ਬਰਨਾਲਾ ਪੁਲਿਸ ਵੱਲੋਂ ਹੌਲਦਾਰ ਦੇ ਕਤਲ ’ਚ ਲੋੜੀਂਦੇ ਸਾਰੇ ਦੋਸ਼ੀ ਗ੍ਰਿਫਤਾਰ
- ਮਿ੍ਤਕ ਦਰਸ਼ਨ ਸਿੰਘ ਦੇ ਪਰਿਵਾਰ ਨੂੰ ਹਰ ਸੰਭਵ ਮੱਦਦ ਕਰਾਂਗੇ : ਐਸ.ਐਸ.ਪੀ.
(ਗੁਰਪ੍ਰੀਤ ਸਿੰਘ) ਬਰਨਾਲਾ। ਐਤਵਾਰ ਦੀ ਰਾਤ ਕਥਿਤ ਤੌਰ ‘ਤੇ ਕਬੱਡੀ ਖਿਡਾਰੀਆਂ ਵੱਲੋਂ ਕਤਲ ਕੀਤੇ ਬਰਨਾਲਾ ਪੁਲਿਸ ਦੇ ਹੌਲਦਾਰ ਦਰਸ਼ਨ ਸਿੰਘ ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਸਾਰੇ ਕਥਿਤ ਦੋਸ਼ੀ ਗਿ੍ਰਫ਼ਤਾਰ ਕਰ ਲਏ ਹਨ। ਪੁਲਿਸ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਇੱਕ ਕਥਿਤ ਦੋਸ਼ੀ ਪਰਮਜੀਤ ਸਿੰਘ ਪੰਮਾ ਨੂੰ ਤਾਂ ਪੁਲਿਸ ਨੇ ਮੁਕਾਬਲੇ ਵਿੱਚ ਗਿ੍ਰਫ਼ਤਾਰ ਕੀਤਾ ਅਤੇ ਉਸ ਕੋਲੋਂ ਹਥਿਆਰ ਤੇ ਗੋਲੀ ਸਿੱਕਾ ਵੀ ਬਰਾਮਦ ਹੋਇਆ ਹੈ। (Barnala Muder News)
24 ਘੰਟਿਆਂ ਦੇ ਅੰਦਰ ਕਾਤਲ ਕੀਤੇ ਗ੍ਰਿਫਤਾਰ
ਅੱਜ ਸੱਦੀ ਪ੍ਰੈਸ ਕਾਨਫਰੰਸ ਵਿੱਚ ਜ਼ਿਲਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ 22 ਅਕਤੂਬਰ ਦੀ ਵਾਪਰੀ ਘਟਨਾ ਜਿਸ ਵਿੱਚ ਬਰਨਾਲਾ ਪੁਲਿਸ ਦੇ ਹੌਲਦਾਰ ਦਰਸ਼ਨ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਪੁਲਿਸ ਨੇ ਇਸ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕਰਦਿਆਂ 24 ਘੰਟਿਆਂ ਦੇ ਅੰਦਰ ਅੰਦਰ ਇਸ ਮਾਮਲੇ ਵਿੱਚ ਨਾਮਜ਼ਦ ਗੁਰਮੀਤ ਸਿੰਘ ਮੀਤਾ, ਵਜੀਰ ਸਿੰਘ ਅਤੇ ਜਗਰਾਜ ਸਿੰਘ ਨੂੰ ਤਾਂ ਗਿ੍ਰਫ਼ਤਾਰ ਕਰ ਲਿਆ ਸੀ ਪਰ ਪਰਮਜੀਤ ਸਿੰਘ ਪੰਮਾ ਨਾਮਕ ਕਥਿਤ ਦੋਸ਼ੀ ਪੁਲਿਸ ਦੀ ਪਕੜ ਤੋਂ ਬਾਹਰ ਸੀ।
ਇਹ ਵੀ ਪੜ੍ਹੋ : ਮੋਗਾ ਕਬੱਡੀ ਖਿਡਾਰੀ ’ਤੇ ਫਾਇਰਿੰਗ ਕਰਨ ਵਾਲੇ ਗ੍ਰਿਫਤਾਰ
