(ਐੱਮ ਕੇ ਸਾਇਨਾ) ਮੋਹਾਲੀ। ਥਾਣਾ ਐਸਟੀਐਫ ਮੋਹਾਲੀ ਨੂੰ ਇੰਸਪੈਕਟਰ ਰਾਮ ਦਰਸ਼ਨ ਦੀ ਅਗਵਾਈ ਹੇਠ ਵੱਡੀ ਕਾਮਯਾਬੀ ਮਿਲੀ ਹੈ, ਜਿਸ ਤਹਿਤ ਇਕ ਵਿਦੇਸੀ ਨਾਗਰਿਕ ਨੂੰ ਮੋਹਾਲੀ ਦੇ ਸੈਕਟਰ 68 ‘ਚ ਭਾਰੀ ਮਾਤਰਾ ’ਚ ਹੈਰੋਇਨ, ਆਈਸ ਅਤੇ ਕੋਕੇਨ ਸਮੇਤ ਕਾਬੂ ਕੀਤਾ ਗਿਆ ਹੈ। ਮੁਲਜ਼ਮ ਨੂੰ ਐਨਡੀਪੀਐਸ ਐਕਟ 21 ਅਤੇ ਫੋਰਨਰ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। (Drugs)
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਸਪਾਇਨ ਸੈਂਟਰ ਦਾ ਦੌਰਾ
ਜਿਥੇ ਅਦਾਲਤ ਵੱਲੋਂ ਮੁਲਜ਼ਮ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਣ ਦੇ ਹੁਕਮ ਸੁਣਾਏ ਗਏ। ਦੱਸਣਯੋਗ ਹੈ ਕਿ ਇਸ ‘ਤੇ ਦੋ ਸਾਲ ਪਹਿਲਾਂ ਵੀ ਮੁਕੱਦਮਾ ਦਰਜ ਹੋਇਆ ਸੀ। ਜਿਸ ਵਿਚ ਇਸ ਨੂੰ 10 ਸਾਲ ਦੀ ਸਜਾ ਮਿਲੀ ਸੀ ਪਰ ਇਸ ਦਾ ਠੀਕ ਵਿਹਾਰ ਦੇਖਦੇ ਹੋਏ ਮਾਨਯੋਗ ਅਦਾਲਤ ਨੇ ਚਾਰ ਸਾਲਾਂ ਦੇ ਬਾਅਦ ਇਸ ਨੂੰ ਬਰੀ ਕਰ ਦਿੱਤਾ ਸੀ ਅਤੇ ਫਿਰ ਬਰੀ ਹੋਣ ਤੋਂ ਬਾਅਦ ਇਹ ਨਸ਼ੀਲੇ ਪਦਾਰਥ ਦੇ ਧੰਦਿਆਂ ਵਿਚ ਦੁਬਾਰਾ ਲੱਗ ਗਿਆ। ਮੁਲਜ਼ਮ ਦੀ ਪਹਿਚਾਣ ਜਿਉਲ ਉਸਗੇ ਸੁਲੇਬਲ ਵਜੋਂ ਹੋਈ ਹੈ ਜੋ ਕਿ ਨਾਈਜੀਰੀਆ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।