(ਐੱਮ ਕੇ ਸਾਇਨਾ) ਮੋਹਾਲੀ। ਮੁਹਾਲੀ ਤੇ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਸੈਨ ਫਰਾਂਸਿਸਕੋ ਲਈ ਉਡਾਣਾਂ ਸ਼ੁਰੂ ਹੋਣਗੀਆਂ, ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਉਨ੍ਹਾਂ ਨੇ ਲੁਧਿਆਣਾ ਵਿੱਚ ਟਾਟਾ ਸਟੀਲ ਪਲਾਂਟ ਦੇ ਉਦਘਾਟਨ ਮੌਕੇ ਬੋਲਦਿਆਂ ਕਿਹਾ ਕਿ ਇੱਕ ਹੋਰ ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਏਅਰ ਇੰਡੀਆ ਵੀ ਟਾਟਾ ਦੀ ਕੰਪਨੀ ਬਣ ਗਈ ਹੈ ਤੇ ਇਸ ਦਾ ਨਾਂਅ ਟਾਟਾ ਸਕਾਈ ਹੋਵੇਗਾ। (Mohali Flights)
ਇਹ ਵੀ ਪੜ੍ਹੋ : ਮਾਨਸਾ ਦੇ ਮਨਦੀਪ ਸਿੰਘ ਨੂੰ ਮਿਲੀ ਛੇਵੀਂ ਸਰਕਾਰੀ ਨੌਕਰੀ
ਸੀਐਮ ਮਾਨ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਇਸ ਬਾਰੇ ਗੱਲ ਕਰ ਚੁੱਕੇ ਹਾਂ ਕਿ ਜਿਵੇਂ ਹੀ ਤੁਸੀਂ ਟਾਟਾ ਸਕਾਈ ਦੀਆਂ ਉਡਾਣਾਂ ਸੁਰੂ ਕਰੋ, ਸਭ ਤੋਂ ਪਹਿਲਾਂ ਮੁਹਾਲੀ ਤੇ ਸ੍ਰੀ ਅੰਮ੍ਰ੍ਰਿਤਸਰ ਸਾਹਿਬ ਤੋਂ ਟੋਰਾਂਟੋ ਤੇ ਸੈਨ ਫਰਾਂਸਿਸਕੋ ਲਈ ਉਡਾਣਾਂ ਸੁਰੂ ਕਰੋ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਲਗਭਗ 57,000 ਕਰੋੜ ਰੁਪਏ ਦਾ ਨਿਵੇਸ ਆਇਆ ਹੈ। ਇਸ ਨਾਲ ਲਗਭਗ 2,98,000 ਨੌਜਵਾਨਾਂ ਨੂੰ ਰੁਜਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਮੈਂ ਕਿਸੇ ਐਮਓਯੂ ਦੀ ਗੱਲ ਨਹੀਂ ਕਰ ਰਿਹਾ। ਸਾਡੇ ਐਮਓਯੂ ‘ਤੇ ਨਹੀਂ ਸਗੋਂ ਦਿਲ ਤੋਂ ਸਾਈਨ ਹੁੰਦੇ ਹਨ।