Pollution In Delhi
ਦਿੱਲੀ ਦਾ ਦਮ ਘੁਟਣ ਲੱਗਾ ਹੈ ਪ੍ਰਦੂਸ਼ਣ ਵਧਣ ਦਾ ਕਾਰਨ ਡਿੱਗਦੇ ਤਾਪਮਾਨ ਨੂੰ ਮੰਨਿਆ ਜਾ ਰਿਹਾ ਹੈ, ਪਰ ਇਸ ਵਿਚ ਪਰਾਲੀ ਦਾ ਵੀ ਇੱਕ ਵੱਡਾ ਹਿੱਸਾ ਸ਼ਾਮਲ ਹੈ ਉੱਥੇ ਪਰਾਲੀ ਜੋ ਝੋਨਾ ਵੱਢਣ ਤੋਂ ਬਾਅਦ ਨਿੱਕਲਦੀ ਹੈ ਝੋਨੇ ਦੀ ਇਹ ਪਰਾਲੀ ਦਿੱਲੀ-ਐਨਸੀਆਰ ਦੇ ਲੋਕਾਂ ਦੀ ਜਾਨ ਕੱਢ ਰਹੀ ਹੈ ਖਾਸ ਕਰਕੇ ਦਿੱਲੀ ਦਾ ਦਮ ਤਾਂ ਬੇਹੱਦ ਘੁਟ ਰਿਹਾ ਹੈ ਤੇ ਹੋਰ ਵੀ ਆਸ-ਪਾਸ ਦੇ ਕਈ ਇਲਾਕੇ ਪ੍ਰਭਾਵਿਤ ਹਨ ਜਿੱਥੋਂ ਦੀ ਹਵਾ ਬਹੁਤ ਹੀ ਖਰਾਬ ਹੋ ਗਈ ਹੈ ਪਰਾਲੀ ਦਾ ਧੂੰਆਂ ਦਿੱਲੀ ਦੀ ਹਵਾ ਨੂੰ ਜ਼ਹਿਰ ਬਣਾ ਰਿਹਾ ਹੈ ਇੱਥੋਂ ਦਾ ਏਅਰ ਕੁਆਲਿਟੀ ਇੰਡੈਕਸ 300 ਦੇ ਆਸ-ਪਾਸ ਚੱਲ ਰਿਹਾ ਹੈ ਵਿਸ਼ਵ ਸਿਹਤ ਸੰਗਠਨ ਦੇ ਲਿਹਾਜ਼ ਨਾਲ ਇਹ ਹਵਾ ਕਿਸੇ ਜ਼ਹਿਰ ਤੋਂ ਘੱਟ ਨਹੀਂ ਅਸਲ ’ਚ ਹਰ ਸਾਲ ਸਰਦੀਆਂ ਸ਼ੁਰੂ ਹੁੰਦਿਆਂ ਹੀ ਦੇਸ਼ ਦੀ ਰਾਜਧਾਨੀ ਦਿੱਲੀ ਲਗਾਤਾਰ ਦਮ ਘੋਟੂ ਹਵਾ ’ਚ ਜਿਊਣ ਨੂੰ ਮਜ਼ਬੂਰ ਹੋ ਜਾਂਦੀ ਹੈ। (Pollution)
ਸਰਕਾਰ ਦੇ ਹਜ਼ਾਰ ਦਾਅਵਿਆਂ ਅਤੇ ਕਥਿਤ ਯਤਨਾਂ ਦੇ ਬਾਵਜ਼ੂਦ ਦਿੱਲੀ ਵਾਲਿਆਂ ਲਈ ਹਵਾ ਦੀ ਗੁਣਵੱਤਾ ਭਾਵ ਏਕਿਯੂਆਈ ਦਾ ਡਿੱਗਦਾ ਪੱਧਰ ਮੁਸੀਬਤ ਬਣਿਆ ਹੋਇਆ ਹੈ ਵਿਸ਼ਵ ਸਿਹਤ ਸੰਗਠਨ ਲਗਾਤਾਰ ਹਵਾ ਪ੍ਰਦੂਸ਼ਣ ਨਾਲ ਮਰਨ ਵਾਲੇ ਲੱਖਾਂ ਲੋਕਾਂ ਦੇ ਅੰਕੜੇ ਜਾਰੀ ਕਰਦਾ ਰਹਿੰਦਾ ਹੈ ਪਰ ਸਾਡੇ ਨੀਤੀ-ਘਾੜੇ ਇਸ ਦਿਸ਼ਾ ’ਚ ਗੰਭੀਰ ਨਜ਼ਰ ਨਹੀਂ ਆਉਂਦੇ ਦਿੱਲੀ ’ਚ ਹਵਾ ਗੁਣਵੱਤਾ ਦਾ ਬੇਹੱਦ ਖਰਾਬ ਸ਼੍ਰੇਣੀ ’ਚ ਆਉਣਾ ਨਾਗਰਿਕਾਂ ਦੀ ਚਿੰਤਾ ਵਧਾਉਣ ਵਾਲਾ ਹੈ ਹਵਾ ਗੁਣਵੱਤਾ ਇੰਡੈਕਸ ਦਾ ਤਿੰਨ ਸੌ ਪਾਰ ਕਰਨਾ ਇਸ ਦਾ ਜਿਉਂਦਾ-ਜਾਗਦਾ ਉਦਾਹਰਨ ਹੈ ਜੋ ਦੱਸਦਾ ਹੈ ਕਿ ਦਾਅਵੇ ਕਰਦੀ ਰਾਜਨੀਤੀ ਇਸ ਸੰਕਟ ਦੇ ਮੂਲ ਦਾ ਇਲਾਜ ਕਰਨ ’ਚ ਸਮਰੱਥ ਨਹੀਂ ਹੈ ਅਜਿਹੀਆਂ ਸਥਿਤੀਆਂ ਹਰ ਸਾਲ ਆਉਂਦੀਆਂ ਹਨ। (Pollution)
ਕਦੇ ਤੋੜਾ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਝੋਨਾ ਉਤਪਾਦਕ ਕਿਸਾਨਾਂ ਦੇ ਸਿਰ ਝਾੜ ਦਿੱਤਾ ਜਾਂਦਾ ਹੈ ਕਦੇ ਦੀਵਾਲੀ ਦੇ ਪਟਾਕਿਆਂ ਨੂੰ ਜਿੰਮੇਵਾਰ ਕਹਿ ਦਿੱਤਾ ਜਾਂਦਾ ਹੈ ਪਰ ਸਾਡੀ ਤੇਜ਼ੀ ਨਾਲ ਬਦਲਦੀ ਅਤੇ ਵਾਤਾਵਰਨ ਵਿਰੋਧੀ ਜੀਵਨਸ਼ੈਲੀ ਦੀਆਂ ਕਮੀਆਂ ’ਤੇ ਵਿਆਪਕ ਵਿਚਾਰ ਨਹੀਂ ਹੁੰਦਾ ਅਸਲ ਵਿਚ, ਹਰ ਸਾਲ ਇਨ੍ਹੀਂ ਦਿਨੀਂ ਤਾਪਮਾਨ ’ਚ ਗਿਰਾਵਟ ਆਉਣ ਅਤੇ ਹਵਾ ਦੀ ਰਫ਼ਤਾਰ ਘੱਟ ਹੋਣ ਨਾਲ ਪ੍ਰਦੂਸ਼ਕਾਂ ਨੂੰ ਜਮ੍ਹਾ ਹੋਣ ਦਾ ਮੌਕਾ ਮਿਲ ਜਾਂਦਾ ਹੈ ਦਿੱਲੀ-ਐਨਸੀਆਰ ਦੀ ਹਵਾ ਐਨੀ ਜ਼ਹਿਰੀਲੀ ਹੋ ਗਈ ਹੈ ਕਿ ਲੋਕਾਂ ਨੂੰ ਸਾਹ ਲੈਣ ’ਚ ਵੀ ਦਿੱਕਤ ਆ ਰਹੀ ਹੈ, ਕਈ ਲੋਕਾਂ ਨੇ ਅੱਖਾਂ ’ਚ ਜਲਨ ਅਤੇ ਗਲ਼ੇ ’ਚ ਖਾਰਸ਼ ਦੀ ਸ਼ਿਕਾਇਤ ਵੀ ਕੀਤੀ ਹੈ ਹਾਲਾਤ ਦੀ ਗੰਭੀਰਤਾ ਨੂੰ ਤੁਸੀਂ ਇਸ ਤਰ੍ਹਾਂ ਸਮਝ ਸਕਦੇ ਹੋ।
