Rachin ਰਵਿੰਦਰ ਦਾ ਸੈਂਕੜਾ, Williamson ਸੈਂਕੜੇ ਤੋਂ ਖੁੰਝੇ, ਨਿਊਜੀਲੈਂਡ ਦਾ ਵੱਡਾ ਸਕੋਰ

NZ Vs PAK

ਦੋਵਾਂ ਬੱਲੇਬਾਜ਼ਾਂ ਵਿਚਕਾਰ 150 ਦੌੜਾਂ ਦੀ ਸਾਂਝੇਦਾਰੀ | NZ Vs PAK

  • ਰਚਿਨ ਦਾ ਇਸ ਵਿਸ਼ਵ ਕੱਪ ’ਚ ਤੀਜਾ ਸੈਂਕੜਾ | NZ Vs PAK

ਬੰਗਲੁਰੂ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ 35ਵਾਂ ਮੁਕਾਬਲਾ ਅੱਜ ਨਿਊਜੀਲੈਂਡ ਅਤੇ ਪਾਕਿਸਤਾਨ ਵਿਚਕਾਰ ਬੰਗਲੁਰੂ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਨਿਊਜੀਲੈਂਡ ਦੀ ਟੀਮ ਦੇ ਬੱਲੇਬਾਜ਼ਾਂ ਨੇ ਪਾਕਿਸਤਾਨ ਦੇ ਗੇਂਦਬਾਜ਼ਾਂ ਦੀ ਚੰਗੀ ਤਰ੍ਹਾਂ ਧੁਣਾਈ ਕੀਤੀ । ਨਿਊਜੀਲੈਂਡ ਨੇ ਆਪਣੀ ਪਹਿਲੀ ਵਿਕਟ ਛੇਤੀ ਗੁਆਉਣ ਤੋਂ ਬਾਅਦ ਕੇਨ ਵਿਲੀਅਮਸਨ ਅਤੇ ਰਚਿਨ ਰਵਿੰਦਰ ਨੇ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾ ਦਿੱਤਾ ਹੈ। ਜਿੱਥੇ ਨਿਊਜੀਲੈਂਡ ਨੇ ਆਪਣੇ 50 ਓਵਰਾਂ ‘ਚ 6 ਵਿਕਟਾਂ ਗੁਆ ਕੇ 401 ਦੌੜਾਂ ਬਣਾਈਆਂ। ਪਾਕਿਸਤਾਨ ਨੂੰ ਹੁਣ ਜਿੱਤ ਲਈ 402 ਦੌੜਾਂ ਦਾ ਟੀਚਾ ਮਿਲਿਆ ਹੈ। ਰਚਿਨ ਰਵਿੰਦਰ ਅਤੇ ਕੇਨ ਵਿਲੀਅਮਸਨ ਵਿਚਕਾਰ ਤੀਜੇ ਵਿਕਟ ਲਈ 150 ਦੌੜਾਂ ਤੋਂ ਵੀ ਜ਼ਿਆਦਾ ਦੀ ਸਾਂਝੇਦਾਰੀ ਹੋਈ ਹੈ।

ਇਹ ਵੀ ਪੜ੍ਹੋ : ‘ਪ੍ਰਸ਼ਾਸਨ ਸੰਭਾਲੇ ਪਰਾਲੀ, ਅਸੀਂ ਨਹੀਂ ਲਾਵਾਂਗੇ ਅੱਗ’

ਨਿਊਜੀਲੈਂਡ ਵੱਲੋਂ ਰਚਿਨ ਰਵਿੰਦਰ ਨੇ ਇਸ ਵਿਸ਼ਵ ਕੱਪ ਦਾ ਤੀਜਾ ਸੈਂਕੜਾ ਜੜ ਦਿੱਤਾ। ਪਰ ਕੇਨ ਵਿਲੀਅਮਸਨ 95 ਦੌੜਾਂ ਬਣਾ ਕੇ ਆਊਟ ਹੋ ਗਏ ਹਨ। ਉਹ ਸਿਰਫ 5 ਦੌੜਾਂ ਤੋਂ ਹੀ ਆਪਣੇ ਸੈਂਕੜੇ ਤੋਂ ਖੁੰਝ ਗਏ। ਰਚਿਨ ਰਵਿੰਦਰ ਨੇ ਤੂਫਾਨੀ ਪ੍ਰਰਦਰਸ਼ਨ ਕਰਦੇ ਹੋਏ ਸੈਂਕੜਾ ਜੜਿਆ, ਉਨ੍ਹਾਂ ਨੇ 94 ਗੇਂਦਾਂ ਦਾ ਸਾਹਮਣਾ ਕਰਕੇ 108 ਦੌੜਾਂ ਬਣਾਈਆਂ। ਜੇਕਰ ਪਾਕਿਸਤਾਨ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਗੇਂਦਬਾਜ਼ਾਂ ਨੇ ਹੁਣ ਤੱਕ ਖਰਾਬ ਪ੍ਰਦਰਸ਼ਨ ਕੀਤਾ ਹੈ, ਪਾਕਿਸਤਾਨ ਵੱਲੋਂ ਹਸਨ ਅਲੀ, ਇਫਤਿਖਾਰ ਅਹਿਮਦ ਅਤੇ ਹਾਰਿਸ ਰਊਫ ਨੂੰ ਇੱਕ-ਇੱਕ ਵਿਕਟ ਮਿਲੀ, ਜਦਕਿ ਮੁਹੰਮਦ ਵਸੀਮ ਨੂੰ 3 ਵਿਕਟਾਂ ਮਿਲਿਆਂ। (NZ Vs PAK)