91 ਦੌੜਾਂ ’ਤੇ 7 ਵਿਕਟਾਂ ਡੇਗਣ ਦੇ ਬਾਵਜੂਦ ਵੀ ਹਾਰ ਗਿਆ ਅਫਗਾਨਿਸਤਾਨ | AUS Vs AFG
- ਮੈਕਸਵੈੱਲ ਦਾ ਤੂਫਾਨੀ ਦੋਹਰਾ ਸੈਂਕੜਾ ਦੀ ਬਦੌਲਤ ਸੈਮੀਫਾਈਨਲ ’ਚ ਪਹੁੰਚੀ ਅਸਟਰੇਲੀਆ | AUS Vs AFG
ਮੁੰਬਈ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ 39ਵਾਂ ਮੁਕਾਬਲਾ ਅੱਜ ਅਸਟਰੇਲੀਆ ਅਤੇ ਅਫਗਾਨਿਸਤਾਨ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਗਿਆ । ਜਿੱਥੇ ਅਫਗਾਨਿਸਤਾ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫਗਾਨਿਸਤਾਨ ਨੇ ਆਪਣੇ 50 ਓਵਰਾਂ ’ਚ 5 ਵਿਕਟਾਂ ਗੁਆ ਕੇ 291 ਦੌੜਾਂ ਬਣਾਈਆਂ। ਜਿਸ ਵਿੱਚ ਓਪਨਰ ਬੱਲੇਬਾਜ਼ ਦੀ ਸੈਂਕੜੇ ਵਾਲੀ ਪਾਰੀ ਵੀ ਸ਼ਾਮਲ ਰਹੀ। ਜਵਾਬ ’ਚ ਟੀਚੇ ਦਾ ਪਿੱਛਾ ਕਰਨ ਆਈ ਅਸਟਰੇਲੀਆ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਉਸ ਨੇ ਸਿਰਫ 91 ਦੌੜਾਂ ’ਤੇ ਆਪਣੀਆਂ 7 ਵਿਕਟਾਂ ਗੁਆ ਦਿੱਤੀਆਂ ਸਨ। (AUS Vs AFG)
ਪਰ ਬਾਅਦ ’ਚ ਇੱਕ ਚਮਤਕਾਰ ਵੇਖਣ ਨੂੰ ਮਿਲਿਆ। ਉਹ ਸੀ ਗਲੇਨ ਮੈਕਸਵੈੱਲ ਦਾ। ਗਲੇਨ ਮੈਕਸਵੈੱਲ ਨੇ 201 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਹ ਜਖਮੀ ਹੋ ਗਏ ਸਨ, ਦੋ ਵਾਰ ਫਿਜੀਓ ਕੋਲ ਵੀ ਗਏ, ਪਰ ਦੌੜਾਂ ਬਣਾਉਣ ’ਚ ਮੁਸ਼ਕਲ ਆ ਰਹੀ ਸੀ ਪਰ ਮੈਕਸਵੈੱਲ ਨਾ ਤਾਂ ਰੁੁਕੇ ਅਤੇ ਨਾ ਹੀ ਥੱਕੇ। ਅਫਗਾਨਿਸਤਾਨ ਨੇ ਜਿੱਤ ਲਈ ਅਸਟਰੇਲੀਆ ਨੂੰ 292 ਦੌੜਾਂ ਦਾ ਟੀਚਾ ਦਿੱਤਾ ਸੀ। ਮੈਕਸਵੈੱਲ ਨੇ 8ਵੀਂ ਵਿਕਟ ਲਈ ਕਪਤਾਨ ਪੈਟ ਕੰਮਿਸ ਨਾਲ 202 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ 47ਵੇਂ ਓਵਰ ’ਚ 3 ਵਿਕਟਾਂ ਨਾਲ ਮੈਚ ਜਿੱਤ ਲਿਆ।
