ਅਵਾਰਾ ਕੁੱਤਿਆਂ ਦੀ ਮਾਰ ਹੇਠ ਆਇਆ ਮੋਰ | Animal Servants
ਭਿਵਾਨੀ। ਹਰਿਆਣਾ ਦੇ ਪਿੰਡ ਬਾਮਲਾ ’ਚ ਸ਼ਨਿੱਚਰਵਾਰ ਸਵੇਰੇ ਅਵਾਰਾ ਕੁੱਤਿਆਂ ਦੀ ਮਾਰ ਹੇਠ ਆ ਜਾਣ ਕਰਕੇ ਰਾਸ਼ਟਰੀ ਪੰਛੀ ਮੋਰ ਜਖ਼ਮੀ ਹੋ ਗਿਆ। ਗਊ ਰੱਖਿਅਕਾਂ ਵੱਲੋਂ ਜਖ਼ਮੀ ਮੋਰ ਦਾ ਮੁੱਢਲਾ ਇਲਾਜ਼ ਕਰਕੇ ਉਸ ਨੂੰ ਵਾਈਲਡ ਲਾਈਫ਼ ਅਧਿਕਾਰੀਆਂ ਨੂੰ ਸੌਂਪ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਨੌਰੰਗਾਬਾਦ ਨਿਵਾਸੀ ਟੀਮ ਰੱਖਿਅਕ ਦੇ ਪਸ਼ੂ ਸੇਵਕ ਬਿਜੇਂਦਰ ਰੱਖਿਅਕ ਨੇ ਦੱਸਿਆ ਕਿ ਸ਼ਨਿੱਚਰਵਾਰ ਸਵੇਰੇ ਫੋਨ ਦੇ ਜ਼ਰੀਏ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਬਾਮਲਾ ’ਚ ਇੱਕ ਮੋਰ ਨੂੰ ਅਵਾਰਾ ਕੁੱਤਿਆਂ ਨੇ ਜਖਮੀ ਕਰ ਦਿੱਤਾ ਤੇ ਉਹ ਜਖਮੀ ਹਾਲਤ ’ਚ ਖੇਤਾਂ ’ਚ ਪਿਆ ਹੈ।
ਸੂਚਨਾ ਤੋਂ ਬਾਅਦ ਤੁਰੰਤ ਪਿੰਡ ਬਾਮਲਾ ਪਹੁੰਚੇ ਅਤੇ ਜਖਮੀ ਮੋਰ ਨੂੰ ਪਿੰਡ ਨੌਰੰਗਾਬਾਦ ’ਚ ਆਪਣੇ ਕਲੀਨਿਕ ’ਤੇ ਲੈ ਆਏ ਤੇ ਉੱਥੇ ਉਸ ਦਾ ਇਲਾਜ਼ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਪੰਛੀ ਦਾ ਮੁੱਢਲਾ ਇਲਾਜ਼ ਕਰ ਕੇ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ। ਪਸ਼ੂ ਸੇਵਕ ਬਿਜੇਂਦਰ ਰੱਖਿਅਕ ਨੇ ਕਿਹਾ ਕਿ ਹਰ ਦੇਸ਼ ਦੇ ਕੁਝ ਰਾਸ਼ਟਰੀ ਪ੍ਰਤੀਕ ਹੁੰਦੇ ਹਨ, ਜੋ ਉਸ ਦੀ ਦਿੱਖ ਤੇ ਮਾਣ ਨੂੰ ਦਰਸਾਉਂਦੇ ਹਨ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਵਿਕਾਸ, ਅਨੁਜ, ਹੈਪੀ, ਦੀਪੇਨ, ਕਬੀਰ ਵੀ ਮੌਜ਼ੂਦ ਸਨ।