾ ਫਾਰਮੈਟ ’ਚ ਇਕ ਸਾਲ ’ਚ ਸਭ ਤੋਂ ਜ਼ਿਆਦਾ ਹਜਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ ਸਚਿਨ ਤੇਂਦੁਲਕਰ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਵਿਸ਼ਵ ਕੱਪ ’ਚ ਉਨ੍ਹਾਂ ਦਾ ਸਭ ਤੋਂ ਜ਼ਿਆਦਾ ਸਕੋਰ ਨਾਬਾਦ 103 ਦੌੜਾਂ ਹੈ। (ODI Cricket World Cup)
ਇਹ ਵੀ ਪੜ੍ਹੋ : ਅਗਰਬੱਤੀਆਂ ’ਤੇ ਪਾਬੰਦੀ ਤਾਂ ਬੀੜੀ-ਸਿਗਰਟ ’ਤੇ ਛੋਟ ਕਿਉਂ
ਇਸ ਵਿਸ਼ਵ ਕੱਪ ’ਚ ਚਾਰ ਸੈਂਕੜੇ ਲਾਉਣ ਵਾਲੇ ਕਵਿੰਟਨ ਡੀ ਕਾਕ ਹੁਣ ਚਾਰਟ ’ਚ ਦੂਜੇ ਸਥਾਨ ’ਤੇ ਪਹੁੰਚ ਗਏ ਹਨ ਅਤੇ ਇਹ ਵਿਸ਼ਵ ਕੱਪ ’ਚ ਦੱਖਣੀ ਅਫਰੀਕਾ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਇੱਕ ਮੁੱਖ ਕਾਰਨ ਹੈ। ਇਸ ਵਿਸ਼ਵ ਕੱਪ ’ਚ ਉਨ੍ਹਾਂ ਦਾ ਸਰਵੋਤਮ ਸਕੋਰ 174 ਦੌੜਾਂ ਹੈ। ਉਹ ਵੀਰਵਾਰ ਨੂੰ ਕਲਕੱਤਾ ਦੇ ਈਡਨ ਗਾਰਡਨ ’ਚ ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ’ਚ ਅਸਟਰੇਲੀਆ ਖਿਲਾਫ ਖੇਡਣਗੇ।
ਨਿਊਜੀਲੈਂਡ ਦੇ ਰਚਿਨ ਰਵਿੰਦਰ ਹੁਣ ਇਸ ਸੂਚੀ ’ਚ ਤੀਜੇ ਸਥਾਨ ’ਤੇ | ODI Cricket World Cup
ਟੂਰਨਾਮੈਂਟ ਦੀ ਖੋਜ ’ਚ ਨਿਊਜੀਲੈਂਡ ਦੇ ਰਚਿਨ ਰਵਿੰਦਰ ਹੁਣ ਇਸ ਸੂਚੀ ’ਚ ਤੀਜੇ ਸਥਾਨ ’ਤੇ ਹਨ। ਨਿਊਜੀਲੈਂਡ ਦੇ ਹਰਫਨਮੌਲਾ ਰਚਿਨ ਰਵਿੰਦਰਾ ਨੇ ਭਾਰਤ ’ਚ ਚੱਲ ਰਹੇ ਆਈਸੀਸੀ ਕ੍ਰਿਕੇਟ ਵਿਸ਼ਵ ਕੱਪ ’ਚ ਆਪਣੀ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਦੇ ਹੋਏ ਟੂਰਨਾਮੈਂਟ ਦਾ ਆਪਣਾ ਤੀਜਾ ਸੈਂਕੜਾ ਜੜਿਆ ਅਤੇ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਵਾਲੇ ਕੀਵੀ ਬੱਲੇਬਾਜ ਬਣ ਗਏ। ਰਵਿੰਦਰ ਨੇ ਇਹ ਰਿਕਾਰਡ ਪਾਕਿਸਤਾਨ ਖਿਲਾਫ ਬੈਂਗਲੁਰੂ ’ਚ ਖੇਡੇ ਗਏ ਵਿਸ਼ਵ ਕੱਪ ਮੈਚ ’ਚ ਬਣਾਇਆ ਸੀ। ਇਸ ਵਿਸ਼ਵ ਕੱਪ ’ਚ ਉਨ੍ਹਾਂ ਦਾ ਸਰਵੋਤਮ ਸਕੋਰ ਨਾਬਾਦ 123 ਦੌੜਾਂ ਹੈ। ਨਿਊਜੀਲੈਂਡ ਦਾ ਮੁਕਾਬਲਾ ਹੁਣ ਬੁੱਧਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਭਾਰਤ ਨਾਲ ਹੋਵੇਗਾ। (ODI Cricket World Cup)
ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਰੋਹਿਤ ਸ਼ਰਮਾ ਇੰਗਲੈਂਡ ਖਿਲਾਫ ਲਖਨਊ ’ਚ ਸ਼ਾਨਦਾਰ ਪਾਰੀ ਖੇਡ ਚੌਥੇ ਸਥਾਨ ’ਤੇ ਪਹੁੰਚ ਗਏ ਹਨ। ਇਸ ਵਿਸ਼ਵ ਕੱਪ ’ਚ ਉਨ੍ਹਾਂ ਦਾ ਸਰਵੋਤਮ ਸਕੋਰ 131 ਦੌੜਾਂ ਹੈ। ਰੋਹਿਤ ਨੇ ਦੱਖਣੀ ਅਫਰੀਕਾ ਖਿਲਾਫ ਮੈਚ ’ਚ 24 ਗੇਂਦਾਂ ’ਚ 40 ਦੌੜਾਂ ਬਣਾਈਆਂ ਸਨ। ਰੋਹਿਤ ਸ਼ਰਮਾ ਬੁੱਧਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਪਹਿਲੇ ਸੈਮੀਫਾਈਨਲ ’ਚ ਨਿਊਜੀਲੈਂਡ ਖਿਲਾਫ ਇੱਕ ਹੋਰ ਅਹਿਮ ਪਾਰੀ ਖੇਡ ਭਾਰਤ ਨੂੰ ਵਿਸ਼ਵ ਕੱਪ ਫਾਈਨਲ ’ਚ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ। (ODI Cricket World Cup)