ਤਿਉਹਾਰਾਂ ਦਾ ਸੀਜਨ ਆ ਗਿਆ ਹੈ ਭਾਰਤ ’ਚ ਇਨ੍ਹਾਂ ਤਿਉਹਾਰਾਂ ਦੌਰਾਨ ਹਰ ਕੋਈ ਨਵੀਂ ਚੀਜ਼ ਖਰੀਦਣਾ ਚਾਹੰਦਾ ਹੈ ਮਾਰਕਿਟ ’ਚ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਲਈ ਛੋਟਾਂ ਦਿੱਤੀਆਂ ਜਾਂਦੀਆਂ ਹਨ ਈ-ਕਾਮਰਸ ਕੰਪਨੀਆਂ ’ਚ ਗਾਹਕਾਂ ਨੂੰ ਆਕ੍ਰਸ਼ਿਤ ਕਰਨ ਲਈ ਆਕ੍ਰਸ਼ਿਤ ਆਫ਼ਰ ਛੋਟ ਗਿਫ਼ਟ ਆਦਿ ਦਿੱਤੇ ਜਾਂਦੇ ਹਨ , ਤਾਂ ਕਿ ਉਹ ਜ਼ਿਆਦਾ ਗਾਹਕਾਂ ਨੂੰ ਆਪਣੇ ਨਾਲ ਜੋੜ ਕੇ ਮੋਟਾ ਮੁਨਾਫ਼ਾ ਕਮਾ ਸਕਣ ਦੂਜੇ ਪਾਸੇ ਇਸ ਤਿਉਹਾਰੀ ਸੀਜਨ ਦੌਰਾਨ ਠੱਗ ਵੀ ਸਰਗਰਮ ਹੋ ਜਾਂਦੇ ਹਨ, ਜਿਸ ਨੂੰ ਕੰਪਿਊਟਰ ਦੀ ਭਾਸ਼ਾ ’ਚ ਹੈਕਰ ਜਾਂ ਘਪਲੇ ਕਰਨ ਵਾਲੇ ਕਹਿੰਦੇ ਹਨ, ਉਹ ਵੀ ਆਪਣੇ ਤਰੀਕੇ ਨਾਲ ਗਾਹਕਾਂ ਨੂੰ ਆਕਰਸ਼ਿਤ ਕਰਕੇ ਆਪਣੇ ਜਾਲ ’ਚ ਫਸਾਉਣ ਦੇ ਨਵੇਂ ਨਵੇਂ ਪੈਂਤਰੇ ਅਪਣਾ ਰਹੇ ਹਨ ਆਨਲਾਈਨ ਠੱਗੀ ਦੇ ਕੁਝ ਮਾਮਲਿਆਂ ’ਚ 60 ਫੀਸਦੀ ਮਾਮਲੇ ਇਨ੍ਹਾਂ ਤਿਉਹਾਰਾਂ ਦੇ ਦਿਨਾਂ ’ਚ ਹੰਦੇ ਹਨ। (Fraud)
ਇਹ ਵੀ ਪੜ੍ਹੋ : IND Vs BAN : ਵਿਰਾਟ ਕੋਹਲੀ ਦੇ ਛੱਕੇ ਨਾਲ ਜਿੱਤਿਆ ਭਾਰਤ, ਸੈਂਕੜਾ ਵੀ ਪੂਰਾ ਕੀਤਾ
ਕਿਉਂਕਿ ਈ-ਕਾਮਰਸ ਕੰਪਨੀਆਂ ਜਦੋਂ ਗਾਹਕਾਂ ਲਈ ਉਤਪਾਦ ’ਤੇ ਨਵੀਆਂ-ਨਵੀਆਂ ਸਕੀਮਾਂ ਅਤੇ ਵੱਡੀਆਂ-ਵੱਡੀਆਂ ਛੋਟਾਂ ਦਿੰਦੀਆਂ ਹਨ ਤਾਂ ਗਾਹਕ ਲਾਲਚ ’ਚ ਵਸਤੂ ਦੀ ਗੁਣਵੱਤਾ, ਕੰਪਨੀ ਦੀ ਅਸਲੀਅਤ ਦੀ ਪਰਵਾਹ ਕੀਤੇ ਬਿਨਾਂ ਵਸਤੂ ਖਰੀਦ ਲੈਂਦਾ ਹੈ ਇੱਕ ਤਾਂ ਅਜਿਹੀਆਂ ਕੰਪਨੀਆਂ ਗਾਹਕਾਂ ਨੂੰ ਸਮਾਂ ਹੀ ਐਨਾ ਘੱਟ ਦਿੰਦੀਆਂ ਹਨ ਕਿ ਜਿਵੇਂ ਆਫ਼ਰ ਕੇਵਲ ਪੰਜ ਮਿੰਟ ਲਈ ਹੈ ਜਿਸ ਨਾਲ ਗਾਹਕ ਕੋਲ ਵਸਤੂ ਦੀ ਗੁਣਵੱਤਾ ਅਤੇ ਕੰਪਨੀ ਸਹੀ ਹੈ ਜਾਂ ਧੋਖਾਧੜੀ ਵਾਲੇ ਹੈ ਅਜਿਹੀ ਜਾਣਕਾਰੀ ਲੈਣ ਦਾ ਸਮਾਂ ਹੀ ਨਹੀਂ ਹੁੰਦਾ ਅਤੇ ਜਲਦਬਾਜ਼ੀ ’ਚ ਗਾਹਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਕੁਝ ਘਪਲੇਬਾਜ਼ ਗਾਹਕਾਂ ਨੂੰ ਗਿ੍ਰਫ਼ਟ ਭਿਜਵਾਉਣ ਦਾ ਮੈਸੇਜ਼ਭੇਜਦੇ ਹਨ ਅਤੇ ਡਿਲੀਵਰੀ ਚਾਰਜ ਦੇ ਤੌਰ ’ਤੇ ਇੱਕ ਛੋਟੀ ਰਾਸ਼ੀ 50 ਜਾਂ 60 ਰੁਪਏ ਦੇਣ ਲਈ ਲਿੰਕ ਸ਼ੇਅਰ ਕਰਦੇ ਹਨ। (Fraud)
ਇਸਲਿੰਕ ਨੂੰ ਕਲਿੱਕ ਕਰਕੇ ਗਾਹਕ ਧੋਖੇਬਾਜ਼ ਦੇ ਜਾਲ ’ਚ ਫਸ ਜਾਂਦੇ ਹਨ ਅਤੇ ਮੋਟੀ ਰਕਮ ਗੁਆ ਬੈਠਦੇ ਹਨ ਇਸ ਤਰ੍ਹਾਂ ਦੇ ਲਿੰਕ ਮੇਲ ’ਤੇ ਵੀ ਭੇਜੇ ਜਾਂਦੇ ਹਨ ਧੋਖੇਬਾਜ਼ਾਂ ਕੋਲ ਹਥਕੰਡੇ ਬਹੁਤ ਹੁੰਦੇ ਹਨ ਪਰ ਗਾਹਕਾਂ ਨੂੰ ਇਨ੍ਹਾਂ ਹਥਕੰਡਿਆਂ ਨਾਲ ਸਮਝਦਾਰੀ ਨਾਲ ਬਚਣਾ ਹੋਵੇਗਾ ਉਤਪਾਦ ਦੀ ਗੁਣਵੱਤਾ ਨੂੰ ਪਰਖੋ, ਈ-ਕਾਮਰਸ ਕੰਪਨੀ ਨਵੀਂ ਹੈ ਜਾਂ ਪੁਰਾਣੀ ਹੈ ਇਹ ਵੀ ਜਾਂਚ ਲਓ ਕਈ ਵਾਰ ਪੁਰਾਣੀਆਂ ਕੰਪਨੀਆਂ ਦੇ ਵੀ ਨਕਲੀ ਉਤਪਾਦ ਹੋ ਸਕਦੇ ਹਨ ਕਿਉਂਕਿ ਕੰਪਨੀ ਕੋਲ ਹਜ਼ਾਰਾਂ ਗਾਹਕ ਹੁੰਦੇ ਹਨ ਅਜਿਹੇ ’ਚ ਇਹ ਕੰਪਨੀਆਂ ਵੀ ਕਈ ਵਾਰ ਹਰ ਉਤਪਾਦ ਦੀ ਜਾਂਚ ਨਹੀਂ ਕਰ ਸਕਦੀਆਂ, ਇਸ ਲਈ ਗਾਹਕ ਨੂੰ ਹੀ ਸਾਵਧਾਨੀ ਨਾਲ ਉਤਪਾਦ ਦੀ ਗੁਣਵੱਤਾ ਪਰਖਣੀ ਹੋਵੇਗੀ ਖਰੀਦਦਾਰੀ ਕਰਦੇ ਸਮੇਂ ਕਦੇ ਵੀ ਲਾਲਚ ’ਚ ਨਾ ਆਓ ਕਿਉਂਕਿ ਲਾਲਚ ਬੁਰੀ ਬਲਾ ਹੈ। (Fraud)