ਅਸਟਰੇਲੀਆ ਦੀ ਟੀਮ ਨੇ 91 ਦੌੜਾਂ ’ਤੇ 7 ਵਿਕਟਾਂ ਗੁਆ ਦਿੱਤੀਆਂ ਸਨ। ਇੱਥੋਂ ਮੈਕਸਵੈੱਲ ਨੇ ਕਮਿੰਸ ਦੇ ਨਾਲ 8ਵੀਂ ਵਿਕਟ ਲਈ ਅਜੇਤੂ 201 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕਰਕੇ ਸਭ ਤੋਂ ਵੱਡੇ ਟੀਚੇ ਦਾ ਪਿੱਛਾ ਕੀਤਾ, ਜਦਕਿ ਮੈਕਸਵੈੱਲ ਨੇ ਵਿਸ਼ਵ ਕੱਪ ’ਚ ਦੌੜਾਂ ਦਾ ਪਿੱਛਾ ਕਰਨ ਦਾ ਪਹਿਲਾ ਦੋਹਰਾ ਸੈਂਕੜਾ ਲਾਇਆ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ, ਟੀਮ ਨੇ 50 ਓਵਰਾਂ ’ਚ 5 ਵਿਕਟਾਂ ’ਤੇ 291 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ ਇਬਰਾਹਿਮ ਜਦਰਾਨ ਨੇ 129 ਦੌੜਾਂ ਦੀ ਅਜੇਤੂ ਪਾਰੀ ਖੇਡੀ। ਆਸਟਰੇਲੀਆ ਨੇ 292 ਦੌੜਾਂ ਦਾ ਟੀਚਾ 46.5 ਓਵਰਾਂ ’ਚ 7 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਟੀਮ ਵੱਲੋਂ ਗਲੇਨ ਮੈਕਸਵੈੱਲ ਨੇ ਦੋਹਰਾ ਸੈਂਕੜਾ ਜੜਿਆ। (AUS Vs AFG)
ਸੈਮੀਫਾਈਨਲ ’ਚ ਪਹੁੰਚੀ ਅਸਟਰੇਲੀਆ | AUS Vs AFG
ਅਸਟਰੇਲੀਆ ਨੇ ਅਫਗਾਨਿਸਤਾਨ ਨੂੰ ਹਰਾ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ, ਜਦਕਿ ਅਫਗਾਨਿਸਤਾਨ ਦੀਆਂ ਕੁਆਲੀਫਾਈ ਕਰਨ ਦੀਆਂ ਉਮੀਦਾਂ ਹੁਣ ਬਹੁਤ ਘੱਟ ਸਨ। ਅਸਟਰੇਲੀਆ ਦੇ 8 ਮੈਚਾਂ ’ਚੋਂ 6 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ ਅਤੇ ਉਸ ਨੇ 12 ਅੰਕ ਹਨ। ਹੁਣ ਟੀਮ ਅੰਕ ਸੂਚੀ ’ਚ ਤੀਜੇ ਸਥਾਨ ’ਤੇ ਹੈ। ਉਥੇ ਹੀ ਅਫਗਾਨਿਸਤਾਨ ਦੇ 8 ਮੈਚਾਂ ’ਚ 4 ਜਿੱਤਾਂ ਨਾਲ 8 ਅੰਕ ਹਨ ਅਤੇ ਟੀਮ ਛੇਵੇਂ ਸਥਾਨ ’ਤੇ ਬਰਕਰਾਰ ਹੈ। (AUS Vs AFG)
ਅਸਟਰੇਲੀਆ ਤੋਂ ਇਲਾਵਾ ਦੱਖਣੀ ਅਫਰੀਕਾ ਅਤੇ ਟੀਮ ਇੰਡੀਆ ਨੇ ਵੀ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਇਸ ਵਿਸ਼ਵ ਕੱਪ ’ਚ ਸਭ ਤੋਂ ਪਹਿਲਾਂ ਭਾਰਤੀ ਟੀਮ ਸੈਮੀਫਾਈਨਲ ’ਚ ਪਹੁੰਚੀ ਹੈ। ਭਾਰਤੀ ਟੀਮ ਅੰਕ ਸੂਚੀ ’ਚ ਪਹਿਲੇ ਨੰਬਰ ’ਤੇ ਹੈ। ਉਸ ਨੇ ਹੁਣ ਤੱਕ ਆਪਣੇ ਸਾਰੇ ਮੈਚ ਜਿੱਤੇ ਹਨ। ਉਥੇ ਹੀ ਨੰਬਰ-4 ਦੀ ਪੁਜੀਸ਼ਨ ਲਈ ਕੁਆਲੀਫਾਈ ਕਰਨ ਲਈ ਅਫਗਾਨਿਸਤਾਨ ਤੋਂ ਇਲਾਵਾ ਹੁਣ ਨਿਊਜੀਲੈਂਡ, ਪਾਕਿਸਤਾਨ ਅਤੇ ਨੀਦਰਲੈਂਡ ਵਿਚਕਾਰ ਦੌੜ ਹੈ। (AUS Vs AFG)