ਅਮਰੀਕਾ ’ਚ ਫਿਰ ਗੋਲੀਬਾਰੀ, 22 ਜਣਿਆਂ ਦੀ ਮੌਤ

Aam Aadmi Party

ਕਾਨੂੰਨ ਸਖ਼ਤ, ਫਿਰ ਵੀ ਘਟਨਾਵਾਂ ਦਾ ਦੌਰ ਜਾਰੀ | America

ਵਾਸ਼ਿੰਗਟਨ (ਏਜੰਸੀ)। ਅਮਰੀਕਾ (America) ਦੇ ਮੇਨ ਦੇ ਲੇਵਿਸਟਨ ’ਚ ਗੋਲੀਬਾਰੀ ਦੀਆਂ ਘਟਨਾਵਾਂ ’ਚ ਮਰਨ ਵਾਲਿਆਂ ਦੀ ਗਿਣਤੀ 22 ਹੋ ਗਈ ਹੈ। ਫੌਕਸ ਨਿਊਜ ਨੇ ਇਕ ਸੂਤਰ ਦੇ ਹਵਾਲੇ ਨਾਲ ਇਹ ਖਬਰ ਦਿੱਤੀ ਹੈ। ਬੁੱਧਵਾਰ ਦੇਰ ਰਾਤ ਰਿਪੋਰਟਾਂ ਨੇ ਕਿਹਾ ਕਿ ਸ਼ੱਕੀ ਹਿਰਾਸਤ ਵਿੱਚ ਹੋ ਸਕਦਾ ਹੈ। ਮੇਨ ਸਟੇਟ ਪੁਲਿਸ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ ਅਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸਨ (ਐਫਬੀਆਈ) ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਬਲਾਂ ਦੀ ਸਹਾਇਤਾ ਕਰ ਰਹੀ ਹੈ।

ਬਾਈਡੇਨ ਨੇ ਲੇਵਿਸਟਨ ਗੋਲੀਬਾਰੀ ਬਾਰੇ ਮੇਨ ਦੇ ਗਵਰਨਰ ਨਾਲ ਕੀਤੀ ਗੱਲਬਾਤ | America

ਯੂਐਸ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਲੇਵਿਸਟਨ ਸਹਿਰ ਵਿੱਚ ਸਮੂਹਿਕ ਗੋਲੀਬਾਰੀ ਬਾਰੇ ਮੇਨ ਦੀ ਗਵਰਨਰ ਜੈਨੇਟ ਮਿਲਜ ਅਤੇ ਰਾਜ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰਾਂ ਨਾਲ ਟੈਲੀਫੋਨ ਦੁਆਰਾ ਗੱਲ ਕੀਤੀ ਹੈ। ਗੋਲੀਬਾਰੀ ‘ਚ ਘੱਟੋ-ਘੱਟ 22 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਵ੍ਹਾਈਟ ਹਾਊਸ ਨੇ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ ਹੈ। ਵ੍ਹਾਈਟ ਹਾਊਸ ਨੇ ਬੁੱਧਵਾਰ ਦੇਰ ਰਾਤ ਕਿਹਾ, “ਰਾਸ਼ਟਰਪਤੀ ਨੇ ਮੇਨ ਦੇ ਗਵਰਨਰ ਜੈਨੇਟ ਮਿਲਸ, ਸੈਨੇਟਰ ਐਂਗਸ ਕਿੰਗ ਅਤੇ ਸੂਜਨ ਕੋਲਿਨਜ ਅਤੇ ਕਾਂਗਰਸਮੈਨ ਜੇਰੇਡ ਗੋਲਡਨ ਨਾਲ ਲੇਵਿਸਟਨ, ਮੇਨ ਵਿੱਚ ਹੋਈ ਗੋਲੀਬਾਰੀ ਬਾਰੇ ਨਿੱਜੀ ਤੌਰ ’ਤੇ ਫੋਨ ਰਾਹੀਂ ਗੱਲ ਕੀਤੀ ਅਤੇ ਅਸੀਂ ਇਸ ਭਿਆਨਕ ਹਮਲੇ ਤੋਂ ਪੂਰੀ ਤਰ੍ਹਾਂ ਜਾਣੂ ਹਾਂ। ਸੰਘੀ ਸਹਾਇਤਾ ਦੀ ਪੇਸ਼ਕਸ਼ ਕੀਤੀ।

ਅਮਰੀਕਾ ਵਿਚ ਗੋਲੀਬਾਰੀ ਕਿਉਂ ਹੁੰਦੀ ਹੈ?

