ਤਿੰਨ ਤਲਾਕ ਦਾ ਸਿਆਸੀਕਰਨ ਨਾ ਹੋਵੇ, ਮੁਸਲਿਮ ਔਰਤਾਂ ਸੋਚਣ : ਨਰਿੰਦਰ ਮੋਦੀ

NEW DELHI, DEC 30 (UNI):- Prime Minister Narendra Modi addressing the DigiDhan Mela, in New Delhi on Friday. UNI PHOTO-91U

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਤਿੰਨ ਤਲਾਕ ਦੇ ਮੁੱਦੇ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ ਤੇ ਇਸ ‘ਤੇ ਮੁਸਲਿਮ ਸਮਾਜ ਦੀਆਂ ਔਰਤਾਂ ਨੂੰ ਸੋਚਣਾ ਚਾਹੀਦਾ ਹੈ ਮੋਦੀ ਨੇ ਇੱਥੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਿੰਨ ਤਲਾਕ ਸਿਆਸਤ ਦਾ ਵਿਸ਼ਾ ਨਹੀਂ ਹੈ ਤੇ ਸਮੱਸਿਆ ਦੇ ਹੱਲ ਲਈ ਖੁਦ ਮੁਸਲਿਮ ਸਮਾਜ ਨੂੰ ਲੜਨਾ ਪਵੇਗਾ ਉਨ੍ਹਾਂ ਕਿਹਾ ਕਿ ਸਮਾਜ ਦੇ ਸਾਰੇ ਵਰਗ ਦੇ ਲੋਕ ਇੱਕ ਹਨ ਤੇ ਇਸ ਨਾਲ ਮਜ਼ਬੂਤ ਦੇਸ਼ ਦਾ ਨਿਰਮਾਣ ਹੁੰਦਾ ਹੈ।

ਇਹ ਨੀਤੀ ਨਿਰਦੇਸ਼ਕ ਤੱਤਵ ਹੈ ਤੇ ਔਰਤਾਂ ਦੇ ਹੱਕ ਲਈ ਸਾਰਿਆਂ ਨੂੰ ਅੱਗੇ ਆਉਣਾ ਪਵੇਗਾ ਤੇ ਇਸ ਨਾਲ ਸਮਾਜ ਦੇ ਅੰਦਰੋਂ ਹੀ ਬਦਲਾਅ ਦੀ ਸ਼ੁਰੂਆਤ ਹੋਵੇਗੀ ਇਹੀ ਸਭਕਾ ਸਾਥ ਸਭਕਾ ਵਿਕਾਸ ਦਾ ਮੂਲਮੰਤਰ ਹੈ ਉਨ੍ਹਾਂ ਕਿਹਾ ਕਿ ਹਰ ਵਿਅਕਤੀ ਦਾ ਸ਼ਕਤੀਕਰਨ ਕੀਤਾ ਜਾਣਾ ਜ਼ਰੂਰੀ ਹੈ ਤੇ ਇਸ ਨਾਲ ਸਮਾਜ ਦੀ ਮਜ਼ਬੂਤ ਨੀਂਹ ਦੀ ਸਥਾਪਨਾ ਹੋਵੇਗੀ ਉਨ੍ਹਾਂ ਕਿਹਾ ਕਿ ਬਿਨਾ ਕਿਸੇ ਭੇਦਭਾਵ ਦੇ ਹਰੇਕ ਨੂੰ ਘਰ, 24 ਘੰਟੇ ਬਿਜਲੀ, ਹਰ ਪਿੰਡ ਤੱਕ ਸੜਕ, ਸਿੰਚਾਈ ਦੇ ਲਈ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤੇ ਇਸ ਦੇ ਲਈ ਉਹ ਸਭ ਦਾ ਸਾਥ ਸਭ ਦਾ ਵਿਕਾਸ ਦੀ ਗੱਲ ਕਰਦੇ ਹਨ।

ਭ੍ਰਿਸ਼ਟ ਆਚਰਨ ਦੀਮਕ ਦੀ ਤਰ੍ਹਾਂ ਲੋਕਤੰਤਰ ਨੂੰ ਖੋਖਲ੍ਹਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਜੋਤੀ ਨਾਲ ਅੰਧਕਾਰ ਦਾ ਨਾਸ਼ ਹੁੰਦਾ ਹੈ ਉਸੇ ਤਰ੍ਹਾਂ ਸਿਆਸਤਦਾਨਾਂ ਨੂੰ ਗਿਆਨ ਦੇ ਬਲ ਨਾਲ ਅਗਿਆਨਤਾ ਦਾ ਨਾਸ਼ ਕਰਨਾ ਚਾਹੀਦਾ ਹੈ ਵਿਵਸਥਾ ਦੇ ਅਸੱਚਾਈ ਨੂੰ ਦੂਰ ਕਰਨਾ ਤੇ ਕੰਮਮਾਜ ‘ਚ ਪਾਰਦਰਸ਼ਤਾ ਲਿਆਉਣਾ ਹੀ ਸੁਸ਼ਾਸਨ ਹੈ ਭ੍ਰਿਸ਼ਟ ਆਚਰਨ ਦੀਮਕ ਦੀ ਤਰ੍ਹਾਂ ਲੋਕਤੰਤਰ ਨੂੰ ਖੋਖਲ੍ਹਾ ਕਰਦਾ ਹੈ ਤੇ ਇਹ ਮਨੁੱਖ ਨਾਲ ਬਰਾਬਰੀ ਦਾ ਅਧਿਕਾਰ ਖੋਹਦਾ ਹੈ ਤੇ ਗੈਰ ਬਰਾਬਰੀ ਮਿਟਾਉਣਾ ਸਾਡੇ ਸਭ ਦਾ ਫਰਜ਼ ਹੈ ਮੋਦੀ ਨੇ ਕਿਹਾ ਕਿ ਇਹ ਸਿੱਖਿਆ ਵਿਵਸਥਾ ਦੀ ਕਮੀ ਹੈ ਕਿ ਅੱਜ ਦੇ ਲੱਖਾਂ ਨੌਜਵਾਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਕਿ 800-900 ਸਾਲ ਪਹਿਲਾਂ ਸਮਾਜ ‘ਚ ਬੁਰਾਈਆਂ ਨੂੰ ਦੂਰ ਕਰਨ ਤੇ ਸਮਾਜਿਕ ਮੁੱਲਾਂ ਦੀ ਸਥਾਪਨਾਂ ਲਈ ਰਿਸ਼ੀਆਂ ਤੇ ਸੰਤਾਂ ਨੇ ਜਨ ਅੰਦੋਲਨ ਦੀ ਨੀਂਹ ਰੱਖੀ ਸੀ ਇਸ ਨੂੰ ਭਗਤੀ ਨਾਲ ਜੋੜਿਆ ਸੀ ਤੇ ਸਮਾਜ ‘ਚ ਚੇਤਨਾ ਜਗਾਈ।

ਉਨ੍ਹਾਂ ਕਿਹਾ ਕਿ ਭਗਤੀ ਅੰਦੋਲਨ ਦੌਰਾਨ ਵੱਡੀ ਗਿਣਤੀ ‘ਚ ਸੰਤਾਂ ਤੇ ਰਿਸ਼ੀਆਂ ਨੇ ਸਰਲ ਭਾਸ਼ਾ ‘ਚ ਆਪਣੀਆਂ ਗੱਲਾਂ ਰੱਖੀਆਂ ਤੇ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ ਇਹ ਅੰਦੋਲਨ ਅੱਜ ਵੀ ਓਨਾ ਹੀ ਮੁੱਲਵਾਨ ਤੇ ਪ੍ਰਾਸੰਗਿਕ ਹੈ ਉਨ੍ਹਾਂ ਕਿਹਾ ਕਿ ਸੰਤਾਂ ਦੇ ਬਚਨਾਂ ਨੂੰ ਲੋਕ ਭੁੱਲੇ ਨਹੀਂ, ਇਸਦੇ ਲਈ ਜ਼ਰੂਰੀ ਹੈ ਮੁਕਾਬਲਾ ਵੱਡੇ ਪੱਧਰ ਦਾ ਹੋਵੇ, ਜਿਸ ‘ਚ ਇੱਕ ਕਰੋੜ ਲੋਕ ਹਿੱਸਾ ਲੈ ਸਕਣ ਉਨ੍ਹਾਂ ਕਿਹਾ ਕਿ 2022 ਅਜ਼ਾਦੀ ਦਾ 75ਵਾਂ ਸਾਲ ਹੈ ਤੇ ਇਸ ਨੂੰ ਹੋਰ ਸਾਲਾਂ ਵਾਂਗ ਨਹੀਂ ਬਿਤਾਉਣਾ ਚਾਹੀਦਾ।