ਬਹਿਸ ਦੌਰਾਨ ਯੂਨੀਵਰਸਿਟੀ ਦਾ ਗੇਟ ਬਣਿਆ ਸੰਘਰਸ਼ ਦਾ ਮੈਦਾਨ

Bhagwant Mann
ਲੁਧਿਆਣਾ ਵਿਖੇ ਪੀਏਯੂ ਦੇ ਗੇਟ ’ਤੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਤਾਇਨਾਤ ਸੁਰੱਖਿਆ ਕਰਮੀ

ਪੂਰਾ ਦਿਨ ਹੁੰਦੀ ਰਹੀ ਨਾਅਰੇਬਾਜ਼ੀ | Bhagwant Mann

  • ਦਰਜ਼ਨ ਦੇ ਕਰੀਬ ਜਥੇਬੰਦੀਆਂ ਦੇ ਕਾਰਕੰਨਾਂ ਅਤੇ ਹੋਰ ਆਗੂਆਂ ਨੇ ਬਹਿਸ ਨੂੰ ‘ਸਿਆਸੀ ਪਾਖੰਡ’ ਕਰਾਰ ਦਿੱਤਾ

ਲੁਧਿਆਣਾ (ਜਸਵੀਰ ਸਿੰਘ ਗਹਿਲ)। ‘ਮੈ ਪੰਜਾਬ ਬੋਲਦਾਂ’ ਮਹਾਂ-ਬਹਿਸ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਗੇਟ ਨੰਬਰ 1 ਪੂਰਾ ਦਿਨ ਸੰਘਰਸ਼ ਦਾ ਮੈਦਾਨ ਬਣਿਆ ਰਿਹਾ। ਜਿੱਥੇ ਦਰਜਨ ਦੇ ਕਰੀਬ ਵੱਖ-ਵੱਖ ਜਥੇਬੰਦੀਆਂ ਅਤੇ ਹੋਰ ਆਗੂਆਂ ਨੇ ਪਹੁੰਚ ਕੇ ਮੁੱਖ ਮੰਤਰੀ ਵੱਲੋਂ ਵਿਰੋਧੀਆਂ ਨਾਲ ਕੀਤੀ ਜਾਣ ਵਾਲੀ ਬਹਿਸ ਨੂੰ ‘ਸਿਆਸੀ ਪਾਖੰਡ’ ਕਰਾਰ ਦਿੱਤਾ। ਮੌਕੇ ’ਤੇ ਮੌਜੂਦ ਪੁਲਿਸ ਵੱਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰਕੇ ਕੁੱਝ ਘੰਟਿਆਂ ਲਈ ਆਪਣੀ ਹਿਰਾਸਤ ’ਚ ਰੱਖ ਕੇ ਛੱਡ ਦਿੱਤਾ ਗਿਆ। ‘ਪੰਜਾਬ ਦਿਵਸ’ ਮੌਕੇ ਪੰਜਾਬ ਦੇ ਭਖਦੇ ਮੁੱਦਿਆਂ ’ਤੇ ਵਿਰੋਧੀਆਂ ਨਾਲ ਖੁੱਲੀ ਬਹਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਰੋਧੀਆਂ ਨੂੰ ਸੱਦਾ ਦਿੱਤਾ ਗਿਆ ਸੀ। (Bhagwant Mann)

ਇਹ ਵੀ ਪੜ੍ਹੋ : ਫਿਰੋਜ਼ਪੁਰ ’ਚ ਵੱਡੀ ਵਾਰਦਾਤ, ਸ਼ੂਟਰ ਲਾਡੀ ਸ਼ੇਰ ਖਾਂ ਦਾ ਗੋਲੀਆਂ ਮਾਰ ਕੇ ਕਤਲ

ਪਰ ਕਿਸੇ ਵੀ ਵਿਰੋਧੀ ਪਾਰਟੀ ਦੇ ਨੁਮਾਇੰਦੇ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾਕਟਰ ਮਨਮੋਹਨ ਸਿੰਘ ਆਡੋਟੋਰੀਅਮ ’ਚ ਮੁੱਖ ਮੰਤਰੀ ਦੀ ਚੁਣੌਤੀ ਨੂੰ ਕਬੂਲ ਨਹੀਂ ਕੀਤਾ। ਜਦਕਿ ਮੁੱਖ ਮੰਤਰੀ ਭਗਵੰਤ ਮਾਨ 10 ਵਜੇ ਦੇ ਕਰੀਬ ਸਰਕਾਰੀ ਹੈਲਕੈਪਟਰ ਰਾਹੀਂ ਪੀਏਯੂ ਲੁਧਿਆਣਾ ਪਹੁੰਚ ਗਏ ਸਨ। ਬਹਿਸ ’ਚ ਹਿੱਸਾ ਲੈਣ ਦੇ ਮਕਸਦ ਨਾਲ ਭਾਵੇਂ ਵੱਖ-ਵੱਖ ਜਥੇਬੰਦੀਆਂ ਦੇ ਕੁੱਝ ਆਗੂ ਯੂਨੀਵਰਸਿਟੀ ਦੇ ਗੇਟ ’ਤੇ ਪਹੁੰਚੇ ਪਰ ਸਾਰਿਆਂ ਨੂੰ ਹੀ ਮੌਕੇ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਵੱਲੋਂ ਅੱਗੇ ਵਧਣ ਤੋਂ ਰੋਕਿਆ ਗਿਆ ਅਤੇ ਕੁੱਝ ਨੂੰ ਗ੍ਰਿਫਤਾਰ ਕਰਕੇ ਆਪਣੀ ਹਿਰਾਸਤ ’ਚ ਲੈ ਲਿਆ ਗਿਆ। ਜਦਕਿ ਕੁੱਝ ਕਿਸਾਨ, ਵਿਦਿਆਰਥੀ ਤੇ ਹੋਰ ਆਗੂਆਂ ਨੂੰ ਪੁਲਿਸ ਵੱਲੋਂ ਧੱਕ ਕੇ ਗੇਟ ਤੋਂ ਪਾਸੇ ਕਰ ਦਿੱਤਾ ਗਿਆ। (Bhagwant Mann)

Bhagwant Mann

ਲੁਧਿਆਣਾ ਵਿਖੇ ਬਹਿਸ ਦੌਰਾਨ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਜਥੇਂਬੰਦੀਆਂ ਦੇ ਕਾਰਕੁੰਨ। ਤਸਵੀਰਾਂ : ਜਸਵੀਰ ਸਿੰਘ ਗਹਿਲ

ਪ੍ਰਦਰਸ਼ਨਕਾਰੀਆਂ ਲੋਕਾਂ ਦਾ ਕਹਿਣਾ ਸੀ ਕਿ ਭਾਵੇਂ ਅਕਾਲੀ, ਭਾਜਪਾ ਤੇ ਕਾਂਗਰਸੀਆਂ ਨੇ ਆਪਣੇ ਰਾਜ ਦੌਰਾਨ ਪੰਜਾਬ ਨੂੰ ਰੱਜ ਕੇ ਲੁੱਟਿਆ ਹੈ ਤੇ ਸਮੇਂ-ਸਮੇਂ ’ਤੇ ਪੰਜਾਬ ਵਿਰੋਧੀ ਫੈਸਲੇ ਵੀ ਲਏ ਹਨ ਪਰ ਇਸ ਸਮੇਂ ਆਮ ਲੋਕਾਂ ਨੂੰ ਬਹਿਸ ’ਚ ਸ਼ਾਮਲ ਨਾ ਹੋਣ ਦੇਣ ਕਰਕੇ ‘ਆਪ’ ਦੇ ਮੁੱਖ ਮੰਤਰੀ ਵੀ ਝੂਠੇ ਸਾਬਤ ਹੋਏ ਹਨ। ਪ੍ਰਦਰਸ਼ਨਕਾਰੀਆਂ ਦਾ ਇਹ ਵੀ ਕਹਿਣਾ ਸੀ ਕਿ ‘ਆਪ’ ਸਰਕਾਰ ਨੂੰ ਅਜਿਹੀਆਂ ਬਹਿਸਾਂ ਕਰਕੇ ਸਮਾਂ ਬਰਬਾਦ ਕਰਨ ਦੀ ਥਾਂ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਕੇਂਦਰਿਤ ਰਹਿਣਾ ਚਾਹੀਦਾ ਹੈ ਤੇ ਆਪਣੀਆਂ ਦਿੱਤੀਆਂ ਗਰੰਟੀਆਂ ਨੂੰ ਪਹਿਲ ਦੇ ਅਧਾਰ ’ਤੇ ਪੂਰਾ ਕਰਨਾ ਚਾਹੀਦਾ ਹੈ। (Bhagwant Mann)