ਇਹ ਵੀ ਪੜ੍ਹੋ : ਮੋਗਾ ’ਚ ਫਿਰ ਵਾਪਰਿਆ ਭਿਆਨਕ ਸੜਕ ਹਾਦਸਾ, 5 ਨੌਜਵਾਨਾਂ ਦੀ ਮੌਤ
ਕਿ ਦਿੱਲੀ-ਐਨਸੀਆਰ ’ਚ ਖਰਾਬ ਹੁੰਦੀ ਹਵਾ ਕਾਰਨ ਸਾਹ ਦੇ ਮਰੀਜ਼ਾਂ ’ਤੇ ਦਵਾਈਆਂ ਬੇਅਸਰ ਹੋ ਰਹੀਆਂ ਹਨ ਅਜਿਹੇ ਮਰੀਜਾਂ ਦੀ ਹਾਲਤ ਗੰਭੀਰ ਹੋਣ ’ਤੇ ਐਮਰਜੈਂਸੀ ’ਚ ਹਸਪਤਾਲ ਲਿਆਉਣਾ ਪੈ ਰਿਹਾ ਹੈ ਕਈ ਮਰੀਜਾਂ ਦੀ ਹਾਲਾਤ ਐਨੀ ਗੰਭੀਰ ਹੋ ਜਾਂਦੀ ਹੈ ਕਿ ਉਨ੍ਹਾਂ ਨੂੰ ਵੇਂਟੀਲੇਟਰ ’ਤੇ ਸ਼ਿਫ਼ਟ ਕਰਨਾ ਪੈਂਦਾ ਹੈ ਸਾਹ ਰੋਗ ਦੇ ਮਾਹਿਰਾਂ ਮੁਤਾਬਿਕ ਅਜਿਹੇ ਮਰੀਜ਼ਾਂ ਦੀ ਹਾਲਾਤ ਨਾਰਮਲ ਰੱਖਣ ਲਈ ਦਵਾਈਆਂ ਚੱਲਦੀਆਂ ਹਨ, ਪਰ ਪ੍ਰਦੂਸ਼ਣ ਦਾ ਪੱਧਰ ਵਧਣ ਤੋਂ ਬਾਅਦ ਦਵਾਈਆਂ ਵੀ ਬੇਅਸਰ ਹੋ ਰਹੀਆਂ ਹਨ ਦਵਾਈ ਨਾਲ ਗੰਭੀਰ ਹੁੰਦਾ ਰੋਗ ਕੰਟਰੋਲ ਨਹੀਂ ਹੋ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਹਸਪਤਾਲਾਂ ਦੇ ਐਮਰਜੈਂਸੀ ਵਿਭਾਗਾਂ ’ਚ ਅਜਿਹੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ ਦਿੱਲੀ-ਐਨਸੀਆਰ ’ਚ ਪ੍ਰਦੂਸ਼ਣ ਕਾਰਨ ਵਧ ਰਹੀਆਂ ਸਮੱਸਿਆਵਾਂ ਦਾ ਗ੍ਰਾਫ ਲਗਾਤਾਰ ਵਧ ਰਿਹਾ ਹੈ। (Pollution)
ਹਾਲਾਂਕਿ, ਹਸਪਤਾਲ ’ਚ ਆਉਣ ਵਾਲੇ ਮਰੀਜ਼ਾਂ ’ਚ ਇਜਾਫ਼ਾ ਨਹੀਂ ਦੇਖਿਆ ਜਾ ਰਿਹਾ, ਪਰ ਡਾਕਟਰਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਸਰਕਾਰੀ ਹਸਪਤਾਲਾਂ ’ਚ ਸੁਵਿਧਾ ਸੀਮਿਤ ਹੈ ਅਜਿਹੇ ’ਚ ਉਕਤ ਅੰਕੜਿਆਂ ਤੋਂ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਪਰ ਸੁਸਾਇਟੀ ’ਚ ਕੀਤੇ ਗਏ ਸਰਵੇ ਦੱਸਦੇ ਹਨ ਕਿ ਪਿਛਲੇ 25 ਸਾਲਾਂ ’ਚ ਇਸ ’ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਸਵੇਰ ਸਮੇਂ ਪ੍ਰਦੂਸ਼ਣ ਦਾ ਪੱਧਰ ਵਧਣ ਕਾਰਨ ਬੱਚਿਆਂ ਦੀ ਪ੍ਰੇਸ਼ਾਨੀ ਵਧ ਰਹੀ ਹੈ ਡਾਕਟਰਾਂ ਅਨੁਸਾਰ, ਇਸ ਤਰ੍ਹਾਂ ਦੀ ਜ਼ਹਿਰੀਲੀ ਹਵਾ ਦੇ ਲੰਮੇ ਸਮੇਂ ਤੱਕ ਸੰਪਰਕ ’ਚ ਰਹਿਣ ਨਾਲ ਸਾਹ ਸਬੰੰਧੀ ਸਮੱਸਿਆਵਾਂ ਤੋਂ ਇਲਾਵਾ ਗੰਭੀਰ ਕਈ ਸਮੱਸਿਆਵਾਂ ਹੋ ਸਕਦੀਆਂ ਹਨ ਉੱਥੇ ਵਾਤਾਵਰਨ ਪ੍ਰਦੂਸ਼ਕਾਂ ਦੇ ਸੰਪਰਕ ਵਿਚ ਆਉਣ ਨਾਲ ਗਰਭ ਅਵਸਥਾ ਦੇ ਉਲਟ ਨਤੀਜੇ ਹੋ ਸਕਦੇ ਹਨ। (Pollution)
ਇਹ ਵੀ ਪੜ੍ਹੋ : IND Vs SA : ਵਿਰਾਟ ਕੋਹਲੀ ਨੇ ਆਪਣੇ ਜਨਮਦਿਨ ’ਤੇ ਸੈਂਕੜਾ ਲਾ ਦਿੱਤਾ ਪ੍ਰਸ਼ੰਸਕਾਂ ਨੂੰ ਤੋਹਫਾ
ਭਾਰਤੀ ਖੇਤੀ ਖੋਜ ਸੰਸਥਾਨ ਅਨੁਸਾਰ, ਹਰ ਸਾਲ ਪਰਾਲੀ ਸਾੜਨ ਦੇ ਸਭ ਤੋਂ ਜ਼ਿਆਦਾ ਮਾਮਲਿਆਂ ਲਈ ਜਿੰਮੇਵਾਰ ਪੰਜਾਬ ’ਚ 2022’ਚ ਪਰਾਲੀ ਸਾੜਨ ਦੀਆਂ 49,922 ਘਟਨਾਵਾਂ ਅਤੇ 2020 ’ਚ 83,002 ’ਚ ਪਰਾਲੀ ਸਾੜਨ ਦੀਆਂ 3661 ਘਟਨਾਵਾਂ ਦਰਜ ਕੀਤੀਆਂ ਗਈਆਂ ਜੋ 2021 ’ਚ 6987 ਤੇ 2020 ’ਚ 4202 ਅਜਿਹੀਆਂ ਘਟਨਾਵਾਂ ਹੋਈਆਂ ਸਨ ਉਲਟ ਮੌਸਮ ਸਬੰਧੀ ਸਥਿਤੀਆਂ ਅਤੇ ਪ੍ਰਦੂਸ਼ਣ ਦੇ ਸਥਾਨਕ ਸਰੋਤਾਂ ਤੋਂ ਇਲਾਵਾ, ਪਟਾਕਿਆਂ ਤੇ ਝੋਨੇ ਦੀ ਪਰਾਲੀ ਸਾੜਨ ਨਾਲ ਹੋਣ ਵਾਲੀ ਨਿਕਾਸੀ ਕਾਰਨ, ਸਰਦੀਆਂ ਦੌਰਾਨ ਦਿੱਲੀ-ਐਨਸੀਆਰ ਦੀ ਹਵਾ ਗੁਣਵੱਤਾ ਖਤਰਨਾਕ ਪੱਧਰ ’ਚ ਪਹੁੰਚ ਜਾਂਦੀ ਹੈ ਦਿੱਲੀ ਦੇ ਵਾਤਾਵਰਨ ਮੰਤਰੀ ਅਨੁਸਾਰ ਗੁਆਂਢੀ ਰਾਜਾਂ ’ਚ ਹੁਣ ਤੱਕ ਦਰਜ ਕੀਤੀਆਂ ਗਈਆਂ। (Pollution)
ਪਰਾਲੀ ਸਾੜਨ ਦੀਆਂ ਘਟਨਾਵਾਂ ਪਿਛਲੇ ਸਾਲ ਦੀ ਤੁਲਨਾ ’ਚ ਘੱਟ ਹਨ ਅਤੇ ਸ਼ਹਿਰ ਦੇ ਹਵਾ ਪ੍ਰਦੂਸ਼ਣ ’ਚ ਇਨ੍ਹਾਂ ਘਟਨਾਵਾਂ ਨਾਲ ਉੱੇਠੇ ਧੂੰਏਂ ਦਾ ਸਮੁੱਚਾ ਯੋਗਦਾਨ ਘੱਟ ਹੋਣ ਦੀ ਉਮੀਦ ਹੈ ਹਰ ਵਾਰ ਜਦੋਂ ਸੰਕਟ ਸਿਰ ’ਤੇ ਆ ਜਾਂਦਾ ਹੈ ਅਤੇ ਸੁਪਰੀਮ ਕੋਰਟ ਲਗਾਤਾਰ ਫਟਕਾਰ ਲਾਉਂਦੀ ਹੈ ਕਿ ਦਿੱਲੀ ਗੈਸ ਚੈਂਬਰ ’ਚ ਤਬਦੀਲ ਹੋ ਗਈ, ਉਦੋਂ ਦਿੱਲੀ ਸਰਕਾਰ ਸਰਗਰਮੀ ਦਿਖਾਉਂਦੀ ਹੈ ਦਰਅਸਲ, ਜੋ ਕਾਰਵਾਈ ਹੁੰਦੀ ਵੀ ਹੈ ਉਹ ਪ੍ਰਤੀਕਾਤਮਕ ਹੁੰਦੀ ਹੈ ਮੀਡੀਆ ਜਰੀਏ ਇਹ ਦਿਖਾਉਣ ਦਾ ਯਤਨ ਹੁੰਦਾ ਹੈ ਕਿ ਸਰਕਾਰ ਭੱਜ-ਦੌੜ ਕਰਕੇ ਸਮੱਸਿਆ ਦਾ ਹੱਲ ਕਰਨ ਨੂੰ ਤੱਤਪਰ ਹੈ ਪਰ ਜਿਵੇਂ ਹੀ ਬਰਸਾਤ ਹੋਣ ਜਾਂ ਹਵਾ ਦੇ ਰੁਖ ’ਚ ਬਦਲਾਅ ਨਾਲ ਸਥਿਤੀ ’ਚ ਸੁਧਾਰ ਹੁੰਦਾ ਹੈ, ਸਰਕਾਰ ਵੀ ਢਿੱਲੀ ਹੋ ਜਾਂਦੀ ਹੈ ਦਰਅਸਲ, ਮੂਲ ਗੱਲ ਇਹ ਹੈ ਕਿ ਬੇਹੱਦ ਤੇਜ਼ੀ ਨਾਲ ਹੋਏ ਬਹੁਮੰਜਿਲਾਂ ਇਮਾਰਤਾਂ ਦੇ ਨਿਰਮਾਣ ਨਾਲ ਹਵਾ ਦੇ ਮੂਲ ਪ੍ਰਵਾਹ ਮਾਰਗ ’ਚ ਅੜਿੱਕਾ ਪੈਦਾ ਹੋ ਗਿਆ ਹੈ। (Pollution)
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਸਪਾਇਨ ਸੈਂਟਰ ਦਾ ਦੌਰਾ
