ਦੇਸ਼ ਦੇ ਮੌਸਮ ਵਿਭਾਗ ਨੇ ਅਗਲੇ ਦਿਨਾਂ ‘ਚ ਤਾਪਮਾਨ ਔਸਤ ਤਾਪਮਾਨ ਤੋਂ ਜ਼ਿਆਦਾ ਰਹਿਣ ਦੀ ਸ਼ੰਕਾ ਜਤਾਈ ਹੈ ਮੌਸਮ ਵਿਭਾਗ ਅਨੁਸਾਰ ਦੇਸ਼ ਦੇ ਕਈ ਰਾਜਾਂ ‘ਚ ਲੋਅ ਚੱਲਣੀ ਸ਼ੁਰੂ ਹੋ ਚੁੱਕੀ ਹੈ ਜਿਸਦਾ ਅਸਰ ਅਗਲੇ ਕੁਝ ਮਹੀਨਿਆਂ ਤੱਕ ਰਹੇਗਾ ਗਰਮੀ ਦੀ ਅਗੇਤੀ ਆਮਦ ਨੇ ਮਨੁੱਖ ਦੇ ਨਾਲ ਸਾਰੇ ਜੀਵਾਂ ਨੂੰ ਚੁਣੌਤੀ ਦਿੱਤੀ ਹੈ ਰਾਜਸਥਾਨ ਦੇ ਜੈਸਲਮੇਰ ਅਤੇ ਸੀਕਰ ‘ਚ ਪਾਰਾ 44 ਡਿਗਰੀ ਸੈਲਸੀਅਸ ਪਹੁੰਚ ਚੁੱਕਾ ਹੈ ਅਤੇ ਹੋਰ ਵੀ ਵਧਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਮੌਸਮ ‘ਚ ਆਈ ਇੱਕਦਮ ਤਬਦੀਲੀ ਆਲਮੀ ਤਪਸ਼ ਨਾਲ ਜੁੜੇ ਸੰਭਾਵੀ ਖਤਰਿਆਂ ਨੂੰ ਬਿਆਨ ਕਰ ਰਹੀ ਹੈ 19ਵੀਂ ਸਦੀ ਦੇ ਅੰਤ ‘ਚ ਉਦਯੋਗਿਕ ਕਰਾਂਤੀ ਕਾਰਨ ਧਰਤੀ ਦੇ ਵਾਤਾਵਰਨ ਤੇ ਸਮੁੰਦਰੀ ਜੀਵਨ ‘ਚ ਵਧੇ ਤਾਪਮਾਨ ਨੂੰ ਆਲਮੀ ਤਪਸ਼ ਦਾ ਨਾਂਅ ਦਿੱਤਾ ਗਿਆ ਸੀ ।
ਵਧਦੇ ਪ੍ਰਦੂਸ਼ਣ ਤੇ ਕਾਰਬਨ ਡਾਈ ਆਕਸਾਈਡ ਗੈਸ ਦੀ ਵੱਧ ਮਾਤਰਾ ਨੇ ਹਰਾ ਗ੍ਰਹਿ ਪ੍ਰਭਾਵ ਨੂੰ ਜਨਮ ਦਿੱਤਾ ਹੈ ਤੇ ਆਲਮੀ ਤਪਸ਼ ਦਾ ਖਤਰਾ ਵਧਾ ਦਿੱਤਾ ਹੈ ਕਾਰਬਨ ਡਾਈ ਆਕਸਾਈਡ ਗੈਸ ਪਰਾਵੈਂਗਣੀ ਕਿਰਨਾਂ ਨੂੰ ਸੋਖ਼ਣ ਦੀ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਤਾਪਮਾਨ ਬਹੁਤ ਵਧ ਜਾਂਦਾ ਹੈ ਜਿੰਨੀ ਇਸ ਗੈਸ ਦੀ ਮਾਤਰਾ ਵੱਧ ਹੋਵੇਗੀ ਓਨੀਆਂ ਹੀ ਪਰਾਵੈਂਗਣੀ ਕਿਰਨਾਂ ਦਾ ਸੋਖਣ ਜ਼ਿਆਦਾ ਹੋਵੇਗਾ ਨਤੀਜਨ ਪ੍ਰਿਥਵੀ ਦਾ ਤੇ ਸਮੁੰਦਰਾਂ ਦੇ ਤਾਪਮਾਨ ‘ਚ ਵਾਧਾ ਹੋਵੇਗਾ । ਅਜੋਕੇ ਦੌਰ ‘ਚ ਇਹੀ ਵਰਤਾਰਾ ਵਾਪਰ ਰਿਹਾ ਹੈ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਵਿਕਸਿਤ ਦੇਸ਼ਾਂ ਨੇ ਵੀ ਧੜਾਧੜ ਹਰਾ ਗ੍ਰਹਿ ਪ੍ਰਭਾਵ ਦੀਆਂ ਗੈਸਾਂ ਨੂੰ ਉਪਜਾਇਆ ਹੈ, ਉਂਝ ਸਾਰੇ ਇਨ੍ਹਾਂ ਨੂੰ ਘਟਾਉਣ ਦੀ ਗੁਹਾਰ ਲਾÀੁਂਦੇ ਹਨ ਪਰ ਹਕੀਕਤ ‘ਚ ਇਹ ਦਿਖਾਵਾ ਮਾਤਰ ਹੈ ‘ਕੱਲਾ ਅਮਰੀਕਾ ਹੀ ਵਿਸ਼ਵ ਦੇ ਕਈ ਦੇਸ਼ਾਂ ਜਿੰਨੀ ਕਾਰਬਨ ਡਾਈ ਆਕਸਾਈਡ ਗੈਸ ਉਪਜਾ ਰਿਹਾ ਹੈ ।
ਵਧਦੀਆਂ ਜਹਿਰੀਲੀਆਂ ਗੈਸਾਂ ਤੇ ਧੂੜ ਨੇ ਧਰਤੀ ਨੂੰ ਵਧੇਰੇ ਗਰਮ ਹੋਣ ਲਈ ਮਜ਼ਬੂਰ ਕੀਤਾ ਹੈ, ਹਰ ਸਾਲ ਤਾਪਮਾਨ ਲਗਭਗ 0.6 ਸੈਲੀਅਸ ਦੀ ਦਰ ਨਾਲ ਵਧ ਰਿਹਾ ਹੈ ਆਉਣ ਵਾਲੇ ਸਮੇਂ ‘ਚ ਧਰਤੀ ਦਾ ਤਾਪਮਾਨ ਦੋ ਤੋਂ ਚਾਰ ਡਿਗਰੀ ਸੈਲਸੀਅਸ ਵਧ ਜਾਵੇਗਾ ਇਸੇ ਕਰਕੇ ਗਲੇਸ਼ੀਅਰਾਂ ਦਾ ਪਿਘਲਣਾ ਜਾਰੀ ਹੈ, ਹਿਮਾਲਿਆ ‘ਚ ਸਥਿੱਤ ਗੰਗੋਤਰੀ ਗਲੇਸ਼ੀਅਰ ਦੇ ਪਿਘਲਣ ਦੀ ਦਰ ਹੁਣ ਤੀਹ ਮੀਟਰ ਪ੍ਰਤੀ ਸਾਲ ਹੈ ਸਮੁੰਦਰਾਂ ‘ਚ ਬਰਫ ਦੇ ਤੋਂਦਿਆਂ ਦਾ ਮਿਲਣਾ ਆਮ ਜਿਹੀ ਗੱਲ ਹੋ ਗਈ ਹੈ ਇਸਦੇ ਫਲ਼ਸਰੂਪ ਸਮੁੰਦਰਾਂ ‘ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਜਿਸ ਕਰਕੇ ਹੜ੍ਹ, ਸੁਨਾਮੀ ਆਦਿ ਖਤਰਿਆਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਿਛਲੇ ਸਮੇਂ ਦੌਰਾਨ ਸੁਨਾਮੀ ਤੇ ਹੋਰ ਕੁਦਰਤੀ ਆਫ਼ਤਾਂ ਇਸ ਦੀ ਮੂੰਹ ਬੋਲਦੀ ਤਸਵੀਰ ਹੈ ।
ਮਨੁੱਖ ਨੇ ਆਪਣੇ ਚੰਦ ਮੁਨਾਫੇ ਅਤੇ ਕੁਝ ਸਮੇਂ ਦੀ ਖੁਸ਼ੀ ਨੇ ਸਾਰਿਆਂ ਲਈ ਕੰਡੇ ਬੀਜੇ ਹਨ ਪ੍ਰਦੂਸ਼ਿਤ ਹੋ ਰਹੀ ਹਵਾ, ਪਾਣੀ ਨੇ ਲੋਕਾਂ ਨੂੰ ਤੰਦਰੁਸਤ ਰਹਿਣ ਦੀ ਚੁਣੌਤੀ ਦਿੱਤੀ ਹੈ ਪ੍ਰਦੂਸ਼ਣ ਕਾਰਨ ਉਪਜਦੀਆਂ ਜਹਿਰੀਲੀਆਂ ਗੈਸਾਂ ਕਾਰਬਨ ਮੋਨੋ ਆਕਸਾਈਡ, ਕਾਰਬਨ ਡਾਈ ਆਕਸਾਈਡ ਆਦਿ ਵਾਤਾਵਰਨ ਨੂੰ ਦੂਸ਼ਿਤ ਕਰ ਰਹੀਆਂ ਹਨ । ਬੱਚੇ ਬਜੁਰਗ ਤੇ ਸਾਹ ਦਮੇ ਦੇ ਮਰੀਜਾਂ ਦੀ ਹਾਲਤ ਬਹੁਤ ਮਾੜੀ ਹੋ ਜਾਂਦੀ ਹੈ ਉਨ੍ਹਾਂ ਨੂੰ ਸਾਹ ਲੈਣ ‘ਚ ਬੜੀ ਦਿੱਕਤ ਆਉਂਦੀ ਹੈ ਤੰਦਰੁਸਤ ਲੋਕਾਂ ਨੂੰ ਵੀ ਸਾਹ ਲੈਣ ‘ਚ ਬਹੁਤ ਮੁਸ਼ਕਲ ਆÀੁਂਦੀ ਹੈ ਅੱਖਾਂ ਤੇ ਗਲੇ ‘ਚ ਜਲਣ ਦੀ ਸਮੱਸਿਆ ਬਹੁਤ ਵਧ ਜਾਂਦੀ ਹੈ ਹਵਾ ‘ਚ ਬੇਲੋੜੇ ਧੂੜ ਕਣਾਂ ਤੇ ਗੈਸਾਂ ਦੀ ਮਾਤਰਾ ਵਧਣ ਨਾਲ ਧਰਤੀ ਨੂੰ ਵਧੇਰੇ ਗਰਮ ਹੋਣ ਲਈ ਮਜਬੂਰ ਕੀਤਾ ਹੈ ਜਿਸਨੇ ਆਲਮੀ ਤਪਸ਼ ਦਾ ਖਤਰਾ ਵਧਾ ਦਿੱਤਾ ਹੈ ਸਭ ਤੋਂ ਵੱਧ ਹਵਾ ਕਾਰਬਨ ਮੋਨੋ ਆਕਸਾਈਡ ਗੈਸ ਨਾਲ ਪ੍ਰਦੂਸ਼ਿਤ ਹੋ ਰਹੀ ਹੈ ਇਸਦਾ ਹਵਾ ਪ੍ਰਦੂਸ਼ਣ ‘ਚ 50 ਫੀਸਦੀ ਯੋਗਦਾਨ ਹੈ ।
