ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home ਸੂਬੇ ਪੰਜਾਬ ਅਣਥੱਕ ਸੇਵਾਦਾਰ...

    ਅਣਥੱਕ ਸੇਵਾਦਾਰ ਪ੍ਰਦੀਪ ਇੰਸਾਂ ਨੇ ਖੂਨਦਾਨ ਕਰਕੇ ਮਨਾਇਆ ਜਨਮ ਦਿਨ

    Blood Donation

    ਇਸ ਤੋਂ ਪਹਿਲਾਂ ਵੀ ਪ੍ਰਦੀਪ ਇੰਸਾਂ ਨੇ 25 ਜੂਨ ਨੂੰ ਆਪਣੇ ਪਿਤਾ ਦੀ ਬਰਸੀ ਮੌਕੇ ਕੀਤਾ ਸੀ ਖੂਨਦਾਨ | Blood Donation

    ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਬਲਾਕ ਮਲੋਟ ਦੇ ਨੌਜਵਾਨ ਸੇਵਾਦਾਰ ਵਧ-ਚੜ੍ਹ ਕੇ ਸਹਿਯੋਗ ਪਾ ਰਹੇ ਹਨ। ਇਸੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਮਲੋਟ ਦੇ ਇਕ ਸੇਵਾਦਾਰ ਵੱਲੋਂ ਆਪਣਾ ਜਨਮ ਦਿਨ ਖੂਨਦਾਨ (Blood Donation) ਕਰਕੇ ਮਨਾਇਆ।

    ਜਾਣਕਾਰੀ ਦਿੰਦੇ ਹੋਏ ਖੂਨਦਾਨ ਸੰਮਤੀ ਮਲੋਟ ਦੇ ਸੇਵਾਦਾਰ ਰਿੰਕੂ ਛਾਬੜਾ ਇੰਸਾਂ ਤੇ ਟਿੰਕੂ ਇੰਸਾਂ ਨੇ ਦੱਸਿਆ ਕਿ ਮਲੋਟ ਦੇ ਅਣਥੱਕ ਸੇਵਾਦਾਰ ਪ੍ਰਦੀਪ ਇੰਸਾਂ ਪੁੱਤਰ ਵਿਜੈ ਕੁਮਾਰ ਇੰਸਾਂ ਨਿਵਾਸੀ ਮੰਡੀ ਹਰਜੀ ਰਾਮ, ਮਲੋਟ ਨੇ ਆਪਣਾ ਜਨਮ ਦਿਨ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸਨਲ ਬਲੱਡ ਬੈਂਕ ’ਚ ਖੂਨਦਾਨ ਕਰਕੇ ਮਨਾਇਆ। ਉਨ੍ਹਾਂ ਦੱਸਿਆ ਕਿ ਕਾਫੀ ਨੌਜਵਾਨ ਸੇਵਾਦਾਰ ਇਸ ਸੇਵਾ ਵਿੱਚ ਲੱਗੇ ਹੋਏ ਹਨ।

    ਜੇਕਰ ਤੁਸੀਂ ਐਸੀਡਿਟੀ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਤਰੀਕਾ, ਮਿੰਟਾਂ ’ਚ ਹੀ ਮਿਲੇਗਾ ਫ਼ਾਇਦਾ

    ਪ੍ਰਦੀਪ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ਅਨੁਸਾਰ ਉਹ ਮਾਨਵਤਾ ਭਲਾਈ ਕਾਰਜਾਂ ਵਿੱਚ ਲੱਗਿਆ ਹੋਇਆ ਹੈ ਅਤੇ ਅੱਜ ਆਪਣੇ ਜਨਮ ਦਿਨ ਮੌਕੇ ਖੂਨਦਾਨ ਕਰਕੇ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਅਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਜਿੰਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਦੇ ਉਹ ਅਤੇ ਉਸ ਦਾ ਪੂਰਾ ਪਰਿਵਾਰ ਮਾਨਵਤਾ ਭਲਾਈ ਦੇ ਰਸਤੇ ਤੇ ਤੁਰਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅੱਜ ੳਨ੍ਹਾਂ ਨੇ 44ਵੀਂ ਵਾਰ ਖੂਨਦਾਨ ਕੀਤਾ ਹੈ।

    LEAVE A REPLY

    Please enter your comment!
    Please enter your name here