England Vs Afghanistan: ਗੁਰਬਾਜ਼-ਇਕਰਾਮ ਨੇ ਲਾਏ ਅਰਧ ਸੈਂਕੜੇ
ਨਵੀਂ ਦਿੱਲੀ। ਵਿਸ਼ਵ ਕੱਪ ‘ਚ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡੇ ਜਾ ਰਹੇ ਮੈਚ ’ਚ ਅਫਗਾਨਿਸਤਾਨ ਨੇ ਇੰਗਲੈਂਡ ਨੂੰ 285 ਦੌੜਾਂ ਦਾ ਟੀਚਾ ਦਿੱਤਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਫਗਾਨਿਸਤਾਨ ਦੀ ਟੀਮ 49.5 ਓਵਰਾਂ ‘ਚ 284 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਟੀਮ ਵੱਲੋਂ ਰਹਿਮਾਨਉੱਲ੍ਹਾ ਗੁਰਬਾਜ਼ ਨੇ 80 ਦੌੜਾਂ ਅਤੇ ਇਕਰਾਮ ਅਲੀਖਿਲ ਨੇ 58 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਆਦਿਲ ਰਾਸ਼ਿਦ ਨੇ 3 ਅਤੇ ਮਾਰਕ ਵੁੱਡ ਨੇ 2 ਵਿਕਟਾਂ ਹਾਸਲ ਕੀਤੀਆਂ। (England Vs Afghanistan)
ਗੁਰਬਾਜ਼-ਜਾਦਰਾਨ ਨੇ ਦਿੱਤੀ ਸ਼ਾਨਦਾਰੀ ਸ਼ੁਰੂਆਤ
ਅਫਗਾਨਿਸਤਾਨ ਦੇ ਓਪਨਰ ਬੱਲੇਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਹਿਮਾਨੁੱਲਾ ਗੁਰਬਾਜ਼ ਅਤੇ ਇਬਰਾਹਿਮ ਜ਼ਦਰਾਨ ਨੇ ਅਫਗਾਨਿਸਤਾਨ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਟੀਮ ਨੇ ਪਾਵਰਪਲੇ ‘ਚ ਬਿਨਾਂ ਕਿਸੇ ਨੁਕਸਾਨ ਦੇ 79 ਦੌੜਾਂ ਬਣਾਈਆਂ। ਅਫਗਾਨਿਸਤਾਨ ਦੀ ਪਹਿਲੀ ਵਿਕਟ 114 ਦੌੜਾਂ ‘ਤੇ ਡਿੱਗੀ।
ਇਹ ਵੀ ਪੜ੍ਹੋ : ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ’ਤੇ ਰੋਹਿਤ ਸ਼ਰਮਾ ਨੇ ਕੀ ਕਿਹਾ, ਹੁਣੇ ਪੜ੍ਹੋ
ਰਹਿਮਾਨਉੱਲ੍ਹਾ ਗੁਰਬਾਜ਼ ਅਤੇ ਇਬਰਾਹਿਮ ਜ਼ਦਰਾਨ ਵਿਚਾਲੇ ਪਹਿਲੀ ਵਿਕਟ ਲਈ ਸੈਂਕੜੇ ਦੀ ਸਾਂਝੇਦਾਰੀ ਹੋਈ। ਉਸ ਨੇ 101 ਗੇਂਦਾਂ ‘ਤੇ 114 ਦੌੜਾਂ ਬਣਾਈਆਂ। ਇਸ ਸਾਂਝੇਦਾਰੀ ਨੂੰ ਆਦਿਲ ਰਾਸ਼ਿਦ ਨੇ ਜ਼ਦਰਾਨ ਨੂੰ ਆਊਟ ਕਰਕੇ ਤੋੜਿਆ। ਇੱਕ ਸਮੇਂ ਅਫਗਾਨਿਸਤਾਨ ਨੇ 190 ਦੌੜਾਂ ਦੇ ਸਕੋਰ ‘ਤੇ 6 ਵਿਕਟਾਂ ਗੁਆ ਦਿੱਤੀਆਂ ਸਨ ਪਰ ਅਖੀਰਲੇ ਬੱਲੇਬਾਜਾਂ ਦੇ ਰਲੇ ਮਿਲੇ ਸਹਿਯੋਗ ਨਾਲ ਅਫਗਾਨਿਸਤਾਨ ਚੌਣੁਤੀ ਪੂਰਨ ਸਕੋਰ ਖੜਾ ਕਰਨ ’ਚ ਸਫਲ ਰਹੀ। ਹਸ਼ਮਤੁੱਲਾ ਸ਼ਾਹਿਦੀ ਸਿਰਫ 14, ਅਜ਼ਮਤੁੱਲਾ ਉਮਰਜ਼ਈ 19 ਅਤੇ ਮੁਹੰਮਦ ਨਬੀ ਸਿਰਫ 9 ਦੌੜਾਂ ਹੀ ਬਣਾ ਸਕੇ। ਇੱਥੋਂ ਰਾਸ਼ਿਦ ਖਾਨ ਨੇ 23 ਦੌੜਾਂ ਦੀ ਪਾਰੀ ਖੇਡੀ, ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਮੁਜੀਬ ਉਰ ਰਹਿਮਾਨ ਨੇ 16 ਗੇਂਦਾਂ ‘ਤੇ 28 ਦੌੜਾਂ ਬਣਾਈਆਂ। ਇਕਰਾਮ ਅਲੀਖਿਲ 58 ਦੌੜਾਂ ਬਣਾ ਕੇ ਆਊਟ ਹੋਏ।