ਉਨਾਂ ਦੱਸਿਆ ਕਿ ਪੁਲਿਸ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਚੌਕਸ ਸੀ ਅਤੇ ਪੁਲਿਸ ਪਾਰਟੀ ਨੇ ਥਾਣਾ ਧਨੌਲਾ ਵਿਖੇ ਨਾਕਾ ਲਾਇਆ ਹੋਇਆ ਸੀ ਕਿ ਬਰਨਾਲਾ ਵਾਲੇ ਪਾਸਿਓਂ ਇੱਕ ਆਲਟੋ ਕਾਰ ਸ਼ੱਕੀ ਆਉਂਦੀ ਦਿਖੀ ਤਾਂ ਪੁਲਿਸ ਨੇ ਜਦੋਂ ਚਾਲਕ ਨੂੰ ਗੱਡੀ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਇਕਦਮ ਗੱਡੀ ਖਤਾਨਾ ਵੱਲ ਮੋੜ ਕੇ ਪੁਲਿਸ ਪਾਰਟੀ ਵੱਲ ਫਾਇਰ ਕਰ ਦਿੱਤਾ। ਪੁਲਿਸ ਨੇ ਉਸ ਤੇ ਜਵਾਬੀ ਫਾਇਰ ਕਰ ਦਿੱਤਾ ਅਤੇ ਉਹ ਜ਼ਖਮੀ ਹੋ ਗਿਆ ਅਤੇ ਉਸ ਨੂੰ ਕਾਬੂ ਕਰ ਲਿਆ। ਜ਼ਖਮੀ ਹਾਲਤ ਵਿੱਚ ਉਸ ਨੂੰ ਬਰਨਾਲਾ ਦੇ ਸਿਵਲ ਹਸਪਸਤਾਲ ਵਿੱਚ ਭਰਤੀ ਕਰਵਾਇਆ। ਪੁੱਛ ਗਿੱਛ ਤੋਂ ਬਾਅਦ ਪਤਾ ਲੱਗਿਆ ਕਿ ਇਹ ਜ਼ਖਮੀ ਹੋਇਆ ਸਖਸ਼ ਪਰਮਜੀਤ ਸਿੰਘ ਪੰਮਾ ਸੀ ਜਿਹੜਾ ਪੁਲਿਸ ਨੂੰ ਹੌਲਦਾਰ ਦਰਸ਼ਨ ਸਿੰਘ ਦੇ ਕਤਲ ਮਾਮਲੇ ਵਿੱਚ ਲੋੜੀਂਦਾ ਸੀ। ਪੁਲਿਸ ਅਨੁਸਾਰ ਉਸ ਕੋਲੋਂ ਇੱਕ ਦੇਸੀ ਪਿਸਤੌਲ 315 ਬੋਰ, ਦੋ ਕਾਰਤੂਸ 315 ਬੋਰ, ਆਲਟੋ ਕਾਰ ਤੇ ਇੱਕ ਮੋਟਰ ਸਾਇਕਲ ਬਰਾਮਦ ਕੀਤਾ ਹੈ। (Barnala Muder News)
ਪੁਲਿਸ ਵਿਭਾਗ ਮਰਹੂਮ ਦਰਸ਼ਨ ਸਿੰਘ ਦੇ ਪਰਿਵਾਰ ਦੀ ਹਰ ਸੰਭਵ ਮੱਦਦ ਕਰੇਗਾ : ਮਲਿਕ
ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਦਰਸ਼ਨ ਸਿੰਘ ਬਹੁਤ ਹੀ ਕਾਬਲ ਇਨਸਾਨ ਸਨ ਅਤੇ ਉਨਾਂ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੀਤੀ ਹੈ। ਪੁਲਿਸ ਵਿਭਾਗ ਵੀ ਦਰਸ਼ਨ ਸਿੰਘ ਦੇ ਪਰਿਵਾਰ ਦੀ ਹਰ ਸੰਭਵ ਮੱਦਦ ਕਰੇਗਾ। ਜੇਕਰ ਪਰਿਵਾਰ ਦੇ ਕਿਸੇ ਬੱਚੇ ਨੂੰ ਸਰਕਾਰੀ ਨੌਕਰੀ ਦੇਣ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 1 ਕਰੋੜ ਅਤੇ ਇੱਕ 1 ਕਰੋੜ ਇੱਕ ਨਿੱਜੀ ਬੈਂਕ ਵੱਲੋਂ ਪਰਿਵਾਰ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ।