ਕਾਂਗਰਸ ਤੇ ਆਪ ਵਿਧਾਇਕ ਹੋਏ ਆਹਮੋ ਸਾਹਮਣੇ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਦੋ ਰੋਜ਼ਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਜਲਾਸ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਮਰਹੂਮ ਸੀਨੀਅਰ ਸਿਆਸਤਦਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸ਼ਰਧਾਂਜਲੀ ਭੇਂਟ ਕਰਨ ਅਤੇ ਮੌਨ ਧਾਰਨ ਕਰਨ ਤੋਂ ਬਾਅਦ ਸੈਸ਼ਨ ਸ਼ੁਰੂ ਹੋਇਆ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੈਸ਼ਨ ਦੀ ਵੈਧਤਾ ‘ਤੇ ਸਵਾਲ ਉਠਾਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਇਸ ’ਤੇ ਭੜਕ ਗਏ ਅਤੇ ਉਨਾਂ ਕਿਹਾ ਕਿਹਾ ਸੈਸ਼ਨ ਪੂਰੀ ਤਰਾਂ ਲੀਗਲ ਹੈ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਰਾਜਪਾਲ ਦੀ ਕਾਨੂੰਨੀ ਤੇ ਗੈਰ ਕਾਨੂੰਨੀ ਚਿੱਠੀ ਦੇ ਖਿਲਾਫ ਸਰਕਾਰ ਸੁਪਰੀਮ ਕੋਰਟ ਦਾ ਰੁਖ ਕਰੇਗੀ। ਇਸ ਦੌਰਾਨ ਕਾਂਗਰਸ ਤੇ ਆਪ ਵਿਧਾਇਕ ਹੋਏ ਆਹਮੋ ਸਾਹਮਣੇ ਹੋ ਗਏ ਤੇ ਰੌਲਾ ਰੱਪਾ ਜਿਆਦਾ ਵਧਣ ਕਾਰਨ ਸਦਨ ਦੀ ਕਾਰਵਾਈ ਅਣਮਿੱਥੇ ਲਈ ਮੁਲਵਤੀ ਕਰ ਦਿੱਤੀ ਗਈ ਤੇ ਸੈਸ਼ਨ ਨੂੰ ਇੱਕ ਦਿਨ ਪਹਿਲਾਂ ਹੀ ਖਤਮ ਕਰਨਾ ਪਿਆ।
ਮੁੱਖ ਮੰਤਰੀ ਮਾਨ ਦਾ ਐਲਾਨ
- 30 ਅਕਤੂਬਰ ਨੂੰ ਮੁੜ ਸੁਪਰੀਮ ਕੋਰਟ ਜਾਵਾਂਗੇ : ਮੁੱਖ ਮੰਤਰੀ
- ਇਹ ਸੈਸ਼ਨ ਪੂਰੀ ਤਰਾਂ ਨਾਲ ਲੀਗਲ
- ਨਵੰਬਰ ਦੇ ਪਹਿਲੇ ਹਫਤੇ ਮੁੜ ਸੈਸ਼ਨ ਸੱਦਾਂਗੇ
- ਮੈਂ ਮਨੀ ਬਿੱਲ ਬਾਰੇ ਕੇਂਦਰ ਸਰਕਾਰ ਨਾਲ ਵੀ ਗੱਲ ਕਰਾਂਗਾ
- ਸਾਇਦ ਰਾਜਪਾਲ ਨੂੰ ਲੱਗਦਾ ਹੈ ਪੰਜਾਬ ’ਚ ਗਵਰਨਰ ਰਾਜ ਹੈ















