17 ਜ਼ਿਲ੍ਹਿਆਂ ਦੇ ਵਿੱਦਿਅਕ ਅਦਾਰਿਆਂ ’ਚ 21 ਅਕਤੂਬਰ ਨੂੰ ਰਹੇਗੀ ਛੁੱਟੀ

Holiday

ਹਿਸਾਰ (ਸੰਦੀਪ ਸ਼ੀਂਹਮਾਰ)। ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਵੱਲੋਂ ਕਰਵਾਈ ਜਾਣ ਵਾਲੀ ਗਰੁੱਪ-ਡੀ ਪ੍ਰੀਖਿਆ ਦੇ ਦਿਨ 21 ਅਕਤੂਬਰ ਨੂੰ ਹਰਿਆਣਾ ਦੇ 17 ਜ਼ਿਲ੍ਹਿਆਂ ਦੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ (Holiday) ਰਹੇਗੀ। ਇਸ ਸਬੰਧੀ ਹਰਿਆਣਾ ਸਰਕਾਰ ਨੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਇਸ ਸਬੰਧੀ ਡਾਇਰੈਕਟੋਰੇਟ ਆਫ ਐਜੂਕੇਸ਼ਨ ਰਾਹੀਂ 17 ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਗਰੁੱਪ ਡੀ ਦੇ ਅਹੁਦਿਆਂ ’ਤੇ ਭਰਤੀ ਲਈ ਸੀਈਟੀ ਪ੍ਰੀਖਿਆ 21 ਅਤੇ 22 ਅਕਤੂਬਰ ਨੂੰ ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਦੁਆਰਾ ਕਰਵਾਈ ਜਾਣੀ ਹੈ।

22 ਅਕਤੂਬਰ ਐਤਵਾਰ ਹੈ ਪਰ ਪਹਿਲਾਂ ਕੋਈ ਛੁੱਟੀ ਨਹੀਂ ਸੀ ਕਿਉਂਕਿ 21 ਅਕਤੂਬਰ ਸ਼ਨਿੱਚਰਵਾਰ ਸੀ। ਸਰਕਾਰ ਦੇ ਇਨ੍ਹਾਂ ਹੁਕਮਾਂ ਤੋਂ ਬਾਅਦ ਹੁਣ ਸੂਬੇ ਦੇ 17 ਜ਼ਿਲ੍ਹਿਆਂ ਦੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਰਹੇਗੀ। ਇਨ੍ਹਾਂ 17 ਜ਼ਿਲ੍ਹਿਆਂ ਵਿੱਚ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਸੋਨੀਪਤ, ਪਾਣੀਪਤ, ਗੁਰੂਗ੍ਰਾਮ, ਫਰੀਦਾਬਾਦ, ਕੈਥਲ, ਹਿਸਾਰ, ਫਤਿਹਾਬਾਦ, ਸਰਸਾ, ਭਿਵਾਨੀ, ਪਲਵਲ, ਮਹਿੰਦਰਗੜ੍ਹ ਤੇ ਰੇਵਾੜੀ ਜ਼ਿਲ੍ਹੇ ਹਨ।

ਹਰਿਆਣਾ ਸਰਕਾਰ ਨੇ 17 ਜ਼ਿਲ੍ਹਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਉਨ੍ਹਾਂ ਸਾਰੇ ਜ਼ਿਲ੍ਹਿਆਂ ਵਿੱਚ ਹਰਿਆਣਾ ਸਟਾਫ ਸਿਲੈਕਸਨ ਕਮਿਸਨ ਵੱਲੋਂ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਦੂਜੇ ਪਾਸੇ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਅਤੇ ਹਰਿਆਣਾ ਸਰਕਾਰ ਨੇ ਇਸ ਪ੍ਰੀਖਿਆ ਨੂੰ ਲੈ ਕੇ ਹਰ ਤਰ੍ਹਾਂ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਕਿਉਂਕਿ ਇਹ ਚੋਣਾਂ ਦਾ ਸਾਲ ਹੈ, ਇਸ ਲਈ ਕੋਈ ਵੀ ਛੋਟੀ ਜਿਹੀ ਗਲਤੀ ਸਰਕਾਰ ਲਈ ਵੱਡੀ ਮੁਸੀਬਤ ਖੜ੍ਹੀ ਕਰ ਸਕਦੀ ਹੈ। ਇਸ ਲਈ ਇਸ ਵਾਰ ਗਰੁੱਪ-ਡੀ ਦੀ ਪ੍ਰੀਖਿਆ ਤੋਂ ਪਹਿਲਾਂ ਹਰਿਆਣਾ ਸਰਕਾਰ ਹਰ ਕਦਮ ਧਿਆਨ ਨਾਲ ਚੁੱਕ ਰਹੀ ਹੈ।

