ਇੱਕ ਵਾਰ ਫਿਰ ਡੇਂਗੂ ਦੀ ਚਰਚਾ ਜ਼ੋਰਾਂ ’ਤੇ ਹੈ ਪਲੇਟਲੈਟਸ ਘਟਣ ਨਾਲ ਮੌਤਾਂ ਵੀ ਹੋ ਰਹੀਆਂ ਹਨ ਹਸਪਤਾਲਾਂ ’ਚ ਮਰੀਜਾਂ ਦੀ ਭਰਮਾਰ ਹੈ ਜ਼ਮਾਨਾ ਤਰੱਕੀ ਕਰ ਰਿਹਾ ਹੈ, ਵਿਕਾਸ ਰਫਤਾਰ ਫੜ੍ਹ ਰਿਹਾ ਹੈ ਪਰ ਇਸ ਵਿੱਚੋਂ ਤੰਦਰੁਸਤੀ ਗਾਇਬ ਹੁੰਦੀ ਜਾ ਰਹੀ ਹੈ ਸਿਹਤ ਸਬੰਧੀ ਸਰਕਾਰੀ ਬਜਟਾਂ ’ਚ ਰੋਗ ਦੀ ਪਛਾਣ ਤੇ ਇਲਾਜ ਪ੍ਰਬੰਧਾਂ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਭਰ ਦਿੱਤੀਆਂ ਜਾਣਗੀਆਂ ਦਵਾਈਆਂ ਦੀ ਕਮੀ ਨਹੀਂ ਰਹੇਗੀ, ਦਵਾਈਆਂ ਸਸਤੀਆਂ ਮਿਲਣੀਆਂ ਆਦਿ ਫੈਸਲੇ ਲਾਗੂ ਵੀ ਹੋ ਰਹੇ ਹਨ ਸਿਹਤ ਲਈ ਬੀਮਾ ਵੀ ਹੋ ਰਿਹਾ ਹੈ ਮੁਫ਼ਤ ਇਲਾਜ ਦੀ ਸਹੂਲਤ ਵਧ ਰਹੀ ਹੈ ਇਹ ਕਦਮ ਜ਼ਰੂਰੀ ਵੀ ਹਨ ਤੇ ਚੰਗੇ ਵੀ ਹਨ ਪਰ ਤੰਦਰੁਸਤੀ ਨੂੰ ਖੋਰਾ ਕਿੱਥੋਂ ਲੱਗਣਾ ਸ਼ੁਰੂ ਹੋਇਆ ਹੈ ਇਸ ਬਿੰਦੂ ’ਤੇ ਅਜੇ ਲੋੜੀਂਦੀ ਚਰਚਾ ਦਾ ਵਿਸ਼ਾ ਨਹੀਂ ਹੋ ਰਹੀ। (Dengue)
ਇਹ ਵੀ ਪੜ੍ਹੋ : ਦੁਕਾਨਾਂ ਨੂੰ ਲੱਗੀ ਐਨੀ ਭਿਆਨਕ ਅੱਗ ਕਿ ਸਭ ਕੁਝ ਸੜ ਕੇ ਹੋਇਆ ਸੁਆਹ
ਕਿ ਜੀਵਨਸ਼ੈਲੀ ’ਚ ਕਿਹੜੇ ਬਦਲਵਾਂ ਕਰਕੇ ਮਨੁੱਖ ਰੋਗਾਂ ’ਚ ਘਿਰਦਾ ਜਾ ਰਿਹਾ ਹੈ, ਉਸ ਬਦਲਾਅ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਅਸਲ ’ਚ ਮਨੁੱਖ ਦੇ ਖਾਣ-ਪੀਣ ਦੇ ਨਾਲ-ਨਾਲ , ਸਰੀਰਕ ਕੰਮਕਾਜ ’ਚ ਵੀ ਤਬਦੀਲੀ ਆਈ ਹੈ ਜਿਸ ਨੇ ਮਨੱੁਖੀ ਸਰੀਰ ’ਚ ਰੋਗ ਪ੍ਰਤੀਰੋਧਕ ਸ਼ਕਤੀ ਘਟਾ ਦਿੱਤੀ ਹੈ ਮਨੁੱਖ ਕੁਦਰਤੀ ਅਸੂਲਾਂ ਜਿਵੇਂ ਕਿ ਗਰਮੀ-ਸਰਦੀ ਸਹਿਣ ਤੋਂ ਵੀ ਦੂਰ ਹੋ ਗਿਆ ਹੈ ਸਰੀਰ ਦੇ ਠੰਢ ਤੇ ਗਰਮੀ ਸਹਿਣ ਨਾਲ ਤੰਦਰੁਸਤੀ ਦਾ ਵੀ ਸਬੰਧ ਸੀ ਇਸ ਬਹੁਤ ਜ਼ਿਆਦਾ ਤਬਦੀਲੀ ਨੇ ਮਨੁੱਖ ਨੂੰ ਮਸ਼ੀਨੀ ਬਣਾ ਦਿੱਤਾ ਹੈ ਮਨੁੱਖ ਮਸ਼ੀਨਾਂ ਦੇ ਵੱਸ ਪੈ ਕੇ ਮਸ਼ੀਨਾਂ ਦੇ ਸਹਾਰੇ ਹੀ ਰਹਿ ਗਿਆ ਹੈ ਪੁਰਾਤਨ ਖੁਰਾਕਾਂ ਛੋਲੇ, ਬਾਜਰਾ, ਮੱਕੀ ਸਿਹਤ ਦਾ ਖਜ਼ਾਨਾ ਸਨ ਜਿਸ ਨੂੰ ਅੱਜ ਦੀ ਨਵੀਂ ਪੀੜ੍ਹੀ ਪੱਛੜੇਪਣ ਦੀ ਨਿਸ਼ਾਨੀ ਮੰਨ ਕੇ ਫਾਸਟ ਫੂਡ ’ਤੇ ਬਹੁਤ ਜ਼ਿਆਦਾ ਨਿਰਭਰ ਹੋ ਗਈ ਹੈ। (Dengue)
ਦਲੀਆ ਅਤੇ ਖਿਚੜੀ ਜੋ ਕਦੇ ਰੋਜ਼ਾਨਾ ਦੀ ਖੁਰਾਕ ਦਾ ਅੰਗ ਸਨ, ਉਨ੍ਹਾਂ ਨੂੰ ਅੱਜ ਬਿਮਾਰਾਂ ਦਾ ਖਾਣਾ ਹੀ ਮੰਨਿਆ ਜਾਂਦਾ ਹੈ ਦਲੀਲ ਬੜੀ ਵਜ਼ਨਦਾਰ ਹੈ ਕਿ ਜੇਕਰ ਦਲੀਆ ਤੇ ਖਿੱਚੜੀ ਮਰੀਜ਼ ਨੂੰ ਠੀਕ ਕਰਨ ’ਚ ਮੱਦਦ ਕਰ ਸਕਦੇ ਹਨ ਤਾਂ ਤੰਦਰੁਸਤ ਵਿਅਕਤੀ ਖਾਵੇ ਤਾਂ ਉਸ ਨੂੰ ਰੋਗ ਹੀ ਘੱਟ ਲੱਗੇਗਾ ਪ੍ਰਦੂਸ਼ਣ ਲਈ ਵੀ ਆਧੁਨਿਕ ਜੀਵਨਸ਼ੈਲੀ ਤੇ ਲਾਪਰਵਾਹੀ ਹੀ ਜਿੰਮੇਵਾਰ ਹੈ ਸਿੰਗਲ ਯੂਜ ਪਲਾਸਟਿਕ ਦੀ ਅੰਨ੍ਹੇਵਾਹ ਵਰਤੋਂ ਨੇ ਵਾਤਾਵਰਨ ਨੂੰ ਪ੍ਰਦੂਸ਼ਿਤ ਕੀਤਾ ਹੈ ਪੁਰਾਣੇ ਸਮੇਂ ’ਚ ਲੋਕ ਕੱਪੜੇ ਦੇ ਝੋਲੇ ਹੀ ਵਰਤਦੇ ਸਨ ਪ੍ਰਦੂਸ਼ਣ ’ਚ ਵਾਧੇ ਨਾਲ ਬਿਮਾਰੀਆਂ ਵਧੀਆਂ ਹਨ ਰੋਗ ਨੂੰ ਠੀਕ ਨਾਲੋਂ ਜ਼ਿਆਦਾ ਜ਼ਰੂਰੀ ਹੈ ਰੋਗ ਦੇ ਕਾਰਨਾਂ ਨੂੰ ਦੂਰ ਕੀਤਾ ਜਾਵੇ ਮਨੁੱਖ ਦੀ ਜੀਵਨਸ਼ੈਲੀ ’ਚ ਆਏ ਵਿਗਾੜਾਂ ਨੂੰ ਦੂਰ ਕੀਤਾ ਜਾਵੇ ਤਾਂ ਤੰਦਰੁਸਤੀ ਯਕੀਨੀ ਹੈ। (Dengue)