ਦੁਨੀਆ ’ਚ ਖੁਦ ਨੂੰ ਸੱਭਿਆ ਅਤੇ ਖੁਦਮੁਖਤਿਆਰ ਮੰਨਣ ਵਾਲੇ ਅਮਰੀਕਾ ’ਚ ਵਧ ਰਹੇ ‘ਬੰਦੂਕ ਕਲਚਰ’ ਦੇ ਨਾਲ-ਨਾਲ ਲੋਕਾਂ ’ਚ ਵਧ ਰਹੀ ਅਸਹਿਣਸ਼ੀਲਤਾ, ਹਿੰਸਕ ਮਨੋਬਿਰਤੀ ਅਤੇ ਆਸਾਨੀ ਨਾਲ ਹਥਿਆਰਾਂ ਦੀ ਸਹਿਜ਼ ਉਪਲੱਬਧਤਾ ਦਾ ਮਾੜਾ ਨਤੀਜਾ ਵਾਰ-ਵਾਰ ਹੋਣ ਵਾਲੀ ਦੁਖਦਾਈ ਘਟਨਾਵਾਂ ਦੇ ਰੂਪ ’ਚ ਸਾਹਮਣੇ ਆਉਣਾ ਚਿੰਤਾਜਨਕ ਹੈ। ਅਮਰੀਕਾ ’ਚ ਇੱਕ ਹੱਤਿਆਰੇ ਨੇ ਗੋਲੀਆਂ ਵਰ੍ਹਾ ਕੇ ਕਰੀਬ 21 ਲੋਕਾਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ ਅਤੇ ਕਈਆਂ ਨੂੰ ਜ਼ਖ਼ਮੀ ਕਰ ਦਿੱਤਾ। ਤਿੰਨ ਥਾਵਾਂ ’ਤੇ ਗੋਲੀਬਾਰੀ ਕਰਨ ਤੋਂ ਬਾਅਦ ਹੱਤਿਆਰਾ ਘਟਨਾ ਸਥਾਨ ਤੋਂ ਭੱਜਣ ’ਚ ਸਫ਼ਲ ਹੋ ਗਿਆ। (Gun Culture)
ਹੈਰਾਨੀਜਨਕ ਹੈ ਕਿ ਦੁਨੀਆ ਦੀ ਸਭ ਤੋਂ ਦਰੁਸਤ ਅਤੇ ਸਮਰੱਥ ਅਮਰੀਕੀ ਪੁਲਿਸ ਇੱਕ ਹੱਤਿਆਰੇ ਨੂੰ ਫੜਨ ’ਚ ਐਨੀ ਲਾਚਾਰ ਹੋ ਗਈ ਕਿ ਉਸ ਨੂੰ ਸਹਿਯੋਗ ਲਈ ਆਮ ਲੋਕਾਂ ਨੂੰ ਅਪੀਲ ਕਰਨੀ ਪਈ। ਹਿੰਸਾ ਦੀ ਬੋਲੀ ਬੋਲਣ ਵਾਲਾ, ਹਿੰਸਾ ਦੀ ਜ਼ਮੀਨ ’ਚ ਖਾਦ ਅਤੇ ਪਾਣੀ ਦੇਣ ਵਾਲਾ, ਦੁਨੀਆ ’ਚ ਹਥਿਆਰਾਂ ਦੀ ਹਨ੍ਹੇਰੀ ਲਿਆਉਣ ਵਾਲਾ ਅਮਰੀਕਾ ਹੁਣ ਖੁਦ ਹਿੰਸਾ ਦਾ ਸ਼ਿਕਾਰ ਹੋ ਰਿਹਾ ਹੈ। ਅਮਰੀਕਾ ਦੀ ਆਧੁਨਿਕ ਸੱਭਿਅਤਾ ਦੀ ਸਭ ਤੋਂ ਵੱਡੀ ਮੁਸ਼ਕਲ ਇਹੀ ਰਹੀ ਹੈ ਕਿ ਇੱਥੇ ਹਿੰਸਾ ਐਨੀ ਸਹਿਜ਼ ਬਣ ਗਈ ਹੈ ਕਿ ਹਰ ਗੱਲ ਦਾ ਜਵਾਬ ਸਿਰਫ਼ ਹਿੰਸਾ ਦੀ ਭਾਸ਼ਾ ’ਚ ਹੀ ਦਿੱਤਾ ਜਾਣ ਲੱਗਾ। (Gun Culture)
ਭਿਆਨਕ ਸੜਕ ਹਾਦਸੇ ਵਿੱਚ 4 ਸਾਲਾਂ ਬੱਚੇ ਸਮੇਤ 6 ਦੀ ਮੌਤ
ਉਥੇ ਹਿੰਸਾ ਦਾ ਮਾਹੌਲ ਐਨਾ ਮਜ਼ਬੂਤ ਹੋ ਗਿਆ ਹੈ ਕਿ ਉੱਥੋਂ ਦੇ ਬੰਦੂਕ ਕਲਚਰ ਨਾਲ ਉੱਥੋਂ ਦੇ ਲੋਕ ਆਪਣੇ ਘਰ ’ਚ ਬਹੁਤ ਅਸੁਰੱਖਿਅਤ ਹੋ ਗਏ ਸਨ। ਅਮਰੀਕਾ ਨੂੰ ਆਪਣੀ ਵਿਗੜਦੀ ਛਵੀ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ ਕਿਉਕਿ ਇਹ ਇੱਕ ਬਦਨੁਮਾ ਦਾਗ ਹੈ ਜੋ ਉਸ ਦੀ ਅੰਤਰਰਾਸ਼ਟਰੀ ਛਵੀ ਨੂੰ ਖੋਰਾ ਲਾ ਰਿਹਾ ਹੈ। ਦੁਨੀਆ ’ਚ ਬੰਦੂਕ ਦੇ ਕਲਚਰ ਨੂੰ ਬਲ ਦੇਣ ਵਾਲੇ ਅਮਰੀਕਾ ਲਈ ਹੁਣ ਇਹ ਖੁਦ ਲਈ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਅਮਰੀਕਾ ਨਫ਼ਰਤ, ਅਪਰਾਧ, ਹਿੰਸਾ ਅਤੇ ਬੰਦੂਕ ਕਲਚਰ ਦੇ ਗੜ੍ਹ ਦੇ ਰੂਪ ’ਚ ਪਛਾਣ ਬਣ ਰਿਹਾ ਹੈ।
ਹਥਿਆਰਬੰਦ ਅਤੇ ਖਤਰਨਾਕ ਵਿਅਕਤੀ | Gun Culture
ਕਿਸੇ ਸਿੱਖ ਜਾਂ ਕਿਸੇ ਮੁਸਲਿਮ ਬੱਚੇ ਦੀ ਹੱਤਿਆ ਹੋਵੇ ਜਾਂ ਅਸ਼ਵੇਤ ’ਤੇ ਕਰੂਰਤਾ, ਅਮਰੀਕਾ ਦੀ ਸਥਿਤੀ ਲਗਾਤਾਰ ਨਿੰਦਾਯੋਗ ਡਰਾਵਣੀ ਅਤੇ ਅਸੰਤੁਲਿਤ ਹੁੰਦੀ ਜਾ ਰਹੀ ਹੈ। ਕੋਈ ਵੀ ਆਮ ਜਿਹਾ ਦਿਸਣ ਵਾਲਾ ਆਦਮੀ ਹਥਿਆਰ ਲੈ ਕੇ ਆਉਂਦਾ ਹੈ ਅਤੇ ਕਈ ਲੋਕਾਂ ਦੀ ਜਾਨ ਲੈ ਲੈਂਦਾ ਹੈ। ਤਾਜ਼ਾ ਘਟਨਾ 25 ਅਕਤੂਬਰ ਨੂੰ ਦੇਰ ਰਾਤ ‘ਐਂਡ੍ਰੋਸਕੋਗਿਨ ਕਾਊਂਟੀ’ ਦੇ ਅੰਤਰਗਤ ਪੈਣ ਵਾਲੇ ਲੇਵਿਸਟਨ ’ਚ ਹੋਈ , ਇਸ ਹਾਦਸੇ ਦਾ ਸਭ ਤੋਂ ਖਰਾਬ ਪਹਿਲੂ ਇਹ ਹੈ ਕਿ ਕਈ ਲੋਕ ਭਾਜੜ ਦੀ ਵਜ੍ਹਾ ਨਾਲ ਜ਼ਖ਼ਮੀ ਹੋਏ ਤਾਂ ਕਈ ਹੱਤਿਆਰੇ ਦੀਆਂ ਗੋਲੀਆਂ ਨਾਲ ਸਦਾ ਦੀ ਨੀਂਦ ਸੌ ਗਏ ਹਨ। ਕਤਲੇਆਮ ਦੇ ਕਥਿਤ ਮੁਲ਼ਜਮ 40 ਸਾਲਾ ਰਾਬਰਟ ਕਾਰਡ ਨੂੰ ਪੁਲਿਸ ਨੇ ਹਥਿਆਰਬੰਦ ਅਤੇ ਖਤਰਨਾਕ ਵਿਅਕਤੀ ਮੰਨਿਆ ਹੈ, ਪਰ ਸਵਾਲ ਹੈ ਕਿ ਕੀ ਉਹ ਰਾਤੋ -ਰਾਤ ਹਤਿਆਰਾ ਅਤੇ ਹਿੰਸਕ ਹੋਇਆ ਹੈ?
ਸਾਰਥਿਕ ਬਹਿਸ ਤਾਂ ਜ਼ਰੂਰੀ
ਹਤਿਆਰਾ ਰਾਬਰਟ ਕਾਰਡ ਅਮਰੀਕੀ ਫੌਜ ਨਾਲ ਜੁੜਿਆ ਰਿਹਾ ਹੈ ਅਤੇ ਹਥਿਆਰਾਂ ਦਾ ਟਰੇਨਰ ਹੈ। ਮਾਨਸਿਕ ਬਿਮਾਰ ਅਤੇ ਮਨੋ-ਵਿਕਾਰਾਂ ਨਾਲ ਗ੍ਰਸਤ ਹਤਿਆਰੇ ਖਿਲਾਫ਼ ਕਈ ਸ਼ਿਕਾਇਤਾਂ ਪਹਿਲਾਂ ਵੀ ਮਿਲ ਚੁੱਕੀਆਂ ਸਨ, ਸਵਾਲ ਹੈ ਕਿ ਉਨ੍ਹਾਂ ਨੂੰ ਕਿਉਂ ਨਹੀਂ ਗੰਭੀਰਤਾ ਨਾਲ ਲਿਆ ਗਿਆ। ਅਮਰੀਕਾ ’ਚ ਆਏ ਦਿਨ ਅਜਿਹੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ ਕਿ ਕਿਸੇ ਸਿਰਫਿਰੇ ਨੇ ਆਪਣੀ ਬੰਦੂਕ ਨਾਲ ਕਿਸੇ ਸਕੂਲ ’ਚ ਤੇ ਕਦੇ ਬਜਾਰ ’ਚ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਉਸ ’ਚ ਬੇਕਸੂਰ ਹੀ ਲੋਕ ਮਾਰੇ ਗਏ। ਹੁਣ ਤਾਂ ਅਮਰੀਕੀ ਬੱਚਿਆਂ ਦੇ ਹੱਥਾਂ ’ਚ ਬੰਦੂਕਾਂ ਹਨ। ਇਸ ਦੇ ਪਿੱਛੇ ਇੱਕ ਵੱਡਾ ਕਾਰਨ ਉੱਥੇ ਆਮ ਲੋਕਾਂ ਲਈ ਹਰ ਤਰ੍ਹਾਂ ਦੀਆਂ ਬੰਦੂਕਾਂ ਦੀ ਸਹਿਜ ਉਪਲੱਬਧਤਾ ਹੈ ਅਤੇ ਇਨ੍ਹਾਂ ਬੰਦੂਕਾਂ ਦੀ ਵਰਤੋਂ ਮਾਮੂਲੀ ਗੱਲਾਂ ਅਤੇ ਟੈਨਸ਼ਨ ਹੋਣ ’ਤੇ ਅੰਨ੍ਹੇਵਾਹ ਗੋਲੀਬਾਰੀ ’ਚ ਹੰੁਦੀ ਰਹੀ ਹੈ, ਜੋ ਡੂੰਘੀ ਚਿੰਤਾ ਦਾ ਕਾਰਨ ਬਣਦਾ ਰਿਹੈ।
ਆਮ ਜਨ-ਜੀਵਨ ’ਚ ਕਿਸੇ ਸਿਰਫਿਰੇ ਵਿਅਕਤੀ ਦੀ ਸਨਕ ਨਾਲ ਕਿਸੇ ਵੱਡੀ ਅਣਹੋਣੀ ਦਾ ਅੰਦੇਸ਼ਾ ਹਮੇਸ਼ਾ ਉੱਥੇ ਬਣਿਆ ਰਹਿੰਦਾ ਹੈ, ਉੱਥੋਂ ਦੀ ਆਸਥਾ ਅਤੇ ਨਿਹਚਾ ਐਨੀ ਜਖ਼ਮੀ ਹੋ ਗਈ ਕਿ ਵਿਸ਼ਵਾਸ ਵਰਗਾ ਸੁਰੱਖਿਆ-ਕਵਚ ਮਨੁੱਖ-ਮਨੁੱਖ ਵਿਚਕਾਰ ਰਿਹਾ ਹੀ ਨਹੀਂ। ਸਾਫ ਚਿਹਰਿਆਂ ਦੇ ਅੰਦਰ ਕੌਣ ਕਿੰਨਾ ਬਦਸੂਰਤ ਅਤੇ ਸ਼ਰਾਰਤੀ ਦਿਲ ਸਮੇਟੀ ਬੈਠਾ ਹੈ, ਕਹਿਣਾ ਮੁਸ਼ਕਿਲ ਹੈ। ਅਮਰੀਕਾ ਦੀ ਹਥਿਆਰਾਂ ਦੀ ਹੋੜ ਅਤੇ ਤਕਨੀਕ ਦੀ ਦੌੜ ਪੂਰੀ ਮਨੁੱਖ ਜਾਤੀ ਨੂੰ ਅਜਿਹੇ ਕੋਨੇ ’ਚ ਧੱਕ ਰਹੀ ਹੈ , ਜਿੱਥੋਂ ਪਰਤਣਾ ਮੁਸ਼ਕਿਲ ਹੋ ਗਿਆ ਹੈ।
LPG Price: ਗੈਸ ਸਿਲੰਡਰ ਹੋਇਆ ਮਹਿੰਗਾ, ਜਾਣੋ ਕਿੰਨੀ ਹੋਈ ਕੀਮਤ
ਹੁਣ ਤਾਂ ਦੁਨੀਆ ਦੇ ਨਾਲ-ਨਾਲ ਅਮਰੀਕਾ ਖੁਦ ਹੀ ਇਨ੍ਹਾਂ ਹਥਿਆਰਾਂ ਤੇ ਹਿੰਸਕ ਮਾਨਸਿਕਤਾ ਦਾ ਸ਼ਿਕਾਰ ਹੈ। ਦਰਅਸਲ, ਅਮਰੀਕਾ ਆਪਣੇ ਇੱਥੇ ਨਫਰਤ, ਮਾਨਸਿਕ ਅਸੰਤੁਲਨ, ਵਿਦਰੋਹ ਤੇ ਅਸੰਤੋਸ਼ ਰੋਕਣ ਦੀ ਮੁਹਿੰਮ ’ਚ ਨਾਕਾਮ ਹੋ ਰਿਹਾ ਹੈ। ਐਫ਼ਬੀਆਈ ਦੀ ਸਾਲਾਨਾ ਅਪਰਾਧ ਰਿਪੋਰਟ ਇਸ਼ਾਰਾ ਕਰਦੀ ਹੈ ਕਿ ਬੰਦੂਕ ਕਲਚਰ ਅਤੇ ਇਸ ਨਾਲ ਜੁੜੀ ਹਿੰਸਾ ਬਹੁਤ ਵਿਆਪਕ ਹੋ ਗਈ ਹੈ। ਪਿਛਲੇ ਸਾਲ ਅਮਰੀਕਾ ’ਚ ਲਗਭਗ ਪੰਜ ਲੱਖ ਹਿੰਸਕ ਅਪਰਾਧਾਂ ’ਚ ਬੰਦੂਕ ਦਾ ਇਸਤੇਮਾਲ ਕੀਤਾ ਗਿਆ ਸੀ। ਸਾਲ 2020 ’ਚ ਬੰਦੂਕ ਕਲਚਰ ਅਮਰੀਕੀ ਬੱਚਿਆਂ ਦੀ ਮੌਤ ਦਾ ਮੁੱਖ ਕਾਰਨ ਬਣ ਗਿਆ ਅਤੇ 2022 ’ਚ ਹਾਲਾਤ ਹੋਰ ਬਦਤਰ ਹੋ ਗਏ।
ਜਾਨ ਗਵਾਉਣ ਵਾਲੇ ਬੱਚਿਆਂ ਦੀ ਗਿਣਤੀ 12 ਫੀਸਦੀ ਵਧ ਗਈ। ਇਨ੍ਹਾਂ ਹਾਲਾਤਾਂ ’ਚ ਅਮਰੀਕਾ ਕਿਸ ਤਰ੍ਹਾਂ ਦੁਨੀਆ ਦਾ ਆਦਰਸ਼ ਬਣ ਸਕਦਾ ਹੈ। ਜਦੋਂਕਿ ਦੁਨੀਆ ਅਮਰੀਕੀ ਸੰਸਕ੍ਰਿਤੀ ਦਾ ਪਾਲਣ ਕਰਦੀ ਹੈ, ਉੱਥੇ ਅਮਰੀਕਾ ਤਮਾਮ ਦੇਸ਼ਾਂ ਦੀ ਸਮਾਜਿਕ ਅਤੇ ਮਨੁੱਖੀ ਅਧਿਕਾਰ ਰਿਪੋਰਟ ਜਾਰੀ ਕਰਦਾ ਹੈ। ਅਮਰੀਕਾ ਜੇਕਰ ਆਪਣੀ ਕਹਿਣੀ-ਕਰਨੀ ਦਾ ਫ਼ਰਕ ਮਿਟਾਉਣ ਵੱਲ ਵਧੇ ਤਾਂ ਉਸ ਦੇ ਖੁਦ ਦੇ ਨਾਲ-ਨਾਲ ਦੁਨੀਆ ਨੂੰ ਜਿਆਦਾ ਫਾਇਦਾ ਹੋਵੇਗਾ। ਸਿਆਸੀ ਨਿਗਰਾਨਾਂ ਅਨੁਸਾਰ ਅਮਰੀਕਾ ’ਚ ‘ਬੰਦੂਕ ਕਲਚਰ’ ਵਧਾਉਣ ’ਚ ਉੱਥੋਂ ਦੀ ਨਕਾਰਾਤਮਕ ਰਾਜਨੀਤੀ ਦੀ ਵੱਡੀ ਭੂਮਿਕਾ ਹੈ।
ਸੰਵਿਧਾਨਕ ਅਧਿਕਾਰ ਦੀ ਕੱਟੜ ਸਮੱਰਥਕ
ਆਮ ਜਨਤਾ ਤਾਂ ਹਥਿਆਰਾਂ ’ਤੇ ਰੋਕ ਲਾਉਣ ਦੇ ਪੱਖ ’ਚ ਹੈ ਪਰ ਆਪਣੇ ਨਿਹਿੱਤ ਸਵਾਰਥਾਂ ਕਾਰਨ ਅਮਰੀਕਾ ’ਚ ਹਥਿਆਰਾਂ ਨੂੰ ਹੱਲਾਸ਼ੇਰੀ ਦੇਣ ਵਾਲੀ ਉੱਥੋਂ ਦੀ ਮਜ਼ਬੂਤ ਹਥਿਆਰ ਲਾਬੀ ਅਤੇ ਰਾਜਨੀਤੀ ਨਾਲ ਜੁੜੇ ਲੋਕ ਇਸ ’ਤੇ ਰੋਕ ਨਹੀਂ ਲੱਗਣ ਦਿੰਦੇ। ਜਦੋਂ ਵੀ ਬੰਦੂਕ ਕਲਚਰ ’ਤੇ ਕੰਟਰੋਲ ਕਰਨ ਦੀ ਗੱਲ ਉੱਠਦੀ ਹੈ ਤਾਂ ਹਥਿਆਰ ਰੱਖਣ ’ਚ ਸੰਵਿਧਾਨਕ ਅਧਿਕਾਰ ਦੀ ਕੱਟੜ ਸਮੱਰਥਕ ਮੰਨੀ ਜਾਣ ਵਾਲੀ ‘ਰਿਪਬਲਿਕਨ ਪਾਰਟੀ’ ਦੇ ਆਗੂ ਅਤੇ ਉਨ੍ਹਾਂ ਦੇ ਸਮੱਰਥਕ ਇਸ ਦੇ ਵਿਰੋਧ ’ਚ ਉੱਤਰ ਆਉਦੇ ਹਨ ਜਿਨ੍ਹਾਂ ਦੇ ਸਾਹਮਣੇ ਡੈਮੋਕੇ੍ਰਟਿਕ ਪਾਰਟੀ ਬੇਵੱਸ ਹੋ ਕੇ ਰਹਿ ਜਾਂਦੀ ਹੈ। ਪਿਛਲੇ ਸਾਲ ਜੂਨ ’ਚ ਵੱਡੀ ਗਿਣਤੀ ’ਚ ਲੋਕਾਂ ਨੇ ਸੜਕਾਂ ’ਤੇ ਉੱਤਰ ਕੇ ਬੰਦੂਕਾਂ ਦੀ ਖਰੀਦ-ਵੇਚ ਨਾਲ ਸਬੰਧਿਤ ਕਾਨੂੰਨ ਨੂੰ ਬਦਲਣ ਦੀ ਮੰਗ ਕੀਤੀ।
ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਸਮੱਸਿਆ ਦੇ ਪੀੜਤਾਂ ਨੂੰ ਰਾਹਤ ਦੇਣ ਦੇ ਨਾਲ-ਨਾਲ ਬੰਦੂਕਾਂ ਦੇ ਖਰੀਦਦਾਰ ਤੋਂ ਲੈ ਕੇ ਇਸ ਦੇ ਨਿਰਮਾਤਾਵਾਂ ਤੇ ਵੇਚਣ ਵਾਲਿਆਂ ਨੂੰ ਵੀ ਸਖ਼ਤ ਕਾਨੂੰਨ ਦੇ ਦਾਇਰੇ ’ਚ ਲਿਆਂਦਾ ਜਾਵੇ। ਬਿਡੰਬਨਾ ਦੇਖੋ ਕਿ ਅਮਰੀਕਾ ਦੁਨੀਆ ਦਾ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਅਤੇ ਸੁਰੱਖਿਅਤ ਦੇਸ਼ ਹੈ ਪਰ ਉਸ ਦੇ ਨਾਗਰਿਕ ਸਭ ਤੋਂ ਜਿਆਦਾ ਅਸੁਰੱਖਿਅਤ ਅਤੇ ਭੈਅਭੀਤ ਨਾਗਰਿਕ ਹਨ। ਉੱਥੋਂ ਦੀਆਂ ਜੇਲ੍ਹਾਂ ’ਚ ਅੱਜ ਜਿੰਨੇ ਕੈਦੀ ਹਨ, ਦੁਨੀਆ ਦੇ ਕਿਸੇ ਵੀ ਦੇਸ਼ ’ਚ ਨਹੀਂ ਹਨ।
ਮਿਹਨਤ ਤੇ ਲਗਨ ਨਾਲ ਡੇਢ ਕੁ ਸਾਲ ’ਚ ਚਾਰ ਨੌਕਰੀਆਂ ਹਾਸਲ ਕੀਤੀਆਂ ਸਬ ਇੰਸਪੈਕਟਰ ਹਰਵਿੰਦਰ ਕੌਰ ਇੰਸਾਂ ਨੇ