ਸਮੂਹ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ‘ਆਪ’ ਸਰਕਾਰ ਨੂੰ ਲੋਕਾਂ ਦੀਆਂ ਮੰਗਾਂ ਤੇ ਮਸਲਿਆਂ ਨੂੰ ਹੱਲ ਕਰਨ ਲਈ ਚਾਰਾਜੋਈ ਕਰਨੀ ਚਾਹੀਦੀ ਹੈ। ਜੇਕਰ ਬਹਿਸ ਹੀ ਕਰਨੀ ਹੈ ਤਾਂ ਬਹਿਸ ’ਚ ਆਉਣ ਤੋਂ ਕਿਸੇ ਨੂੰ ਰੋਕਿਆ ਨਾ ਜਾਵੇ। ਗੇਟ ਨੰਬਰ 1 ’ਤੇ ਵੱਡੀ ਗਿਣਤੀ ਸੁਰੱਖਿਆ ਕਰਮੀਆਂ ਅਤੇ ਮੀਡੀਆ ਕਰਮੀਆਂ ਦੇ ਮੌਜੂਦ ਰਹਿਣ ਕਾਰਨ ਪੂਰਾ ਦਿਨ ਜਾਮ ਵਰਗੀ ਸਥਿਤੀ ਬਣੀ ਰਹੀ। ਦੂਜੇ ਵਾਸੇ ਸਾਰਸ ਮੇਲੇ ’ਚ ਸ਼ਮੂਲੀਅਤ ਲਈ ਵੀ ਲੋਕਾਂ ਨੂੰ ਪੁਲਿਸ ਮੁਲਾਜ਼ਮਾਂ ਦੀ ਟੋਕਾ-ਟਾਕੀ ਨੂੰ ਸਹਿਣ ਕਰਨਾ ਪਿਆ। (Bhagwant Mann)

ਇਹ ਵੀ ਪੜ੍ਹੋ : ਰਾਜਸਥਾਨ : ਨਵੰਬਰ ’ਚ ਕੁਝ ਇਸ ਤਰ੍ਹਾਂ ਰਹੇਗਾ ਮੌਸਮ

ਬਹਿਸ ਦੌਰਾਨ ਯੂਨੀਵਰਸਿਟੀ ਦੇ ਗੇਟ ’ਤੇ ਏਆਈ ਵਰਕਰ ਯੂਨੀਅਨ, ਬੇਰੁਜ਼ਗਾਰ ਅਧਿਆਪਕ ਯੂਨੀਅਨ ਤੋਂ ਸੁਖਵਿੰਦਰ ਸਿੰਘ ਢਿੱਲਵਾਂ, ਯੂਨਾਈਟਡ ਅਕਾਲੀ ਦਲ ਤੋਂ ਮੋਹਕਮ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਆਗੂ ਐਡਵੋਕੇਟ ਹਰੀਸ ਟਾਂਡਾ, ਮੈਂ ਪੰਜਾਬੀ ਮੰਚ ਤੋਂ ਸਾਹਿਤਕਾਰ ਬਲਕਾਰ ਸਿੰਘ, ਪੰਜਾਬ ਨਸ਼ਾ ਵਿਰੋਧੀ ਮੰਚ ਤੋਂ ਸਾਬਕਾ ਵਿਧਾਇਕ ਤਰਸੇਮ ਸਿੰਘ ਜੋਧਾਂ ਤੇ ਬਲਵਿੰਦਰ ਸਿੰਘ ਸਾਬਕਾ ਡੀਐਸਪੀ, ਈ.ਟੀ.ਟੀ. ਟੈੱਟ ਪਾਸ (5994) ਦੇ ਸੂਬਾ ਪ੍ਰਧਾਨ ਸੁਰਿੰਦਰ ਗੁਰਦਾਸਪੁਰ।

ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕ ਯੂਨੀਅਨ (646) ਦੇ ਹਰਜਿੰਦਰ ਸਿੰਘ ਝੁਨੀਰ, ਐਨ.ਐੱਸ.ਯੂ.ਆਈ. ਦੇ ਇਸਾਨਪ੍ਰੀਤ ਸਿੱਧੂ, ਪਬਲਿਕ ਐਕਸ਼ਨ ਕਮੇਟੀ ਮੈਂਬਰ ਪ੍ਰੋ.ਜਗਜੀਤ ਸਿੰਘ, ਜੀਓਜੀ ਤੇ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰਿਅਨ ਦੇ ਕਨਵੀਨਰ ਬਲਵਿੰਦਰ ਚਹਿਲ ਤੇ ਪੋਲ, ਮਨਪ੍ਰੀਤ ਮੰਨਾ ਤੋਂ ਇਲਾਵਾ ਟੀਟੂ ਸਟਰਾਂ ਵਾਲਾ ਵੀ ਆਪਣੀ ਕੁਰਸੀ ਸਮੇਤ ਸ਼ਾਮਲ ਸਨ। ਜਿੰਨਾਂ ਨੇ ਗੇਟ ਅੰਦਰ ਦਾਖਲ ਨਾ ਹੋਣ ਦਿੱਤੇ ਜਾਣ ’ਤੇ ਨਾਅਰੇਬਾਜ਼ੀ ਕੀਤੀ।