ਵਧਦੇ ਹਵਾ ਪ੍ਰਦੂਸ਼ਣ ਦੇ ਕੁਪ੍ਰਭਾਵ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਬੇਮੌਸਮੀ ਬਰਸਾਤ, ਤੇਜਾਬੀ ਵਰਖਾ ਆਦਿ ਹਵਾ ‘ਚ ਵਧਦੀ ਸਲਫ਼ਰ ਡਾਈ ਆਕਸਾਈਡ, ਨਾਈਟਰੋਜਨ ਅਕਸਾਈਡ, ਹਾਈਕਲੋਰਿਕ ਐਸਿਡ ਦੇ ਜਹਿਰੀਲੇ ਤੱਤਾਂ ਨੇ ਤੇਜ਼ਾਬੀ ਵਰਖਾ ਨੂੰ ਸੱਦਾ ਦਿੱਤਾ ਹੈ ਜਰਮਨੀ, ਸਵੀਡਨ, ਰੋਮਾਨੀਆ ਤੇ ਪੋਲੈਂਡ ਵਰਗੇ ਦੇਸ਼ਾਂ ‘ਚ ਪੰਜਾਹ ਫੀਸਦੀ ਕੁਦਰਤੀ ਜੰਗਲ ਤੇਜਾਬੀ ਵਰਖਾ ਨੇ ਨਸ਼ਟ ਕਰ ਦਿੱਤੇ ਹਨ ਇਸ ਨੇ ਤਾਂ ਤਾਜ ਮਹਲ ਨੂੰ ਵੀ ਨਹੀ ਬਖਸ਼ਿਆ ਉਸਦੀ ਸੁੰਦਰਤਾ ਨੂੰ ਦਾਗ ਲੱਗਣੇ ਸ਼ੁਰੂ ਹੋ ਗਏ ਹਨ ।
ਸੰਨ 1985 ‘ਚ ਪਹਿਲੀ ਵਾਰ ਅੰਟਾਰਟਿਕਾ ਵਿਖੇ ਓਜ਼ੋਨ ‘ਚ ਸੁਰਾਖ (ਓਜ਼ੋਨ ਦੀ ਘਣਤਾ ਘਟਣਾ) ਫਾਰਮੈਨ ਐਟ ਅਲ ਵਿਗਿਆਨੀ ਨੇ ਖੋਜਿਆ ਸੀਸੰਨ 1992 ‘ਚ ਇਹ ਸੁਰਾਖ ਤੇਈ ਮਿਲੀਅਨ ਸਕੇਅਰ ਕਿਲੋਮੀਟਰ ਸੀ ਤੇ 2002 ‘ਚ ਅਠਾਈ ਮਿਲੀਅਨ ਸਕੇਅਰ ਕਿਲੋਮੀਟਰ ਹੋ ਗਿਆ ਇੱਕ ਛੋਟਾ ਸੁਰਾਖ 1990 ‘ਚ ਉੱਤਰੀ ਪੋਲ ‘ਤੇ ਵੀ ਵੇਖਿਆ ਗਿਆ । ਹੁਣ ਪਰਾਵਂੈਗਣੀ ਕਿਰਨਾਂ ਦਾ ਧਰਤੀ ‘ਤੇ ਪਹੁੰਚਣਾ ਜਾਰੀ ਹੈ, ਜਿਸਦੇ ਗੰਭੀਰ ਨਤੀਜੇ ਸੁਣ ਕੇ ਲੂੰਅ ਕੰਡੇ ਖੜ੍ਹੇ ਹੋ ਜਾਂਦੇ ਹਨ ਵਿਗਿਆਨਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ‘ਚ ਬਹੁਤ ਜ਼ਿਆਦਾ ਲੋਕ ਚਮੜੀ ਦੇ ਕੈਂਸਰ ਤੇ ਅੰਨ੍ਹੇਪਣ ਦਾ ਸ਼ਿਕਾਰ ਹੋਣਗੇ ਪ੍ਰਮਾਣੂ ਤਜਰਬਿਆਂ ਤੇ ਸੁਰੱਖਿਆ ਦੇ ਸਾਜੋ ਸਮਾਨ ਨੇ ਵੀ ਪ੍ਰਦੂਸ਼ਣ ‘ਚ ਵਾਧਾ ਕੀਤਾ ਹੈ ਪੁਲਾੜ ‘ਚ ਫੈਲ ਰਹੇ ਈ ਕਚਰੇ ਨੇ ਵੀ ਪ੍ਰਦੂਸ਼ਣ ਨੂੰ ਚਰਮ ਸੀਮਾ ‘ਤੇ ਪਹੁੰਚਾ ਕੇ ਰੱਖ ਦਿੱਤਾ ਹੈ ।
ਬੇਮੌਸਮੀ ਗਰਮੀ ਸਰਦੀ ਨੇ ਫਸਲਾਂ ਦੇ ਝਾੜ ‘ਤੇ ਵੀ ਡੂੰਘਾ ਅਸਰ ਪਾਇਆ ਹੈ ਅਜੋਕੇ ਸਮੇਂ ਦੌਰਾਨ ਜਦ ਫਸਲਾਂ ਨੂੰ ਸਰਦੀ ਦੀ ਲੋੜ ਹੁੰਦੀ ਹੈ ਤਾਂ ਗਰਮੀ ਹੁੰਦੀ ਹੈ ਪਿਛਲੇ ਸਮੇਂ ਦੇ ਮੁਕਾਬਲੇ ਅੱਜ ਸਰਦੀ ਦੇ ਮੌਸਮ ਦਾ ਅੰਤਰਾਲ ਕਾਫੀ ਘਟ ਗਿਆ ਹੈ । ਜਿਸ ਰਫ਼ਤਾਰ ਨਾਲ ਤਪਸ਼ ਵਧ ਰਹੀ ਹੈ ਉਸ ਨੂੰ ਦੇਖ ਜਾਪਦਾ ਹੈ ਸਰਦੀ ਤਾਂ ਬਿਲਕੁਲ ਖਤਮ ਹੀ ਹੋ ਜਾਵੇਗੀ ਇਸ ਪੂਰੇ ਵਰਤਾਰੇ ਕਾਰਨ ਫਸਲ ਚੱਕਰ ਦੇ ਨਾਲ ਜਲ ਚੱਕਰ ਵੀ ਵਿਗੜ ਗਿਆ ਹੈ ਜਲ ਕੁਦਰਤ ਦਾ ਸਾਨੂੰ ਦਿੱਤਾ ਹੋਇਆ ਅਨਮੋਲ ਸਰਮਾਇਆ ਹੈ ।
ਪਾਣੀ ਹੀ ਬਨਸਪਤੀ ਤੇ ਜੀਵਾਂ ਦਾ ਆਧਾਰ ਹੈ ਤੇ ਇਸਦੀ ਗੈਰ ਮੌਜੂਦਗੀ ਜੀਵਾਂ ਲਈ ਸੰਕਟ ਹੋ ਨਿੱਬੜਦੀ ਹੈ ਪਾਣੀ ਦੀ ਉਪਲੱਬਧਤਾ 78 ਫੀਸਦੀ ਜਲ ਸਮੁੰਦਰਾਂ ‘ਚ ਹੈ ਤੇ ਜ਼ਮੀਨਦੋਜ ਪਾਣੀ 2 ਫੀਸਦੀ ਹੈ ਜੋ ਆਧੁਨਿਕ ਵਿਧੀਆਂ ਨਾਲ ਜ਼ਮੀਨ ‘ਚੋ ਪ੍ਰਾਪਤ ਕੀਤਾ ਜਾਂਦਾ ਹੈ ਜ਼ਮੀਨੀ ਪਾਣੀ ਦਾ ਡਿੱਗਦਾ ਪੱਧਰ ਅਤੇ ਜਲ ਸੋਮਿਆਂ ‘ਚੋਂ ਪਾਣੀ ਦੀ ਘਟ ਰਹੀ ਮਿਕਦਾਰ ਨੇ ਸੋਕੇ ਦਾ ਸੰਕਟ ਪੈਦਾ ਕੀਤਾ ਹੈ । ਪਿਛਲੇ ਕੁਝ ਸਮੇਂ ਦੌਰਾਨ ਦੇਸ਼ ਦੇ ਜਲ ਸੋਮਿਆਂ ‘ਚ 23 ਫੀਸਦੀ ਪਾਣੀ ਦੀ ਗਿਰਾਵਟ ਪਾਈ ਗਈ ਹੈ ਜੋ ਆਉਣ ਵਾਲੇ ਸਮੇਂ ਲਈ ਚੰਗੇ ਸੰਕੇਤ ਨਹੀਂ ਹਨ ਬਦਲਦੇ ਮੌਸਮ ਮਿਜ਼ਾਜ ਤੇ ਅਬਾਦੀ ਦੇ ਬੋਝ ਨੇ ਇਸ ਜ਼ਮੀਨੀ ਪਾਣੀ ਨੂੰ ਢਾਹ ਲਾਈ ਹੈ ਉਦਯੋਗਾਂ,ਖੇਤੀਬਾੜੀ ਤੇ ਘਰੇਲੂ ਲੋੜਾਂ ਲਈ ਪਾਣੀ ਦੀ ਅੰਨ੍ਹੇਵਾਹ ਵਰਤੋਂ ਨੇ ਪਾਣੀ ਦੀ ਥੁੜ ਦਾ ਸੰਕਟ ਪੈਦਾ ਕੀਤਾ ਹੈ ।
ਸਾਡੇ ਦੇਸ਼ ਦੀ ਇੱਕ ਚੌਥਾਈ ਅਬਾਦੀ ਭਾਵ 33 ਕਰੋੜ ਲੋਕ ਸੋਕੇ ਦੀ ਮਾਰ ਹੇਠਾਂ ਹਨ ਪਿਛਲੇ ਸਾਲ ਦੇਸ਼ ਦੇ 256 ਜਿਲ੍ਹੇ ਸੋਕੇ ਤੋਂ ਬੁਰੀ ਤਰ੍ਹਾਂ ਪੀੜਤ ਸਨ ਮਾਨਸੂਨ ਦੀ ਬੇਨਿਯਮੀ ਤੇ ਤਪਸ਼ ਨੇ ਸੋਕੇ ਦੀ ਸਥਿਤੀ ਹੋਰ ਵੀ ਗੰਭੀਰ ਕਰ ਦਿੱਤੀ ਸੀ ਦੇਸ਼ ਦੇ 12 ਸੂਬੇ ਸੋਕੇ ਨਾਲ ਜੂਝਣ ਲਈ ਮਜ਼ਬੂਰ ਸਨ ਜਿਨ੍ਹਾਂ ‘ਚ ਉੱਤਰ ਪ੍ਰਦੇਸ਼ ਦੇ 75 ਜਿਲ੍ਹਿਆਂ ‘ਚੋਂ 50 ਜਿਲ੍ਹੇ, ਉੜੀਸਾ ਦੇ 30 ਚੋਂ 27,ਆਂਧਰਾ ਪ੍ਰਦੇਸ਼ ਦੇ 13 ‘ਚੋਂ 10,ਕਰਨਾਟਕ ਦੇ 30 ‘ਚੋਂ 27,ਛੱਤੀਸਗੜ ਦੇ 27 ‘ਚੋਂ 25,ਝਾਰਖੰਡ ਦੇ 24 ਚੋਂ 22, ਤੇਲੰਗਾਨਾ ਦੇ 10 ‘ਚੋਂ 7, ਮੱਧ ਪ੍ਰਦੇਸ਼ ਦੇ 51 ‘ਚੋਂ 46, ਮਹਾਂਰਾਸ਼ਟਰ ਦੇ 36 ‘ਚੋਂ 21 ਤੇ ਰਾਜਸਥਾਨ ਦੇ 33 ‘ਚੋਂ 19 ਜਿਲ੍ਹੇ ਪਾਣੀ ਦੇ ਗੰਭੀਰ ਸੰਕਟ ‘ਚ ਸਨ । ਮਹਾਂਰਾਸਟਰ ਸੂਬੇ ‘ਚ ਮਰਾਠਵਾੜਾ ਬੁਰੀ ਤਰ੍ਹਾਂ ਪ੍ਰਭਾਵਿਤ ਸੀ ਤੇ ਲੋਕ ਬੂੰਦ ਬੂੰਦ ਪਾਣੀ ਲਈ ਤਰਸ ਰਹੇ ਸਨ ਪਾਣੀ ਦੀ ਰਾਖੀ ਕਰਦੇ ਲੋਕਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਨਸ਼ਰ ਹੋਈਆਂ ਸਨ ਉਨ੍ਹਾਂ ਨੂੰ ਦੇਖ ਕੇ ਲੱਗਦਾ ਸੀ ਜੇ ਮੌਕਾ ਸੰਭਾਲਿਆ ਹੁੰਦਾ ਤਾਂ ਸ਼ਾਇਦ ਇਹ ਨੌਬਤ ਨਾ ਹੀ ਆਉਂਦੀ ਜਿਸ ਹਿਸਾਬ ਨਾਲ ਅਜੋਕੇ ਹਾਲਾਤ ਉੱਭਰ ਰਹੇ ਹਨ ਤਾਂ ਭਵਿੱਖ ‘ਚ ਹੋਰ ਵੀ ਗੰਭੀਰ ਸਥਿਤੀ ਹੋਣੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।
ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ ਆਲਮੀ ਤਪਸ਼ ਦੇ ਵਧਦੇ ਵਰਤਾਰੇ ਨੂੰ ਰੋਕਣ ਲਈ ਸਵਾਰਥੀ ਹਿੱਤਾਂ ਨੂੰ ਤਿਆਗ ਦੇਣਾ ਚਾਹੀਦਾ ਹੈ ਲੋਕਾਈ ਨੂੰ ਇਸ ਨਾਲ ਜੁੜੇ ਸੰਭਾਵੀ ਖਤਰਿਆਂ ਨੂੰ ਹੁਣ ਤਾਂ ਭਾਂਪ ਲੈਣਾ ਚਾਹੀਦਾ ਹੈ ਕਿ ਕੁਦਰਤ ਨਾਲ ਕੀਤੀ ਛੇੜਛਾੜ ਕਿਸ ਕਦਰ ਮਹਿੰਗੀ ਪੈ ਸਕਦੀ ਹੈ ਉਸਨੂੰ ਕੁਦਰਤ ਨੇ ਆਪ ਵੀ ਬਹੁਤ ਵਾਰ ਸਮਝਾ ਦਿੱਤਾ ਹੈ ਕੁਦਰਤ ਹਰ ਰੋਜ ਚਿਤਾਵਨੀ ਤੇ ਚਿਤਾਵਨੀ ਦੇ ਰਹੀ ਹੈ ਪਰ ਮਨੁੱਖ ਅਣਗਹਿਲੀ ਵਸ ਉਸਨੂੰ ਅਣਗੌਲਿਆ ਕਰ ਰਿਹਾ ਹੈ ਇਹੀ ਲਾਪਰਵਾਹੀ ਉਸਨੂੰ ਵਿਨਾਸ਼ ਵੱਲ ਲੈ ਕੇ ਜਾ ਰਹੀ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।