ਅਜਿਹੇ ਕਈ ਵਾਕੇ ਹੋ ਚੁੱਕੇ ਹਨ ਕਿ ਕਿਸੇ ਰੇਸਤਰਾਂ, ਹੋਟਲ ਜਾਂ ਫਿਰ ਇਕੱਠ ’ਤੇ ਅਚਾਨਕ ਕਿਸੇ ਸਿਰਫਿਰੇ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤੇ ਵੱਡੀ ਗਿਣਤੀ ’ਚ ਲੋਕ ਮਾਰੇ ਗਏ। ਖੁਦ ਸਰਕਾਰ ਵੱਲੋਂ ਕਰਾਏ ਗਏ ਸਰਵੇ ’ਚ ਇਹ ਤੱਥ ਸਾਹਮਣੇ ਆਇਆ ਸੀ ਕਿ ਅਮਰੀਕਾ ’ਚ ਸਤਾਰਾਂ ਸਾਲ ਤੋਂ ਘੱਟ ਉਮਰ ਦੇ ਕਰੀਬ ਤੇਰਾਂ ਸੌ ਬੱਚੇ ਹਰ ਸਾਲ ਬੰਦੂਕ ਨਾਲ ਜ਼ਖ਼ਮੀ ਹੁੰਦੇ ਹਨ। ਅਮਰੀਕੀ ਪ੍ਰਸ਼ਾਸਨ ਨੂੰ ‘ਬੰਦੂਕ ਕਲਚਰ’ ਹੀ ਨਹੀਂ ਸਗੋਂ ਹਥਿਆਰ ਕਲਚਰ ’ਤੇ ਵੀ ਰੋਕ ਲਾਉਣੀ ਹੋਵੇਗੀ, ਹੁਣ ਤਾਂ ਦੁਨੀਆ ਨੂੰ ਜਿਉਣ ਲਾਇਕ ਬਣਾਉਣ ’ਚ ਉਸ ਨੂੰ ਆਪਣੀ ਮਾਨਸਿਕਤਾ ਨੂੰ ਬਦਲਣਾ ਹੋਵੇਗਾ।
ਕਿਸੇ ਵੀ ਸੰਵੇਦਨਸ਼ੀਲ ਸਮਾਜ ਨੂੰ ਇਸ ਸਥਿਤੀ ਨੂੰ ਇੱਕ ਗੰਭੀਰ ਸਮੱਸਿਆ ਦੇ ਰੂਪ ’ਚ ਦੇਖਣਾ, ਸਮਝਣਾ ਚਾਹੀਦਾ ਹੈ। ਇਹ ਬੇਵਜ੍ਹਾ ਨਹੀਂ ਹੈ ਕਿ ਜਿਸ ਅਮਰੀਕਾ ’ਚ ਜ਼ਿਆਦਾਤਰ ਪਰਿਵਾਰਾਂ ਕੋਲ ਵੱਖ-ਵੱਖ ਤਰ੍ਹਾਂ ਦੀਆਂ ਬੰਦੂਕਾਂ ਰਹੀਆਂ ਹਨ, ਉੱਥੇ ਹੁਣ ਇਸ ਹਥਿਆਰ ਦੇ ਕਲਚਰ ਖਿਲਾਫ਼ ਆਵਾਜਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਦੇਰ ਆਏ ਦਰੁਸਤ ਆਏ ਦੀ ਕਹਾਵਤ ਅਨੁਸਾਰ ਅਮਰੀਕਾ ਦੀਆਂ ਅੱਖਾਂ ਖੁੱਲ੍ਹਣ ਤਾਂ ਅਮਰੀਕਾ ਨਾਲ ਦੁਨੀਆ ’ਚ ਇੱਕ ਸ਼ਾਂਤੀ ਅਤੇ ਅਹਿੰਸਾ ਦਾ ਸੰਦੇਸ਼ ਜਾਵੇਗਾ। ‘ਮਨ ਜੋ ਚਾਹੇ ਓਹੀ ਕਰੋ’ ਦੀ ਮਾਨਸਿਕਤਾ ਉੱਥੇ ਪੈਦਾ ਹੁੰਦੀ ਹੈ ਜਿੱਥੇ ਇਨਸਾਨੀ ਰਿਸ਼ਤਿਆਂ ਦੇ ਮੁੱਲ ਖ਼ਤਮ ਹੋ ਜਾਂਦੇ ਹਨ, ਜਿੱਥੇ ਵਿਅਕਤੀਵਾਦੀ ਪ੍ਰਬੰਧ ’ਚ ਬੱਚੇ ਵੱਡੇ ਹੁੰਦੇ-ਹੁੰਦੇ ਅਜ਼ਾਦ ਹੋ ਜਾਂਦੇ ਹਨ।
ਅੰਦਰ ਦੀ ਹਫੜਾ-ਦਫੜੀ
‘ਮੂਡ ਠੀਕ ਨਹੀਂ’ ਦੀ ਸਥਿਤੀ ’ਚ ਘਟਨਾ ਸਿਰਫ਼ ਘਟਨਾ ਹੁੰਦੀ ਹੈ, ਉਹ ਨਾ ਸੁਖ ਦਿੰਦੀ ਹੈ ਅਤੇ ਨਾ ਦੁੱਖ। ਅਜਿਹੀ ਸਥਿਤੀ ’ਚ ਆਦਮੀ ਆਪਣੀਆਂ ਅਨੰਤ ਸ਼ਕਤੀਆਂ ਨੂੰ ਬੌਣਾ ਬਣਾ ਦਿੰਦਾ ਹੈ। ਇਹ ਦਕਿਆਨੂਸੀ ਢੰਗ ਹੈ ਅੰਦਰ ਦੀ ਹਫੜਾ-ਦਫੜੀ ਨੂੰ ਪ੍ਰਗਟ ਕਰਨ ਦਾ। ਅਜਿਹੇ ਲੋਕਾਂ ਕੋਲ ਸਹੀ ਜਿਉਣ ਦਾ ਸ਼ਿਸ਼ਟ ਅਤੇ ਅਹਿੰਸਕ ਸਲੀਕਾ ਨਹੀਂ ਹੁੰਦਾ। ਵਕਤ ਦੀ ਪਛਾਣ ਨਹੀਂ ਹੰੁਦੀ। ਅਜਿਹੇ ਲੋਕਾਂ ’ਚ ਮਾਣ-ਮਰਿਆਦਾ, ਸ਼ਿਸ਼ਟਾਚਾਰ, ਸਬੰਧਾਂ ਦੀ ਆਤਮੀਅਤਾ, ਸ਼ਾਂਤੀਪੂਰਨ ਸਹਿਜੀਵਨ ਆਦਿ ਦਾ ਕੋਈ ਖਾਸ ਖਿਆਲ ਨਹੀਂ ਰਹਿੰਦਾ।
ਭੌਤਿਕ ਸੁਖ-ਸੁਵਿਧਾਵਾਂ ਹੀ ਜੀਵਨ ਦਾ ਆਖਰੀ ਟੀਚਾ ਬਣ ਜਾਂਦਾ ਹੈ। ਅਮਰੀਕੀ ਨਾਗਰਿਕਾਂ ’ਚ ਇਸ ਤਰ੍ਹਾਂ ਦਾ ਇਕੱਲਾਪਣ ਉਨ੍ਹਾਂ ’ਚ ਡੂੰਘੀ ਨਿਰਾਸ਼ਾ, ਤੇਜ਼ ਗੁੱਸਾ ਅਤੇ ਜਹਿਰੀਲੇ ਵਿਰੋਧ ਦਾ ਭਾਵ ਭਰ ਰਿਹਾ ਹੈ। ਉਹ ਮਾਨਸਿਕ ਤੌਰ ’ਤੇ ਬਿਮਾਰ ਹੋ ਜਾਂਦੇ ਹਨ ਅਤੇ ਆਪਣੇ ਕੋਲ ਮੁਹੱਈਆ ਖਤਰਨਾਕ ਅਤੇ ਘਾਤਕ ਬੰਦੂਕਾਂ ਦਾ ਇਸਤੇਮਾਲ ਕਰਕੇ ਕਤਲੇਆਮ ਕਰ ਬੈਠਦੇ ਹਨ।
ਲਲਿਤ ਗਰਗ
(ਇਹ ਲੇਖਕ ਦੇ ਆਪਣੇ ਵਿਚਾਰ ਹਨ)