ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਵਧਦੇ ਪ੍ਰਦੂਸ਼ਣ ਕਾਰਨ ਕੇਜਰੀਵਾਲ ਸਰਕਾਰ ਨੇ ਇੱਕ ਵਾਰ ਫਿਰ ਔਡ-ਈਵਨ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਹ ਔਡ-ਈਵਨ 13 ਤੋਂ 20 ਨਵੰਬਰ ਤੱਕ ਲਾਗੂ ਰਹੇਗਾ। ਦਿੱਲੀ ਸਰਕਾਰ ਦੇ ਫੈਸਲੇ ਦੇ ਅਨੁਸਾਰ, ਦਿੱਲੀ ਵਿੱਚ ਬੀਐਸ 3 ਪੈਟਰੋਲ ਅਤੇ ਬੀਐਸ 4 ਡੀਜ਼ਲ ਕਾਰਾਂ ‘ਤੇ ਪਾਬੰਦੀ ਜਾਰੀ ਰਹੇਗੀ ਅਤੇ ਕਿਸੇ ਤਰ੍ਹਾਂ ਦਾ ਕੋਈ ਨਿਰਮਾਣ ਕਾਰਜ ਨਹੀਂ ਹੋਵੇਗਾ। (Delhi News)
ਇਸ ਤੋਂ ਇਲਾਵਾ ਹੁਣ 6ਵੀਂ, 7ਵੀਂ, 8ਵੀਂ, 9ਵੀਂ ਅਤੇ 11ਵੀਂ ਦੀਆਂ ਫਿਜ਼ੀਕਲ ਕਲਾਸਾਂ 10 ਨਵੰਬਰ ਤੱਕ ਦਿੱਲੀ ‘ਚ ਬੰਦ ਰਹਿਣਗੀਆਂ। ਦੂਜੇ ਪਾਸੇ, ਔਡ-ਈਵਨ ਦੌਰਾਨ, 1, 3, 5, 7 ਅਤੇ ੯ ਨੰਬਰ ਵਾਲੀ ਗੱਡੀਆਂ (ਜਿਨ੍ਹਾਂ ਦੇ ਇਹ ਨੰਬਰ ਲਾਸਟ ਹਨ) ਉਹੀ ਚੱਲਣਗੀਆਂ। ਈਵਨ ਵਾਲੇ ਦਿਨਾਂ ਜਿਨ੍ਹਾਂ ਗੱਡਿਆਂ ਦੇ ਨੰਬਰ ਦੇ ਲਾਸਟ ’ਚ, ਨੰਬਰ 0, 2, 4, 6 ਅਤੇ 8 ਹਨ ਉਹੀ ਗੱਡੀਆਂ ਚੱਲਣਗੀਆਂ।
ਇਹ ਵੀ ਪੜ੍ਹੋ : Earthquake: ਦਿੱਲੀ-ਐਨਸੀਆਰ ’ਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ, ਲੋਕਾਂ ਵਿੱਚ ਦਹਿਸ਼ਤ
ਦੱਸ ਦੇਈਏ ਕਿ ਜਨਵਰੀ 2016 ਵਿੱਚ ਜਦੋਂ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਸੀ ਤਾਂ ਦਿੱਲੀ ਸਰਕਾਰ ਨੇ ਪਹਿਲੀ ਵਾਰ ਔਡ-ਈਵਨ ਨਿਯਮ ਲਾਗੂ ਕੀਤਾ ਸੀ। ਤੁਹਾਡੀ ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੇ ਅੰਦਰ ਜ਼ਰੂਰੀ ਸੇਵਾਵਾਂ ਵਾਲੇ ਟਰੱਕਾਂ ਅਤੇ CNG ਅਤੇ ਇਲੈਕਟ੍ਰਿਕ ਵਾਹਨਾਂ ਨੂੰ ਛੱਡ ਕੇ ਬਾਕੀ ਸਾਰੇ ਟਰੱਕਾਂ ਦੇ ਦਾਖਲੇ ‘ਤੇ ਪਾਬੰਦੀ ਰਹੇਗੀ। ਹੁਣ ਦਿੱਲੀ ‘ਚ ਹਰ ਤਰ੍ਹਾਂ ਦੀ ਉਸਾਰੀ ਅਤੇ ਢਾਹੁਣ ‘ਤੇ ਮੁਕੰਮਲ ਪਾਬੰਦੀ ਰਹੇਗੀ। ਦੱਸ ਦੇਈਏ ਕਿ ਦਿੱਲੀ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ 10 ਨਵੰਬਰ ਤੱਕ ਬੰਦ ਕਰ ਦਿੱਤਾ ਹੈ।
ਦਿੱਲੀ ਦੀ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ (Delhi News)
ਰਾਸ਼ਟਰੀ ਰਾਜਧਾਨੀ ‘ਚ ਪ੍ਰਦੂਸ਼ਕਾਂ ਦੀ ਮੋਟੀ ਪਰਤ ਹੈ ਅਤੇ ਸੋਮਵਾਰ ਨੂੰ ਲਗਾਤਾਰ ਪੰਜਵੇਂ ਦਿਨ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ‘ਚ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਦਾ ਸਮੁੱਚਾ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ਪੱਧਰ ਸਵੇਰੇ 11:30 ਵਜੇ 432 ‘ਤੇ ਰਿਹਾ।
ਇਹ ਦਿੱਲੀ ਯੂਨੀਵਰਸਿਟੀ ਵਿਖੇ 473 ਦਰਜ ਕੀਤਾ ਗਿਆ ਸੀ, ਜਦੋਂ ਕਿ ਹਵਾਈ ਅੱਡੇ ‘ਤੇ AQI ਟਰਮੀਨਲ 03 ‘ਤੇ 559, ਨੋਇਡਾ ਵਿਖੇ 616, IIT ਦਿੱਲੀ ਵਿਖੇ 517 ਅਤੇ ਗੁਰੂਗ੍ਰਾਮ ਵਿਖੇ 516 ਸੀ। ਸਫਰ ਦੇ ਅੰਕੜਿਆਂ ਅਨੁਸਾਰ, ਸਾਰੇ ‘ਗੰਭੀਰ’ ਸ਼੍ਰੇਣੀ ਵਿੱਚ ਸਨ।