ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News ਭਲਾ ਪਿੰਡ ਖੰਡ ...

    ਭਲਾ ਪਿੰਡ ਖੰਡ ਮਿਲ ਦਾ ਯਾਰਡ ਨਵੇਂ ਸੀਜਨ ਤੋਂ ਪਹਿਲਾਂ ਸ਼ੁਰੂ ਹੋ ਜਾਵੇਗਾ : ਧਾਲੀਵਾਲ

    Amritsar-News
    ਭੱਲਾ ਪਿੰਡ ਖੰਡ ਮਿਲ ਵਿਖੇ ਬਣ ਰਹੇ ਯਾਰਡ ਦਾ ਕੰਮ ਵੇਖਣ ਲਈ ਪੁੱਜੇ ਕੈਬਨਿਟ ਮੰਤਰੀ ਸ. ਕੁਲਦੀਪ ਸਿਘ ਧਾਲੀਵਾਲ। ਨਾਲ ਹਨ ਹੋਰ ਅਧਿਕਾਰੀ।

    ਗੰਨੇ ਦੀ ਪਰਚੀ ਕੈਲੰਡਰ ਅਨੁਸਾਰ ਹਰ ਕਿਸਾਨ ਨੂੰ ਮਿਲਦੀ ਰਹੇਗੀ ਅਤੇ ਅਦਾਇਗੀ ਵੀ ਹੋਵੇਗੀ ਨਾਲੋ ਨਾਲ | Amritsar News

    ਅੰਮ੍ਰਿਤਸਰ (ਰਾਜਨ ਮਾਨ)। ਮੁੱਖ ਮੰਤਰੀ ਪੰਜਾਬ ਸ: ਭਗਵੰਤ ਮਾਨ ਦੇ ਯਤਨਾ ਸਦਕਾ ਭਲਾ ਪਿੰਡ ਖੰਡ ਮਿਲ ਦਾ ਯਾਰਡ ਕਰੀਬ 30 ਸਾਲ ਬਾਅਦ ਪੱਕਾ ਹੋਣ ਜਾ ਰਿਹਾ ਹੈ, ਜਿਸ ਨਾਲ ਸਾਡੇ ਇਲਾਕੇ ਦੇ ਗੰਨਾ ਉਤਪਾਦਕ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖੰਡ ਮਿਲ ਵਿਖੇ ਗੱਲਬਾਤ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ ਭੱਲਾ ਪਿੰਡ ਦੀ ਸ਼ੂਗਰ ਮਿੱਲ ਦਾ ਯਾਰਡ ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਬਦਤਰ ਹਾਲਤ ਵਿੱਚ ਸੀ ਅਤੇ ਕਿਸਾਨਾਂ ਨੂੰ ਇਥੇ ਟਰੈਕਟਰ ਟਰਾਲੀਆਂ ਖੜ੍ਹੀ ਕਰਨ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। (Amritsar News)

    ਉਨਾਂ ਕਿਹਾ ਕਿ ਇਹ ਯਾਰਡ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ 20 ਨਵੰਬਰ ਤੱਕ ਪੂਰਾ ਕੰਮ ਹੋ ਜਾਵੇਗਾ। ਉਨਾਂ ਦੱਸਿਆ ਕਿ ਕੰਕਰੀਟ ਦਾ ਵਧੀਆ ਫਰਸ਼ ਨਵੇਂ ਗੰਨਾ ਸੀਜਨ ਤੋਂ ਪਹਿਲਾਂ ਚਾਲੂ ਕਰ ਦਿੱਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ। ਉਨਾਂ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਕਿਸਾਨਾਂ ਨੂੰ ਗੰਨੇ ਦੀ ਪਰਚੀ ਲੈਣ ਲਈ ਕਿਸੇ ਰਾਜਸੀ ਨੇਤਾ ਦੀ ਸਿਫਾਰਸ਼ ਦੀ ਲੋੜ ਨਹੀਂ ਹੈ, ਬਲਕਿ ਖੰਡ ਮਿਲ ਵੱਲੋਂ ਦਿੱਤੇ ਕੈਲੰਡਰ ਅਨੁਸਾਰ ਗੰਨਾ ਭਾਵੇਂ ਇਕ ਕਿਲਾ ਹੋਵੇ ਜਾਂ 50 ਕਿਲੇ ਪਰਚੀ ਕੈਲੰਡਰ ਅਨੁਸਾਰ ਮਿਲਦੀ ਰਹੇਗੀ।

    ਸਨੌਰ ਦਾ ਇਹ ਸਕੂਲ ਬਣਿਆ ਪੰਜਾਬ ਦਾ ਪਹਿਲਾ ਏਸੀ ਸਕੂਲ

    ਗੰਨੇ ਦੀ ਅਦਾਇਗੀ ਬਾਰੇ ਪੁੱਛੇ ਜਾਣ ਉਤੇ ਉਨਾਂ ਕਿਹਾ ਕਿ ਕਿਸਾਨਾਂ ਨੂੰ ਇਕ ਹਫ਼ਤੇ ਦੇ ਅੰਦਰ ਹੀ ਗੰਨੇ ਦੀ ਅਦਾਇਗੀ ਕਰ ਦਿੱਤੀ ਜਾਂਦੀ ਹੈ ਅਤੇ ਅੱਗੇ ਵੀ ਇਹ ਅਦਾਇਗੀ ਨਾਲੋ ਨਾਲ ਹੋਵੇਗੀ। ਉਨਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਇਹ ਕੰਮ ਅੱਜ ਤੋਂ 30 ਸਾਲ ਪਹਿਲਾਂ ਹੀ ਹੋ ਜਾਣੇ ਚਾਹੀਦੇ ਸਨ, ਪਰ ਕਿਸੇ ਨੇ ਸਾਰ ਨਹੀਂ ਲਈ। ਉਨਾਂ ਕਿਹਾ ਕਿ ਅਸੀਂ ਇਕ ਸਾਲ ਦੇ ਅੰਦਰ-ਅੰਦਰ ਹੀ ਕਿਸਾਨਾਂ ਦੇ ਹਿੱਤਾਂ ਲਈ ਕਈ ਅਹਿਮ ਫੈਸਲੇ ਕੀਤੇ ਹਨ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਚੀਫ ਇੰਜੀਨੀਅਰ ਪੰਚਾਇਤੀ ਰਾਜ ਸ ਕਰਨਦੀਪ ਸਿੰਘ ਚਾਹਲ, ਨਿਗਰਾਨ ਇੰਜੀਨੀਅਰ ਸੰਦੀਪ ਸ੍ਰੀਧਰ, ਐਕਸੀਅਨ ਕੁਲਵੰਤ ਸਿੰਘ, ਐਸ ਡੀ ਓ ਪਰਮਜੀਤ ਸਿੰਘ ਗਰੇਵਾਲ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

    LEAVE A REPLY

    Please enter your comment!
    Please enter your name here