ਕੰਬੋਜ ਜਾਤੀ ਸਰਵੇ ਵਿਰੁੱਧ ਕੰਬੋਜ ਭਾਈਚਾਰੇ ਨੇ ਜ਼ਿਲ੍ਹਾ ਫਾਜ਼ਿਲਕਾ ਵਿਖੇ ਕੀਤਾ ਵਿਸ਼ਾਲ ਇਕੱਠ

Kamboj Community

ਬਜ਼ਾਰਾਂ ਵਿੱਚ ਪੈਦਲ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਦਿੱਤਾ ਮੰਗ ਪੱਤਰ | Kamboj Community

ਫਾਜ਼ਿਲਕਾ (ਰਜਨੀਸ਼ ਰਵੀ)। ਕੰਬੋਜ ਜਾਤੀ ਸਰਵੇ ਨੂੰ ਤੁਰੰਤ ਬੰਦ ਕਰਨ ਅਤੇ ਪੰਜਾਬ ਵਿੱਚ ਪੱਛੜੀਆਂ ਸ਼੍ਰੇਣੀਆਂ ਨੂੰ 27% ਰਿਜ਼ਰਵ ਕੋਟਾ ਦੇਣ ਦੀ ਮੰਗ ਨੂੰ ਲੈ ਕੇ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਇੰਪਲਾਈਜ ਵਿੰਗ,ਓ.ਬੀ.ਸੀ.ਫਰੰਟ ਪੰਜਾਬ ਅਤੇ ਸਮੁੱਚੇ ਕੰਬੋਜ ਭਾਈਚਾਰੇ ਵੱਲੋ ਜ਼ਿਲ੍ਹਾ ਪੱਧਰੀ ਇੱਕ ਵੱਡਾ ਇਕੱਠ ਓਰਬਿੱਟ ਪੈਲੇਸ ਫਾਜ਼ਿਲਕਾ ਵਿਖੇ ਸੱਦਿਆ ਗਿਆ।ਜਿਸ ਵਿੱਚ ਪੰਜਾਬ ਦੇ ਕੰਬੋਜ ਭਾਈਚਾਰੇ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। (Kamboj Community)

ਕੰਬੋਜ ਭਾਈਚਾਰੇ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੰਬੋਜ ਭਾਈਚਾਰੇ ਦੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਨੂੰ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਵੱਲੋਂ ਜੋ ਪੰਜਾਬ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਕੰਬੋਜ ਜਾਤੀ ਸਰਵੇ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਇਹ ਸਰਾਸਰ ਗਲਤ ਅਤੇ ਗੈਰ ਵਾਜਿਬ ਹੈ। ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਨੂੰ ਬਿਹਾਰ ਸਰਕਾਰ ਦੀ ਤਰਜ਼ ਤੇ ਜਾਤੀਗਤ ਜਨਗਣਨਾ ਕਰਵਾ ਕੇ ਪੰਜਾਬ ਦੇ ਵੱਖ-ਵੱਖ ਜਾਤੀ ਦੇ ਲੋਕਾਂ ਦੀ ਕੁੱਲ ਅਬਾਦੀ ਜਨਤਕ ਕਰਨੀ ਚਾਹੀਦੀ ਹੈ।

ਪੰਜਾਬ ਸਰਕਾਰ ਪੱਛੜੀਆਂ ਸ਼੍ਰੇਣੀਆਂ ਨੂੰ ਦੇਵੇ 27% ਰਿਜ਼ਰਵੇਸ਼ਨ : ਓਬੀਸੀ ਵੈਲਫੇਅਰ ਫਰੰਟ ਪੰਜਾਬ | Kamboj Community

ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਕੰਬੋਜ ਜਾਤੀ ਸਰਵੇ ਨੂੰ ਤੁਰੰਤ ਬੰਦ ਕਰਕੇ ਅਤੇ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਪੰਜਾਬ ਵਿੱਚ ਲਾਗੂ ਕਰਕੇ ਪੱਛੜੀਆਂ ਸ਼੍ਰੇਣੀਆਂ ਨੂੰ 27% ਰਿਜ਼ਰਵ ਕੋਟਾ ਦਿੱਤਾ ਜਾਵੇ। ਬੁਲਾਰਿਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਕੰਬੋਜ ਜਾਤੀ ਸਰਵੇ ਬੰਦ ਕਰਕੇ ਪੱਛੜੀਆਂ ਸ਼੍ਰੇਣੀਆਂ ਨੂੰ ਪੰਜਾਬ ਵਿੱਚ 27% ਰਿਜ਼ਰਵ ਕੋਟਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਕੰਬੋਜ ਜਾਤੀ ਵੱਲੋਂ ਸਮੁੱਚੇ ਪੰਜਾਬ ਵਿੱਚ ਅਜਿਹੇ ਵਿਸ਼ਾਲ ਇਕੱਠ ਨਿਰੰਤਰ ਜਾਰੀ ਰਹਿਣਗੇ।

ਇਹ ਵੀ ਪੜ੍ਹੋ : ਚਿੱਟੇ ਖਿਲਾਫ਼ ਮੰਡੀ ਅਰਨੀਵਾਲਾ ਦੇ ਬਜ਼ਾਰ ’ਚ ਲਾਇਆ ਧਰਨਾ

ਇਸ ਸਮੇਂ ਕੰਬੋਜ ਭਾਈਚਾਰੇ ਦੇ ਇਸ ਵਿਸ਼ਾਲ ਇਕੱਠ ਨੂੰ ਹਰਜਿੰਦਰ ਹਾਂਡਾ ਰਾਸ਼ਟਰੀ ਪ੍ਰਧਾਨ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਇੰਪਲਾਈ ਵਿੰਗ, ਆਸ਼ੂਤੋਸ਼ ਕੰਬੋਜ, ਜਸਪਾਲ ਹਾਂਡਾ, ਇਕਬਾਲ ਚੰਦ ਬੱਟੀ,ਜਿੰਦਰ ਪਾਇਲਟ,ਓਮ ਪ੍ਰਕਾਸ਼ ਕਾਨੂੰਗੋ,ਮਨਦੀਪ ਥਿੰਦ, ਬਲਕਾਰ ਚੰਦ ਜੋਸਨ, ਸੰਦੀਪ ਕੁਮਾਰ ਹੈਪੀ, ਮਲਕੀਤ ਥਿੰਦ,ਦੀਪ ਕੰਬੋਜ, ਸੁਖਵਿੰਦਰ (ਕਾਕਾ) ਕੰਬੋਜ,ਪ੍ਰਿੰਸੀਪਲ ਓਮ ਪ੍ਰਕਾਸ਼ ਬੱਟੀ,ਡਾ: ਹਰੀਸ਼ ਥਿੰਦ, ਭਜਨ ਲਾਲ ਫਾਜ਼ਿਲਕਾ, ਵਰਿੰਦਰ ਥਿੰਦ, ਰਾਕੇਸ਼ ਨਿਓਲਾਂ,ਪ੍ਰੇਮ ਪ੍ਰਕਾਸ਼ ਜਲਾਲਾਬਾਦ, ਗੁਲਸ਼ਨ ਮਹਿਰੋਕ, ਹਰੀਸ਼ ਨੱਢਾ, ਰੇਸ਼ਮਾਂ ਰਾਣੀ, ਤਿਲਕ ਰਾਜ ਗੋਲੂ ਕਾ, ਵਰਿੰਦਰ ਖਾਲਸਾ,ਰਾਜ ਬਖ਼ਸ਼,ਹੰਸ ਰਾਜ ਗੋਲਡਨ, ਕ੍ਰਿਸ਼ਨ ਕੰਬੋਜ ਆਵਾ, ਧਰਮ ਚੰਦ,ਜੋਗਾ ਸਿੰਘ, ਸੁਖਵਿੰਦਰ ਥਿੰਦ, ਬਲਰਾਮ ਗੰਜੂਆਣਾ, ਹਰੀ ਚੰਦ ਬੇਰੀਵਾਲਾ,ਰਾਮ ਕ੍ਰਿਸ਼ਨ, ਖਰੈਤ ਲਾਲ, ਹਰਭਗਵਾਨ ਫਿਰੋਜ਼ਪੁਰ,ਗੋਰਵ ਕੰਬੋਜ, ਸੰਦੀਪ ਕੰਬੋਜ ਮੌਜ਼ਮ,ਰਾਮ ਚੰਦ ਸੰਧਾ,ਹੰਸ ਰਾਜ ਥਿੰਦ, ਸੁਰਿੰਦਰ ਕੰਬੋਜ ਫਾਜ਼ਿਲਕਾ, ਸੁਰਿੰਦਰ ਸਰਪੰਚ ਆਲਮ ਸ਼ਾਹ,ਡਾ:ਲੇਖ ਰਾਜ ਕੰਬੋਜ,ਮਨੋਜ ਕੁਮਾਰ ਗੰਜੂਆਣਾ,ਕ੍ਰਿਸ਼ਨ ਕੰਬੋਜ ਆਵਾ,ਅਸ਼ੋਕ ਕੰਬੋਜ,ਰਾਕੇਸ਼ ਕੰਬੋਜ,ਅਸ਼ੋਕ ਆਲਮ ਸ਼ਾਹ, ਮਖੱਣ ਕੰਬੋਜ, ਪਰਮਿੰਦਰ ਸਲੇਮਸ਼ਾਹ,ਪ੍ਰਦੀਪ ਕੁਮਾਰ, ਆਦਿ ਹਾਜਰ ਸਨ।