ਬੱਸਾਂ ਵਿੱਚ ਸਫਰ ਦੋ ਦਿਨ ਮੁਫਤ ਹੋਵੇਗਾ | Holiday

ਸਾਰੇ ਉਮੀਦਵਾਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ, ਮੁੱਖ ਮੰਤਰੀ ਮਨੋਹਰ ਲਾਲ ਨੇ ਪਹਿਲਾਂ ਹੀ ਹਰਿਆਣਾ ਸਟਾਫ ਸਿਲੈਕਸ਼ਨ ਦੁਆਰਾ 21 ਅਕਤੂਬਰ ਨੂੰ ਰਾਜ ਭਰ ਵਿੱਚ ਕਰਵਾਈ ਜਾਣ ਵਾਲੀ ਸੀਈਟੀ ਗਰੁੱਪ ਡੀ ਪ੍ਰੀਖਿਆ ਲਈ ਮੁਫਤ ਬੱਸ ਸੇਵਾ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਿਰਫ਼ ਐਡਮਿਟ ਕਾਰਡ ਦਿਖਾ ਕੇ ਹਰਿਆਣਾ ਦੇ ਬੱਸ ਸਟੈਂਡ ਤੋਂ ਚੱਲਣ ਵਾਲੀਆਂ ਹਰਿਆਣਾ ਰੋਡਵੇਜ ਅਤੇ ਕੋ-ਆਪਰੇਟਿਵ ਸੋਸਾਇਟੀ ਦੀਆਂ ਬੱਸਾਂ ਵਿੱਚ ਮੁਫਤ ਸਫਰ ਕੀਤਾ ਜਾ ਸਕੇਗਾ।

ਮੁਫਤ ਯਾਤਰਾ ਦੀ ਸਹੂਲਤ ਸਿਰਫ ਦੋ ਦਿਨਾਂ ਲਈ ਬਿਨੈਕਾਰਾਂ ’ਤੇ ਲਾਗੂ ਹੋਵੇਗੀ। 2023 ਲਈ ਐਡਮਿਟ ਕਾਰਡ ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਦੁਆਰਾ ਜਾਰੀ ਕੀਤੇ ਗਏ ਹਨ। ਕਮਿਸ਼ਨ ਨੇ ਐਤਵਾਰ, ਅਕਤੂਬਰ 15 ਨੂੰ ਉਮੀਦਵਾਰਾਂ ਨੂੰ ਡਾਊਨਲੋਡ ਕਰਨ ਲਈ ਹਰਿਆਣਾ ਗਰੁੱਪ-ਡੀ ਐਡਮਿਟ ਕਾਰਡ 2023 ਜਾਰੀ ਕੀਤਾ।

ਤੁਸੀਂ ਕਮਿਸ਼ਨ ਦੀ ਵੈੱਬਸਾਈਟ ਤੋਂ ਐਡਮਿਟ ਕਾਰਡ ਡਾਊਨਲੋਡ ਕਰਨ ਦੇ ਯੋਗ ਹੋਵੋਗੇ | Holiday

ਜਿਨ੍ਹਾਂ ਨੇ ਸੀਈਟੀ (ਗਰੁੱਪ ਡੀ) 2023 ਲਈ ਅਪਲਾਈ ਕੀਤਾ ਹੈ, ਉਹ ਕਮਿਸਨ ਦੀ ਅਧਿਕਾਰਤ ਵੈੱਬਸਾਈਟ ’ਤੇ ਐਕਟੀਵੇਟ ਕੀਤੇ ਲਿੰਕ ਤੋਂ ਜਾਂ ਹੇਠਾਂ ਦਿੱਤੇ ਸਿੱਧੇ ਲਿੰਕ ਤੋਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਇਸ ਦੇ ਲਈ, ਉਮੀਦਵਾਰਾਂ ਨੂੰ ਸਕਰੀਨ ’ਤੇ ਦਿੱਤੇ ਗਏ ਆਪਣੇ ਰਜਿਸਟ੍ਰੇਸ਼ਨ ਨੰਬਰ, ਜਨਮ ਮਿਤੀ ਅਤੇ ਸੁਰੱਖਿਆ ਪਿੰਨ ਰਾਹੀਂ ਲੌਗਇਨ ਕਰਨਾ ਹੋਵੇਗਾ। ਲੌਗਇਨ ਕਰਨ ਤੋਂ ਬਾਅਦ, ਉਮੀਦਵਾਰ ਆਪਣਾ ਹਰਿਆਣਾ ਗਰੁੱਪ- ਡੀ ਐਡਮਿਟ ਕਾਰਡ 2023 ਡਾਊਨਲੋਡ ਕਰਨ ਦੇ ਯੋਗ ਹੋਣਗੇ।

ਪ੍ਰੀਖਿਆ ਦੋ ਸ਼ਿਫਟਾਂ ਵਿੱਚ ਹੋਵੇਗੀ

ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਨੇ 11 ਅਕਤੂਬਰ ਨੂੰ ਇੱਕ ਨੋਟਿਸ ਜਾਰੀ ਕਰਕੇ ਪੁਸਟੀ ਕੀਤੀ ਸੀ ਕਿ ਪ੍ਰੀਖਿਆ 21 ਅਤੇ 22 ਅਕਤੂਬਰ, 2023 ਨੂੰ ਹੀ ਕਰਵਾਈ ਜਾਣੀ ਹੈ। ਇਹ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਸਵੇਰੇ 10 ਤੋਂ 11.45 ਅਤੇ ਬਾਅਦ ਦੁਪਹਿਰ 3 ਵਜੇ ਤੋਂ 4.45 ਵਜੇ ਤੱਕ ਕਰਵਾਈ ਜਾਵੇਗੀ। ਆਪਣਾ ਦਾਖਲਾ ਕਾਰਡ ਡਾਊਨਲੋਡ ਕਰਨ ਤੋਂ ਬਾਅਦ, ਉਮੀਦਵਾਰਾਂ ਨੂੰ ਇਸ ‘ਤੇ ਦੱਸੇ ਗਏ ਆਪਣੇ ਸਾਰੇ ਨਿੱਜੀ ਵੇਰਵਿਆਂ (ਜਿਵੇਂ ਕਿ ਨਾਂਅ, ਪਿਤਾ/ਮਾਤਾ ਦਾ ਨਾਮ, ਜਨਮ ਮਿਤੀ, ਫੋਟੋ, ਆਦਿ) ਦੀ ਜਾਂਚ ਕਰਨੀ ਚਾਹੀਦੀ ਹੈ। ਜੇਕਰ ਇਨ੍ਹਾਂ ਵਿੱਚ ਕਿਸੇ ਕਿਸਮ ਦੀ ਗਲਤੀ ਹੈ ਤਾਂ ਉਮੀਦਵਾਰ ਤੁਰੰਤ ਕਮਿਸ਼ਨ ਨਾਲ ਸੰਪਰਕ ਕਰਕੇ ਇਸ ਨੂੰ ਠੀਕ ਕਰਵਾਉਣ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਗਲਤੀ ਨੂੰ ਮੌਕੇ ’ਤੇ ਹੀ ਪ੍ਰੀਖਿਆ ਕੇਂਦਰ ’ਚ ਜਾ ਕੇ ਠੀਕ ਨਹੀਂ ਕੀਤਾ ਜਾ ਸਕਦਾ।

ਪਰਾਲੀ ਸਾੜਨਾ ਮਨੁੱਖੀ ਜੀਵਨ ਲਈ ਨੁਕਸਾਨਦੇਹ ਤੇ ਖ਼ਤਰਨਾਕ ਰੁਝਾਨ