ਮਾਲੇਰਕੋਟਲਾ, (ਗੁਰਤੇਜ ਜੋਸੀ)। ਈਡੀ ਦੀ ਹਿਰਾਸਤ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ (MLA Gajjan Majra) ਦੀ ਦੇਰ ਰਾਤ ਸਿਹਤ ਵਿਗੜਨ ਕਰਕੇ ਉਹਨਾਂ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ। ਸੂਤਰਾਂ ਅਨੁਸਾਰ ਵਿਧਾਇਕ ਗੱਜਣਮਾਜਰਾ ਨੂੰ ਰਾਤ ਕਰੀਬ 2 ਵਜੇ ਪੀਜੀਆਈ ਇਲਾਜ ਲਈ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੀ ਸਖਤ ਟਿੱਪਣੀ, ‘ਪੂਰੇ ਦੇਸ਼ ’ਚ ਪਟਾਕਿਆਂ ’ਤੇ ਲੱਗੇ ਪਾਬੰਦੀ’
ਵਿਧਾਇਕ ਗੱਜਣਮਾਜਰਾ ਨੂੰ ਕੱਲ ਈਡੀ ਨੇ ਹਿਰਾਸਤ ਵਿੱਚ ਲੈ ਕੇ ਜਲੰਧਰ ਪੁੱਛਗਿਛ ਕੀਤੀ ਅਤੇ ਜਲੰਧਰ ਵਿਖੇ ਹੀ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਸੀ। ਜਿਕਰਯੋਗ ਹੈ ਕਿ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਈਡੀ ਨੇ ਮਨੀ ਲਾਂਡਰਿੰਗ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ, ਜਿਨਾਂ ‘ਤੇ ਦੋਸ਼ ਹਨ ਕਿ ਉਸਨੇ ਬੈਂਕ ਆਫ ਇੰਡੀਆ ਤੋਂ 40 ਕਰੋੜ ਦਾ ਕਰਜ਼ਾ ਲਿਆ ਸੀ, ਈਡੀ ਨੂੰ ਸ਼ੱਕ ਹੈ ਕਿ ਇਸ ਵਿੱਚ ਮਨੀ ਲਾਂਡਰਿੰਗ ਦਾ ਪੈਸਾ ਸ਼ਾਮਿਲ ਹੋ ਸਕਦਾ ਹੈ। ਈਡੀ ਨੇ ਦਾਅਵਾ ਹੈ ਕਿ ਜਿਸ ਮੰਤਵ ਲਈ ਇਹ ਕਰਜ਼ਾ ਲਿਆ ਗਿਆ ਸੀ ਉਸਦੀ ਥਾਂ ਪੈਸਾ ਕਿਧਰੇ ਹੋਰ ਖਰਚ ਕੀਤਾ ਗਿਆ। ਧਿਆਨ ਰਹੇ ਕਿ ਈਡੀ ਨੇ ਕਈ ਮਹੀਨੇ ਤੋਂ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਹੈ ਇਸ ਲਈ ਵਿਧਾਇਕ ਦੀਆਂ ਮੁਸ਼ਕਿਲਾਂ ਵੱਧ ਹਨ।