ਮੰਗਾਂ ਸਬੰਧੀ ਨਾਅਰੇਬਾਜ਼ੀ ਕਰਦਿਆਂ ਸਰਕਾਰ ਵਿਰੁੱਧ ਕੱਢੀ ਭੜਾਸ
(ਸੱਚ ਕਹੂੰ ਨਿਊਜ਼) ਪਟਿਆਲਾ। ਮਾਨਤਾ ਪ੍ਰਾਪਤ ਜਥੇਬੰਦੀ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਰਜਿਸਟਰਡ ਨੇ ਜਿਲ੍ਹਾ ਪ੍ਰਧਾਨ ਵੀਰਪਾਲ ਸਿੰਘ ਬੰਮਨਾ ਅਤੇ ਪ੍ਰਧਾਨ ਬਲਵੀਰ ਸਿੰਘ ਮੰਡੋਲੀ ਦੀ ਅਗਵਾਈ ’ਚ ਵਣ ਵਿਭਾਗ ਦੇ ਜਿਲ੍ਹਾ ਵਣ ਮੰਡਲ ਅਫ਼ਸਰ ਪਟਿਆਲਾ ਦੇ ਦਫਤਰ ਦਾ ਘਿਰਾਓ ਕਰਕੇ ਮੰਗਾਂ ਸਬੰਧੀ ਮੈਨੇਜਮੈਂਟ ਦਾ ਪਿੱਟ ਸਿਆਪਾ ਕੀਤਾ। (Labor Workers)
ਇਸ ਮੌਕੇ ਕਿਰਤੀ ਕਾਮਿਆਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲੈਣ ਕਰਕੇ ਪੰਜਾਬ ਸਰਕਾਰ ਦੇ ਲਾਰੇਬਾਜ਼ ਨਰਸਰੀਆਂ ਬਾਰੇ ਵੀ ਚਰਚਾ ਕੀਤੀ ਤੇ ਸਰਕਾਰ ਵਿਰੁੱਧ ਵੀ ਰੱਜ ਕੇ ਭੜਾਸ ਕੱਢੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕਿਰਤੀ ਕਾਮਿਆਂ ਨਾਲ ਵਿਭਾਗੀ ਮੈਨੇਜਮੈਂਟ ਅਧਿਕਾਰੀਆਂ ਵੱਲੋਂ ਧੋਖਾਧੜੀ ਕੀਤੀ ਜਾ ਰਹੀ ਹੈ ਜਿਵੇਂ ਕਿ ਆਪਣੇ ਚੇਹਤਿਆਂ ਦਾ ਰਿਕਾਰਡ ਪੂਰਾ ਕੱਢਵਾ ਅਤੇ ਵਧੇ ਰੇਟਾਂ ਦਾ ਏਰੀਅਰ ਬਕਾਇਆ ਆਪਣੇ ਚਹੇਤਿਆਂ ਨੂੰ ਪੂਰਾ ਦੇਣਾ, ਚਹੇਤਿਆਂ ਨੂੰ ਕੰਮ ਪਰ ਤਰਜੀਹ ਦੇਣੀ, ਭਾਰਤ ਸਰਕਾਰ ਦੀ ਮਨਨਰੇਗਾ ਸਕੀਮ ਦੇ ਵਰਕਰਾਂ ਤੋਂ ਵਿਭਾਗੀ ਸਟਰੀਪਾਂ ਨਰਸਰੀਆਂ ਵਿੱਚ ਗੈਰ ਕਾਂਨੂੰਨੀ ਤਰੀਕੇ ਨਾਲ ਕੰਮ ਲੈਣਾ ਅਤੇ ਵਿਭਾਗ ਦਾ ਕੰਮ ਕਰਦੇ ਪ੍ਰਕਿਰਤੀ ਕਾਮਿਆਂ ਨੂੰ ਅਣਦੇਖਾ ਕਰਨਾ।
ਇਹ ਵੀ ਪੜ੍ਹੋ : ਨਕਲੀ ਘਿਓ ਬਣਾਉਣ ਦਾ ਪਰਦਾਫਾਸ਼, ਗੋਦਾਮ ’ਚ ਮਿਲਿਆ ਬਹੁਤ ਸਾਰਾ ਨਕਲੀ ਸਮਾਨ
ਇਸ ਮੌਕੇ ਕਿਰਤੀਆਂ ਕਾਮਿਆਂ ਵੱਲੋਂ ਨਜਾਇਜ਼ ਛਾਂਟੀ ਬੰਦ ਕਰਨੀ ਆਦਿ ਮੰਗਾਂ ਵਿਰੁੱਧ ਜੋਰਦਾਰ ਭੜਾਸ ਕੱਢੀ ਗਈ ਅਤੇ ਦਫਤਰ ਅੱਗੇ ਬੈਠ ਕੇ ਕਿਰਤੀ ਕਾਮਿਆਂ ਨੂੰ ਹੱਕੀ ਤੇ ਜਾਇਜ਼ ਮੰਗਾਂ ਪ੍ਰਤੀ ਇਨਸਾਫ ਦਿਵਾਉਣ ਦੀ ਮੰਗ ਰੱਖੀ। ਇਸ ਮੌਕੇ ਸਰਹਿੰਦ ਪ੍ਰਧਾਨ ਹਰਚਰਨ ਸਿੰਘ ਬਦੋਛੀਕਲਾਂ, ਰੇਜ ਨਾਭਾ ਪ੍ਰਧਾਨ ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ ਥੂਹੀ, ਲਾਜੋ ਸਮਾਣਾ, ਹਰਪ੍ਰੀਤ ਸਿੰਘ ਰਾਜਪੁਰਾ, ਪਰਮਜੀਤ ਕੌਰ ਰਾਣੀ ਨਾਭਾ, ਪੰਮੀ ਮੇਜਰ ਸਿੰਘ, ਰਣ ਸਿੰਘ, ਚਰਨਜੀਤ ਸਿੰਘ ਆਦਿ ਹਾਜ਼ਰ ਸਨ। Labor Workers