ਕੋਲਕਾਤਾ (ਏਜੰਸੀ) ਆਤਮਵਿਸ਼ਵਾਸ ਨਾਲ ਭਰਪੂਰ ਕੋਲਕਾਤਾ ਨਾਈਟ ਰਾਈਡਰਜ਼ ਆਈਪੀਐੱਲ ‘ਚ ਮੁਕਾਬਲਾ ਸ਼ਨਿੱਚਰਵਾਰ ਨੂੰ ਪਿਛਲੇ ਚੈਂਪੀਅਨ ਸਨਰਾਇਜਰਜ਼ ਹੈਦਰਾਬਾਦ ਨਾਲ ਹੋਵੇਗਾ ਤਾਂ ਉਹ ਜਿੱਤ ਦੀ ਲੈਅ ਨੂੰ ਕਾਇਮ ਰੱਖਣ ਦੇ ਇਰਾਦੇ ਨਾਲ ਉੱਤਰਨਗੇ ਇਹ ਗੇਂਦਬਾਜ਼ੀ ‘ਚ ਸਿਖਰਲੀਆਂ ਦੋ ਟੀਮਾਂ ਦਾ ਮੁਕਾਬਲਾ ਹੋਵੇਗਾ ਅਤੇ ਕੋਲਕਾਤਾ ਪਿਛਲੇ ਸੈਸ਼ਨ ‘ਚ ਇਲੈਮੀਨੇਟਰ ‘ਚ ਮਿਲੀ ਹਾਰ ਦਾ ਬਦਲਾ ਲੈਣਾ ਚਾਹੇਗੀ ।
ਇੱਕ ਜਿੱਤ ਅਤੇ ਇੱਕ ਹਾਰ ਤੋਂ ਬਾਅਦ ਦੋ ਵਾਰ ਦੀ ਸਾਬਕਾ ਚੈਂਪੀਅਨ ਕੇਕੇਆਰ ਨੇ ਵੀਰਵਾਰ ਰਾਤ ਈਡਨ ਗਾਰਡਨ ‘ਤੇ ਕਿੰਗਸ ਇਲੈਵਨ ਪੰਜਾਬ ਨੂੰ 21 ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ ਨਾਲ ਹਰਾਇਆ ਆਪਣੇ ਘਰੇਲੂ ਮੈਦਾਨ ‘ਤੇ ਇਸ ਉਸ ਦੀ ਲਗਾਤਾਰ 11ਵੀਂ ਜਿੱਤ ਸੀ,ਜਿਸ ਦਾ ਅਗਾਜ਼ 2012 ‘ਚ ਖਿਤਾਬੀ ਜਿੱਤ ਨਾਲ ਹੋਇਆ ਕਪਤਾਨ ਗੌਤਮ ਗੰਭੀਰ ਨੇ ਸੁਨੀਲ ਨਾਰਾਇਣ ਤੋਂ ਪਾਰੀ ਦਾ ਅਗਾਜ਼ ਕਰਵਾਉਣ ਦਾ ਮਾਸਟਰ ਸਟ੍ਰੋਕ ਖੇਡਿਆ ਅਤੇ ਦੋਵਾਂ ਨੇ ਪਾਵਰਪਲੇਅ ‘ਚ 76 ਦੌੜਾਂ ਬਣਾਈਆਂ ।
ਕੇਕੇਆਰ ਦੇ ਇਸ ਸਪਿੱਨਰ ਨੇ ਬੱਲੇ ਨਾਲ ਜੌਹਰ ਵਿਖਾÀੁਂੁਦਿਆਂ 18 ਗੇਂਦਾਂ ‘ਚ ਤਿੰਨ ਛੱਕਿਆਂ ਅਤੇ ਚਾਰ ਚੌਕਿਆਂ ਦੀ ਮੱਦਦ ਨਾਲ 37 ਦੌੜਾਂ ਬਣਾਈਆਂ ਰੈਗੂਲਰ ਸਲਾਮੀ ਬੱਲੇਬਾਜ਼ ਕ੍ਰਿਸ ਲਿਨ ਮੋਢੇ ਦੀ ਸੱਟ ਕਾਰਨ ਟੀਮ ‘ਚੋਂ ਬਾਹਰ ਹਨ ਗੁਜਰਾਤ ਲਾਇੰਸ ਖਿਲਾਫ ਪਹਿਲੇ ਮੈਚ ‘ਚ ਕੇਕੇਆਰ ਨੇ ਦਸ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ, ਜਿਸ ‘ਚ ਲਿਨ ਅਤੇ ਗੰਭੀਰ ਨੇ ਟੀ-20 ਕ੍ਰਿਕਟ ‘ਚ ਰਿਕਾਰਡ 184 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ । ਮੁੰਬਈ ਇੰਡੀਅੰਜ਼ ਨੇ ਦੂਜੇ ਮੈਚ ‘ਚ ਕੇਕੇਆਰ ਨੂੰ ਆਖਰੀ ਓਵਰ ‘ਚ ਹਰਾਇਆ ਪਰ ਰਾਤ ਦੀ ਜਿੱਤ ‘ਚ ਨਰਾਇਣ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਜਿੱਤ ਦੇ ਸੂਤਰਧਾਰਾਂ ‘ਚੋਂ ਇੱਕ ਰਹੇ ਈਡਨ ਗਾਰਡਨ ਦੀ ਨਵੀਂ ਪਿੱਚ ‘ਤੇ ਭਾਰਤ ਦੇ ਸਟਾਰ ਤੇਜ ਗੇਂਦਬਾਜ਼ ਉਮੇਸ਼ ਯਾਦਵ ਨੇ ਚਾਰ ਵਿਕਟਾਂ ਲਈਆਂ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਯਾਦਵ ਦਾ ਮਨੋਬਲ ਇਸ ਪ੍ਰਦਰਸ਼ਨ ਨਾਲ ਵਧਿਆ ਹੋਵੇਗਾ ਯਾਦਵ ਨੇ ਇਸ ਸੈਸ਼ਨ ‘ਚ ਆਰ ਅਸ਼ਵਿਨ ਅਤੇ ਰਵਿੰਦਰ ਜਡੇਜਾ ਤੋਂ ਬਾਅਦ ਭਾਰਤ ਲਈ ਸਭ ਤੋਂ ਜਿਆਦਾ ਵਿਕਟਾਂ ਲਈਆਂ ਪਹਿਲੇ ਓਵਰ ‘ਚ 11 ਦੌੜਾਂ ਵੱਲ ਵਧ ਰਹੀ ਸੀ ।
ਪਰ ਯਾਦਵ ਨੇ ਡੇਵਿਡ ਮਿੱਲਰ ਅਤੇ ਰਿਧੀਮਾਨ ਸਾਹਾ ਨੂੰ ਲਗਾਤਾਰ ਦੋ ਗੇਂਦਾਂ ‘ਤੇ ਆਊਟ ਕਰਕੇ ਆਖਰੀ ਗੇਂਦ ‘ਤੇ ਅਕਸ਼ਰ ਪਟੇਲ ਦੀ ਵਿਕਟ ਲਈ ਜਿਸ ਨਾਲ ਪੰਜਾਬ ਦੀ ਟੀਮ 9 ਓਵਰਾਂ ‘ਚ 170 ਦੌੜਾਂ ਹੀ ਬਣਾ ਸਕੀ ਸਨਰਾਇਜਰਜ਼ ਕੋਲ ਭੁਵਨੇਸ਼ਵਰ ਕੁਮਾਰ ਅਤੇ ਰਾਸ਼ਿਦ ਖਾਨ ਦੇ ਰੂਪ ‘ਚ ਬਿਹਤਰੀਨ ਤੇਜ ਅਤੇ ਸਪਿੱਨ ਹਮਲਾ ਹੈ ।
ਰਾਸ਼ਿਦ ਨੇ ਤਿੰਨ ਮੈਚਾਂ ‘ਚ 13 ਵਿਕਟਾਂ ਲਈਆਂ ਹਨ ਪਰਪਲ ਕੈਪਧਾਰੀ ਭੁਵਨੇਸ਼ਵਰ ਨੇ ਡੈੱਥ ਓਵਰਾਂ ‘ਚ ਚੰਗੀ ਗੇਂਦਬਾਜ਼ੀ ਕੀਤੀ ਹੈ ਤੇਜ ਗੇਂਦਬਾਜ਼ੀ ਦਾ ਜਿੰਮਾ ਆਸ਼ੀਸ਼ ਨਹਿਰਾ ਅਤੇ ਮੁਸਤਾਫਿਜੁਰ ਰਹਿਮਾਨ ‘ਤੇ ਵੀ ਹੋਵੇਗਾ ਬੰਗਲਾਦੇਸ਼ ਦੇ ਇਸ ਤੇਜ ਗੇਂਦਬਾਜ਼ ਨੇ ਮੁੰਬਈ ਖਿਲਾਫ ਪਹਿਲੇ ਓਵਰ ‘ਚ 19 ਦੌੜਾਂ ਦਿੱਤੀਆਂ ਅਤੇ ਬਾਅਦ ‘ਚ 2.4 ਓਵਰਾਂ ‘ਚ 34 ਦੌੜਾਂ ਦਿੱਤੀਆਂ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਤਿੰਨ ਮੈਚਾਂ ‘ਚ ਛੇ ਵਿਕਟਾਂ ਲੈ ਚੁੱਕੇ ਹਨ ਕੇਕੇਆਰ ਦਾ ਸਨਰਾਇਜਰਜ਼ ਖਿਲਾਫ ਜਿੱਤ-ਹਾਰ ਦਾ ਰਿਕਾਰਡ 6.3 ਦਾ ਹੈ ਪਰ ਸਨਰਾਇਜਰਜ਼ ਨੇ ਉਸ ਨੂੰ ਪਿਛਲੀ ਵਾਰ ਇਲੈਮੀਨੇਟਰ ‘ਚ ਹਰਾਇਆ ਸੀ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।