(ਮਨੋਜ) ਮਲੋਟ। ਪੰਜਾਬ ਭਰ ਦੇ ਓਵਰਏਜ ਬੇਰੁਜ਼ਗਾਰ ਕੱਲ੍ਹ 1 ਨਵੰਬਰ ਨੂੰ ਲੁਧਿਆਣਾ ਵਿਖੇ ਹੋਣ ਜਾ ਰਹੀ ਮਹਾਂਬਹਿਸ (Debate) ਵਿੱਚ ਆਪਣੀ ਉਮਰ ਹੱਦ ਵਿੱਚ ਛੋਟ ਦੇ ਮੁੱਦੇ ’ਤੇ ਮੁੱਖ ਮੰਤਰੀ ਸ. ਭਗਵੰਤ ਮਾਨ ਨੂੰ ਸਵਾਲ ਕਰਨ ਲਈ ਪਹੁੰਚ ਰਹੇ ਹਨ। ਇਹ ਜਾਣਕਾਰੀ ਰਮਨ ਕੁਮਾਰ ਮਲੋਟ ਸੂਬਾ ਪ੍ਰਧਾਨ ਓਵਰਏਜ ਬੇਰੁਜ਼ਗਾਰ ਯੂਨੀਅਨ ਪੰਜਾਬ ਨੇ ਪ੍ਰੈਸ ਨਾਲ ਸਾਂਝੀ ਕੀਤੀ।
ਇਹ ਵੀ ਪੜ੍ਹੋ : ਡੀਸੀ ’ਤੇ ਪਰਚਾ ਦਰਜ਼ ਕਰਵਾਉਣ ਲਈ ਵਿਧਾਇਕ ਅਮਿਤ ਰਤਨ ਪੱਬਾਂ ਭਾਰ
ਉਨਾਂ ਕਿਹਾ ਕਿ ਮੁੱਖ ਮੰਤਰੀ ਨੇ ਚਾਰ ਵਾਰ ਮੀਟਿੰਗ ਦਾ ਸਮਾਂ ਦੇਣ ਦੇ ਬਾਵਜੂਦ ਵੀ ਓਵਰਏਜ ਬੇਰੁਜ਼ਗਾਰ ਯੂਨੀਅਨ ਪੰਜਾਬ ਨਾਲ ਮੀਟਿੰਗ ਨਹੀਂ ਕੀਤੀ, ਜਦੋਂਕਿ ਬੇਰੁਜ਼ਗਾਰ ਵਰਗ ਨੇ ਸਰਕਾਰ ਬਣਾਉਣ ਵਿੱਚ ਸਭ ਤੋਂ ਵੱਧ ਸਹਿਯੋਗ ਕੀਤਾ ਸੀ ਅਤੇ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਪਹਿਲਾ ਜਥੇਬੰਦੀ ਨਾਲ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਹਰਾ ਪੈਨ ਬੇਰੁਜ਼ਗਾਰ ਵਰਗ ਲਈ ਚੱਲੇਗਾ। (Debate)
ਇਸ ਲਈ ਪੰਜਾਬ ਭਰ ਦੇ ਓਵਰਏਜਜ਼ ਕੱਲ ਨੂੰ ਮਹਾਂਬਹਿਸ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਪਹੁੰਚ ਰਹੇ ਹਨ। ਬੇਰੁਜ਼ਗਰਾਂ ਦੀ ਸਰਕਾਰ ਤੋਂ ਮੰਗ ਹੈ ਕਿ ਸਿੱਖਿਆ ਅਤੇ ਸਿਹਤ ਮਹਿਕਮੇ ਵਿੱਚ ਉਮਰ ਹੱਦ ਛੋਟ ਦੇ ਕੇ ਖਾਲੀ ਪਈਆਂ ਅਸਾਮੀਆਂ ਦਾ ਇਸ਼ਤਿਹਾਰ ਜਲਦੀ ਜਾਰੀ ਕੀਤਾ ਜਾਵੇ , ਜਿਸ ਤਰ੍ਹਾਂ ਕੈਬਨਿਟ ਨੇ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਲਈ ਉਮਰ ਹੱਦ 37 ਤੋਂ ਵਧਾ ਕੇ 45 ਸਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਸ ਤਰ੍ਹਾਂ ਬਾਕੀ ਭਰਤੀਆਂ ਲਈ ਵੀ ਉਮਰ ਹੱਦ ਵਿੱਚ ਛੋਟ ਦਾ ਨੋਟੀਫਿਕੇਸ਼ਨ ਜਲਦੀ ਜਾਰੀ ਕਰੇ । ਇਸ ਦੇ ਨਾਲ ਹੀ ਸਰਕਾਰ ਨੇ ਆਉਣ ਵਾਲੀ ਮਾਸਟਰ ਭਰਤੀ ਵਿਚ 55% ਦੀ ਬੇਤੁਕੀ ਸ਼ਰਤ ਨੂੰ ਲਾਗੂ ਕਰ ਦਿੱਤਾ ਹੈ ਉਸ ਨੂੰ ਰੱਦ ਕੀਤਾ ਜਾਵੇ ।