ਅਮਰੀਕਾ ਵਿੱਚ ਜਦੋਂ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਇੱਕ ਵਾਰ ਫਿਰ ਵਿਵਾਦਤ ਮੁੱਦਾ ਚਰਚਾ ਵਿੱਚ ਆ ਜਾਂਦਾ ਹੈ। ਇਹ ਅਮਰੀਕਾ ਵਿੱਚ ਬੰਦੂਕਾਂ ਦੀ ਖੁੱਲ੍ਹੀ ਵਿਕਰੀ ਹੈ। ਇਸ ਮੁੱਦੇ ’ਤੇ ਸੀਐੱਨਐੱਨ ਦੀ ਰਿਪੋਰਟ ਦੱਸਦੀ ਹੈ ਕਿ ਅਮਰੀਕਾ ’ਚ ਬੰਦੂਕ ਖਰੀਦਣਾ ਕੋਈ ਔਖਾ ਕੰਮ ਕਿਉਂ ਨਹੀਂ ਹੈ। ਇੱਥੇ ਸੈਂਕੜੇ ਸਟੋਰ ਖੁੱਲ੍ਹੇ ਹਨ ਜਿੱਥੇ ਬੰਦੂਕਾਂ ਵੇਚੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਵਾਲਮਾਰਟ ਵਰਗੇ ਵੱਡੇ ਸਾਪਿੰਗ ਆਊਟਲੇਟ ਦੇ ਨਾਲ-ਨਾਲ ਛੋਟੀਆਂ ਦੁਕਾਨਾਂ ਵੀ ਸ਼ਾਮਲ ਹਨ। ਇਹ ਅਜੀਬ ਲੱਗ ਸਕਦਾ ਹੈ, ਪਰ ਹਰ ਹਫ਼ਤੇ ਦੇ ਅੰਤ ਵਿੱਚ ਪੂਰੇ ਅਮਰੀਕਾ ਵਿੱਚ ਬੰਦੂਕ ਦੇ ਸ਼ੋਅ ਹੁੰਦੇ ਹਨ।

ਅਮਰੀਕਾ ਵਿੱਚ ਕਿਵੇਂ ਮਿਲਦਾ ਹੈ ਲਾਇਸੰਸ?

ਅਮਰੀਕਾ ’ਚ ਆਮ ਲੋਕ ਵੀ ਬਾਕਾਇਦਾ ਆਪਣੇ ਗੁਆਂਢੀਆਂ ਜਾਂ ਪਰਿਵਾਰਕ ਮੈਂਬਰਾਂ ਤੋਂ ਬੰਦੂਕਾਂ ਖਰੀਦਦੇ ਹਨ। ਹਥਿਆਰਾਂ ਦੇ ਇਸ ਖੁੱਲ੍ਹੇ ਸੌਦੇ ਦੀ ਕੋਈ ਜਾਂਚ ਨਹੀਂ ਹੋਈ। ਜਾਂਚ ਉਦੋਂ ਹੀ ਕੀਤੀ ਜਾਂਦੀ ਹੈ ਜਦੋਂ ਬੰਦੂਕ ਕਿਸੇ ਸਟੋਰ ਤੋਂ ਖਰੀਦੀ ਜਾਂਦੀ ਹੈ। ਦੁਕਾਨਦਾਰ ਤੋਂ ਖਰੀਦਦਾਰ ਦੇ ਪਿਛੋਕੜ ਬਾਰੇ ਪੁੱਛਿਆ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਸਿਰਫ ਇੱਕ ਫਾਰਮ ਭਰਨਾ ਹੋਵੇਗਾ। ਇਸ ਵਿੱਚ ਖਰੀਦਦਾਰ ਨੂੰ ਆਪਣਾ ਨਾਂਅ, ਪਤਾ, ਜਨਮ ਮਿਤੀ ਅਤੇ ਨਾਗਰਿਕਤਾ ਬਾਰੇ ਜਾਣਕਾਰੀ ਦੇਣੀ ਹੋਵੇਗੀ। ਹਰ ਅਮਰੀਕੀ ਨਾਗਰਿਕ ਕੋਲ ਇੱਕ ਸਮਾਜਿਕ ਸੁਰੱਖਿਆ ਨੰਬਰ ਹੁੰਦਾ ਹੈ। ਇਸ ਨੂੰ ਫਾਰਮ ’ਚ ਵਿਕਲਪ ਦੇ ਤੌਰ ’ਤੇ ਰੱਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਇਸ ਨੂੰ ਭਰਦੇ ਹੋ ਜਾਂ ਨਹੀਂ ਇਹ ਤੁਹਾਡੀ ਮਰਜੀ ਹੈ।

ਕੁਝ ਸਵਾਲਾਂ ਦੇ ਜਵਾਬ ਵੀ ਫਾਰਮ ਵਿੱਚ ਲਿਖਣੇ ਪੈਂਦੇ ਹਨ ਜੋ ਕੁਝ ਇਸ ਤਰ੍ਹਾਂ ਹਨ…

  • ਕੀ ਤੁਹਾਨੂੰ ਕਦੇ ਕਿਸੇ ਵੱਡੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੈ?
  • ਕੀ ਤੁਹਾਨੂੰ ਘਰੇਲੂ ਹਿੰਸਾ ਦੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੈ?
  • ਕੀ ਤੁਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਵਿਅਕਤੀ ਹੋ?
  • ਕੀ ਤੁਸੀਂ ਮਾਰਿਜੁਆਨਾ, ਉਤੇਜਕ, ਨਸ਼ੀਲੇ ਪਦਾਰਥਾਂ ਜਾਂ ਹੋਰ ਨਸ਼ਾ ਕਰਨ ਵਾਲੇ ਪਦਾਰਥਾਂ ਦੇ ਆਦੀ ਹੋ?
  • ਕੀ ਤੁਸੀਂ ਕਾਨੂੰਨੀ ਭਗੌੜੇ ਹੋ?
  • ਕੀ ਤੁਸੀਂ ਕਦੇ ਪਾਗਲਖਾਨੇ ਵਿੱਚ ਰਹੇ ਹੋ?

ਪਹਿਲੀ ਨਵੰਬਰ ਨੂੰ ਹੋਣ ਜਾ ਰਹੀ ਐ ਡਿਬੇਟ, ਮੁੱਖ ਮੰਤਰੀ ਨੇ ਪੋਸਟ ਕਰਕੇ ਡਿਬੇਟ ਦਾ ਦੱਸਿਆ ਨਾਂਅ