ਇਹ ਪ੍ਰਦੂਸ਼ਣ ਸਿਰਫ਼ ਪਰਾਲੀ ਦਾ ਨਹੀਂ ਹੈ ਬਦਲੇ ਲਾਈਫ਼-ਸਟਾਈਲ ਦੇ ਚੱਲਦਿਆਂ ਹਰ ਘਰ ’ਚ ਕਈ-ਕਈ ਕਾਰਾਂ ਰੱਖਣ ਨਾਲ ਵੀ ਪ੍ਰਦੂਸ਼ਣ ’ਚ ਇਜਾਫ਼ਾ ਹੋਇਆ ਹੈ ਸਾਡੇ ਪਾਲਸੀ ਮੇਕਰਸ ਦਾ ਸਭ ਤੋਂ ਵੱਡਾ ਦੋਸ਼ ਇਹ ਹੈ ਕਿ ਉਹ ਜਨਤਕ ਆਵਾਜਾਈ ਪ੍ਰਬੰਧਾਂ ਨੂੰ ਐਨਾ ਸਹਿਜ ਸਰਲ ਢੰਗ ਨਾਲ ਮੁਹੱਈਆ ਨਹੀਂ ਕਰਵਾ ਸਕੇ ਕਿ ਲੋਕ ਕਾਰ ਸੜਕ ’ਤੇ ਉਤਾਰਨ ਦੀ ਬਜਾਇ ਜਨਤਕ ਆਵਜਾਈ ਦੀ ਵਰਤੋਂ ਕਰਨ ਫਿਰ ਨੀਤੀ ਘਾੜੇ ਉਸ ਮਾਨਸਿਕਤਾ ਨਾਲ ਗ੍ਰਸਤ ਹਨ ਜੋ ਪਿਆਸ ਲੱਗਣ ’ਤੇ ਖੂਹ ਪੁੱਟਣ ਦੇ ਰੁਝਾਨ ਨਾਲ ਲੈਸ ਹੁੰਦੀ ਹੈ ਅਸਲ ’ਚ ਦਿੱਲੀ ਦੇ ਪ੍ਰਦੂਸ਼ਣ ਸੰਕਟ ਨੂੰ ਸਮੁੱਚੇ ਤੌਰ ’ਤੇ ਸੰਬੋਧਨ ਕਰਨ ਦੀ ਜ਼ਰੂਰਤ ਹੈ ਉਨ੍ਹਾਂ ਤਮਾਮ ਕਾਰਨਾਂ ’ਤੇ ਵਿਚਾਰ ਕਾਰਨ ਦੀ ਜ਼ਰੂਰਤ ਹੈ ਜੋ ਇਸ ਸੰਕਟ ਦੇ ਮੂਲ ’ਚ ਹਨ। (Pollution)
ਇਹ ਕਾਰਨ ਸਾਡੇ ਨਿਰਮਾਣ ਕਾਰਜਾਂ ’ਚ ਲਾਪਰਵਾਹੀ, ਸੜਕਾਂ ’ਤੇ ਵਧਦੇ ਟੈ੍ਰਫਿਕ ਜਾਮ, ਬੇਢੰਗੇ ਵਿਕਾਸ ਅਤੇ ਲਗਾਤਾਰ ਵਧਦੀ ਅਬਾਦੀ ਘਣਤਾ ’ਚ ਤਲਾਸ਼ੇ ਜਾਣੇ ਚਾਹੀਦੇ ਹਨ ਸਵਾਲ ਇਹ ਹੈ ਕਿ ਸਾਰੇ ਸਰਕਾਰੀ ਵਿਭਾਗ ਸਮੁੱਚੇ ਤੌਰ ’ਤੇ ਇਸ ਸੰਕਟ ਦੇ ਹੱਲ ਲਈ ਕਿਉਂ ਅੱਗੇ ਨਹੀਂ ਆਉਂਦੇ? ਸਾਰੀਆਂ ਸਿਆਸੀ ਪਾਰਟੀਆਂ ਦੇਸ਼ ਦਾ ਮਾਣ ਅਤੇ ਲੋਕਾਂ ਦਾ ਜੀਵਨ ਬਚਾਉਣ ’ਚ ਅੱਗੇ ਕਿਉਂ ਨਹੀਂ ਦਿਸਦੀਆਂ? ਕਿਉਂ ਕਈ ਐਕਸਪ੍ਰੈਸ ਵੇ ਬਣਨ ਅਤੇ ਬਾਹਰੀ ਰਾਜਾਂ ਦੇ ਵਾਹਨਾਂ ਨੂੰ ਦਿੱਲੀ ਤੋਂ ਬਾਹਰੋਂ ਨਿੱਕਲਣ ਦੀ ਯੋਜਨਾ ਦੇ ਸਕਾਰਾਤਮਕ ਨਤੀਜੇ ਸਾਹਮਣੇ ਨਹੀਂ ਆ ਰਹੇ ਹਨ? ਉੱਥੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਕਿਉਂ ਵਿਚਾਰ ਨਹੀਂ ਕਰਦੀਆਂ ਕਿ ਪਰਾਲੀ ਸੰਕਟ ਨੂੰ ਦੂਰ ਕਰਨ ਲਈ ਜੋ ਉਪਾਅ ਕੀਤੇ ਗਏ ਹਨ। (Pollution)
ਇਹ ਵੀ ਪੜ੍ਹੋ : ਨਸ਼ੀਲੇ ਪਦਾਰਥਾਂ ਸਮੇਤ ਇੱਕ ਵਿਦੇਸ਼ੀ ਨਾਗਰਿਕ ਕਾਬੂ
ਉਹ ਜ਼ਮੀਨੀ ਹਕੀਕਤ ’ਚ ਕਿੰਨੇ ਖਰੇ ਉੱਤਰੇ ਹਨ? ਪਰਾਲੀ ਸੰਕਟ ਦੇ ਹੱਲ ਲਈ ਜੋ ਉਪਾਅ ਕੀਤੇ ਗਏ ਹਨ, ਉਹ ਕੀ ਕਿਸਾਨਾਂ ਦੀ ਸੁਵਿਧਾ ਦੇ ਅਨੁਸਾਰ ਹਨ? ਕੀ ਇਸ ਲਈ ਫਸਲੀ ਚੱਕਰ ’ਚ ਬਦਲਾਅ ਦੀ ਜ਼ਰੂਰਤ ਹੈ ਤਾਂ ਕਿ ਸਾਉਣੀ ਦੀ ਫਸਲ ਤਿਆਰ ਹੋਣ ਅਤੇ ਹਾੜ੍ਹੀ ਦੀ ਫਸਲ ਦੀ ਤਿਆਰੀ ਲਈ ਕਿਸਾਨ ਨੂੰ ਭਰਪੂਰ ਸਮਾਂ ਮਿਲ ਸਕੇ ਅਤੇ ਕਿਸਾਨ ਪਰਾਲੀ ਸਾੜਨ ਦੇ ਬਦਲ ਨੂੰ ਤਿਆਗ ਸਕਣ ਹੁਣ ਚਾਹੇ ਪਰਾਲੀ ਦੇ ਹੱਲ ’ਚ ਸਹਾਇਕ ਮਸ਼ੀਨਾਂ ਦੀ ਵਿਹਾਰਿਕਤਾ ਦਾ ਸਵਾਲ ਹੋਵੇ ਜਾਂ ਝੋਨੇ ਦੀ ਪਰਾਲੀ ਨੂੰ ਖੇਤ ’ਚ ਖਤਮ ਕਰਨ ਵਾਲੇ ਰਸਾਇਣ ਦੀ ਵਰਤੋਂ ਮਾਮਲਾ, ਉਸ ਦੇ ਸਾਰੇ ਪਹਿਲੂਆਂ ’ਤੇ ਵਿਚਾਰ ਕਰਨ ਦੀ ਲੋੜ ਹੈ ਸਰਕਾਰਾਂ ਨੂੰ ਸੂਖਮ ਕਣਾਂ ਪੀਐਮ 2.5 ਦੇ ਸੰਕਟ ਦੇ ਹੱਲ ਲਈ ਫੈਸਲਾਕੁੰਨ ਮੁਹਿੰਮ ਚਲਾਉਣੀ ਹੋਵੇਗੀ ਨਾਲ ਹੀ ਆਮ ਲੋਕਾਂ ਅਤੇ ਕਿਸਾਨਾਂ ਨੂੰ ਜਾਗਰੂਕ ਕਰਕੇ ਇਸ ਸੰਕਟ ’ਚ ਸਹਿਯੋਗ ਦੀ ਅਪੀਲ ਕੀਤੀ ਜਾਣੀ ਚਾਹੀਦੀ ਹੈ। (Pollution)