ਦਿਨ ਰਹਿਣਗੇ ਗਰਮ, ਰਾਤਾਂ ਵੀ ਘੱਟ ਠੰਡੀਆਂ ਰਹਿਣਗੀਆਂ
- ਮੀਂਹ ਦੀ ਕਮੀ ਕਰਦੇ ਵਿਗੜਿਆ ਹੈ ਮੌਸਮ | Weather Update
ਜੈਪੁਰ (ਸੱਚ ਕਹੂੰ ਨਿਊਜ਼)। ਨਵੰਬਰ ’ਚ ਸਰਦੀ ਅਤੇ ਮੀਂਹ ਦਾ ਇੰਤਜਾਰ ਕਰ ਰਹੇ ਕਿਸਾਨ ਅਤੇ ਆਮ ਲੋਕਾਂ ਨੂੰ ਇਸ ਵਾਰ ਵੀ ਦਸੰਬਰ-ਜਨਵਰੀ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਨਵੀਂ ਦਿੱਲੀ ਨੇ ਨਵੰਬਰ ਮਹੀਨੇ ਦੇ ਮੌਸਮ ਵਾਰੇ ਅਪਡੇਟ ਜਾਰੀ ਕੀਤਾ ਹੈ, ਜਿਸ ਵਿੱਚ ਰਾਜਸਥਾਨ ’ਚ ਘੱਟ ਮੀਂਹ ਪੈਣ ਅਤੇ ਠੰਡ ਵੀ ਘੱਟ ਪੈਣ ਬਾਰੇ ਦੱਸਿਆ ਗਿਆ ਹੈ। ਜਿਸ ਕਰਕੇ ਮੌਸਮ ਜ਼ਿਆਦਾਤਰ ਗਰਮ ਹੀ ਰਹੇਗਾ। ਅਕਤੂਬਰ ਦੇ ਮਹੀਨੇ ’ਚ ਵੀ ਮੌਸਮ ਆਮ ਨਾਲੋ ਇਸ ਵਾਰ ਗਰਮ ਰਿਹਾ ਹੈ ਅਤੇ ਮੀਂਹ ਵੀ ਬਹੁਤ ਘੱਟ ਪਿਆ ਹੈ। ਜਿਸ ਕਰਕੇ ਜਿਵੇਂ ਠੰਡ ਦੀ ਸ਼ੁਰੂਆਤ ਹੋਣੀ ਸੀ ਉਵੇਂ ਨਹੀਂ ਹੋਈ। ਮੌਸਮ ਵਿਭਾਗ ਨੇ ਉਤਰੀ ਭਾਰਤ ਦੇ ਜੰਮੂ-ਕਸ਼ਮੀਰ, ਲੱਦਾਖ, ਉਤਰਾਖੰਡ ਅਤੇ ਹਿਮਾਚਲ ਦੇ ਖੇਤਰ ਵੱਲ ਮੀਂਹ ਆਮ ਤੋਂ ਜ਼ਿਆਦਾ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। (Weather Update)
ਨਵੰਬਰ ’ਚ ਦਿਨ ਰਹਿਣਗੇ ਗਰਮ, ਰਾਤਾਂ ਵੀ ਘੱਟ ਠੰਡੀਆਂ | Weather Update
ਮੌਸਮ ਵਿਭਾਗ ਨੇ ਕਿਹਾ ਹੈ ਕਿ ਰਾਜਸਥਾਨ ’ਚ ਨਵੰਬਰ ਦੇ ਮਹੀਨੇ ’ਚ ਦਿਨ ਗਰਮ ਰਹਿਣਗੇ ਅਤੇ ਰਾਤਾਂ ਨੂੰ ਵੀ ਠੰਡ ਘੱਟ ਹੀ ਪਵੇਗੀ। ਕਿਉਂਕਿ ਇਸ ਵਾਰ ਵੀ ਅਕਤੂਬਰ ਮਹੀਨੇ ’ਚ ਆਮ ਨਾਲੋਂ ਬਹੁਤ ਘੱਟ ਮੀਂਹ ਪਿਆ ਹੈ। ਜਿਸ ਦੇ ਚੱਲਦੇ ਮੌਸਮ ਜ਼ਿਆਦਾ ਗਰਮ ਹੈ। ਪੂਰੇ ਸੂਬੇ ’ਚ ਮੀਂਹ ਘੱਟ ਪੈਣ ਕਾਰਨ ਤਾਪਮਾਨ ’ਚ ਵੀ ਕੋਈ ਜ਼ਿਆਦਾ ਬਦਲਾਅ ਨਹੀਂ ਆਵੇਗਾ। ਰਾਜਸਥਾਨ ਦੇ ਉਤਰੀ ਖੇਤਰਾਂ ’ਚ 15 ਨਵੰਬਰ ਤੱਕ ਔਸਤ ਤਾਪਮਾਨ 17 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ, ਜਦਕਿ ਦਿਨ ਦਾ ਤਾਪਮਾਨ ਲਗਭਗ 32 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਸੰਭਾਵਨਾ ਹੈ। (Weather Update)