ਬਾੜਮੇਰ ਪੁਲਿਸ ਅਤੇ ਐੱਫਐੱਸਟੀ ਨੇ 24 ਘੰਟਿਆਂ ’ਚ ਫੜੀ 42.12 ਲੱਖ ਰੁਪਏ ਦੀ ਨਕਦੀ

Rajasthan News

ਬਾੜਮੇਰ (ਸੱਚ ਕਹੂੰ ਨਿਊਜ਼)। ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਨਾਲ ਲਾਗੂ ਹੋਏ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਦਿਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ’ਚ ਫਲਾਇੰਗ ਸਕੁਐਡ (ਐਫ.ਐਸ.ਟੀ.) ਅਤੇ ਪੁਲਿਸ ਟੀਮਾਂ ਵੱਲੋਂ ਕੀਤੀ ਜਾ ਰਹੀ ਸਾਂਝੀ ਨਿਗਰਾਨੀ ਦੌਰਾਨ ਪਿਛਲੇ 24 ਘੰਟਿਆਂ ਦੌਰਾਨ ਦੋਵਾਂ ਟੀਮਾਂ ਵੱਲੋਂ ਕੁੱਲ 42 ਲੱਖ 12 ਹਜ਼ਾਰ 100 ਰੁਪਏ ਦੀ ਰਕਮ ਜ਼ਬਤ ਕੀਤੀ ਹੈ। ਹੁਣ ਤੱਕ ਕੁੱਲ 1 ਕਰੋੜ 32 ਲੱਖ 16 ਹਜ਼ਾਰ 750 ਰੁਪਏ ਜ਼ਬਤ ਕੀਤੇ ਜਾ ਚੁੱਕੇ ਹਨ। (Rajasthan News)

ਐਸਪੀ ਦਿਗੰਤ ਆਨੰਦ ਨੇ ਦੱਸਿਆ ਕਿ ਥਾਣਾ ਦਿਹਾਤੀ ਦੇ ਹੈੱਡ ਕਾਂਸਟੇਬਲ ਰਾਜ ਕੁਮਾਰ ਅਤੇ ਐਫਐਸਟੀ ਇੰਚਾਰਜ ਜਤਿੰਦਰ ਕੁਮਾਰ ਦੀ ਟੀਮ ਨੇ ਐੱਸਐੱਚਓ ਰੀਕੋ ਦੇਵਰਾਮ ਅਤੇ ਐਫਐਸਟੀ ਇੰਚਾਰਜ ਪੁਰਸ਼ੋਤਮ ਦਾਸ ਵੱਲੋਂ ਕੀਤੀ ਚੈਕਿੰਗ ਦੌਰਾਨ ਰਤਨਾ ਰਾਮ ਦੇ ਕਬਜ਼ੇ ’ਚੋਂ 10 ਲੱਖ 17 ਹਜ਼ਾਰ 500 ਰੁਪਏ ਦੀ ਨਕਦੀ ਬਰਾਮਦ ਕੀਤੀ। ਚੌਹਾਟ ਚੌਰਾਹੇ ’ਤੇ ਕਿਸ਼ਨ ਸਿੰਘ ਕਬਜ਼ੇ ’ਚੋਂ 15 ਲੱਖ 42 ਹਜ਼ਾਰ 600 ਨਗਦ, ਮਨੋਹਰ ਸਿੰਘ ਦੇ ਕਬਜ਼ੇ ਤੋਂ 3 ਲੱਖ 92 ਹਜ਼ਾਰ ਰੁਪਏ ਨਗਦ, ਭਾਗਾਰਾਮ ਦੇ ਕਬਜ਼ੇ ’ਚੋਂ 2 ਲੱਖ 93 ਹਜ਼ਾਰ ਦੀ ਨਕਦੀ, ਕਾਨਾਰਾਮ ਦੇ ਕਬਜ਼ੇ ਤੋਂ 1 ਲੱਖ 50 ਹਜ਼ਾਰ ਦੀ ਨਕਦੀ ਅਤੇ ਮਨੂੰ ਗੋਸਵਾਮੀ ਦੇ ਕਬਜ਼ੇ ’ਚੋਂ 2 ਲੱਖ 20 ਹਜ਼ਾਰ ਰੁਪਏ ਨਕਦ ਰਾਸ਼ੀ ਜਬਤ ਕੀਤੀ ਹੈ। (Rajasthan News)

ਇਹ ਵੀ ਪੜ੍ਹੋ : ਵਪਾਰੀ ਕਤਲਕਾਂਡ : ਬਠਿੰਡਾ ਬੰਦ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਧਰਨੇ ‘ਚ ਪੁੱਜੇ

ਐੱਸਐੱਚਓ ਸ਼ਿਵ ਚੁੰਨੀਲਾਲ ਮੇਅ ਦੀ ਟੀਮ ਵੱਲੋਂ ਨੈਸ਼ਨਲ ਹਾਈਵੇਅ ’ਤੇ ਚੈਕਿੰਗ ਦੌਰਾਨ ਬੱਤਾ ਰਾਮ ਦੇ ਕਬਜ਼ੇ ’ਚੋਂ 2 ਲੱਖ 30 ਹਜ਼ਾਰ ਰੁਪਏ ਨਕਦ, ਮਨਾਰਾਮ ਦੇ ਕਬਜ਼ੇ ’ਚੋਂ 55 ਹਜ਼ਾਰ ਰੁਪਏ ਨਕਦ, ਹੈੱਡ ਕਾਂਸਟੇਬਲ ਵੱਲੋਂ ਨਰਾਇਣ ਦਾਨ ਦੇ ਕਬਜ਼ੇ ’ਚੋਂ 2 ਲੱਖ 10 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਥਾਣਾ ਰਿਕੋ ਦੇ ਚੇਨਾਰਾਮ ਅਤੇ ਐਫਐਸਟੀ ਇੰਚਾਰਜ ਪੁਰਸ਼ੋਤਮ ਦਾਸ ਨੇ ਧਨੌ ਥਾਣੇ ਦੇ ਏਐਸਆਈ ਰਾਓਤਾਰਾਮ ਅਤੇ ਐਫਐਸਟੀ ਇੰਚਾਰਜ ਰਾਮਚੰਦਰ ਗੋਦਾਰਾ ਵੱਲੋਂ ਮਨੋਹਰ ਸਿੰਘ ਦੇ ਕਬਜ਼ੇ ਵਿੱਚੋਂ 1 ਲੱਖ 2 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। (Rajasthan News)